Monday, August 03, 2026
BREAKING
ਅਗਰਵਾਲ ਸਭਾ ਵੱਲੋਂ ਵਣਮਹਾਂਉਤਸਵ ਮੁਹਿੰਮ ਤਹਿਤ ਬੂਟੇ ਲਾਏ ਗਏ ਹਰ ਮਰੀਜ਼ ਨੂੰ ਸਮੇਂ ਸਿਰ, ਗੁਣਵੱਤਾ ਭਰਪੂਰ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ  ਟੀਬੀ ਨੂੰ ਰੋਕਣ ਲਈ ਸਮੇਂ ਸਿਰ ਜਾਂਚ ਹੀ ਸਭ ਤੋਂ ਵੱਡਾ ਹਥਿਆਰ: ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ ਜਨਮ ਤੋਂ ਪਹਿਲੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਬੱਚੇ ਲਈ ਸਰਵੋਤਮ ਆਹਾਰ : ਐੱਸ.ਐੱਮ.ਓ ਡਾ. ਸਤਿੰਦਰਜੀਤ ਕੌਰ ਪੰਜਾਬ ਦੇ ਇਨ੍ਹਾਂ ਸਕੂਲਾਂ 'ਤੇ ਹੋ ਸਕਦੀ ਵੱਡੀ ਕਾਰਵਾਈ, ਸਿੱਖਿਆ ਵਿਭਾਗ ਨੇ ਸੋਮਵਾਰ ਤੱਕ ਦਿੱਤਾ ਸਮਾਂ 150 ਦਿਨਾਂ ਤੋਂ ਅੰਡਰਗ੍ਰਾਊਂਡ ਨੇ ਈਰਾਨੀ ਸੁਪਰੀਮ ਲੀਡਰ ! ਲੱਭਣ 'ਚ ਜੁਟੇ ਮੋਸਾਦ ਅਤੇ CIA ਦੇ ਛੁਟੇ ਪਸੀਨੇ ਪੰਜਾਬ 'ਚ ਵੱਡੀ ਵਾਰਦਾਤ! ਰਿਟਾਇਰਡ ਫ਼ੌਜੀ ਨੇ ਦੁਕਾਨ ਦੇ ਬਾਹਰ ਬੈਠੇ ਸਾਬਕਾ ਸਰਪੰਚ ਨੂੰ ਮਾਰੀਆਂ ਗੋਲ਼ੀਆਂ ਪੰਜਾਬ ਦੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਹੁਣ ਪਾਕਿਸਤਾਨ 'ਚ ਬਣੀ 'ਕਾਕਰੋਚ ਪਾਰਟੀ', ਸੋਸ਼ਲ ਮੀਡੀਆ 'ਤੇ 1.12 ਲੱਖ ਤੋਂ ਵੱਧ ਫਾਲੋਅਰਜ਼ ਪੰਜਾਬੀ ਫ਼ਿਲਮ 'ਰਹਿਮਤ' ਵਿਸ਼ਵ ਫ਼ਿਲਮ ਪੁਰਸਕਾਰ ਲਈ ਨਾਮਜ਼ਦ ਸਿਖਰਲੀਆਂ 10 ਫ਼ਿਲਮਾਂ 'ਚ ਸ਼ਾਮਲ

ਪੰਜਾਬ

ਅਮਨ ਅਰੋੜਾ ਨੇ ਲੌਂਗੋਵਾਲ ਵਿਖੇ ਰੱਖੇ 2.64 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ

20 ਅਗਸਤ, 2025 07:06 PM

ਲੌਂਗੋਵਾਲ : ਹਲਕਾ ਸੁਨਾਮ ਵਿਚ ਸ਼ੁਰੂ ਕੀਤੇ ਵਿਕਾਸ ਕਾਰਜਾਂ ਦੀ ਕਵਾਇਦ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 40ਵੀਂ ਬਰਸੀ ਮੌਕੇ ਕਸਬਾ ਲੌਂਗੋਵਾਲ ਵਿਖੇ ਅੱਜ 2.64 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਅਹਿਮ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ।

ਵੱਖ ਵੱਖ ਸਮਾਗਮਾਂ ਉਤੇ ਇਕੱਤਰ ਹੋਏ ਲੋਕਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ 1.50 ਕਰੋੜ ਰੁਪਏ ਦੀ ਲਾਗਤ ਨਾਲ ਗਿਆਨੀ ਗਿਆਨ ਸਿੰਘ ਆਧੁਨਿਕ ਲਾਇਬ੍ਰੇਰੀ, 25 ਲੱਖ ਰੁਪਏ ਦੀ ਲਾਗਤ ਨਾਲ ਆਮ ਆਦਮੀ ਮੁਹੱਲਾ ਕਲੀਨਿਕ ਅਤੇ 89 ਲੱਖ ਰੁਪਏ ਦੀ ਲਾਗਤ ਨਾਲ ਸੀਚੇਵਾਲ ਮਾਡਲ ਤਹਿਤ ਟੋਭੇ ਦੇ ਨਵੀਨੀਕਰਨ ਦੇ ਨੀਂਹ ਪੱਥਰ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਇਕੱਲੇ ਨਗਰ ਲੌਂਗੋਵਾਲ ਵਿਚ 65 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ, ਜੋ ਕਿ ਪੂਰੇ ਪੰਜਾਬ ਵਿੱਚ ਰਿਕਾਰਡ ਹਨ।

ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ਉਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਖੋਟੀ ਨੀਅਤ ਅਤੇ ਮਾੜੀਆਂ ਨੀਤੀਆਂ ਕਾਰਨ ਸੂਬਾ ਵਿਕਾਸ ਪੱਖੋਂ ਕਾਫ਼ੀ ਪਛੜ ਗਿਆ ਸੀ। ਪਰ ਜਦੋਂ ਤੋਂ ਆਪ ਪਾਰਟੀ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਤਰਜੀਹੀ ਤੌਰ ਉੱਤੇ ਸਰਬਪੱਖੀ ਵਿਕਾਸ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਇਹਨਾਂ ਵਿਕਾਸ ਕਾਰਜਾਂ ਦੀ ਮੰਗ ਬਹੁਤ ਸਮਾਂ ਪਹਿਲਾਂ ਦੀ ਕੀਤੀ ਜਾ ਰਹੀ ਸੀ। ਜਿਸਨੂੰ ਅੱਜ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੰਮ ਪਿਛਲੇ 75 ਸਾਲਾਂ ਵਿੱਚ ਨਹੀਂ ਹੋਏ ਉਹ ਅੱਜ ਪਹਿਲ ਦੇ ਆਧਾਰ ਉੱਤੇ ਕਰਵਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਲੌਂਗੋਵਾਲ 52 ਸ਼ਹੀਦਾਂ ਦੀ ਧਰਤੀ ਹੈ ਜਿਸ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਿਤਾ ਬਾਬੂ ਭਗਵਾਨ ਦਾਸ ਨੇ ਇਹੀ ਸਿੱਖਿਆ ਦਿੱਤੀ ਹੈ ਕਿ ਰਾਜਨੀਤੀ ਵਿੱਚ ਚੰਮ ਨਹੀਂ, ਕੰਮ ਪਿਆਰਾ ਹੋਣਾ ਚਾਹੀਦਾ ਹੈ। ਹਲਕੇ ਵਿੱਚ ਹਰੇਕ ਜ਼ਰੂਰੀ ਕੰਮ ਨੂੰ ਤਰਜੀਹੀ ਤੌਰ ਉੱਤੇ ਪੂਰਾ ਕੀਤਾ ਜਾ ਰਿਹਾ ਹੈ। ਅਗਲੇ ਇੱਕ ਸਾਲ ਵਿੱਚ ਇਲਾਕੇ ਦਾ ਕੋਈ ਵੀ ਕੰਮ ਬਕਾਇਆ ਨਹੀਂ ਰਹੇਗਾ।

ਉਨ੍ਹਾਂ ਜਿੱਥੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ ਉਥੇ ਹੀ ਭਵਿੱਖ ਵਿੱਚ ਵੀ ਹਰ ਤਰ੍ਹਾਂ ਦੀ ਸੇਵਾ ਵਿਚ ਹਾਜ਼ਰ ਰਹਿਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਚੰਗਾ ਬੁਨਿਆਦੀ ਢਾਂਚਾ ਮਿਲਣ ਨਾਲ ਸਮੁੱਚੇ ਹਲਕਾ ਸੁਨਾਮ ਵਿਚ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ। ਸਮਾਗਮਾਂ ਦੌਰਾਨ ਪਰਮਿੰਦਰ ਕੌਰ ਬਰਾੜ ਪ੍ਰਧਾਨ ਨਗਰ ਕੌਂਸਲ ਲੋਂਗੋਵਾਲ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Have something to say? Post your comment

ਅਤੇ ਪੰਜਾਬ ਖਬਰਾਂ

ਅਗਰਵਾਲ ਸਭਾ ਵੱਲੋਂ ਵਣਮਹਾਂਉਤਸਵ ਮੁਹਿੰਮ ਤਹਿਤ ਬੂਟੇ ਲਾਏ ਗਏ

ਅਗਰਵਾਲ ਸਭਾ ਵੱਲੋਂ ਵਣਮਹਾਂਉਤਸਵ ਮੁਹਿੰਮ ਤਹਿਤ ਬੂਟੇ ਲਾਏ ਗਏ

ਹਰ ਮਰੀਜ਼ ਨੂੰ ਸਮੇਂ ਸਿਰ, ਗੁਣਵੱਤਾ ਭਰਪੂਰ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ 

ਹਰ ਮਰੀਜ਼ ਨੂੰ ਸਮੇਂ ਸਿਰ, ਗੁਣਵੱਤਾ ਭਰਪੂਰ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ 

ਟੀਬੀ ਨੂੰ ਰੋਕਣ ਲਈ ਸਮੇਂ ਸਿਰ ਜਾਂਚ ਹੀ ਸਭ ਤੋਂ ਵੱਡਾ ਹਥਿਆਰ: ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਟੀਬੀ ਨੂੰ ਰੋਕਣ ਲਈ ਸਮੇਂ ਸਿਰ ਜਾਂਚ ਹੀ ਸਭ ਤੋਂ ਵੱਡਾ ਹਥਿਆਰ: ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਜਨਮ ਤੋਂ ਪਹਿਲੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਬੱਚੇ ਲਈ ਸਰਵੋਤਮ ਆਹਾਰ : ਐੱਸ.ਐੱਮ.ਓ ਡਾ. ਸਤਿੰਦਰਜੀਤ ਕੌਰ

ਜਨਮ ਤੋਂ ਪਹਿਲੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਬੱਚੇ ਲਈ ਸਰਵੋਤਮ ਆਹਾਰ : ਐੱਸ.ਐੱਮ.ਓ ਡਾ. ਸਤਿੰਦਰਜੀਤ ਕੌਰ

ਪੰਜਾਬ ਦੇ ਇਨ੍ਹਾਂ ਸਕੂਲਾਂ 'ਤੇ ਹੋ ਸਕਦੀ ਵੱਡੀ ਕਾਰਵਾਈ, ਸਿੱਖਿਆ ਵਿਭਾਗ ਨੇ ਸੋਮਵਾਰ ਤੱਕ ਦਿੱਤਾ ਸਮਾਂ

ਪੰਜਾਬ ਦੇ ਇਨ੍ਹਾਂ ਸਕੂਲਾਂ 'ਤੇ ਹੋ ਸਕਦੀ ਵੱਡੀ ਕਾਰਵਾਈ, ਸਿੱਖਿਆ ਵਿਭਾਗ ਨੇ ਸੋਮਵਾਰ ਤੱਕ ਦਿੱਤਾ ਸਮਾਂ

ਪੰਜਾਬ 'ਚ ਵੱਡੀ ਵਾਰਦਾਤ! ਰਿਟਾਇਰਡ ਫ਼ੌਜੀ ਨੇ ਦੁਕਾਨ ਦੇ ਬਾਹਰ ਬੈਠੇ ਸਾਬਕਾ ਸਰਪੰਚ ਨੂੰ ਮਾਰੀਆਂ ਗੋਲ਼ੀਆਂ

ਪੰਜਾਬ 'ਚ ਵੱਡੀ ਵਾਰਦਾਤ! ਰਿਟਾਇਰਡ ਫ਼ੌਜੀ ਨੇ ਦੁਕਾਨ ਦੇ ਬਾਹਰ ਬੈਠੇ ਸਾਬਕਾ ਸਰਪੰਚ ਨੂੰ ਮਾਰੀਆਂ ਗੋਲ਼ੀਆਂ

ਪੰਜਾਬ ਦੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਪੰਜਾਬ ਦੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਫਿਰੋਜ਼ਪੁਰ ਪੁਲਸ ਦੀ ਵੱਡੀ ਕਾਰਵਾਈ, 14 ਜਣਿਆਂ ਨੂੰ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ

ਫਿਰੋਜ਼ਪੁਰ ਪੁਲਸ ਦੀ ਵੱਡੀ ਕਾਰਵਾਈ, 14 ਜਣਿਆਂ ਨੂੰ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ

ਬਿਕਰਮ ਸਿੰਘ ਮਜੀਠੀਆ ਨੂੰ 5 ਸਾਲ ਪੁਰਾਣੇ ਮਾਮਲੇ 'ਚ ਪੇਸ਼ੀ ਤੋਂ ਮਿਲੀ ਛੋਟ

ਬਿਕਰਮ ਸਿੰਘ ਮਜੀਠੀਆ ਨੂੰ 5 ਸਾਲ ਪੁਰਾਣੇ ਮਾਮਲੇ 'ਚ ਪੇਸ਼ੀ ਤੋਂ ਮਿਲੀ ਛੋਟ

ਲੁਧਿਆਣਾ: ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸ਼ੁਰੂ ਹੋਈ ਕੂੜੇ ਦੀ ਲਿਫਟਿੰਗ

ਲੁਧਿਆਣਾ: ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸ਼ੁਰੂ ਹੋਈ ਕੂੜੇ ਦੀ ਲਿਫਟਿੰਗ