Friday, November 27, 2026
BREAKING
• 'ਸ਼ੀਸ਼ ਮਹਿਲ' ਨੂੰ ਲੈ ਕੇ ਸੀਐਮ ਰੇਖਾ ਗੁਪਤਾ ਦਾ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ, ਕਿਹਾ- ਦਿੱਲੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗਣੀ ਚਾਹੀਦੀ ਹੈ ਸੱਚਾਈ • 'ਇੱਕੋ ਭਾਈਚਾਰੇ ਨੂੰ ਖੁਸ਼ ਕਰਨ ਲਈ ਹੋ ਰਹੀਆਂ ਜੱਜਾਂ ਦੀਆਂ ਸਿਫ਼ਾਰਸ਼ਾਂ', ਸਾਬਕਾ CJI ਬੀਆਰ ਗਵਈ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ • ਟ੍ਰੈਫਿਕ ਪੁਲਿਸ ਸੁਨਾਮ (ਰਮੇਸ਼ ਗਰਗ)ਦੇ ਨਵੇਂ ਇੰਚਾਰਜ ਬਣੇ ASI ਸਰਦਾਰ ਨਿਰਭੈ ਸਿੰਘ, ਮੁੜ ਸੰਭਾਲਿਆ ਅਹੁਦਾ • ਸਵਰਨ ਸਿੰਘ ਸਿਬੀਆਂ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਹਿਲਾਂ ਦੇ ਬੱਚਿਆਂ ਨੂੰ ਵੰਡੇ ਕੋਟ • ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ 1 ਦਸੰਬਰ ਤੋਂ ਸ਼ੁਰੂ ਹੋਵੇਗਾ ਆਰਮੀ ਅਗਨਵੀਰ ਭਰਤੀ, ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੀ ਲਿਖਤੀ ਪੇਪਰ ਦੀ ਤਿਆਰੀ ਦਾ ਪਹਿਲਾ ਬੈਚ • ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਲੜੀਵਾਰ ਮੀਟਿੰਗਾਂ, ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ • ਜਲੰਧਰ ਦਿਹਾਤੀ 'ਚ ਹਰਕਮਲਪ੍ਰੀਤ ਸਿੰਘ ਖੱਖ ਨੇ ਸੰਭਾਲਿਆ SSP ਦਾ ਚਾਰਜ, ਦਿੱਤਾ ਗਿਆ ਗਾਰਡ ਆਫ਼ ਆਨਰ • ਪਿਛਲੇ 5 ਸਾਲਾਂ ’ਚ ਭਾਜਪਾ ਨੇ ਮੇਰੇ ਤੋਂ ਕੋਈ ਸਿਆਸੀ ਸਲਾਹ ਨਹੀਂ ਲਈ : ਕੈਪਟਨ ਅਮਰਿੰਦਰ • ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਫਿਰ ਤੋਂ ਲੋਕ ਸਭਾ ਵਿਚ ਲਿਆਂਦਾ ਜਾਵੇਗਾ ਬਿੱਲ • ਪੰਚਕੂਲਾ 'ਚ CM ਨਾਇਬ ਸੈਣੀ ਦਾ ਵੱਡਾ ਤੋਹਫ਼ਾ; ਆਸ਼ਰਮ ਨੂੰ ਦਿੱਤੇ 21 ਲੱਖ ਰੁਪਏ

ਖੇਡ

IND vs NZ : ਕ੍ਰਾਈਸਟਚਰਚ ਟੈਸਟ 'ਚ ਪਹਿਲਾ ਦਿਨ ਖ਼ਤਮ, ਨਿਊਜ਼ੀਲੈਂਡ ਦੇ 5 ਵਿਕਟਾਂ 'ਤੇ 246 ਦੌੜਾਂ

27 ਨਵੰਬਰ, 2026 05:48 PM

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕ੍ਰਾਈਸਟਚਰਚ ਦੇ ਹੇਗਲੇ ਓਵਲ ਮੈਦਾਨ 'ਤੇ ਸ਼ੁੱਕਰਵਾਰ, 27 ਨਵੰਬਰ ਨੂੰ ਸ਼ੁਰੂ ਹੋਏ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਦੌੜਾਂ 'ਤੇ ਲਗਾਮ ਲਗਾਈ ਰੱਖੀ, ਪਰ ਇਸ ਦੇ ਬਾਵਜੂਦ ਪਹਿਲਾ ਦਿਨ ਨਿਊਜ਼ੀਲੈਂਡ ਦੇ ਨਾਂ ਰਿਹਾ। ਭਾਰਤੀ ਕਪਤਾਨ ਸ਼ੁਭਮਨ ਗਿਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਪਲੇਇੰਗ-11 ਵਿੱਚ ਪ੍ਰਸਿੱਧ ਕ੍ਰਿਸ਼ਨਾ ਦੀ ਜਗ੍ਹਾ ਆਪਣਾ ਟੈਸਟ ਡੇਬਿਊ ਕਰ ਰਹੇ ਗੁਰਨੂਰ ਬਰਾਰ ਨੂੰ ਸ਼ਾਮਲ ਕੀਤਾ ਗਿਆ, ਜਦੋਂ ਕਿ ਮੋਹੰਮਦ ਸਿਰਾਜ ਅਤੇ ਰਵਿੰਦਰ ਜਡੇਜਾ ਨੂੰ ਜਗ੍ਹਾ ਨਹੀਂ ਮਿਲੀ। ਦੂਜੇ ਪਾਸੇ, ਨਿਊਜ਼ੀਲੈਂਡ ਨੇ ਆਪਣੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ।

ਨਿਊਜ਼ੀਲੈਂਡ ਦੀ ਮਜ਼ਬੂਤ ਸ਼ੁਰੂਆਤ
ਨਿਊਜ਼ੀਲੈਂਡ ਦੇ ਕਪਤਾਨ ਟੌਮ ਲੈਥਮ ਅਤੇ ਡੇਵੋਨ ਕੌਨਵੇ ਨੇ ਪਹਿਲੀ ਪਾਰੀ ਵਿੱਚ 77 ਦੌੜਾਂ ਦੀ ਸਾਂਝੇਦਾਰੀ ਕੀਤੀ। ਪਹਿਲੇ ਸੈਸ਼ਨ ਦੇ ਆਖਰੀ ਓਵਰ ਦੀ ਆਖਰੀ ਗੇਂਦ 'ਤੇ ਡੈਬਿਊਟੈਂਟ ਗੁਰਨੂਰ ਬਰਾਰ ਨੇ ਕੌਨਵੇ (31 ਦੌੜਾਂ) ਨੂੰ ਆਊਟ ਕਰਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਦੇ ਪਹਿਲੇ ਹੀ ਓਵਰ ਵਿੱਚ ਲੈਥਮ ਨੂੰ ਡੀਆਰਐਸ (DRS) ਨੇ ਆਊਟ ਹੋਣ ਤੋਂ ਬਚਾਇਆ ਸੀ ਅਤੇ ਬਾਅਦ ਵਿੱਚ ਕੇਐਲ ਰਾਹੁਲ ਨੇ ਵੀ ਉਨ੍ਹਾਂ ਦਾ ਇੱਕ ਕੈਚ ਛੱਡਿਆ।

ਆਕਾਸ਼ ਦੀਪ ਅਤੇ ਕੰਬੋਜ ਦਾ ਝਟਕਾ
ਦੂਜੇ ਸੈਸ਼ਨ ਵਿੱਚ ਲੈਥਮ (59 ਦੌੜਾਂ) ਨੇ ਅਰਧ ਸੈਂਕੜਾ ਲਗਾ ਕੇ ਟੀਮ ਦਾ ਸਕੋਰ 110 ਦੌੜਾਂ ਤੱਕ ਪਹੁੰਚਾਇਆ। ਇਸ ਤੋਂ ਬਾਅਦ ਆਕਾਸ਼ ਦੀਪ ਅਤੇ ਅੰਸ਼ੁਲ ਕੰਬੋਜ ਨੇ ਲਗਾਤਾਰ 3 ਓਵਰਾਂ ਵਿੱਚ ਬਿਨਾਂ ਕੋਈ ਦੌੜ ਦਿੱਤੇ 3 ਵਿਕਟਾਂ ਝਟਕਾਈਆਂ। ਆਕਾਸ਼ ਦੀਪ ਨੇ ਟੌਮ ਲੈਥਮ ਅਤੇ ਰਚਿਨ ਰਵਿੰਦਰਾ (0) ਨੂੰ ਆਊਟ ਕੀਤਾ, ਜਦੋਂ ਕਿ ਕੰਬੋਜ ਨੇ ਹੈਨਰੀ ਨਿਕੋਲਸ (16 ਦੌੜਾਂ) ਨੂੰ ਪਵੇਲੀਅਨ ਭੇਜਿਆ।

ਬਲੰਡਲ ਅਤੇ ਫਿਲਿਪਸ ਦੀ ਅਟੁੱਟ ਸਾਂਝੇਦਾਰੀ
184 ਦੌੜਾਂ 'ਤੇ 5 ਵਿਕਟਾਂ ਡਿੱਗਣ ਤੋਂ ਬਾਅਦ ਟੌਮ ਬਲੰਡਲ ਅਤੇ ਗਲੇਨ ਫਿਲਿਪਸ ਨੇ ਨਿਊਜ਼ੀਲੈਂਡ ਦੀ ਪਾਰੀ ਨੂੰ ਸੰਭਾਲਿਆ। ਇਸ ਤੋਂ ਪਹਿਲਾਂ ਵਾਸ਼ਿੰਗਟਨ ਸੁੰਦਰ ਨੇ ਡੈਰਿਲ ਮਿਚਲ (31 ਦੌੜਾਂ) ਨੂੰ ਲੈੱਗ ਸਲਿਪ ਵਿੱਚ ਕੈਚ ਕਰਵਾ ਕੇ ਆਊਟ ਕੀਤਾ ਸੀ। ਇਸ ਤੋਂ ਬਾਅਦ ਬਲੰਡਲ (56 ਨਾਬਾਦ) ਅਤੇ ਫਿਲਿਪਸ (36 ਨਾਬਾਦ) ਨੇ 62 ਦੌੜਾਂ ਦੀ ਨਾਬਾਦ ਸਾਂਝੇਦਾਰੀ ਕਰਕੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਦਾ ਸਕੋਰ 5 ਵਿਕਟਾਂ ਦੇ ਨੁਕਸਾਨ 'ਤੇ 246 ਦੌੜਾਂ ਤੱਕ ਪਹੁੰਚਾਇਆ।

ਬੁਮਰਾਹ ਦਾ ਕਸਿਆ ਹੋਇਆ ਸਪੈੱਲ
ਜਸਪ੍ਰੀਤ ਬੁਮਰਾਹ ਨੇ 19 ਓਵਰਾਂ ਵਿੱਚ 37 ਦੌੜਾਂ ਦੇ ਕੇ ਬਹੁਤ ਹੀ ਕਸੀ ਹੋਈ ਗੇਂਦਬਾਜ਼ੀ ਕੀਤੀ, ਹਾਲਾਂਕਿ ਪਹਿਲੇ ਦਿਨ ਉਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲੀ। ਦੂਜੇ ਸੈਸ਼ਨ ਵਿੱਚ ਉਨ੍ਹਾਂ ਨੇ ਆਪਣੇ ਰਨ-ਅੱਪ ਵਿੱਚ ਬਦਲਾਅ ਵੀ ਕੀਤਾ ਅਤੇ ਰਿਸ਼ਭ ਪੰਤ ਕੋਲੋਂ ਉਨ੍ਹਾਂ ਦੀ ਗੇਂਦ 'ਤੇ ਇੱਕ ਔਖਾ ਕੈਚ ਵੀ ਛੁੱਟ ਗਿਆ। ਵੈਲਿੰਗਟਨ ਟੈਸਟ ਦੇ ਪਹਿਲੇ ਦਿਨ ਦੀ ਤਰ੍ਹਾਂ ਕ੍ਰਾਈਸਟਚਰਚ ਵਿੱਚ ਵੀ ਭਾਰਤ ਦੇ ਨਾਂ 1 ਸੈਸ਼ਨ ਰਿਹਾ, ਜਦੋਂ ਕਿ ਨਿਊਜ਼ੀਲੈਂਡ ਨੇ 2 ਸੈਸ਼ਨ ਆਪਣੇ ਨਾਂ ਕੀਤੇ।

 

Have something to say? Post your comment

ਅਤੇ ਖੇਡ ਖਬਰਾਂ

ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰੇਗੀ ਆਇਰਲੈਂਡ ਦੀ ਕ੍ਰਿਕਟ ਟੀਮ

ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰੇਗੀ ਆਇਰਲੈਂਡ ਦੀ ਕ੍ਰਿਕਟ ਟੀਮ

Asia Cup Rising Stars IND vs SL : ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

Asia Cup Rising Stars IND vs SL : ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫ.ਆਈ.ਐੱਚ. ਰੈਂਕਿੰਗ 'ਚ ਹਾਸਲ ਕੀਤੀ ਹੁਣ ਤੱਕ ਦੀ ਸਰਵੋਤਮ 5ਵੀਂ ਰੈਂਕ

ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫ.ਆਈ.ਐੱਚ. ਰੈਂਕਿੰਗ 'ਚ ਹਾਸਲ ਕੀਤੀ ਹੁਣ ਤੱਕ ਦੀ ਸਰਵੋਤਮ 5ਵੀਂ ਰੈਂਕ

ਮੁਹੰਮਦ ਸਿਰਾਜ ਨੂੰ ਚੋਣ ਵਿਵਾਦ 'ਚ ਨਾ ਘਸੀਟਿਆ ਜਾਵੇ : BCCI ਉਪ-ਪ੍ਰਧਾਨ ਰਾਜੀਵ ਸ਼ੁਕਲਾ

ਮੁਹੰਮਦ ਸਿਰਾਜ ਨੂੰ ਚੋਣ ਵਿਵਾਦ 'ਚ ਨਾ ਘਸੀਟਿਆ ਜਾਵੇ : BCCI ਉਪ-ਪ੍ਰਧਾਨ ਰਾਜੀਵ ਸ਼ੁਕਲਾ

ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 'ਚ ਭਾਰਤੀ ਟੀਮ ਕਦੋਂ ਤੇ ਕਿੰਨੇ ਵਜੇ ਖੇਡੇਗੀ ਆਪਣਾ ਅਗਲਾ ਮੈਚ

ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 'ਚ ਭਾਰਤੀ ਟੀਮ ਕਦੋਂ ਤੇ ਕਿੰਨੇ ਵਜੇ ਖੇਡੇਗੀ ਆਪਣਾ ਅਗਲਾ ਮੈਚ

ਫੀਫਾ ਨੇ 2031 ਤੇ 2035 ਮਹਿਲਾ ਵਿਸ਼ਵ ਕੱਪ ਦੇ ਸਾਂਝੇ ਮੇਜ਼ਬਾਨਾਂ ਦਾ ਕੀਤਾ ਐਲਾਨ

ਫੀਫਾ ਨੇ 2031 ਤੇ 2035 ਮਹਿਲਾ ਵਿਸ਼ਵ ਕੱਪ ਦੇ ਸਾਂਝੇ ਮੇਜ਼ਬਾਨਾਂ ਦਾ ਕੀਤਾ ਐਲਾਨ

IPL ਨਿਲਾਮੀ : 1,220 ਖਿਡਾਰੀਆਂ ਨੇ ਕਰਵਾਇਆ ਰਜਿਸਟ੍ਰੇਸ਼ਨ, 17 ਦੇਸ਼ਾਂ ਦੇ ਖਿਡਾਰੀ ਸ਼ਾਮਲ

IPL ਨਿਲਾਮੀ : 1,220 ਖਿਡਾਰੀਆਂ ਨੇ ਕਰਵਾਇਆ ਰਜਿਸਟ੍ਰੇਸ਼ਨ, 17 ਦੇਸ਼ਾਂ ਦੇ ਖਿਡਾਰੀ ਸ਼ਾਮਲ

Asia Cup Rising Stars : ਵੈਭਵ ਦਾ ਤੂਫਾਨੀ ਸੈਂਕੜਾ, ਭਾਰਤ ਦਾ ਸਕੋਰ 138/2

Asia Cup Rising Stars : ਵੈਭਵ ਦਾ ਤੂਫਾਨੀ ਸੈਂਕੜਾ, ਭਾਰਤ ਦਾ ਸਕੋਰ 138/2

ਬੁਮਰਾਹ ਅਤੇ ਅਰਸ਼ਦੀਪ ਦੀ ਜੋੜੀ ਰਹੇਗੀ ਘਾਤਕ: ਅਭਿਨਵ ਮੁਕੁੰਦ

ਬੁਮਰਾਹ ਅਤੇ ਅਰਸ਼ਦੀਪ ਦੀ ਜੋੜੀ ਰਹੇਗੀ ਘਾਤਕ: ਅਭਿਨਵ ਮੁਕੁੰਦ

ਪਿੱਚ 'ਤੇ 10 ਵਿਕਟਾਂ ਲੈਣਾ ਚੁਣੌਤੀਪੂਰਨ ਸੀ: ਸ਼ੁਭਮਨ ਗਿੱਲ

ਪਿੱਚ 'ਤੇ 10 ਵਿਕਟਾਂ ਲੈਣਾ ਚੁਣੌਤੀਪੂਰਨ ਸੀ: ਸ਼ੁਭਮਨ ਗਿੱਲ