Friday, November 27, 2026
BREAKING
• ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ 1 ਦਸੰਬਰ ਤੋਂ ਸ਼ੁਰੂ ਹੋਵੇਗਾ ਆਰਮੀ ਅਗਨਵੀਰ ਭਰਤੀ, ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੀ ਲਿਖਤੀ ਪੇਪਰ ਦੀ ਤਿਆਰੀ ਦਾ ਪਹਿਲਾ ਬੈਚ • ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਲੜੀਵਾਰ ਮੀਟਿੰਗਾਂ, ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ • ਜਲੰਧਰ ਦਿਹਾਤੀ 'ਚ ਹਰਕਮਲਪ੍ਰੀਤ ਸਿੰਘ ਖੱਖ ਨੇ ਸੰਭਾਲਿਆ SSP ਦਾ ਚਾਰਜ, ਦਿੱਤਾ ਗਿਆ ਗਾਰਡ ਆਫ਼ ਆਨਰ • ਪਿਛਲੇ 5 ਸਾਲਾਂ ’ਚ ਭਾਜਪਾ ਨੇ ਮੇਰੇ ਤੋਂ ਕੋਈ ਸਿਆਸੀ ਸਲਾਹ ਨਹੀਂ ਲਈ : ਕੈਪਟਨ ਅਮਰਿੰਦਰ • ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਫਿਰ ਤੋਂ ਲੋਕ ਸਭਾ ਵਿਚ ਲਿਆਂਦਾ ਜਾਵੇਗਾ ਬਿੱਲ • ਪੰਚਕੂਲਾ 'ਚ CM ਨਾਇਬ ਸੈਣੀ ਦਾ ਵੱਡਾ ਤੋਹਫ਼ਾ; ਆਸ਼ਰਮ ਨੂੰ ਦਿੱਤੇ 21 ਲੱਖ ਰੁਪਏ • ਪਾਕਿਸਤਾਨ ਤਿੰਨ-ਪੱਖੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਅਤੇ ਤੁਰਕੀ ਨਾਲ ਗੱਲਬਾਤ ਦੀ ਕਰੇਗਾ ਮੇਜ਼ਬਾਨੀ • ਪਾਕਿਸਤਾਨ : ਕਰਾਚੀ 'ਚ ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਹੋਈ • ਗਾਜ਼ਾ ’ਚ ਇਜ਼ਰਾਈਲੀ ਹਮਲਿਆਂ ਵਿਚ 8 ਫ਼ਿਲਸਤੀਨੀਆਂ ਦੀ ਮੌਤ • ਜੌਨ ਅਬ੍ਰਾਹਮ ਦੀ ਐਕਸ਼ਨ ਫ਼ਿਲਮ ‘ਫੋਰਸ 3’ ’ਚ ਨੋਰਾ ਦੀ ਐਂਟਰੀ, 6 ਸਾਲ ਬਾਅਦ ਵੱਡੇ ਪਰਦੇ ’ਤੇ ਦਿਸਣਗੇ ਇਕੱਠੇ

ਰਾਸ਼ਟਰੀ

ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਫਿਰ ਤੋਂ ਲੋਕ ਸਭਾ ਵਿਚ ਲਿਆਂਦਾ ਜਾਵੇਗਾ ਬਿੱਲ

27 ਨਵੰਬਰ, 2026 05:54 PM

ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਸ਼ੁੱਕਰਵਾਰ ਨੂੰ ਹੱਦਬੰਦੀ ਨਾਲ ਜੁੜੇ ਨਵੇਂ ਮਹਿਲਾ ਰਾਖਵਾਂਕਰਨ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਦੇ ਅਧੀਨ ਸਾਰੇ ਰਾਜਾਂ 'ਚ ਲੋਕ ਸਭਾ ਸੀਟਾਂ ਦੀ ਗਿਣਤੀ 50 ਫੀਸਦੀ ਵਧਾਉਣ ਦਾ ਪ੍ਰਸਤਾਵ ਹੈ। ਸੰਭਾਵਨਾ ਹੈ ਕਿ ਬਿੱਲ ਨੂੰ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਵਿਸ਼ੇਸ਼ ਸੈਸ਼ਨ 'ਚ ਪੇਸ਼ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਕੈਬਨਿਟ ਨੇ ਕੁਝ ਸੋਧਾਂ ਨਾਲ ਨਵੇਂ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੋਧਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹੱਦਬੰਦੀ ਤੋਂ ਬਾਅਦ ਲੋਕ ਸਭਾ 'ਚ ਕਿਸੇ ਵੀ ਰਾਜ ਦਾ ਹਿੱਸਾ ਦੂਜੇ ਰਾਜਾਂ ਦੇ ਮੁਕਾਬਲੇ ਘੱਟ ਨਾ ਹੋਵੇ।

ਉਨ੍ਹਾਂ ਕਿਹਾ ਕਿ ਦੱਖਣੀ ਰਾਜਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ, ਸਰਕਾਰ ਹਰੇਕ ਰਾਜ 'ਚ ਲੋਕ ਸਭਾ ਸੀਟਾਂ ਦੀ ਗਿਣਤੀ 50 ਫੀਸਦੀ ਵਧਾਉਣ ਲਈ ਸਹਿਮਤ ਹੋ ਗਈ ਹੈ। ਸੀਟਾਂ ਦੀ ਗਿਣਤੀ 2051 ਤੱਕ ਬਦਲੀ ਨਹੀਂ ਜਾਵੇਗੀ। ਨਵੇਂ ਬਿੱਲ 'ਚ ਵਧਾਈਆਂ ਗਈਆਂ ਸੀਟਾਂ ਨੂੰ ਦੁਬਾਰਾ ਬਣਾਉਣ ਲਈ 2011 ਦੀ ਜਨਗਣਨਾ ਦੀ ਵਰਤੋਂ ਕਰਨ ਦਾ ਪ੍ਰਸਤਾਵ ਹੈ। ਸੂਤਰਾਂ ਅਨੁਸਾਰ, ਸਰਕਾਰ ਨੇ ਰਾਜਾਂ 'ਚ ਮੌਜੂਦਾ ਸੀਟਾਂ ਦੀ ਗਿਣਤੀ ਨੂੰ ਬਦਲੇ ਬਿਨਾਂ ਸੰਸਦੀ ਹਲਕਿਆਂ ਨੂੰ ਦੁਬਾਰਾ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ।

ਪ੍ਰਸਤਾਵਿਤ ਸੋਧ 'ਚ ਹੱਦਬੰਦੀ ਰਾਹੀਂ ਲੋਕ ਸਭਾ ਸੀਟਾਂ ਦੀ ਗਿਣਤੀ ਮੌਜੂਦਾ 543 ਤੋਂ ਵਧਾ ਕੇ ਵੱਧ ਤੋਂ ਵੱਧ 850 ਕਰਨ ਦੀ ਯੋਜਨਾ ਹੈ। ਸੱਤਾਧਾਰੀ ਪਾਰਟੀ ਦਾ ਕਹਿਣਾ ਹੈ ਕਿ ਇਸ ਕਦਮ ਨਾਲ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੰਸਦ ਅਤੇ ਰਾਜ ਵਿਧਾਨ ਸਭਾਵਾਂ 'ਚ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਦਾ ਰਾਹ ਪੱਧਰਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਦੀ ਮੀਟਿੰਗ ਦੁਪਹਿਰ 1 ਵਜੇ ਸੇਵਾ ਤੀਰਥ ਵਿਖੇ ਬੁਲਾਈ ਗਈ।

ਸਰਕਾਰ ਨੇ ਪਹਿਲਾਂ ਅਪ੍ਰੈਲ 'ਚ ਸੰਸਦ ਦੇ ਇਕ ਵਿਸ਼ੇਸ਼ ਸੈਸ਼ਨ ਦੌਰਾਨ ਇਹ ਬਿੱਲ ਪੇਸ਼ ਕੀਤਾ ਸੀ, ਪਰ ਇਸ ਨੂੰ ਲੋਕ ਸਭਾ ਦੀ ਮਨਜ਼ੂਰੀ ਨਹੀਂ ਮਿਲ ਸਕੀ। ਹੁਣ, ਸਰਕਾਰ ਦਾ ਦਾਅਵਾ ਹੈ ਕਿ ਇਸ ਬਿੱਲ ਨੂੰ ਪਾਸ ਕਰਨ ਲਈ ਉਸ ਕੋਲ ਕਾਫ਼ੀ ਸੰਸਦ ਮੈਂਬਰਾਂ ਦਾ ਸਮਰਥਨ ਹੈ। ਸੰਵਿਧਾਨ ਸੋਧ ਬਿੱਲ ਨੂੰ ਪਾਸ ਕਰਨ ਲਈ ਸੰਸਦ ਦੇ ਦੋਵਾਂ ਸਦਨਾਂ 'ਚ ਦੋ-ਤਿਹਾਈ ਬਹੁਮਤ ਦੀ ਲੋੜ ਹੈ। ਸੂਤਰਾਂ ਅਨੁਸਾਰ, ਦ੍ਰਵਿੜ ਮੁਨੇਤਰ ਕੜਗਮ (ਡੀਐੱਮਕੇ), ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ), ਅਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਵੱਲੋਂ ਬਿੱਲ ਦਾ ਸਮਰਥਨ ਕਰਨ ਦੀ ਉਮੀਦ ਹੈ। ਇਸ ਦੌਰਾਨ, ਵਿਰੋਧੀ ਧਿਰ 'ਇੰਡੀਆ' ਗਠਜੋੜ ਬਿੱਲ ਦਾ ਵਿਰੋਧ ਕਰ ਰਿਹਾ ਹੈ।

ਵਿਰੋਧੀ ਗਠਜੋੜ ਦੇ ਨੇਤਾ ਸ਼ਨੀਵਾਰ ਨੂੰ ਆਪਣੀ ਰਣਨੀਤੀ 'ਤੇ ਚਰਚਾ ਕਰਨ ਲਈ ਮਿਲਣਗੇ। ਸਰਕਾਰ ਨੇ ਸੰਸਦ ਦਾ ਚਾਰ ਦਿਨਾਂ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਲੋਕ ਸਭਾ 30 ਨਵੰਬਰ ਅਤੇ 1 ਦਸੰਬਰ ਨੂੰ ਮਿਲੇਗੀ, ਜਦੋਂ ਕਿ ਰਾਜ ਸਭਾ 2 ਅਤੇ 3 ਦਸੰਬਰ ਨੂੰ ਮਿਲੇਗੀ। ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ, "ਜਦੋਂ ਸਰਕਾਰ ਕੋਈ ਸੈਸ਼ਨ ਜਾਂ ਵਿਸ਼ੇਸ਼ ਸੈਸ਼ਨ ਬੁਲਾਉਂਦੀ ਹੈ, ਤਾਂ ਇਸਦਾ ਮਤਲਬ ਹੈ ਕਿ ਦੇਸ਼ ਲਈ ਬਹੁਤ ਮਹੱਤਵਪੂਰਨ ਬਿੱਲ ਪਾਸ ਕਰਨ ਕਰਨਾ ਜਾਂ ਕੰਮਕਾਜ ਹੋਣਾ ਹੈ।"

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਪਾਣੀ ਦੀ ਬੋਤਲ, ਗੁਟਖਾ-ਖੈਨੀ ਦੇ ਖਾਲੀ ਪੈਕਟ ਮੋੜੋ ਤੇ ਕਮਾਓ ਪੈਸੇ; ਦਿੱਲੀ ਸਰਕਾਰ ਸ਼ੁਰੂ ਕਰੇਗੀ ਇਹ ਨਵੀਂ ਸਕੀਮ

ਪਾਣੀ ਦੀ ਬੋਤਲ, ਗੁਟਖਾ-ਖੈਨੀ ਦੇ ਖਾਲੀ ਪੈਕਟ ਮੋੜੋ ਤੇ ਕਮਾਓ ਪੈਸੇ; ਦਿੱਲੀ ਸਰਕਾਰ ਸ਼ੁਰੂ ਕਰੇਗੀ ਇਹ ਨਵੀਂ ਸਕੀਮ

ਦਿੱਲੀ ਦੰਗਾ ਮਾਮਲਾ; ਸੁਪਰੀਮ ਕੋਰਟ ਨੇ ਸ਼ਰਜੀਲ ਇਮਾਮ ਤੇ ਉਮਰ ਖ਼ਾਲਿਦ ਨੂੰ ਨਹੀਂ ਦਿੱਤੀ ਅੰਤਰਿਮ ਜ਼ਮਾਨਤ

ਦਿੱਲੀ ਦੰਗਾ ਮਾਮਲਾ; ਸੁਪਰੀਮ ਕੋਰਟ ਨੇ ਸ਼ਰਜੀਲ ਇਮਾਮ ਤੇ ਉਮਰ ਖ਼ਾਲਿਦ ਨੂੰ ਨਹੀਂ ਦਿੱਤੀ ਅੰਤਰਿਮ ਜ਼ਮਾਨਤ

ਦੁਨੀਆ ਦੀ ਕੋਈ ਵੀ ਤਾਕਤ ਨਹੀਂ ਚਾਹੁੰਦੀ ਕਿ ਭਾਰਤ ਤਰੱਕੀ ਕਰੇ : ਮੋਹਨ ਭਾਗਵਤ

ਦੁਨੀਆ ਦੀ ਕੋਈ ਵੀ ਤਾਕਤ ਨਹੀਂ ਚਾਹੁੰਦੀ ਕਿ ਭਾਰਤ ਤਰੱਕੀ ਕਰੇ : ਮੋਹਨ ਭਾਗਵਤ

26/11 ਮੁੰਬਈ ਹਮਲਾ: ਜਿਸ ਨੂੰ ਯਾਦ ਕਰ ਅੱਜ ਵੀ ਕੰਬ ਜਾਂਦੀ ਰੂਹ, 166 ਲੋਕਾਂ ਦੀ ਹੋਈ ਸੀ ਮੌਤ

26/11 ਮੁੰਬਈ ਹਮਲਾ: ਜਿਸ ਨੂੰ ਯਾਦ ਕਰ ਅੱਜ ਵੀ ਕੰਬ ਜਾਂਦੀ ਰੂਹ, 166 ਲੋਕਾਂ ਦੀ ਹੋਈ ਸੀ ਮੌਤ

ਭਾਰਤੀ ਲੋਕਤੰਤਰ ਦੀ ਕੀਮਤੀ ਵਿਰਾਸਤ ਹੈ ਸੰਵਿਧਾਨ : PM ਨਰਿੰਦਰ ਮੋਦੀ

ਭਾਰਤੀ ਲੋਕਤੰਤਰ ਦੀ ਕੀਮਤੀ ਵਿਰਾਸਤ ਹੈ ਸੰਵਿਧਾਨ : PM ਨਰਿੰਦਰ ਮੋਦੀ

ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, CBI-ED ਜਾਂਚ ਦੇ ਹੁਕਮ ਰੱਦ

ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, CBI-ED ਜਾਂਚ ਦੇ ਹੁਕਮ ਰੱਦ

PM ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ

PM ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ

ਪਹਿਲਗਾਮ ਹਮਲੇ ਤੋਂ ਪਹਿਲਾਂ ਅਤੇ ਬਾਅਦ ਚੀਨੀ ਸੈਟੇਲਾਈਟਾਂ ’ਚ ਹੋਏ 37 ਅਸਾਧਾਰਨ ਮੈਨੂਵਰ

ਪਹਿਲਗਾਮ ਹਮਲੇ ਤੋਂ ਪਹਿਲਾਂ ਅਤੇ ਬਾਅਦ ਚੀਨੀ ਸੈਟੇਲਾਈਟਾਂ ’ਚ ਹੋਏ 37 ਅਸਾਧਾਰਨ ਮੈਨੂਵਰ

ਕਾਂਗਰਸ ਨਾਲ ਗੱਠਜੋੜ ’ਤੇ ਗੱਲਬਾਤ ਵਿਚਾਲੇ ਸਪਾ ਦਾ ਦਾਅ, 5 ਸੀਟਾਂ ’ਤੇ ਉਤਾਰੇ ਉਮੀਦਵਾਰ

ਕਾਂਗਰਸ ਨਾਲ ਗੱਠਜੋੜ ’ਤੇ ਗੱਲਬਾਤ ਵਿਚਾਲੇ ਸਪਾ ਦਾ ਦਾਅ, 5 ਸੀਟਾਂ ’ਤੇ ਉਤਾਰੇ ਉਮੀਦਵਾਰ

ਅਕਾਲੀ-ਭਾਜਪਾ ਗੱਠਜੋੜ 'ਤੇ PM ਮੋਦੀ ਦਾ ਵੱਡਾ ਬਿਆਨ

ਅਕਾਲੀ-ਭਾਜਪਾ ਗੱਠਜੋੜ 'ਤੇ PM ਮੋਦੀ ਦਾ ਵੱਡਾ ਬਿਆਨ