ਅਮਰੀਕੀ ਏ. ਆਈ. ਚਿੱਪ ਨਿਰਮਾਤਾ ਕੰਪਨੀ ਐੱਨਵੀਡੀਆ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਕਾਰਨ 5 ਕਾਰੋਬਾਰੀ ਦਿਨਾਂ ’ਚ ਇਸ ਦੇ ਬਾਜ਼ਾਰ ਪੂੰਜੀਕਰਨ ’ਚ 905 ਅਰਬ ਡਾਲਰ ਦੀ ਕਮੀ ਆਈ ਹੈ। ਇਹ ਰਕਮ ਪਾਕਿਸਤਾਨ ਦੀ ਜੀ. ਡੀ. ਪੀ. ਦੇ ਲੱਗਭਗ ਦੁੱਗਣੇ ਦੇ ਬਰਾਬਰ ਦੱਸੀ ਜਾ ਰਹੀ ਹੈ। ਇਸ ਦੌਰਾਨ ਕੰਪਨੀ ਦੇ ਸ਼ੇਅਰ 23 ਫੀਸਦੀ ਟੁੱਟ ਗਏ।
ਰਿਪੋਰਟ ਮੁਤਾਬਕ, 6 ਅਕਤੂਬਰ ਦੇ ਸਭ ਤੋਂ ਉੱਚੇ ਪੱਧਰ ਤੋਂ ਐੱਨਵੀਡੀਆ ਦੇ ਸ਼ੇਅਰ ਲੱਗਭਗ 45 ਫੀਸਦੀ ਡਿੱਗ ਚੁੱਕੇ ਹਨ। ਇਸ ਨਾਲ ਕੰਪਨੀ ਦੇ ਬਾਜ਼ਾਰ ਪੂੰਜੀਕਰਨ ’ਚ 2.88 ਟ੍ਰਿਲੀਅਨ ਡਾਲਰ ਦੀ ਕਮੀ ਆਈ ਹੈ। ਲਗਾਤਾਰ ਗਿਰਾਵਟ ਕਾਰਨ ਕੰਪਨੀ ਦੁਨੀਆ ਦੀਆਂ ਸਭ ਤੋਂ ਕੀਮਤੀ ਕੰਪਨੀਆਂ ਦੀ ਸੂਚੀ ’ਚ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਇਸ ਦਾ ਬਾਜ਼ਾਰ ਪੂੰਜੀਕਰਨ 3.031 ਟ੍ਰਿਲੀਅਨ ਡਾਲਰ ਰਹਿ ਗਿਆ ਹੈ।
ਇਸ ਸੂਚੀ ’ਚ ਐਪਲ 4.978 ਟ੍ਰਿਲੀਅਨ ਡਾਲਰ ਦੇ ਨਾਲ ਪਹਿਲੇ, ਮਾਈਕ੍ਰੋਸਾਫਟ 3.598 ਟ੍ਰਿਲੀਅਨ ਡਾਲਰ ਦੇ ਨਾਲ ਦੂਜੇ ਅਤੇ ਅਲਫਾਬੇਟ 3.245 ਟ੍ਰਿਲੀਅਨ ਡਾਲਰ ਦੇ ਨਾਲ ਤੀਜੇ ਸਥਾਨ ’ਤੇ ਹੈ।
ਦੂਜੇ ਪਾਸੇ, ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਨੇ ਗਲੋਬਲ ਕੰਪਨੀਆਂ ਦੀ ਸੂਚੀ ’ਚ 5 ਸਥਾਨਾਂ ਦੀ ਛਾਲ ਲਗਾ ਕੇ 83ਵਾਂ ਸਥਾਨ ਹਾਸਲ ਕੀਤਾ ਹੈ। ਕੰਪਨੀ ਦਾ ਬਾਜ਼ਾਰ ਪੂੰਜੀਕਰਨ 201.15 ਅਰਬ ਡਾਲਰ ਪਹੁੰਚ ਗਿਆ ਹੈ। ਇਸ ਸੂਚੀ ’ਚ ਸ਼ਾਮਲ ਹੋਣ ਵਾਲੀ ਰਿਲਾਇੰਸ ਭਾਰਤ ਦੀ ਇਕਲੌਤੀ ਕੰਪਨੀ ਹੈ।