Thursday, November 26, 2026
BREAKING
• ਪ੍ਰਸ਼ਾਂਤ ਖੇਤਰ 'ਚ ਚੀਨ ਦੀਆਂ ਫੌਜੀ ਯੋਜਨਾਵਾਂ ਨੂੰ ਝਟਕਾ: ਸੋਲੋਮਨ ਟਾਪੂ ਦਾ ਵੱਡਾ ਫੈਸਲਾ • ਕਰਨ ਜੌਹਰ ਹੋਏ ਅਕਸ਼ੈ ਦੇ ਮੁਰੀਦ, "ਕਿਹਾ ਮੈਂ ਉਨ੍ਹਾਂ ਵਰਗਾ ਮਿਹਨਤੀ ਇਨਸਾਨ ਨਹੀਂ ਦੇਖਿਆ" • ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫ.ਆਈ.ਐੱਚ. ਰੈਂਕਿੰਗ 'ਚ ਹਾਸਲ ਕੀਤੀ ਹੁਣ ਤੱਕ ਦੀ ਸਰਵੋਤਮ 5ਵੀਂ ਰੈਂਕ • ਮੁਹੰਮਦ ਸਿਰਾਜ ਨੂੰ ਚੋਣ ਵਿਵਾਦ 'ਚ ਨਾ ਘਸੀਟਿਆ ਜਾਵੇ : BCCI ਉਪ-ਪ੍ਰਧਾਨ ਰਾਜੀਵ ਸ਼ੁਕਲਾ • ਖੰਡ ਉਦਯੋਗ ਨੂੰ ਦੋਹਰੀ ਰਾਹਤ : ਡਿਊਟੀ-ਫ੍ਰੀ ਦਰਾਮਦ ਦੀ ਸਮਾਂ-ਹੱਦ ਵਧੀ, ਅਮਰੀਕਾ ਨੂੰ 8,606 ਟਨ ਬਰਾਮਦ ਦੀ ਮਨਜ਼ੂਰੀ • ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 15.32 ਕਰੋੜ ਰੁਪਏ ਦੀ ਲਾਗਤ ਨਾਲ ਬਣੇ ‘ਵਰਲਡ ਕਲਾਸ’ ਸਬ-ਡਵੀਜ਼ਨਲ ਕੰਪਲੈਕਸ ਸੁਨਾਮ ਊਧਮ ਸਿੰਘ ਵਾਲਾ ਦਾ ਉਦਘਾਟਨ • ਜੇਕਰ ਭਗਵਾਨ ਪੂਤਨਾ ਵਰਗੀ ਰਾਕਸ਼ਸੀ ਨੂੰ ਵੀ ਬਚਾ ਸਕਦੇ ਹਨ, (ਰਮੇਸ਼ ਗਰਗ)ਤਾਂ ਉਹ ਆਪਣੇ ਭਗਤਾਂ ਨੂੰ ਕਿਉਂ ਨਹੀਂ ਬਚਾਏਗਾ? ਸਵਾਮੀ ਰਾਮਗਿਰੀ • ਅਕਾਲੀ-ਭਾਜਪਾ ਗਠਜੋੜ ਸਿਆਸੀ ਤੌਰ ’ਤੇ ‘ਜ਼ੀਰੋ ਜਮ੍ਹਾਂ ਜ਼ੀਰੋ ਬਰਾਬਰ ਜ਼ੀਰੋ’: ਅਮਨ ਅਰੋੜਾ • ਵਾਰਡ ਨੰਬਰ 9 ਦੀ ਇਤਿਹਾਸਕ ਜਿੱਤ ਦੀ ਖੁਸ਼ੀ ਵਿੱਚ ਸ੍ਰੀ ਹਰਿ ਕੀਰਤਨ ਦਾ ਆਯੋਜਨ • ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਿਖੇ ਭਗਵਾਨ ਵਿਸ਼ਵਕਰਮਾ ਜੀ ਨੂੰ ਸਮਰਪਿਤ ਭਗਵਾਨ ਵਿਸ਼ਵਕਰਮਾ ਚੌਕ ਦਾ ਉਦਘਾਟਨ ਕੀਤਾ

ਪੰਜਾਬ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 15.32 ਕਰੋੜ ਰੁਪਏ ਦੀ ਲਾਗਤ ਨਾਲ ਬਣੇ ‘ਵਰਲਡ ਕਲਾਸ’ ਸਬ-ਡਵੀਜ਼ਨਲ ਕੰਪਲੈਕਸ ਸੁਨਾਮ ਊਧਮ ਸਿੰਘ ਵਾਲਾ ਦਾ ਉਦਘਾਟਨ

26 ਨਵੰਬਰ, 2026 03:55 PM
 
ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸ਼ਹੀਦ ਊਧਮ ਸਿੰਘ ਜੀ ਦੀ ਪਵਿੱਤਰ ਧਰਤੀ ਸੁਨਾਮ ਊਧਮ ਸਿੰਘ ਵਾਲਾ ਦੇ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ 15 ਕਰੋੜ 32 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਅਤਿ-ਆਧੁਨਿਕ ਅਤੇ ‘ਵਰਲਡ ਕਲਾਸ’ ਸਬ-ਡਵੀਜ਼ਨਲ ਕੰਪਲੈਕਸ ਦਾ ਉਦਘਾਟਨ ਕਰ ਕੇ ਇਸ ਨੂੰ ਲੋਕ ਅਰਪਿਤ ਕੀਤਾ। ਇਸ ਨਵੇਂ ਪ੍ਰਬੰਧਕੀ ਕੰਪਲੈਕਸ ਵਿੱਚ 12 ਪ੍ਰਮੁੱਖ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ ਇੱਕੋ ਛੱਤ ਹੇਠ ਉਪਲਬਧ ਹੋਣ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ।
 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਸੁਖਾਲੀਆਂ, ਪਾਰਦਰਸ਼ੀ ਅਤੇ ਸਮਾਂਬੱਧ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਸਬ-ਡਵੀਜ਼ਨਲ ਕੰਪਲੈਕਸ ਸਿਰਫ਼ ਇੱਕ ਸ਼ਾਨਦਾਰ ਇਮਾਰਤ ਨਹੀਂ, ਸਗੋਂ ਲੋਕ-ਪੱਖੀ, ਜਵਾਬਦੇਹ ਅਤੇ ਸੁਚੱਜੇ ਪ੍ਰਸ਼ਾਸਨ ਦੀ ਨਵੀਂ ਪਛਾਣ ਹੈ।
 
ਕੈਬਨਿਟ ਮੰਤਰੀ ਨੇ ਦੱਸਿਆ ਕਿ 31 ਜੁਲਾਈ 2025 ਨੂੰ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ਊਧਮ ਸਿੰਘ ਵਾਲਾ ਦੇ ਸਰਬਪੱਖੀ ਵਿਕਾਸ ਲਈ 85 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਉਪਰੰਤ ਸ਼ਹਿਰ ਦੇ ਵਿਕਾਸ ਲਈ 22 ਕਰੋੜ ਰੁਪਏ ਦਾ ਇੱਕ ਹੋਰ ਅਹਿਮ ਪ੍ਰੋਜੈਕਟ ਵੀ ਉਲੀਕਿਆ ਗਿਆ। ਇਸ ਤਰ੍ਹਾਂ ਸੁਨਾਮ ਦੇ ਬੁਨਿਆਦੀ ਢਾਂਚੇ, ਪ੍ਰਸ਼ਾਸਕੀ ਸਹੂਲਤਾਂ ਅਤੇ ਸੁੰਦਰੀਕਰਨ ਨੂੰ ਨਵੀਂ ਦਿੱਖ ਦੇਣ ਲਈ 107 ਕਰੋੜ ਰੁਪਏ ਦੇ ਪ੍ਰੋਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ।
 
ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਜਿਨ੍ਹਾਂ ਇਮਾਰਤਾਂ, ਦਫ਼ਤਰਾਂ, ਵਿਭਾਗਾਂ ਅਤੇ ਸੰਸਥਾਵਾਂ ਨਾਲ ਮਹਾਨ ਸ਼ਹੀਦ ਊਧਮ ਸਿੰਘ ਜੀ ਦਾ ਨਾਂ ਜੁੜਿਆ ਹੋਇਆ ਹੈ, ਉਨ੍ਹਾਂ ਸਾਰਿਆਂ ਨੂੰ ਸ਼ਹੀਦ ਦੇ ਮਹਾਨ ਰੁਤਬੇ ਅਨੁਸਾਰ ਵਿਸ਼ਵ ਪੱਧਰੀ ਦਿੱਖ ਅਤੇ ਸਹੂਲਤਾਂ ਨਾਲ ਲੈਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬ-ਡਵੀਜ਼ਨਲ ਕੰਪਲੈਕਸ ਦੇ ਲੋਕ ਅਰਪਣ ਹੋਣ ਨਾਲ ਇਹ ਸੁਪਨਾ ਸਾਕਾਰ ਹੋਣਾ ਸ਼ੁਰੂ ਹੋ ਗਿਆ ਹੈ। ਸੁਨਾਮ ਨੂੰ ਵਿਕਾਸ, ਸਫ਼ਾਈ, ਸੁੰਦਰੀਕਰਨ ਅਤੇ ਜਨਤਕ ਸਹੂਲਤਾਂ ਪੱਖੋਂ ਪੰਜਾਬ ਦਾ ਮੋਹਰੀ ਹਲਕਾ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
 
ਨਵੇਂ ਸਬ-ਡਵੀਜ਼ਨਲ ਕੰਪਲੈਕਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਭਗ 43,500 ਵਰਗ ਫੁੱਟ ਵਿੱਚ ਉਸਾਰੀ ਗਈ ਇਹ ਇਮਾਰਤ ਸੁਨਾਮ ਸ਼ਹਿਰ ਦੀ ਹੁਣ ਤੱਕ ਦੀ ਸਭ ਤੋਂ ਉੱਚੀ ਸਰਕਾਰੀ ਇਮਾਰਤ ਹੈ। ਇਸ ਨੂੰ ਲੋਕਾਂ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਮੌਜੂਦਾ ਤੇ ਭਵਿੱਖੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਅਤਿ-ਆਧੁਨਿਕ ਢੰਗ ਨਾਲ ਤਿਆਰ ਕੀਤਾ ਗਿਆ ਹੈ।
 
ਉਨ੍ਹਾਂ ਦੱਸਿਆ ਕਿ ਇਸ ‘ਵਨ-ਸਟਾਪ’ ਪ੍ਰਬੰਧਕੀ ਕੰਪਲੈਕਸ ਵਿੱਚ ਇਸ ਵੇਲੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ 12 ਪ੍ਰਮੁੱਖ ਸਰਕਾਰੀ ਵਿਭਾਗਾਂ ਦੇ ਦਫ਼ਤਰ ਇੱਕੋ ਛੱਤ ਹੇਠ ਤਬਦੀਲ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਐੱਸ.ਡੀ.ਐੱਮ. ਦਫ਼ਤਰ, ਤਹਿਸੀਲ ਦਫ਼ਤਰ, ਸਹਿਕਾਰੀ ਸਭਾਵਾਂ ਅਤੇ ਡਰੇਨੇਜ ਵਿਭਾਗ ਸਮੇਤ ਹੋਰ ਅਹਿਮ ਸਰਕਾਰੀ ਦਫ਼ਤਰ ਸ਼ਾਮਲ ਹਨ। ਇਸ ਨਾਲ ਵੱਖ-ਵੱਖ ਵਿਭਾਗਾਂ ਦਰਮਿਆਨ ਤਾਲਮੇਲ ਹੋਰ ਮਜ਼ਬੂਤ ਹੋਵੇਗਾ ਅਤੇ ਲੋਕਾਂ ਦੇ ਕੰਮ ਵੀ ਤੇਜ਼ੀ ਨਾਲ ਨੇਪਰੇ ਚੜ੍ਹ ਸਕਣਗੇ।
 
ਅਮਨ ਅਰੋੜਾ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਆਪਣੇ ਸਰਕਾਰੀ ਕੰਮ ਕਰਵਾਉਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਦਫ਼ਤਰਾਂ ਦੇ ਚੱਕਰ ਲਾਉਣੇ ਪੈਂਦੇ ਸਨ। ਇਸ ਕਾਰਨ ਉਨ੍ਹਾਂ ਦਾ ਸਮਾਂ ਅਤੇ ਪੈਸਾ ਖ਼ਰਚ ਹੋਣ ਦੇ ਨਾਲ-ਨਾਲ ਬੇਲੋੜੀ ਖੱਜਲ-ਖੁਆਰੀ ਵੀ ਹੁੰਦੀ ਸੀ। ਹੁਣ ਸਬੰਧਤ ਸਰਕਾਰੀ ਦਫ਼ਤਰ ਇੱਕੋ ਕੰਪਲੈਕਸ ਵਿੱਚ ਹੋਣ ਨਾਲ ਨਾਗਰਿਕਾਂ ਨੂੰ ਵੱਖ-ਵੱਖ ਸੇਵਾਵਾਂ ਸੁਖਾਲੇ ਅਤੇ ਸੁਚੱਜੇ ਢੰਗ ਨਾਲ ਮਿਲ ਸਕਣਗੀਆਂ।
 
ਉਨ੍ਹਾਂ ਕਿਹਾ ਕਿ ਸਬ-ਡਵੀਜ਼ਨ ਦੇ ਮੁਖੀ ਵਜੋਂ ਐੱਸ.ਡੀ.ਐੱਮ. ਵੀ ਇਸੇ ਕੰਪਲੈਕਸ ਵਿੱਚ ਬੈਠਣਗੇ। ਇਸ ਨਾਲ ਕਿਸੇ ਵੀ ਨਾਗਰਿਕ ਨੂੰ ਸਰਕਾਰੀ ਕੰਮਕਾਜ ਸਬੰਧੀ ਕੋਈ ਦਿੱਕਤ, ਸ਼ਿਕਾਇਤ ਜਾਂ ਗਿਲਾ ਹੋਣ ਦੀ ਸੂਰਤ ਵਿੱਚ ਸਿੱਧੇ ਤੌਰ ’ਤੇ ਉੱਚ ਪ੍ਰਸ਼ਾਸਕੀ ਅਧਿਕਾਰੀ ਤੱਕ ਪਹੁੰਚ ਕਰਨੀ ਸੁਖਾਲੀ ਹੋਵੇਗੀ। ਸਾਰੇ ਅਹਿਮ ਵਿਭਾਗ ਇੱਕੋ ਥਾਂ ਹੋਣ ਨਾਲ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਵਧੇਰੇ ਤੇਜ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੋ ਸਕੇਗਾ।
 
ਕੈਬਨਿਟ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਇਸ ਨਵੇਂ ਸਬ-ਡਵੀਜ਼ਨਲ ਕੰਪਲੈਕਸ ਦੇ ਕਾਰਜਸ਼ੀਲ ਹੋਣ ਨਾਲ ਜਿੱਥੇ ਲੋਕਾਂ ਨੂੰ ਬਿਹਤਰ ਅਤੇ ਸੁਖਾਲੀਆਂ ਸਰਕਾਰੀ ਸੇਵਾਵਾਂ ਮਿਲਣਗੀਆਂ, ਉੱਥੇ ਸਰਕਾਰੀ ਕੰਮਕਾਜ ਵਿੱਚ ਪਾਰਦਰਸ਼ਤਾ, ਕੁਸ਼ਲਤਾ ਅਤੇ ਜਵਾਬਦੇਹੀ ਵਿੱਚ ਵੀ ਵਾਧਾ ਹੋਵੇਗਾ। 
 
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸਰਕਾਰੀ ਦਫ਼ਤਰਾਂ ਨੂੰ ਲੋਕਾਂ ਲਈ ਸਹੂਲਤ ਅਤੇ ਸਮੱਸਿਆਵਾਂ ਦੇ ਤੁਰੰਤ ਨਿਪਟਾਰੇ ਦੇ ਕੇਂਦਰਾਂ ਵਜੋਂ ਵਿਕਸਤ ਕਰਨਾ ਹੈ ਅਤੇ ਸੁਨਾਮ ਦਾ ਇਹ ‘ਵਰਲਡ ਕਲਾਸ’ ਸਬ-ਡਵੀਜ਼ਨਲ ਕੰਪਲੈਕਸ ਇਸੇ ਲੋਕ-ਪੱਖੀ ਸੋਚ ਦੀ ਮਿਸਾਲ ਹੈ।
 
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਧਰਮ ਪਤਨੀ ਸ਼੍ਰੀਮਤੀ ਸਵੀਨਾ ਅਰੋੜਾ, ਭੈਣ ਨੀਨਾ ਕੈਨੇਡਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਵੱਖ ਵੱਖ ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਹਲਕਾ ਨਿਵਾਸੀ ਹਾਜ਼ਰ ਸਨ।
 
 
 

Have something to say? Post your comment

ਅਤੇ ਪੰਜਾਬ ਖਬਰਾਂ

ਜੇਕਰ ਭਗਵਾਨ ਪੂਤਨਾ ਵਰਗੀ ਰਾਕਸ਼ਸੀ ਨੂੰ ਵੀ ਬਚਾ ਸਕਦੇ ਹਨ, (ਰਮੇਸ਼ ਗਰਗ)ਤਾਂ ਉਹ ਆਪਣੇ ਭਗਤਾਂ ਨੂੰ ਕਿਉਂ ਨਹੀਂ ਬਚਾਏਗਾ? ਸਵਾਮੀ ਰਾਮਗਿਰੀ

ਜੇਕਰ ਭਗਵਾਨ ਪੂਤਨਾ ਵਰਗੀ ਰਾਕਸ਼ਸੀ ਨੂੰ ਵੀ ਬਚਾ ਸਕਦੇ ਹਨ, (ਰਮੇਸ਼ ਗਰਗ)ਤਾਂ ਉਹ ਆਪਣੇ ਭਗਤਾਂ ਨੂੰ ਕਿਉਂ ਨਹੀਂ ਬਚਾਏਗਾ? ਸਵਾਮੀ ਰਾਮਗਿਰੀ

ਅਕਾਲੀ-ਭਾਜਪਾ ਗਠਜੋੜ ਸਿਆਸੀ ਤੌਰ ’ਤੇ ‘ਜ਼ੀਰੋ ਜਮ੍ਹਾਂ ਜ਼ੀਰੋ ਬਰਾਬਰ ਜ਼ੀਰੋ’: ਅਮਨ ਅਰੋੜਾ

ਅਕਾਲੀ-ਭਾਜਪਾ ਗਠਜੋੜ ਸਿਆਸੀ ਤੌਰ ’ਤੇ ‘ਜ਼ੀਰੋ ਜਮ੍ਹਾਂ ਜ਼ੀਰੋ ਬਰਾਬਰ ਜ਼ੀਰੋ’: ਅਮਨ ਅਰੋੜਾ

ਵਾਰਡ ਨੰਬਰ 9 ਦੀ ਇਤਿਹਾਸਕ ਜਿੱਤ ਦੀ ਖੁਸ਼ੀ ਵਿੱਚ ਸ੍ਰੀ ਹਰਿ ਕੀਰਤਨ ਦਾ ਆਯੋਜਨ

ਵਾਰਡ ਨੰਬਰ 9 ਦੀ ਇਤਿਹਾਸਕ ਜਿੱਤ ਦੀ ਖੁਸ਼ੀ ਵਿੱਚ ਸ੍ਰੀ ਹਰਿ ਕੀਰਤਨ ਦਾ ਆਯੋਜਨ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਿਖੇ ਭਗਵਾਨ ਵਿਸ਼ਵਕਰਮਾ ਜੀ ਨੂੰ ਸਮਰਪਿਤ ਭਗਵਾਨ ਵਿਸ਼ਵਕਰਮਾ ਚੌਕ ਦਾ ਉਦਘਾਟਨ ਕੀਤਾ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਿਖੇ ਭਗਵਾਨ ਵਿਸ਼ਵਕਰਮਾ ਜੀ ਨੂੰ ਸਮਰਪਿਤ ਭਗਵਾਨ ਵਿਸ਼ਵਕਰਮਾ ਚੌਕ ਦਾ ਉਦਘਾਟਨ ਕੀਤਾ

ਪੰਜਾਬ ਦੇ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 31 ਸੀਨੀਅਰ ਅਫਸਰਾਂ ਦੇ ਤਬਾਦਲੇ

ਪੰਜਾਬ ਦੇ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 31 ਸੀਨੀਅਰ ਅਫਸਰਾਂ ਦੇ ਤਬਾਦਲੇ

ਬਲਵੰਤ ਸਿੰਘ ਰਾਜੋਆਣਾ ਬਾਰੇ ਵੱਡੀ ਖ਼ਬਰ ; ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ

ਬਲਵੰਤ ਸਿੰਘ ਰਾਜੋਆਣਾ ਬਾਰੇ ਵੱਡੀ ਖ਼ਬਰ ; ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ

ਭਾਜਪਾ-ਅਕਾਲੀ ਗੱਠਜੋੜ ਤੋਂ ਬਾਅਦ ਪੰਜਾਬ ’ਚ 2027 ਦੀਆਂ ਚੋਣਾਂ ਲਈ ਵਿਛ ਗਈ ਬਿਸਾਤ

ਭਾਜਪਾ-ਅਕਾਲੀ ਗੱਠਜੋੜ ਤੋਂ ਬਾਅਦ ਪੰਜਾਬ ’ਚ 2027 ਦੀਆਂ ਚੋਣਾਂ ਲਈ ਵਿਛ ਗਈ ਬਿਸਾਤ

ਸੀਨੀਅਰ ਅਕਾਲੀ ਆਗੂ ਤੇ ਸੰਭਾਵੀ ਉਮੀਦਵਾਰ ਦੇ ਘਰ ਈ. ਡੀ. ਦੀ ਰੇਡ

ਸੀਨੀਅਰ ਅਕਾਲੀ ਆਗੂ ਤੇ ਸੰਭਾਵੀ ਉਮੀਦਵਾਰ ਦੇ ਘਰ ਈ. ਡੀ. ਦੀ ਰੇਡ

ਪੰਜਾਬ ਪੁਲਸ ਵੱਲੋਂ ਵਿਦੇਸ਼ਾਂ ਤੋਂ ਚੱਲ ਰਹੇ ਨੈੱਟਵਰਕਾਂ ਦਾ ਪਰਦਾਫਾਸ਼, 7 ਮੁਲਜ਼ਮ ਗ੍ਰਿਫ਼ਤਾਰ, ਇਹ ਕੁਝ ਹੋਇਆ ਬਰਾਮਦ

ਪੰਜਾਬ ਪੁਲਸ ਵੱਲੋਂ ਵਿਦੇਸ਼ਾਂ ਤੋਂ ਚੱਲ ਰਹੇ ਨੈੱਟਵਰਕਾਂ ਦਾ ਪਰਦਾਫਾਸ਼, 7 ਮੁਲਜ਼ਮ ਗ੍ਰਿਫ਼ਤਾਰ, ਇਹ ਕੁਝ ਹੋਇਆ ਬਰਾਮਦ

ਲੁਧਿਆਣਾ 'ਚ ਝੋਨੇ ਦੀ 100 ਫ਼ੀਸਦੀ ਕਟਾਈ ਪੂਰੀ, ਪਰਾਲੀ ਸਾੜਨ ਦੇ ਮਾਮਲਿਆਂ 'ਚ ਵਾਧਾ

ਲੁਧਿਆਣਾ 'ਚ ਝੋਨੇ ਦੀ 100 ਫ਼ੀਸਦੀ ਕਟਾਈ ਪੂਰੀ, ਪਰਾਲੀ ਸਾੜਨ ਦੇ ਮਾਮਲਿਆਂ 'ਚ ਵਾਧਾ