ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਮਹਿਲਾ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। 'ਆਪ' ਵੱਲੋਂ ਕੀਤੇ ਐਲਾਨ ਮੁਤਾਬਕ ਪੰਜਾਬ ਭਰ ਵਿਚ 9 ਮਹਿਲਾ ਅਹੁਦੇਦਾਰ ਐਲਾਨੇ ਗਏ ਹਨ। ਜਿਸ ਦੇ ਤਹਿਤ ਕ੍ਰਿਸ਼ਨਾ ਦੇਵੀ ਗਰੇਵਾਲ ਨੂੰ ਦੋਆਬਾ ਜ਼ੋਨ ਇੰਚਾਰਜ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਜਲੰਧਰ ਰੂਰਲ ਤੋਂ ਪ੍ਰੀਤੀ ਸ਼ਰਮਾ ਨੂੰ ਜ਼ਿਲ੍ਹਾ ਇੰਚਾਰਜ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਰੀਨਾ ਰਾਣੀ ਨੂੰ ਜ਼ਿਲ੍ਹਾ ਇੰਚਾਰਜ ਐਲਾਨਿਆ ਗਿਆ ਹੈ।
ਇਸ ਤੋਂ ਇਲਾਵਾ ਗੜ੍ਹਸ਼ੰਕਰ ਤੋਂ ਪਰਮਜੀਤ ਕੌਰ, ਗੁਰਦਾਸਪੁਰ ਤੋਂ ਰਾਣੀ ਦੇਵੀ, ਬੱਸੀ ਪਠਾਣਾ ਤੋਂ ਪ੍ਰਭਜੋਤ ਕੌਰ, ਫ਼ਿਰੋਜ਼ਪੁਰ ਰੂਰਲ ਤੋਂ ਉਰਮਿਲਾ ਰਾਣੀ, ਬੱਲੂਆਣਾ ਤੋਂ ਲਾਜਵੰਤੀ ਰਾਣੀ ਅਤੇ ਮਲੋਟ ਤੋਂ ਸੁਖਚੈਨ ਕੌਰ ਨੂੰ ਹਲਕਾ ਕੁਆਰਡੀਨੇਟਰ ਲਗਾਇਆ ਗਿਆ ਹੈ।