Monday, November 23, 2026
BREAKING
• ਬੁੱਧ ਵਿਹਾਰ ਬਲਾਚੌਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ • ਜੇਕਰ ਭਗਵਾਨ ਪੂਤਨਾ ਵਰਗੀ ਰਾਕਸ਼ਸੀ ਨੂੰ ਵੀ ਬਚਾ ਸਕਦੇ ਹਨ, ਤਾਂ ਉਹ ਆਪਣੇ ਭਗਤਾਂ ਨੂੰ ਕਿਉਂ ਨਹੀਂ ਬਚਾਏਗਾ? - ਸਵਾਮੀ ਰਾਮਗਿਰੀ • ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਕਾਂਗਰਸ 'ਚੋਂ ਮੁਅੱਤਲ ਕੀਤੇ ਇਸ ਵੱਡੇ ਆਗੂ ਦੀ ਵਾਪਸੀ • ਰਾਹੁਲ ਗਾਂਧੀ ਨਹੀਂ ਚਾਹੁੰਦੇ ਸੰਸਦ 'ਚ ਮਰਦਾਂ ਦੇ ਬਰਾਬਰ ਹੋਵੇ ਔਰਤਾਂ ਦੀ ਗਿਣਤੀ, ਕੰਗਨਾ ਰਣੌਤ ਨੇ ਕੱਸਿਆ ਤੰਜ • PM ਮੋਦੀ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਵਿਚਾਲੇ ਉੱਚ ਪੱਧਰੀ ਬੈਠਕ, ਸਰਯੂ-ਕਮਲਾ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ • ਸੰਗਰੂਰ 'ਚ ਭਾਜਪਾ 26 ਨਵੰਬਰ ਨੂੰ ਕਰੇਗੀ ਵੱਡੀ ਰੈਲੀ • ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! ਥਾਣਿਆਂ ਦੀ ਕੀਤੀ ਅਚਨਚੇਤ ਚੈਕਿੰਗ, ਜਾਰੀ ਕੀਤੇ ਸਖ਼ਤ ਹੁਕਮ • ਅੰਮ੍ਰਿਤਸਰ 'ਚ ਕਾਂਗਰਸ ਦੀ ਵੱਡੀ ਮੀਟਿੰਗ, ਟਿਕਟਾਂ ਦੀ ਵੰਡ ਨੂੰ ਲੈ ਕੇ ਸਚਿਨ ਪਾਇਲਟ ਦਾ ਅਹਿਮ ਬਿਆਨ • ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਨਿੱਜੀ ਕੰਪਨੀ ਦੀ ਐਂਟਰੀ! ਯਾਤਰੀਆਂ 'ਤੇ ਵਧੇਗਾ ਖ਼ਰਚੇ ਦਾ ਬੋਝ • ਮੁੰਡੇ ਨੂੰ ਥਾਰ ਨਾਲ ਦਰੜਨ ਦਾ ਮਾਮਲਾ : ਪਰਿਵਾਰ ਨੇ ਦਿੱਤਾ ਅਲਟੀਮੇਟਮ, ਅੱਜ ਗ੍ਰਿਫ਼ਤਾਰੀ ਨਾ ਹੋਈ ਤਾਂ...

ਰਾਸ਼ਟਰੀ

PM ਮੋਦੀ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਵਿਚਾਲੇ ਉੱਚ ਪੱਧਰੀ ਬੈਠਕ, ਸਰਯੂ-ਕਮਲਾ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ

23 ਨਵੰਬਰ, 2026 04:56 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਦੋ-ਦਿਨਾਂ ਸਰਕਾਰੀ ਦੌਰੇ 'ਤੇ ਆਏ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਸੋਮਵਾਰ ਨੂੰ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਉੱਚ-ਪੱਧਰੀ ਦੋ-ਪੱਖੀ ਗੱਲਬਾਤ ਕੀਤੀ। ਮਾਰਚ 2026 'ਚ ਨੇਪਾਲ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਾਲੇਂਦਰ ਸ਼ਾਹ ਦੀ ਇਹ ਪਹਿਲੀ ਭਾਰਤ ਯਾਤਰਾ ਹੈ, ਜਿਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਪਾਰ, ਊਰਜਾ, ਕੁਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਸਣੇ ਕਈ ਅਹਿਮ ਖੇਤਰਾਂ 'ਚ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ ਗਈ।


ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਦੋ-ਪੱਖੀ ਵਾਰਤਾ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਨੇਪਾਲੀ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦਾ ਰਸਮੀ ਸਵਾਗਤ ਕੀਤਾ ਗਿਆ, ਜਿੱਥੇ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ 'ਗਾਰਡ ਆਫ਼ ਆਨਰ' ਦਿੱਤਾ ਗਿਆ। ਇਸ ਤੋਂ ਬਾਅਦ ਬਾਲੇਨ ਸ਼ਾਹ ਨੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਵਿਜ਼ਟਰ ਬੁੱਕ ਵਿੱਚ ਆਪਣਾ ਸੰਦੇਸ਼ ਲਿਖਦਿਆਂ ਉਨ੍ਹਾਂ ਸੱਚ ਨੂੰ "ਹਰ ਤਾਕਤ ਤੋਂ ਵੱਡੀ ਸ਼ਕਤੀ" ਅਤੇ ਦਇਆ ਨੂੰ "ਸਭ ਤੋਂ ਵੱਡੀ ਤਾਕਤ" ਦੱਸਿਆ। ਭਗਵਾਨ ਬੁੱਧ ਦੀ ਜਨਮ ਭੂਮੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਅਤੇ ਨੇਪਾਲ ਸਿਰਫ਼ ਭੂਗੋਲਿਕ ਤੌਰ 'ਤੇ ਹੀ ਨਹੀਂ, ਸਗੋਂ ਵਿਸ਼ਵਾਸ, ਸਾਂਝ ਅਤੇ ਸਦੀਵੀ ਦੋਸਤੀ ਦੇ ਅਟੁੱਟ ਰਿਸ਼ਤੇ ਨਾਲ ਜੁੜੇ ਹੋਏ ਹਨ।


ਹੈਦਰਾਬਾਦ ਹਾਊਸ ਵਿਖੇ ਹੋਈ ਬੈਠਕ ਦੌਰਾਨ ਦੋਵਾਂ ਆਗੂਆਂ ਨੇ ਅਯੁੱਧਿਆ ਅਤੇ ਜਨਕਪੁਰ (ਨੇਪਾਲ) ਨੂੰ ਸਿੱਧਾ ਜੋੜਨ ਵਾਲੀ 'ਸਰਯੂ-ਕਮਲਾ ਐਕਸਪ੍ਰੈੱਸ' ਰੇਲਗੱਡੀ ਨੂੰ ਵਰਚੁਅਲ ਤਰੀਕੇ ਨਾਲ ਹਰੀ ਝੰਡੀ ਦਿਖਾਈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵੱਲੋਂ ਲੰਬੇ ਸਮੇਂ ਦੇ ਸਾਂਝੇ ਟੀਚਿਆਂ ਲਈ "ਸਮ੍ਰਿਧ ਨੇਪਾਲ, ਸਮੁੰਨਤ ਭਾਰਤ" ਨਾਂ ਦਾ ਸਾਂਝਾ ਵਿਜ਼ਨ ਡਾਕੂਮੈਂਟ ਜਾਰੀ ਕਰਨ ਅਤੇ ਊਰਜਾ ਤੇ ਸੰਪਰਕ ਨਾਲ ਜੁੜੇ ਕਈ ਮੁਕੰਮਲ ਪ੍ਰੋਜੈਕਟਾਂ ਦਾ ਉਦਘਾਟਨ ਤੇ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਹੈ।


ਇਸ ਦੌਰੇ ਦੌਰਾਨ ਸਿੱਖਿਆ, ਸਿਹਤ, ਖੇਤੀਬਾੜੀ, ਖੇਡਾਂ, ਆਫ਼ਤ ਪ੍ਰਬੰਧਨ ਅਤੇ ਮਨੁੱਖੀ ਸਰੋਤ ਵਿਕਾਸ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਲਈ ਸਮਝੌਤਾ ਪੱਤਰਾਂ ਦਾ ਆਦਾਨ-ਪ੍ਰਦਾਨ ਕੀਤਾ ਜਾ ਰਿਹਾ ਹੈ। ਨੇਪਾਲੀ ਪ੍ਰਧਾਨ ਮੰਤਰੀ ਦੇ ਨਾਲ ਵਿੱਤ ਮੰਤਰੀ ਸਵਰਨਿਮ ਵਾਗਲੇ, ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਅਤੇ ਮੁੱਖ ਸਲਾਹਕਾਰ ਕੁਮਾਰ ਬਿਆਂਜੰਕਰ ਸਮੇਤ 34-35 ਮੈਂਬਰੀ ਸਰਕਾਰੀ ਵਫ਼ਦ ਭਾਰਤ ਆਇਆ ਹੈ। ਇਸ ਤੋਂ ਇਲਾਵਾ 52 ਕਾਰੋਬਾਰੀ ਨੁਮਾਇੰਦਿਆਂ ਦਾ ਵੱਖਰਾ ਵਫ਼ਦ ਵੀ ਆਇਆ ਹੈ, ਜੋ 'ਨੇਪਾਲ-ਭਾਰਤ ਬਿਜ਼ਨਸ ਫੋਰਮ' ਰਾਹੀਂ ਨੇਪਾਲ ਵਿੱਚ ਭਾਰਤੀ ਨਿਵੇਸ਼ ਵਧਾਉਣ ਲਈ ਵਿਚਾਰ-ਵਟਾਂਦਰਾ ਕਰੇਗਾ। ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇਪਾਲੀ ਵਫ਼ਦ ਦੇ ਸਨਮਾਨ ਵਿੱਚ ਸਰਕਾਰੀ ਦੁਪਹਿਰ ਦੇ ਭੋਜਨ ਦੀ ਮੇਜ਼ਬਾਨੀ ਕਰਨਗੇ ਅਤੇ ਸ਼ਾਹ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਵੀ ਮੁਲਾਕਾਤ ਕਰਨਗੇ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਰਾਹੁਲ ਗਾਂਧੀ ਨਹੀਂ ਚਾਹੁੰਦੇ ਸੰਸਦ 'ਚ ਮਰਦਾਂ ਦੇ ਬਰਾਬਰ ਹੋਵੇ ਔਰਤਾਂ ਦੀ ਗਿਣਤੀ, ਕੰਗਨਾ ਰਣੌਤ ਨੇ ਕੱਸਿਆ ਤੰਜ

ਰਾਹੁਲ ਗਾਂਧੀ ਨਹੀਂ ਚਾਹੁੰਦੇ ਸੰਸਦ 'ਚ ਮਰਦਾਂ ਦੇ ਬਰਾਬਰ ਹੋਵੇ ਔਰਤਾਂ ਦੀ ਗਿਣਤੀ, ਕੰਗਨਾ ਰਣੌਤ ਨੇ ਕੱਸਿਆ ਤੰਜ

2027 ਚੋਣਾਂ ਲਈ ਭਾਜਪਾ ਦਾ ਵੱਡਾ ਦਾਅ, 3 ਹੈਲਪਲਾਈਨਾਂ ਤੇ QR ਕੋਡ ਰਾਹੀਂ ਲੋਕਾਂ ਤੋਂ ਮੰਗੇ ਸੁਝਾਅ

2027 ਚੋਣਾਂ ਲਈ ਭਾਜਪਾ ਦਾ ਵੱਡਾ ਦਾਅ, 3 ਹੈਲਪਲਾਈਨਾਂ ਤੇ QR ਕੋਡ ਰਾਹੀਂ ਲੋਕਾਂ ਤੋਂ ਮੰਗੇ ਸੁਝਾਅ

60 ਫੀਸਦੀ ਸਾਫ਼ ਹੋਈ ਯਮੁਨਾ, ਪੀਣ ਯੋਗ ਹੋਇਆ ਪਾਣੀ: ਮਨਜਿੰਦਰ ਸਿਰਸਾ

60 ਫੀਸਦੀ ਸਾਫ਼ ਹੋਈ ਯਮੁਨਾ, ਪੀਣ ਯੋਗ ਹੋਇਆ ਪਾਣੀ: ਮਨਜਿੰਦਰ ਸਿਰਸਾ

ਅਮਿਤ ਸ਼ਾਹ ਬੋਲੇ- ਸਰਹੱਦ ਪਾਰ ਅੱਤਵਾਦ ਨਾਲ ਨਜਿੱਠਣ ’ਤੇ ਹੋਵੇਗਾ ਵਿਚਾਰ-ਵਟਾਂਦਰਾ

ਅਮਿਤ ਸ਼ਾਹ ਬੋਲੇ- ਸਰਹੱਦ ਪਾਰ ਅੱਤਵਾਦ ਨਾਲ ਨਜਿੱਠਣ ’ਤੇ ਹੋਵੇਗਾ ਵਿਚਾਰ-ਵਟਾਂਦਰਾ

ਭਾਰਤ ਅਤੇ ਜਾਪਾਨ ਨੇ ਰੱਖਿਆ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ ਦੀ ਕੀਤੀ ਸਮੀਖਿਆ

ਭਾਰਤ ਅਤੇ ਜਾਪਾਨ ਨੇ ਰੱਖਿਆ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ ਦੀ ਕੀਤੀ ਸਮੀਖਿਆ

ਭਾਰਤੀ ਲੋਕਤੰਤਰ ‘ਪਵਿੱਤਰ’, ਚੋਣਾਂ ਦਾ ਬਾਈਕਾਟ ਕਰਨ ਨਾਲ ਇਹ ਖ਼ਤਮ ਹੋ ਜਾਵੇਗਾ : ਰਾਹੁਲ

ਭਾਰਤੀ ਲੋਕਤੰਤਰ ‘ਪਵਿੱਤਰ’, ਚੋਣਾਂ ਦਾ ਬਾਈਕਾਟ ਕਰਨ ਨਾਲ ਇਹ ਖ਼ਤਮ ਹੋ ਜਾਵੇਗਾ : ਰਾਹੁਲ

ਬ੍ਰਹਮੋਸ ਮਗਰੋਂ ਭਾਰਤ ਤੋਂ 'ਆਕਾਸ਼' ਤੇ ਪਿਨਾਕਾ 'ਮਿਜ਼ਾਈਲ' ਖਰੀਦਣਾ ਚਾਹੁੰਦੈ ਫਿਲੀਪੀਨਜ਼

ਬ੍ਰਹਮੋਸ ਮਗਰੋਂ ਭਾਰਤ ਤੋਂ 'ਆਕਾਸ਼' ਤੇ ਪਿਨਾਕਾ 'ਮਿਜ਼ਾਈਲ' ਖਰੀਦਣਾ ਚਾਹੁੰਦੈ ਫਿਲੀਪੀਨਜ਼

ਖੜਗੇ, ਪ੍ਰਿਯੰਕਾ ਗਾਂਧੀ ਨੇ ਸਾਬਕਾ PM ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਭੇਂਟ ਕੀਤੀ ਸ਼ਰਧਾਂਜਲੀ

ਖੜਗੇ, ਪ੍ਰਿਯੰਕਾ ਗਾਂਧੀ ਨੇ ਸਾਬਕਾ PM ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਭੇਂਟ ਕੀਤੀ ਸ਼ਰਧਾਂਜਲੀ

ਮੰਤਰੀ ਮੰਡਲ ਦੀ ਬੈਠਕ ’ਚ ਭਾਵੁਕ ਹੋਏ PM ਮੋਦੀ, ਬੋਲੇ-ਨਕਸਲਵਾਦ ਖ਼ਤਮ ਹੋ ਸਕਦਾ ਤਾਂ ਡਰੱਗਜ਼...

ਮੰਤਰੀ ਮੰਡਲ ਦੀ ਬੈਠਕ ’ਚ ਭਾਵੁਕ ਹੋਏ PM ਮੋਦੀ, ਬੋਲੇ-ਨਕਸਲਵਾਦ ਖ਼ਤਮ ਹੋ ਸਕਦਾ ਤਾਂ ਡਰੱਗਜ਼...

ਭਾਰਤ ਦਾ ਘਰੇਲੂ ਰੱਖਿਆ ਉਤਪਾਦਨ 1.80 ਲੱਖ ਕਰੋੜ ਤੋਂ ਪਾਰ ! ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤੀ ਜਾਣਕਾਰੀ

ਭਾਰਤ ਦਾ ਘਰੇਲੂ ਰੱਖਿਆ ਉਤਪਾਦਨ 1.80 ਲੱਖ ਕਰੋੜ ਤੋਂ ਪਾਰ ! ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤੀ ਜਾਣਕਾਰੀ