Friday, August 29, 2025
BREAKING
ਪੰਜਾਬ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਬਣਨ ਬਾਅਦ ਖੇਡਾਂ ਅਤੇ ਖਿਡਾਰੀਆਂ ਨੂੰ ਮਿਲਿਆ ਉਤਸ਼ਾਹ - ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਚਮਕੌਰ ਸਾਹਿਬ ਦੇ ਖਰੜ ਸਬ ਡਵੀਜ਼ਨ ਅਧੀਨ ਪੈਂਦੇ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਟਰੰਪ ਪ੍ਰਸ਼ਾਸਨ ਪ੍ਰਵਾਸੀਆਂ 'ਤੇ ਕਰੇਗਾ ਇਕ ਹੋਰ ਕਾਰਵਾਈ, H1B ਤੇ ਗ੍ਰੀਨ ਕਾਰਡ ਪ੍ਰਕਿਰਿਆ 'ਚ ਹੋਵੇਗਾ ਬਦਲਾਅ ਰੂਸ ਨੇ ਕੀਵ 'ਚ ਡਰੋਨ ਅਤੇ ਮਿਜ਼ਾਈਲਾਂ ਨਾਲ ਕੀਤਾ ਵੱਡਾ ਹਮਲਾ ; 12 ਲੋਕਾਂ ਦੀ ਮੌਤ, 48 ਜ਼ਖਮੀ ਗਾਜ਼ਾ 'ਚ ਇਜ਼ਰਾਈਲੀ ਹਮਲਿਆਂ 'ਚ ਘੱਟੋ-ਘੱਟ 11 ਲੋਕਾਂ ਦੀ ਮੌਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ 12-12 ਫੁੱਟ ਚੜ੍ਹਿਆ ਪਾਣੀ, ਕਿਸ਼ਤੀਆਂ ਰਾਹੀਂ ਕੱਢੇ ਗਏ ਸ਼ਰਧਾਲੂ ‘ਏਕ ਦੀਵਾਨੇ ਕੀ ਦੀਵਾਨੀਅਤ’ ਨੂੰ ਲੈ ਕੇ ਬੋਲੀ ਸੋਨਮ ਬਾਜਵਾ, ਇਹ ਤਜਰਬਾ ਬਹੁਤ ਖਾਸ ਰਿਹਾ ਸਲਮਾਨ ਖਾਨ ਨੇ ਮਾਤਾ-ਪਿਤਾ ਨਾਲ ਮਨਾਈ ਗਣੇਸ਼ ਚਤੁਰਥੀ IPL 2026 ਦੀ ਨਿਲਾਮੀ ਤੋਂ ਪਹਿਲਾਂ ਸ਼ਮੀ ਨੇ ਕਿਹਾ, 'ਮੈਂ ਕਿਸੇ ਵੀ ਟੀਮ ਲਈ ਖੇਡਣ ਨੂੰ ਤਿਆਰ' ਰਿਲਾਇੰਸ ਪੁਰਸ਼ ਅੰਡਰ-19 ਆਲ ਇੰਡੀਆ ਇਨਵੀਟੇਸ਼ਨਲ ਟੂਰਨਾਮੈਂਟ ਸੀਜ਼ਨ-4 ਦਾ ਆਗਾਜ਼ 29 ਅਗਸਤ ਤੋਂ

ਪੰਜਾਬ

MLA ਗੁਰਦੀਪ ਰੰਧਾਵਾ ਤੇ ਸ਼ਮਸ਼ੇਰ ਸਿੰਘ ਨੇ ਖੁਦ ਹੈਲੀਕਾਪਟਰ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚਾਈ ਰਾਹਤ ਸਮੱਗਰੀ

28 ਅਗਸਤ, 2025 06:14 PM

ਗੁਰਦਾਸਪੁਰ/ਦੀਨਾਨਗਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਾਨਵਤਾ ਪੱਖੀ ਪਹੁੰਚ ਅਪਣਾਉਂਦੇ ਹੋਏ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫਸੇ ਪਰਿਵਾਰਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਅਤੇ ਲੋਕਾਂ ਦੀ ਸਹਾਇਤ ਲਈ ਤਾਇਨਾਤ ਕੀਤੇ ਸੂਬਾ ਸਰਕਾਰ ਦੇ ਹੈਲੀਕਾਪਟਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਅੱਜ ਦੂਜੇ ਦਿਨ ਵੀ ਲਗਾਤਾਰ ਰਾਹਤ ਕਾਰਜ ਚਲਾਏ ਜਾ ਰਹੇ ਹਨ। ਜਿੱਥੇ ਬੀਤੇ ਕੱਲ੍ਹ ਸੂਬਾ ਸਰਕਾਰ ਦੇ ਹੈਲੀਕਾਪਟਰ ਵੱਲੋਂ ਦੀਨਾਨਗਰ ਤਹਿਸੀਲ ਦੇ ਮਕੌੜਾ ਪੱਤਣ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਈ ਗਈ ਸੀ ਉੱਥੇ ਅੱਜ ਡੇਰਾ ਬਾਬਾ ਨਾਨਕ, ਕਲਾਨੌਰ ਅਤੇ ਦੀਨਾਨਗਰ ਤਹਿਸੀਲਾਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਪਹੁੰਚਾਈ ਗਈ।

ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਖੁਦ ਰਾਜ ਸਰਕਾਰ ਦੇ ਹੈਲੀਕਾਪਟਰ ਰਾਹੀਂ ਡੇਰਾ ਬਾਬਾ ਨਾਨਕ ਹਲਕੇ ਦੇ ਹੜ੍ਹ ਦੇ ਪਾਣੀ ਵਿੱਚ ਘਿਰੇ ਪਿੰਡ ਹਰੂਵਾਲ, ਪੱਖੋਕੇ, ਸਾਧਾਂਵਾਲੀ, ਮਾਨ, ਮਛਰਾਲਾ, ਕਾਲ਼ਾਂਵਾਲੀ, ਸਮਰਾਏ, ਖਲੀਲਪੁਰ, ਖੁਸ਼ਹਾਲਪੁਰ, ਜੌੜੀਆਂ ਕਲਾਂ, ਜੌੜੀਆਂ ਖੁਰਦ, ਮੋਹਲ ਨੰਗਲ, ਕੋਠਾ, ਅਬਦਾਲ, ਰੱਤਾ, ਵੈਰੋਕੇ, ਠੇਠਰਕੇ, ਖੋਦੇ ਬੇਟ, ਮੰਗੀਆਂ, ਧਰਮਕੋਟ ਰੰਧਾਵਾ, ਮਾਨਸੁਰ, ਤਲਵੰਡੀ ਹਿੰਦੂਆਂ, ਸਹਿਜ਼ਾਦਾ, ਘਣੀਏ-ਕੇ-ਬੇਟ, ਧਰਮਕੋਟ ਪੱਤਣ, ਗੁਰਚੱਕ, ਡਾਲਾ, ਗੋਲਾ-ਢੋਲਾ, ਰੱਤੜ-ਛੱਤੜ, ਪੰਨਵਾਂ, ਧਰਮਾਬਾਦ, ਸਿੰਘਪੁਰਾ, ਬਹਿਲੋਪੁਰ, ਘੁੰਮਣ, ਚਾਕਾਂਵਾਲੀ, ਤਲਵੰਡੀ ਗੁਰਾਇਆ, ਚੌੜਾ ਅਤੇ ਖੁਸ਼ਹਾਲਪੁਰ ਦੇ ਵਸਨੀਕਾਂ ਤੱਕ ਰਾਹਤ ਸਮਗਰੀ ਪਹੁੰਚਾਈ।

ਇਸ ਤੋਂ ਬਾਅਦ ਸ਼ਮਸ਼ੇਰ ਸਿੰਘ ਦੀਨਾਨਗਰ ਵੱਲੋਂ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਹੜ੍ਹ ਵਿੱਚ ਘਿਰੇ ਪਿੰਡ ਮਕੌੜਾ, ਨਵੀਂ ਅਬਾਦੀ ਚੰਡੀਗੜ੍ਹ, ਮਰਾੜਾ, ਝਬਕਰਾ, ਚਿੱਠੀ, ਜੋਗਰ, ਸ਼ਮਸ਼ੇਰਪੁਰ, ਕਾਹਨਾ, ਜੈਨਪੁਰ, ਬਾਹਮਣੀ, ਦਬੁਰਜੀ, ਸ਼ਾਹਪੁਰ ਅਫ਼ਗਾਨਾ, ਦੁਗਰੀ, ਆਦੀ, ਇਸਲਾਮਪੁਰ, ਮਲੂਕ ਚੱਕ, ਠੁੰਡੀ, ਬਾਊਪੁਰ ਅਫ਼ਗਾਨਾ, ਸੰਗੋਰ, ਚਕਰੀ, ਸਲਾਚ, ਠੱਠੀ, ਓਗਰਾ, ਜੱਗੋ ਚੱਕ ਟਾਂਡਾ, ਚੱਕ ਰਾਜਾ, ਗਾਹਲੜੀ, ਸੰਦਲਪੁਰ, ਠਾਕੁਰਪੁਰ, ਜੀਵਨਪੁਰ ਅਤੇ ਕਜਲੇ ਵਿੱਚ ਪੰਜਾਬ ਸਰਕਾਰ ਦੇ ਹੈਲੀਕਾਪਟਰ ਰਾਹੀਂ ਰਾਹਤ ਸਮਗਰੀ ਪਹੁੰਚਾਈ ਗਈ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੈਲੀਕਾਪਟਰ ਰਾਹੀਂ ਉਹ ਹੜ੍ਹਾਂ ਵਿੱਚ ਫਸੇ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾ ਸਕੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੀ ਗੁਰਦਾਸਪੁਰ ਦੇ ਕਈ ਪਿੰਡ ਰਾਵੀ ਤੋਂ ਵੀ ਪਾਰ ਹਨ ਜਿਨ੍ਹਾਂ ਦਾ ਸੰਪਰਕ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈ ਅਤੇ ਉੱਥੇ ਤੱਕ ਕੇਵਲ ਹੈਲੀਕਾਪਟਰ ਤੱਕ ਹੀ ਪਹੁੰਚ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਕਈ ਘਰ ਖੇਤਾਂ ਵਿੱਚ ਵੀ ਹਨ ਜੋ ਕਿ ਪਾਣੀ ਵਿੱਚ ਡੁੱਬੇ ਹੋਏ ਹਨ ਅਤੇ ਅਜਿਹੇ ਲੋਕਾਂ ਤੱਕ ਰਾਹਤ ਪਹੁੰਚਾਉਣ ਵਿੱਚ ਪੰਜਾਬ ਸਰਕਾਰ ਦਾ ਹੈਲੀਕਾਪਟਰ ਅਹਿਮ ਸਾਬਤ ਹੋਇਆ ਹੈ। ਉਨ੍ਹਾਂ ਇਨਸਾਨੀਅਤ ਪੱਖੀ ਇਸ ਫੈਸਲੇ ਲਈ ਸ. ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕੀਤੀ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਬਣਨ ਬਾਅਦ ਖੇਡਾਂ ਅਤੇ ਖਿਡਾਰੀਆਂ ਨੂੰ ਮਿਲਿਆ ਉਤਸ਼ਾਹ - ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ

ਪੰਜਾਬ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਬਣਨ ਬਾਅਦ ਖੇਡਾਂ ਅਤੇ ਖਿਡਾਰੀਆਂ ਨੂੰ ਮਿਲਿਆ ਉਤਸ਼ਾਹ - ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ

ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਚਮਕੌਰ ਸਾਹਿਬ ਦੇ ਖਰੜ ਸਬ ਡਵੀਜ਼ਨ ਅਧੀਨ ਪੈਂਦੇ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ

ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਚਮਕੌਰ ਸਾਹਿਬ ਦੇ ਖਰੜ ਸਬ ਡਵੀਜ਼ਨ ਅਧੀਨ ਪੈਂਦੇ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ

ਪੰਜਾਬ ਸਰਕਾਰ ਦਾ ਵੱਡਾ ਕਦਮ, ਜਲੰਧਰ ਵਿਚ ਤਾਇਨਾਤ ਕੀਤਾ ਗਿਆ...

ਪੰਜਾਬ ਸਰਕਾਰ ਦਾ ਵੱਡਾ ਕਦਮ, ਜਲੰਧਰ ਵਿਚ ਤਾਇਨਾਤ ਕੀਤਾ ਗਿਆ...

ਅੰਮ੍ਰਿਤਸਰ ਪ੍ਰਸ਼ਾਸਨ ਨੇ ਰਾਹਤ ਕੈਂਪਾਂ ਲਈ ਹੈਲਪ ਲਾਈਨ ਨੰਬਰ ਕੀਤੇ ਜਾਰੀ

ਅੰਮ੍ਰਿਤਸਰ ਪ੍ਰਸ਼ਾਸਨ ਨੇ ਰਾਹਤ ਕੈਂਪਾਂ ਲਈ ਹੈਲਪ ਲਾਈਨ ਨੰਬਰ ਕੀਤੇ ਜਾਰੀ

ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਲਈ ਰਾਜਾ ਵੜਿੰਗ ਵੱਲੋਂ ਸਮੁੱਚੀ ਕਾਂਗਰਸ ਨੂੰ ਮਦਦ ਦੀ ਅਪੀਲ

ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਲਈ ਰਾਜਾ ਵੜਿੰਗ ਵੱਲੋਂ ਸਮੁੱਚੀ ਕਾਂਗਰਸ ਨੂੰ ਮਦਦ ਦੀ ਅਪੀਲ

ਰਾਸ਼ਟਰੀ ਲੋਕ ਅਦਾਲਤ 13 ਸਤੰਬਰ ਨੂੰ

ਰਾਸ਼ਟਰੀ ਲੋਕ ਅਦਾਲਤ 13 ਸਤੰਬਰ ਨੂੰ

ਹੜ੍ਹਾਂ ਵਿਚਾਲੇ ਹਰਿਆਣਾ ਨੇ ਪੰਜਾਬ ਵਲ ਵਧਾਇਆ ਮਦਦ ਦਾ ਹੱਥ, ਨਾਇਬ ਸੈਣੀ ਨੇ CM ਮਾਨ ਨੂੰ ਲਿਖੀ ਚਿੱਠੀ

ਹੜ੍ਹਾਂ ਵਿਚਾਲੇ ਹਰਿਆਣਾ ਨੇ ਪੰਜਾਬ ਵਲ ਵਧਾਇਆ ਮਦਦ ਦਾ ਹੱਥ, ਨਾਇਬ ਸੈਣੀ ਨੇ CM ਮਾਨ ਨੂੰ ਲਿਖੀ ਚਿੱਠੀ

ਪੰਜਾਬ 'ਚ ਬਣੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਭਾਜਪਾ ਦਾ ਵੱਡਾ ਫ਼ੈਸਲਾ

ਪੰਜਾਬ 'ਚ ਬਣੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਭਾਜਪਾ ਦਾ ਵੱਡਾ ਫ਼ੈਸਲਾ

ਪੰਜਾਬ 'ਚ ਹੜ੍ਹ ਦੇ ਸਮੇਂ ਟ੍ਰੋਲ ਹੋਏ ਸੰਸਦ ਮੈਂਬਰ ਭੱਜੀ, ਸੋਸ਼ਲ ਮੀਡੀਆ 'ਤੇ ਦਿੱਤਾ ਜਵਾਬ

ਪੰਜਾਬ 'ਚ ਹੜ੍ਹ ਦੇ ਸਮੇਂ ਟ੍ਰੋਲ ਹੋਏ ਸੰਸਦ ਮੈਂਬਰ ਭੱਜੀ, ਸੋਸ਼ਲ ਮੀਡੀਆ 'ਤੇ ਦਿੱਤਾ ਜਵਾਬ

ਮਜੀਠੀਆ ਦੀ ਨਿਆਇਕ ਹਿਰਾਸਤ ਨੂੰ ਲੈ ਕੇ ਮੋਹਾਲੀ ਅਦਾਲਤ ਨੇ ਸੁਣਾਇਆ ਅਹਿਮ ਫ਼ੈਸਲਾ

ਮਜੀਠੀਆ ਦੀ ਨਿਆਇਕ ਹਿਰਾਸਤ ਨੂੰ ਲੈ ਕੇ ਮੋਹਾਲੀ ਅਦਾਲਤ ਨੇ ਸੁਣਾਇਆ ਅਹਿਮ ਫ਼ੈਸਲਾ