Monday, November 23, 2026
BREAKING
• PM ਮੋਦੀ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਵਿਚਾਲੇ ਉੱਚ ਪੱਧਰੀ ਬੈਠਕ, ਸਰਯੂ-ਕਮਲਾ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ • ਸੰਗਰੂਰ 'ਚ ਭਾਜਪਾ 26 ਨਵੰਬਰ ਨੂੰ ਕਰੇਗੀ ਵੱਡੀ ਰੈਲੀ • ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! ਥਾਣਿਆਂ ਦੀ ਕੀਤੀ ਅਚਨਚੇਤ ਚੈਕਿੰਗ, ਜਾਰੀ ਕੀਤੇ ਸਖ਼ਤ ਹੁਕਮ • ਅੰਮ੍ਰਿਤਸਰ 'ਚ ਕਾਂਗਰਸ ਦੀ ਵੱਡੀ ਮੀਟਿੰਗ, ਟਿਕਟਾਂ ਦੀ ਵੰਡ ਨੂੰ ਲੈ ਕੇ ਸਚਿਨ ਪਾਇਲਟ ਦਾ ਅਹਿਮ ਬਿਆਨ • ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਨਿੱਜੀ ਕੰਪਨੀ ਦੀ ਐਂਟਰੀ! ਯਾਤਰੀਆਂ 'ਤੇ ਵਧੇਗਾ ਖ਼ਰਚੇ ਦਾ ਬੋਝ • ਮੁੰਡੇ ਨੂੰ ਥਾਰ ਨਾਲ ਦਰੜਨ ਦਾ ਮਾਮਲਾ : ਪਰਿਵਾਰ ਨੇ ਦਿੱਤਾ ਅਲਟੀਮੇਟਮ, ਅੱਜ ਗ੍ਰਿਫ਼ਤਾਰੀ ਨਾ ਹੋਈ ਤਾਂ... • ਬਿਕਰਮ ਮਜੀਠੀਆ ਦੀ ਵਿਦੇਸ਼ ਯਾਤਰਾ ਨੂੰ ਲੈ ਕੇ ਸੁਣਵਾਈ ਅੱਜ, ਵਿਜੀਲੈਂਸ ਨੇ ਜਤਾਇਆ ਸੀ ਇਤਰਾਜ਼ • ਪੰਜਾਬ 'ਚ ਸੀਤ ਲਹਿਰ ਦਾ ਆਗਾਜ਼! ਲਗਾਤਾਰ ਡਿੱਗ ਰਿਹਾ ਪਾਰਾ, ਵਾਹਨ ਚਾਲਕਾਂ ਨੂੰ ਕੀਤਾ ਗਿਆ ਅਲਰਟ • 2027 ਚੋਣਾਂ ਲਈ ਭਾਜਪਾ ਦਾ ਵੱਡਾ ਦਾਅ, 3 ਹੈਲਪਲਾਈਨਾਂ ਤੇ QR ਕੋਡ ਰਾਹੀਂ ਲੋਕਾਂ ਤੋਂ ਮੰਗੇ ਸੁਝਾਅ • 60 ਫੀਸਦੀ ਸਾਫ਼ ਹੋਈ ਯਮੁਨਾ, ਪੀਣ ਯੋਗ ਹੋਇਆ ਪਾਣੀ: ਮਨਜਿੰਦਰ ਸਿਰਸਾ

ਪੰਜਾਬ

ਮੁੰਡੇ ਨੂੰ ਥਾਰ ਨਾਲ ਦਰੜਨ ਦਾ ਮਾਮਲਾ : ਪਰਿਵਾਰ ਨੇ ਦਿੱਤਾ ਅਲਟੀਮੇਟਮ, ਅੱਜ ਗ੍ਰਿਫ਼ਤਾਰੀ ਨਾ ਹੋਈ ਤਾਂ...

23 ਨਵੰਬਰ, 2026 04:47 PM

ਖਰੜ : ਸੰਨੀ ਇਨਕਲੇਵ ਸੈਕਟਰ-125 ਇਲਾਕੇ ’ਚ 200 ਫੁੱਟੀ ਸੜਕ ’ਤੇ 17 ਸਾਲਾ ਯਸ਼ ਕੁਮਾਰ ਨੂੰ ਥਾਰ ਗੱਡੀ ਨਾਲ ਦਰੜ ਕੇ ਮਾਰਨ ਦੇ ਮਾਮਲੇ ’ਚ ਕਰੀਬ 48 ਘੰਟੇ ਬੀਤਣ ਦੇ ਬਾਵਜੂਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪਰਿਵਾਰ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਇਨਸਾਫ਼ ਦੀ ਮੰਗ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ ਸੋਮਵਾਰ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਥਾਣਾ ਸਦਰ ਖਰੜ ਦਾ ਘਿਰਾਓ ਕਰਕੇ ਧਰਨਾ-ਪ੍ਰਦਰਸ਼ਨ ਕਰਨਗੇ। ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਪੋਸਟਮਾਰਟਮ ਕਰਵਾਉਣ ਅਤੇ ਲਾਸ਼ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਯਸ਼ ਦੀ ਲਾਸ਼ ਇਸ ਸਮੇਂ ਸਰਕਾਰੀ ਹਸਪਤਾਲ ਫੇਜ਼-6 ਮੋਹਾਲੀ ਦੀ ਮੋਰਚਰੀ ’ਚ ਰੱਖੀ ਹੋਈ ਹੈ। ਮ੍ਰਿਤਕ ਯਸ਼ ਦੇ ਪਿਤਾ ਅਨਿਲ ਕੁਮਾਰ ਵਾਸੀ ਕੇਂਦਰੀ ਵਿਹਾਰ-2 ਖਰੜ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ 20 ਨਵੰਬਰ ਸ਼ਾਮ ਨੂੰ ਉਨ੍ਹਾਂ ਦਾ ਪੁੱਤਰ ਦੋਸਤਾਂ ਨਾਲ 200 ਫੁੱਟੀ ਸੜਕ ਨੇੜੇ ਸਨੈਕਸ ਖਾਣ ਗਿਆ ਸੀ। ਇਸ ਦੌਰਾਨ ਯੁਵਰਾਜ ਕੰਬੋਜ ਅਤੇ ਤਰਨ ਗਰੇਵਾਲ ਵਿਚਕਾਰ ਪਹਿਲਾਂ ਤੋਂ ਚੱਲ ਰਹੇ ਵਿਵਾਦ ਕਾਰਨ ਯੁਵਰਾਜ ਨੇ ਫੋਨ ਕਰਕੇ ਮਦਦ ਲਈ ਯਸ਼ ਨੂੰ ਮੌਕੇ ’ਤੇ ਬੁਲਾਇਆ ਸੀ। ਕੁੱਝ ਸਮੇਂ ਬਾਅਦ ਤਰਨ ਗਰੇਵਾਲ 3-4 ਸਾਥੀਆਂ ਨਾਲ ਥਾਰ ’ਚ ਉੱਥੇ ਪਹੁੰਚ ਗਿਆ ਤੇ ਯਸ਼ ਅਤੇ ਦੋਸਤਾਂ ਨਾਲ ਕੁੱਟਮਾਰ ਕੀਤੀ।


ਐਕਟਿਵਾ ਨੂੰ ਟੱਕਰ ਮਾਰ ਕੇ ਸੁੱਟਿਆ ਸੜਕ ’ਤੇ, ਫਿਰ ਚੜ੍ਹਾਈ ਥਾਰ
ਸ਼ਿਕਾਇਤ ਮੁਤਾਬਕ ਹਮਲਾਵਰਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਹਾਲਾਤ ਵਿਗੜਦੇ ਦੇਖ ਯਸ਼ ਅਤੇ ਦੋਸਤ ਐਕਟਿਵਾ ’ਤੇ ਸਵਾਰ ਹੋ ਕੇ ਉੱਥੋਂ ਨਿਕਲਣ ਲੱਗੇ। ਇਸ ਦੌਰਾਨ ਦੋਸ਼ ਹੈ ਕਿ ਤਰਨ ਗਰੇਵਾਲ ਨੇ ਥਾਰ ਨਾਲ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੇ ਸੜਕ ’ਤੇ ਡਿੱਗ ਪਏ। ਇਸ ਤੋਂ ਬਾਅਦ ਮੁਲਜ਼ਮ ਨੇ ਥਾਰ ਨੂੰ ਪਿੱਛੇ ਕਰਕੇ ਯਸ਼ ਨੂੰ ਕੁਚਲਣ ਲਈ ਉਸ ਉੱਪਰ ਗੱਡੀ ਚੜ੍ਹਾ ਦਿੱਤੀ। ਪਿਤਾ ਦੇ ਬਿਆਨਾਂ ਅਨੁਸਾਰ ਮੁਲਜ਼ਮ ਨੇ ਯਸ਼ ਦੇ ਉੱਪਰ ਤਿੰਨ ਵਾਰ ਥਾਰ ਚੜ੍ਹਾਈ। ਘਟਨਾ ਤੋਂ ਬਾਅਦ ਯਸ਼ ਦੇ ਦੋਸਤ ਉਸ ਨੂੰ ਤੁਰੰਤ ਸਿਵਲ ਹਸਪਤਾਲ ਫੇਜ਼-6 ਮੋਹਾਲੀ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ’ਚ ਹੈ। ਪਿਤਾ ਨੇ ਸ਼ਿਕਾਇਤ ’ਚ ਦੋਸ਼ ਲਾਇਆ ਕਿ ਇਸ ਵਾਰਦਾਤ ਪਿੱਛੇ ਦੋ ਕੁੜੀਆਂ ਨੂੰ ਲੈ ਕੇ ਪੁਰਾਣੀ ਰੰਜਿਸ਼ ਸੀ। ਇਸੇ ਵਿਵਾਦ ਨੂੰ ਲੈ ਕੇ 14 ਨਵੰਬਰ ਨੂੰ ਵੀ ਤਰਨ ਗਰੇਵਾਲ ਤੇ ਯੁਵਰਾਜ ਵਿਚਕਾਰ ਝਗੜਾ ਹੋਇਆ ਸੀ।


ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਪਰਿਵਾਰ ਨੇ ਲਿਆ ਸਖ਼ਤ ਫੈਸਲਾ
ਥਾਣਾ ਸਦਰ ਖਰੜ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਤਰਨ ਗਰੇਵਾਲ ਤੇ 3-4 ਅਣਪਛਾਤਿਆਂ ਖ਼ਿਲਾਫ਼ ਬੀ.ਐੱਨ.ਐੱਸ. ਦੀ ਧਾਰਾ 103 ਤੇ 3(5) ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਕਰੀਬ 48 ਘੰਟੇ ਬੀਤਣ ਦੇ ਬਾਵਜੂਦ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪਰਿਵਾਰ ’ਚ ਰੋਸ ਹੈ। ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਮੁਲਜ਼ਮ ਪੁਲਸ ਦੀ ਗ੍ਰਿਫ਼ਤ ’ਚ ਨਹੀਂ ਆਉਂਦੇ, ਉਹ ਨਾ ਤਾਂ ਪੋਸਟਮਾਰਟਮ ਕਰਵਾਉਣਗੇ ਤੇ ਨਾ ਹੀ ਲਾਸ਼ ਕਬਜ਼ੇ ’ਚ ਲੈਣਗੇ। ਉਨ੍ਹਾਂ ਸੋਮਵਾਰ ਤੱਕ ਦਾ ਸਮਾਂ ਦਿੰਦਿਆਂ ਥਾਣੇ ਦੇ ਘਿਰਾਓ ਤੇ ਧਰਨੇ ਦੀ ਚਿਤਾਵਨੀ ਦਿੱਤੀ।


ਪੁਲਸ ਟੀਮਾਂ ਛਾਪੇਮਾਰੀ ’ਚ ਜੁੱਟੀਆਂ, ਜਲਦ ਗ੍ਰਿਫ਼ਤਾਰੀ ਦਾ ਭਰੋਸਾ
ਇਸ ਮਾਮਲੇ ਸਬੰਧੀ ਐੱਸ. ਐੱਚ. ਓ. ਸ਼ਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਹਿਊਮਨ ਇੰਟੈਲੀਜੈਂਸ ਤੇ ਤਕਨੀਕੀ ਸਾਧਨਾਂ ਦੀ ਮਦਦ ਲਈ ਜਾ ਰਹੀ ਹੈ। ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕਰਕੇ ਮੁਲਜ਼ਮਾਂ ਦੀ ਭਾਲ ’ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

Have something to say? Post your comment

ਅਤੇ ਪੰਜਾਬ ਖਬਰਾਂ

ਸੰਗਰੂਰ 'ਚ ਭਾਜਪਾ 26 ਨਵੰਬਰ ਨੂੰ ਕਰੇਗੀ ਵੱਡੀ ਰੈਲੀ

ਸੰਗਰੂਰ 'ਚ ਭਾਜਪਾ 26 ਨਵੰਬਰ ਨੂੰ ਕਰੇਗੀ ਵੱਡੀ ਰੈਲੀ

ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! ਥਾਣਿਆਂ ਦੀ ਕੀਤੀ ਅਚਨਚੇਤ ਚੈਕਿੰਗ, ਜਾਰੀ ਕੀਤੇ ਸਖ਼ਤ ਹੁਕਮ

ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! ਥਾਣਿਆਂ ਦੀ ਕੀਤੀ ਅਚਨਚੇਤ ਚੈਕਿੰਗ, ਜਾਰੀ ਕੀਤੇ ਸਖ਼ਤ ਹੁਕਮ

ਅੰਮ੍ਰਿਤਸਰ 'ਚ ਕਾਂਗਰਸ ਦੀ ਵੱਡੀ ਮੀਟਿੰਗ, ਟਿਕਟਾਂ ਦੀ ਵੰਡ ਨੂੰ ਲੈ ਕੇ ਸਚਿਨ ਪਾਇਲਟ ਦਾ ਅਹਿਮ ਬਿਆਨ

ਅੰਮ੍ਰਿਤਸਰ 'ਚ ਕਾਂਗਰਸ ਦੀ ਵੱਡੀ ਮੀਟਿੰਗ, ਟਿਕਟਾਂ ਦੀ ਵੰਡ ਨੂੰ ਲੈ ਕੇ ਸਚਿਨ ਪਾਇਲਟ ਦਾ ਅਹਿਮ ਬਿਆਨ

ਬਿਕਰਮ ਮਜੀਠੀਆ ਦੀ ਵਿਦੇਸ਼ ਯਾਤਰਾ ਨੂੰ ਲੈ ਕੇ ਸੁਣਵਾਈ ਅੱਜ, ਵਿਜੀਲੈਂਸ ਨੇ ਜਤਾਇਆ ਸੀ ਇਤਰਾਜ਼

ਬਿਕਰਮ ਮਜੀਠੀਆ ਦੀ ਵਿਦੇਸ਼ ਯਾਤਰਾ ਨੂੰ ਲੈ ਕੇ ਸੁਣਵਾਈ ਅੱਜ, ਵਿਜੀਲੈਂਸ ਨੇ ਜਤਾਇਆ ਸੀ ਇਤਰਾਜ਼

ਪੰਜਾਬ 'ਚ ਸੀਤ ਲਹਿਰ ਦਾ ਆਗਾਜ਼! ਲਗਾਤਾਰ ਡਿੱਗ ਰਿਹਾ ਪਾਰਾ, ਵਾਹਨ ਚਾਲਕਾਂ ਨੂੰ ਕੀਤਾ ਗਿਆ ਅਲਰਟ

ਪੰਜਾਬ 'ਚ ਸੀਤ ਲਹਿਰ ਦਾ ਆਗਾਜ਼! ਲਗਾਤਾਰ ਡਿੱਗ ਰਿਹਾ ਪਾਰਾ, ਵਾਹਨ ਚਾਲਕਾਂ ਨੂੰ ਕੀਤਾ ਗਿਆ ਅਲਰਟ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਲੌਂਗੋਵਾਲ ਵਿਖੇ 1.50 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਆਧੁਨਿਕ ਲਾਇਬ੍ਰੇਰੀ ਲੋਕਾਂ ਨੂੰ ਸਮਰਪਿਤ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਲੌਂਗੋਵਾਲ ਵਿਖੇ 1.50 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਆਧੁਨਿਕ ਲਾਇਬ੍ਰੇਰੀ ਲੋਕਾਂ ਨੂੰ ਸਮਰਪਿਤ

ਸੁਨਾਮ ਨੂੰ ਵਿਕਾਸ ਪੱਖੋਂ ਪੰਜਾਬ ਦਾ ਨੰਬਰ ਇੱਕ ਹਲਕਾ ਬਣਾਉਣਾ ਮੇਰੀ ਦਿਲੀ ਇੱਛਾ: ਅਮਨ ਅਰੋੜਾ

ਸੁਨਾਮ ਨੂੰ ਵਿਕਾਸ ਪੱਖੋਂ ਪੰਜਾਬ ਦਾ ਨੰਬਰ ਇੱਕ ਹਲਕਾ ਬਣਾਉਣਾ ਮੇਰੀ ਦਿਲੀ ਇੱਛਾ: ਅਮਨ ਅਰੋੜਾ

ਰਾਜ ਪੱਧਰੀ ਭਾਰਤ ਕੋ ਜਾਨੋ ਪ੍ਰਤਿਯੋਗਤਾ ਵਿੱਚ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ ਪਹਿਲਾ ਸਥਾਨ

ਰਾਜ ਪੱਧਰੀ ਭਾਰਤ ਕੋ ਜਾਨੋ ਪ੍ਰਤਿਯੋਗਤਾ ਵਿੱਚ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ ਪਹਿਲਾ ਸਥਾਨ

ਵਿਧਾਇਕ ਸੰਤੋਸ਼ ਕਟਾਰੀਆ ਨੇ ਲੋਕ ਮਿਲਣੀ ਦੌਰਾਨ ਸੁਣੀਆਂ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ

ਵਿਧਾਇਕ ਸੰਤੋਸ਼ ਕਟਾਰੀਆ ਨੇ ਲੋਕ ਮਿਲਣੀ ਦੌਰਾਨ ਸੁਣੀਆਂ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ

ਪਲਸ ਪੋਲੀਓ ਮੁਹਿੰਮ: ਹਰ ਯੋਗ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਸਿਹਤ ਟੀਮਾਂ ਵੱਲੋਂ ਘਰ-ਘਰ ਪਹੁੰਚ ਯਕੀਨੀ ਬਣਾਈ ਜਾਵੇ: ਡਾ. ਹਰਪਿੰਦਰ ਸਿੰਘ

ਪਲਸ ਪੋਲੀਓ ਮੁਹਿੰਮ: ਹਰ ਯੋਗ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਸਿਹਤ ਟੀਮਾਂ ਵੱਲੋਂ ਘਰ-ਘਰ ਪਹੁੰਚ ਯਕੀਨੀ ਬਣਾਈ ਜਾਵੇ: ਡਾ. ਹਰਪਿੰਦਰ ਸਿੰਘ