Monday, November 23, 2026
BREAKING
• ਚੀਨੀ ਜਾਸੂਸੀ ਏਜੰਸੀ ਦਾ ਨਵਾਂ ਲਕਸ਼ ! AI ਚਿੱਪ ਤਕਨਾਲੋਜੀ ਅਤੇ ਅਮਰੀਕੀ ਕੰਪਨੀਆਂ 'ਤੇ ਨਜ਼ਰ • ਦੱਖਣੀ ਚੀਨ ਸਾਗਰ 'ਤੇ ਚੀਨ ਤੇ ਆਸੀਆਨ ਦੇਸ਼ਾਂ ਵਿਚਕਾਰ ਆਚਾਰ ਸੰਹਿਤਾ 'ਤੇ ਗੱਲਬਾਤ ਅਧੂਰੀ • ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਕਰਨਗੇ ਰੂਸ ਦਾ ਅਧਿਕਾਰਤ ਦੌਰਾ • ਕਾਰਤਿਕ ਆਰੀਅਨ ਦੀ ਮੌਨਸਟਰ ਥ੍ਰਿਲਰ 'ਕਾਲੀਆ' ਦਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼ • ਧਨੁਸ਼ ਸਟਾਰਰ 'ਓਮ' ਨੇ ਬਾਕਸ ਆਫਿਸ 'ਤੇ 50 ਕਰੋੜ ਰੁਪਏ ਦਾ ਅੰਕੜਾ ਕੀਤਾ ਪਾਰ • ਪਿੱਚ 'ਤੇ 10 ਵਿਕਟਾਂ ਲੈਣਾ ਚੁਣੌਤੀਪੂਰਨ ਸੀ: ਸ਼ੁਭਮਨ ਗਿੱਲ • ਸਿਰਾਜ ਨੂੰ ਟੀਮ 'ਚੋਂ ਬਾਹਰ ਰੱਖਣਾ ਔਖਾ ਫ਼ੈਸਲਾ ਸੀ: ਸ਼ੁਭਮਨ ਗਿੱਲ • ਸੁਨੀਲ ਗਾਵਸਕਰ ਨੇ ਰਿਸ਼ਭ ਪੰਤ ਦੇ ਸ਼ਾਨਦਾਰ ਸੈਂਕੜੇ ਨੂੰ ਕੀਤਾ 'ਸੈਲੂਟ'; ਸਟੰਪ ਮਾਈਕ ਦੀ ਚੈਟ ਵੀ ਚਰਚਾ 'ਚ • ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਭਾਰੀ ਗਿਰਾਵਟ , 23 ਪੈਸੇ ਡਿੱਗਾ ਰੁਪਿਆ • ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਲੌਂਗੋਵਾਲ ਵਿਖੇ 1.50 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਆਧੁਨਿਕ ਲਾਇਬ੍ਰੇਰੀ ਲੋਕਾਂ ਨੂੰ ਸਮਰਪਿਤ

ਪੰਜਾਬ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਲੌਂਗੋਵਾਲ ਵਿਖੇ 1.50 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਆਧੁਨਿਕ ਲਾਇਬ੍ਰੇਰੀ ਲੋਕਾਂ ਨੂੰ ਸਮਰਪਿਤ

23 ਨਵੰਬਰ, 2026 04:10 PM
 
ਲੌਂਗੋਵਾਲ (ਸੰਗਰੂਰ) (ਰਮੇਸ਼ ਗਰਗ) : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੌਂਗੋਵਾਲ ਵਿਖੇ 1.50 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਆਧੁਨਿਕ ਲਾਇਬ੍ਰੇਰੀ ਦਾ ਉਦਘਾਟਨ ਕਰਕੇ ਇਸ ਨੂੰ ਇਲਾਕਾ ਨਿਵਾਸੀਆਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਲਾਇਬ੍ਰੇਰੀ ਵਿਦਿਆਰਥੀਆਂ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਅਤੇ ਪੁਸਤਕਾਂ ਪੜ੍ਹਨ ਦੇ ਸ਼ੌਕੀਨ ਲੋਕਾਂ ਲਈ ਗਿਆਨ ਦਾ ਕੇਂਦਰ ਬਣੇਗੀ।
 
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਲੌਂਗੋਵਾਲ 52 ਸ਼ਹੀਦਾਂ ਦੀ ਪਵਿੱਤਰ ਧਰਤੀ ਅਤੇ ਪ੍ਰਸਿੱਧ ਸਿੱਖ ਵਿਦਵਾਨ ਤੇ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਦੀ ਜਨਮ ਭੂਮੀ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਕਸਬੇ ਵਿੱਚ ਬਣੀ ਲਾਇਬ੍ਰੇਰੀ ਨੂੰ ਇਸ ਧਰਤੀ ਦੀ ਮਹਾਨ ਵਿਰਾਸਤ ਨੂੰ ਸਮਰਪਿਤ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇੱਥੇ ਪੜ੍ਹਨ ਆਉਣ ਵਾਲੇ ਨੌਜਵਾਨ ਪੁਸਤਕਾਂ ਰਾਹੀਂ ਆਪਣੇ ਇਤਿਹਾਸ ਨਾਲ ਜੁੜਨਗੇ ਅਤੇ ਆਪਣੇ ਭਵਿੱਖ ਲਈ ਨਵੀਆਂ ਸੰਭਾਵਨਾਵਾਂ ਤਲਾਸ਼ਣਗੇ।
 
ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਭਗ 2,800 ਵਰਗ ਫੁੱਟ ਵਿੱਚ ਬਣੀ ਇਹ ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਲਾਇਬ੍ਰੇਰੀ ਮਿਆਰੀ ਫਰਨੀਚਰ ਨਾਲ ਲੈਸ ਹੈ। ਸੰਗਰੂਰ ਦੀ ਵੇਲ ਔਰਾ ਆਰਕੀਟੈਕਟ ਨੇ ਇਸ ਲਾਇਬ੍ਰੇਰੀ ਦਾ ਖ਼ੂਬਸੂਰਤ ਨਕਸ਼ਾ ਤਿਆਰ ਕੀਤਾ ਹੈ। ਇੱਥੇ ਪਾਠਕਾਂ ਲਈ ਕੰਪਿਊਟਰ ਅਤੇ ਮੁਫ਼ਤ ਵਾਈ-ਫਾਈ ਦੀ ਸਹੂਲਤ ਦਿੱਤੀ ਗਈ ਹੈ, ਜਦਕਿ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਲਾਇਬ੍ਰੇਰੀ ਵਿੱਚ ਇਤਿਹਾਸ, ਸਾਹਿਤ, ਧਰਮ ਅਤੇ ਸਿੱਖਿਆ ਸਮੇਤ ਵੱਖ-ਵੱਖ ਵਿਸ਼ਿਆਂ ਦੀਆਂ ਪੁਸਤਕਾਂ ਉਪਲਬਧ ਹਨ, ਤਾਂ ਜੋ ਹਰ ਉਮਰ ਦੇ ਲੋਕ ਆਪਣੀ ਰੁਚੀ ਅਨੁਸਾਰ ਪੜ੍ਹ ਸਕਣ।
 
ਅਮਨ ਅਰੋੜਾ ਨੇ ਕਿਹਾ ਕਿ ਲੌਂਗੋਵਾਲ ਨਿਵਾਸੀਆਂ ਦੀ ਲਾਇਬ੍ਰੇਰੀ ਬਣਾਉਣ ਦੀ ਮੰਗ ਲੰਬੇ ਸਮੇਂ ਤੋਂ ਸੀ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਇਸ ਮੰਗ ਨੂੰ ਪੂਰਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਲਾਇਬ੍ਰੇਰੀ ਦੇ ਨਿਰਮਾਣ ਵਿੱਚ ਸਹਿਯੋਗ ਦੇਣ ਲਈ ਨਗਰ ਨਿਵਾਸੀਆਂ, ਖ਼ਾਸ ਕਰਕੇ ਗਿੱਲ ਪਰਿਵਾਰ ਅਤੇ ਬਟੂਹਾ ਪੱਤੀ ਦਾ ਧੰਨਵਾਦ ਕੀਤਾ ਅਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ।
 
ਵਿਕਾਸ ਕਾਰਜਾਂ ਦੀ ਗੁਣਵੱਤਾ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਹੋਣ ਵਾਲਾ ਪੈਸਾ ਲੋਕਾਂ ਦੀ ਮਿਹਨਤ ਦੀ ਕਮਾਈ ਹੈ। ਉਨ੍ਹਾਂ ਕਿਹਾ, “ਜਨਤਾ ਦੇ ਟੈਕਸ ਦਾ ਇੱਕ-ਇੱਕ ਪੈਸਾ ਪੂਰੀ ਇਮਾਨਦਾਰੀ ਨਾਲ ਲੋਕਾਂ ਦੀ ਭਲਾਈ ਅਤੇ ਮਿਆਰੀ ਸਹੂਲਤਾਂ ਉੱਤੇ ਖਰਚਿਆ ਜਾ ਰਿਹਾ ਹੈ। ਜਦੋਂ ਵਿਕਾਸ ਕਾਰਜਾਂ ਲਈ ਰੱਖੀ ਪੂਰੀ ਰਕਮ ਉਸੇ ਕੰਮ ਉੱਤੇ ਖਰਚ ਹੁੰਦੀ ਹੈ, ਤਾਂ ਲੋਕਾਂ ਨੂੰ ਅਜਿਹੀਆਂ ਵਧੀਆ ਸਹੂਲਤਾਂ ਮਿਲਦੀਆਂ ਹਨ।”
 
ਇਸ ਮੌਕੇ ਵਿਦਿਆਰਥੀਆਂ ਕੋਮਲ ਗੋਇਲ, ਹਰਪ੍ਰੀਤ ਕੌਰ ਅਤੇ ਜਸਪ੍ਰੀਤ ਸਿੰਘ ਨੇ ਲਾਇਬ੍ਰੇਰੀ ਖੁੱਲ੍ਹਣ ’ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪਹਿਲਾਂ ਲੌਂਗੋਵਾਲ ਵਿੱਚ ਲਾਇਬ੍ਰੇਰੀ ਦੀ ਸਹੂਲਤ ਨਾ ਹੋਣ ਕਾਰਨ ਪੁਸਤਕਾਂ ਪੜ੍ਹਨ ਲਈ ਦੂਰ ਜਾਣਾ ਪੈਂਦਾ ਸੀ। ਹੁਣ ਘਰ ਦੇ ਨੇੜੇ ਸ਼ਾਂਤ ਮਾਹੌਲ ਵਿੱਚ ਪੜ੍ਹਨ, ਪੁਸਤਕਾਂ ਹਾਸਲ ਕਰਨ ਅਤੇ ਕੰਪਿਊਟਰ ਦੀ ਵਰਤੋਂ ਕਰਨ ਦੀ ਸਹੂਲਤ ਮਿਲਣ ਨਾਲ ਉਨ੍ਹਾਂ ਦੀ ਪੜ੍ਹਾਈ ਵਿੱਚ ਮਦਦ ਮਿਲੇਗੀ।
 
ਇਸ ਮੌਕੇ ਪ੍ਰਧਾਨ ਰਸ਼ਪਾਲ ਕੌਰ, ਮੀਤ ਪ੍ਰਧਾਨ ਕੁਲਦੀਪ ਸਿੰਘ ਬੰਟੀ ਮਾਨ, ਮੀਤ ਪ੍ਰਧਾਨ ਕਰਮਜੀਤ ਕੌਰ, ਬਲਵਿੰਦਰ ਢਿੱਲੋਂ, ਤਰੁਨ ਗਰਗ ਐੱਫ.ਸੀ., ਜਸਵਿੰਦਰ ਸਿੰਘ ਨੱਪੀ, ਗੁਰਸੇਵਕ ਬਾਜਵਾ, ਬੁੱਧ ਰਾਮ, ਮੇਲਾ ਸੂਬੇਦਾਰ, ਰਿਸ਼ੀ ਸ਼ਰਮਾ, ਸ਼ਿਸਨਪਾਲ ਗਰਗ, ਗੁਰਮੀਤ ਫੌਜੀ, ਮਨੋਜ ਕੁਮਾਰ, ਅੰਮ੍ਰਿਤਪਾਲ ਸਿੱਧੂ, ਨਿਰਮਲ ਕੌਰ, ਗੁਰਜੀਤ ਸਿੰਘ ਕਾਲਾ, ਕਮਲਜੀਤ ਸਿੰਘ ਵਿੱਕੀ, ਵਿੱਕੀ ਵਸ਼ਿਸ਼ਟ, ਜੀਵਨ, ਨੰਬਰਦਾਰ ਭੋਲਾ ਸਿੰਘ ਪ੍ਰਧਾਨ, ਪੱਪੂ ਫੋਟੋਗ੍ਰਾਫਰ, ਪ੍ਰੇਮ ਸ਼ਰਮਾ, ਰਾਜ ਸਿੰਘ ਰਾਜੂ, ਗੁਰਜੰਟ ਖਾਨ, ਬਿੱਟੂ, ਰੁਪਿੰਦਰ ਸਿੰਘ, ਨੀਰਜ ਟਿੰਕੂ, ਚੰਦਨ ਚੰਦੂ, ਬਲਕਾਰ, ਪਵਨ ਕੁਮਾਰ ਬਬਲਾ, ਸ਼ੰਮੀ ਦੁੱਲਟ, ਸੁਖਪਾਲ ਬਾਜਵਾ, ਜੀਵਨ ਸਤੀਪੁਰਾ, ਬਲਜੀਤ ਢਿੱਲੋਂ, ਸੋਨੂੰ ਮੋਨੂੰ, ਨੀਟੂ ਸ਼ਰਮਾ, ਸਿੱਪੀ ਧੀਮਾਨ, ਪਰਮਜੀਤ ਕੌਰ, ਮਾਸਟਰ ਮਨਜੀਤ ਸ਼ਰਮਾ, ਲੱਖੀ ਪਟਵਾਰੀ, ਬਲਵਿੰਦਰ ਕਾਮਰੇਡ, ਪੱਪਾ ਸੁਨਿਆਰ, ਜਗਰਾਜ ਸਰਪੰਚ, ਜਸਵੀਰ ਲਾਡੀ, ਅਮਨਾ ਰਟੋਲ, ਮਨਪ੍ਰੀਤ ਸੋਨੀ, ਮੁਰਲੀ ਸੇਠ, ਪਰਮਜੀਤ ਸਿੰਘ ਜੋਤ, ਡਾਕਟਰ ਰਿੰਕੂ, ਸੁਭਾਸ਼ ਸ਼ਰਮਾ, ਨਵਦੀਪ ਕੂਕੂ, ਸੰਜੀਵ ਸੰਜੂ, ਹਨੀ ਗਰਗ, ਲੱਖੀ ਸਰਪੰਚ, ਭੀਮ ਸਰਪੰਚ, ਨਰਿੰਦਰ ਨੀਟਾ ਮੈਸਟਰ, ਅਮਰਜੀਤ ਗਿੱਲ, ਬਲਵਿੰਦਰ ਬਾਜਵਾ, ਪਾਲੀ ਭੱਠੇ ਵਾਲਾ, ਜੱਗੀ ਗਿੱਲ, ਸੋਮਨਾਥ ਸੋਮੀ, ਅਵਨੀਸ਼ ਮਾਸਟਰ ਅਤੇ ਡਾਕਟਰ ਰਾਕੇਸ਼ ਭੋਲਾ ਹਾਜ਼ਰ ਸਨ। ਨਗਰ ਕੌਂਸਲ ਮੈਂਬਰ ਬਲਵੰਤ ਸਿੰਘ ਬੀਟਾ, ਗੁਰਪਾਲ ਪਾਲੀ, ਸਤਵੰਤ ਕੌਰ, ਬਲਵਿੰਦਰ ਸਿੰਘ, ਭੁਪਿੰਦਰ ਗਿੱਲ, ਬੁੱਧ ਸਿੰਘ, ਅਮਰਜੀਤ ਕੌਰ, ਜਸਪ੍ਰੀਤ ਕੌਰ ਅਤੇ ਜਸਵੀਰ ਕੌਰ ਸਮੇਤ ਵੱਖ-ਵੱਖ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਲੌਂਗੋਵਾਲ ਵਾਸੀ ਵੀ ਮੌਜੂਦ ਸਨ। ਇਸ ਮੌਕੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਲਾਇਬਰੇਰੀ ਦਾ ਖੂਬਸੂਰਤ ਨਕਸ਼ਾ ਵੈਲ ਔਰਾ ਕੰਪਨੀ ਸੰਗਰੂਰ ਨੇ ਤਿਆਰ ਕੀਤਾ।
 
 
 

Have something to say? Post your comment

ਅਤੇ ਪੰਜਾਬ ਖਬਰਾਂ

ਸੁਨਾਮ ਨੂੰ ਵਿਕਾਸ ਪੱਖੋਂ ਪੰਜਾਬ ਦਾ ਨੰਬਰ ਇੱਕ ਹਲਕਾ ਬਣਾਉਣਾ ਮੇਰੀ ਦਿਲੀ ਇੱਛਾ: ਅਮਨ ਅਰੋੜਾ

ਸੁਨਾਮ ਨੂੰ ਵਿਕਾਸ ਪੱਖੋਂ ਪੰਜਾਬ ਦਾ ਨੰਬਰ ਇੱਕ ਹਲਕਾ ਬਣਾਉਣਾ ਮੇਰੀ ਦਿਲੀ ਇੱਛਾ: ਅਮਨ ਅਰੋੜਾ

ਰਾਜ ਪੱਧਰੀ ਭਾਰਤ ਕੋ ਜਾਨੋ ਪ੍ਰਤਿਯੋਗਤਾ ਵਿੱਚ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ ਪਹਿਲਾ ਸਥਾਨ

ਰਾਜ ਪੱਧਰੀ ਭਾਰਤ ਕੋ ਜਾਨੋ ਪ੍ਰਤਿਯੋਗਤਾ ਵਿੱਚ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ ਪਹਿਲਾ ਸਥਾਨ

ਵਿਧਾਇਕ ਸੰਤੋਸ਼ ਕਟਾਰੀਆ ਨੇ ਲੋਕ ਮਿਲਣੀ ਦੌਰਾਨ ਸੁਣੀਆਂ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ

ਵਿਧਾਇਕ ਸੰਤੋਸ਼ ਕਟਾਰੀਆ ਨੇ ਲੋਕ ਮਿਲਣੀ ਦੌਰਾਨ ਸੁਣੀਆਂ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ

ਪਲਸ ਪੋਲੀਓ ਮੁਹਿੰਮ: ਹਰ ਯੋਗ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਸਿਹਤ ਟੀਮਾਂ ਵੱਲੋਂ ਘਰ-ਘਰ ਪਹੁੰਚ ਯਕੀਨੀ ਬਣਾਈ ਜਾਵੇ: ਡਾ. ਹਰਪਿੰਦਰ ਸਿੰਘ

ਪਲਸ ਪੋਲੀਓ ਮੁਹਿੰਮ: ਹਰ ਯੋਗ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਸਿਹਤ ਟੀਮਾਂ ਵੱਲੋਂ ਘਰ-ਘਰ ਪਹੁੰਚ ਯਕੀਨੀ ਬਣਾਈ ਜਾਵੇ: ਡਾ. ਹਰਪਿੰਦਰ ਸਿੰਘ

ਐਂਟੀਬਾਇਓਟਿਕਸ ਦੀ ਬੇਲੋੜੀ ਵਰਤੋਂ ਮਨੁੱਖੀ ਸਿਹਤ ਲਈ ਖ਼ਤਰੇ ਦੀ ਘੰਟੀ : ਡਾ. ਪਰਵਿੰਦਰ ਚਾਵਲਾ

ਐਂਟੀਬਾਇਓਟਿਕਸ ਦੀ ਬੇਲੋੜੀ ਵਰਤੋਂ ਮਨੁੱਖੀ ਸਿਹਤ ਲਈ ਖ਼ਤਰੇ ਦੀ ਘੰਟੀ : ਡਾ. ਪਰਵਿੰਦਰ ਚਾਵਲਾ

ਮਾਇਆ ਗਾਰਡਨ ਕਲੋਨੀ ਵਿੱਚ ਭਾਗਵਤ ਕਥਾ ਲਈ ਸ਼ਰਧਾਲੂਆਂ ਦੀ ਭੀੜ ਇਕੱਠੀ ਹੋ ਰਹੀ ਹੈ

ਮਾਇਆ ਗਾਰਡਨ ਕਲੋਨੀ ਵਿੱਚ ਭਾਗਵਤ ਕਥਾ ਲਈ ਸ਼ਰਧਾਲੂਆਂ ਦੀ ਭੀੜ ਇਕੱਠੀ ਹੋ ਰਹੀ ਹੈ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਛੇਵੀਂ ਵਾਰ ਬਣੇ SGPC ਪ੍ਰਧਾਨ, ਜਨਰਲ ਇਜਲਾਸ 'ਚ ਕਈ ਅਹਿਮ ਮਤੇ ਪਾਸ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਛੇਵੀਂ ਵਾਰ ਬਣੇ SGPC ਪ੍ਰਧਾਨ, ਜਨਰਲ ਇਜਲਾਸ 'ਚ ਕਈ ਅਹਿਮ ਮਤੇ ਪਾਸ

ਚਾਈਨੀਜ਼ ਡੋਰ ਨਾਲ ਹੋ ਰਹੀਆਂ ਮੌਤਾਂ ’ਤੇ ਸਖ਼ਤ ਕਾਰਵਾਈ ਕਰੇ ਪੰਜਾਬ ਸਰਕਾਰ : ਹਾਈ ਕੋਰਟ

ਚਾਈਨੀਜ਼ ਡੋਰ ਨਾਲ ਹੋ ਰਹੀਆਂ ਮੌਤਾਂ ’ਤੇ ਸਖ਼ਤ ਕਾਰਵਾਈ ਕਰੇ ਪੰਜਾਬ ਸਰਕਾਰ : ਹਾਈ ਕੋਰਟ

ਮਾਇਆ ਗਾਰਡਨ ਕਲੋਨੀ ਵਿੱਚ ਸ਼੍ਰੀਮਦ ਭਾਗਵਤ ਕਥਾ ਨੇ ਮਾਹੌਲ ਨੂੰ ਸ਼ਰਧਾ ਨਾਲ ਭਰ ਦਿੱਤਾ

ਮਾਇਆ ਗਾਰਡਨ ਕਲੋਨੀ ਵਿੱਚ ਸ਼੍ਰੀਮਦ ਭਾਗਵਤ ਕਥਾ ਨੇ ਮਾਹੌਲ ਨੂੰ ਸ਼ਰਧਾ ਨਾਲ ਭਰ ਦਿੱਤਾ

ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ

ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ