Thursday, November 26, 2026
BREAKING
• IPS ਗੁਰਪ੍ਰੀਤ ਸਿੰਘ ਭੁੱਲਰ ਫਿਰ ਸੰਭਾਲਣਗੇ ਜਲੰਧਰ ਪੁਲਸ ਕਮਿਸ਼ਨਰ ਦੀ ਕਮਾਨ • ਖਰੜ-ਮੋਰਿੰਡਾ ਰੋਡ 'ਤੇ ਜਾਣ ਵਾਲੇ ਸਾਵਧਾਨ! 2 ਮਹੀਨੇ ਬੰਦ ਰਹੇਗਾ ਇਹ ਰਾਹ, ਪੜ੍ਹੋ ਕਾਰਨ • ਪਾਣੀ ਦੀ ਬੋਤਲ, ਗੁਟਖਾ-ਖੈਨੀ ਦੇ ਖਾਲੀ ਪੈਕਟ ਮੋੜੋ ਤੇ ਕਮਾਓ ਪੈਸੇ; ਦਿੱਲੀ ਸਰਕਾਰ ਸ਼ੁਰੂ ਕਰੇਗੀ ਇਹ ਨਵੀਂ ਸਕੀਮ • ਦਿੱਲੀ ਦੰਗਾ ਮਾਮਲਾ; ਸੁਪਰੀਮ ਕੋਰਟ ਨੇ ਸ਼ਰਜੀਲ ਇਮਾਮ ਤੇ ਉਮਰ ਖ਼ਾਲਿਦ ਨੂੰ ਨਹੀਂ ਦਿੱਤੀ ਅੰਤਰਿਮ ਜ਼ਮਾਨਤ • ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 'ਰਾਮਾਇਣ' ਦੀ ਟੀਮ ਨਾਲ ਕੀਤੀ ਮੁਲਾਕਾਤ ! ਫ਼ਿਲਮ ਦੀ ਸਫ਼ਲਤਾ 'ਤੇ ਦਿੱਤੀ ਵਧਾਈ • ਦੁਨੀਆ ਦੀ ਕੋਈ ਵੀ ਤਾਕਤ ਨਹੀਂ ਚਾਹੁੰਦੀ ਕਿ ਭਾਰਤ ਤਰੱਕੀ ਕਰੇ : ਮੋਹਨ ਭਾਗਵਤ • 26/11 ਮੁੰਬਈ ਹਮਲਾ: ਜਿਸ ਨੂੰ ਯਾਦ ਕਰ ਅੱਜ ਵੀ ਕੰਬ ਜਾਂਦੀ ਰੂਹ, 166 ਲੋਕਾਂ ਦੀ ਹੋਈ ਸੀ ਮੌਤ • ਭਾਰਤੀ ਲੋਕਤੰਤਰ ਦੀ ਕੀਮਤੀ ਵਿਰਾਸਤ ਹੈ ਸੰਵਿਧਾਨ : PM ਨਰਿੰਦਰ ਮੋਦੀ • ਬੰਗਲਾਦੇਸ਼ 'ਚ ਪੱਤਰਕਾਰੀ 'ਤੇ ਵੱਡਾ ਹਮਲਾ ! 84 ਪੱਤਰਕਾਰ ਗ੍ਰਿਫ਼ਤਾਰ, 19 ਮਰੇ • ਪ੍ਰਸ਼ਾਂਤ ਖੇਤਰ 'ਚ ਚੀਨ ਦੀਆਂ ਫੌਜੀ ਯੋਜਨਾਵਾਂ ਨੂੰ ਝਟਕਾ: ਸੋਲੋਮਨ ਟਾਪੂ ਦਾ ਵੱਡਾ ਫੈਸਲਾ

ਰਾਸ਼ਟਰੀ

26/11 ਮੁੰਬਈ ਹਮਲਾ: ਜਿਸ ਨੂੰ ਯਾਦ ਕਰ ਅੱਜ ਵੀ ਕੰਬ ਜਾਂਦੀ ਰੂਹ, 166 ਲੋਕਾਂ ਦੀ ਹੋਈ ਸੀ ਮੌਤ

26 ਨਵੰਬਰ, 2026 04:28 PM

26 ਨਵੰਬਰ ਭਾਰਤ ਦੇ ਇਤਿਹਾਸ ਵਿੱਚ ਇੱਕ ਨਾ ਭੁੱਲਣ ਵਾਲਾ ਦਿਨ ਹੈ। ਇਹ ਖ਼ਾਸ ਇਸ ਲਈ ਹੈ, ਕਿਉਂਕਿ ਅੱਜ ਦਾ ਦਿਨ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਤਰੀਖ਼ ਨਾਲ ਇੱਕ ਕਾਲਾ ਦਿਨ ਵੀ ਜੁੜਿਆ ਹੋਇਆ ਹੈ, ਜਿਸ ਨੂੰ ਕੋਈ ਭੁੱਲ ਨਹੀਂ ਸਕਦਾ। ਅੱਜ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ 26/11 ਨੂੰ ਹੋਏ ਅੱਤਵਾਦੀ ਹਮਲੇ ਨੂੰ 18 ਸਾਲ ਹੋ ਗਏ। ਇਸ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਸਭ ਤੋਂ ਵੱਡੇ ਅੱਤਵਾਦੀ ਹਮਲਿਆਂ ਵਿੱਚੋਂ ਇੱਕ ਸੀ। ਪਾਕਿਸਤਾਨ ਤੋਂ ਇੱਕ ਕਿਸ਼ਤੀ ਵਿੱਚ ਆਏ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਮਾਇਆਨਗਰੀ ਨੂੰ ਕਰੀਬ 60 ਘੰਟਿਆਂ ਤੱਕ ਬੰਧਕ ਬਣਾਇਆ ਹੋਇਆ ਸੀ। ਇਸ ਵਿੱਚ 18 ਸੁਰੱਖਿਆ ਕਰਮਚਾਰੀਆਂ ਸਮੇਤ ਕਰੀਬ 166 ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ 300 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਹਮਲੇ ਦੌਰਾਨ ਇਕ ਅੱਤਵਾਦੀ ਅਜਮਲ ਕਸਾਬ ਨੂੰ ਜ਼ਿੰਦਾ ਫੜ ਲਿਆ ਗਿਆ ਸੀ।


ਸਮੁੰਦਰੀ ਰਸਤੇ ਤੋਂ ਮੁੰਬਈ ਪਹੁੰਚੇ ਸਨ ਅੱਤਵਾਦੀ
ਲਸ਼ਕਰ-ਏ-ਤੋਇਬਾ ਦੁਆਰਾ ਸਿਖਲਾਈ ਪ੍ਰਾਪਤ 10 ਅੱਤਵਾਦੀ ਪਾਕਿਸਤਾਨ ਦੇ ਕਰਾਚੀ ਤੋਂ ਅਲ ਹੁਸੈਨੀ ਦੀ ਇੱਕ ਵੱਡੀ ਕਿਸ਼ਤੀ ਵਿੱਚ ਸਵਾਰ ਹੋ ਕੇ ਭਾਰਤ ਲਈ ਰਵਾਨਾ ਹੋਏ ਸਨ। ਇਹ ਪੂਰੀ ਯਾਤਰਾ ਸਮੁੰਦਰੀ ਰਸਤੇ ਤੋਂ ਕੀਤੀ ਗਈ ਤਾਂ ਜੋ ਸੁਰੱਖਿਆ ਬਲਾਂ ਨੂੰ ਚਕਮਾ ਦਿੱਤਾ ਜਾ ਸਕੇ। ਰਸਤੇ ਵਿੱਚ, ਅੱਤਵਾਦੀਆਂ ਨੇ ਭਾਰਤੀ ਮੱਛੀ ਫੜਨ ਵਾਲੀ ਕਿਸ਼ਤੀ "ਕੁਬੇਰ" ਨੂੰ ਹਾਈਜੈਕ ਕਰ ਲਿਆ। ਕਿਸ਼ਤੀ 'ਤੇ ਸਵਾਰ ਸਾਰੇ ਮਛੇਰਿਆਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਇਸ ਦੌਰਾਨ ਉਹਨਾਂ ਨੇ ਸਿਰਫ਼ ਕੈਪਟਨ ਅਮਰ ਸਿੰਘ ਸੋਲੰਕੀ ਨੂੰ ਜ਼ਿੰਦਾ ਰੱਖਿਆ ਤਾਂ ਕਿ ਉਸ ਦੀ ਮਦਦ ਨਾਲ ਕਿਸ਼ਤੀ ਨੂੰ ਮੁੰਬਈ ਵੱਲ ਲਿਜਾਇਆ ਜਾ ਸਕੇ। ਮੰਜ਼ਿਲ 'ਤੇ ਪਹੁੰਚ ਕੇ ਉਹਨਾਂ ਨੇ ਕਪਤਾਨ ਨੂੰ ਵੀ ਮਾਰ ਦਿੱਤਾ।


8 ਵਜੇ ਕੋਲਾਬਾ ਨੇੜੇ ਛੱਡੀ ਸੀ ਕਿਸ਼ਤੀ
26 ਨਵੰਬਰ 2008 ਨੂੰ ਰਾਤ ਕਰੀਬ 8 ਵਜੇ ਅੱਤਵਾਦੀ ਕੋਲਾਬਾ ਨੇੜੇ ਮੱਛੀ ਬਾਜ਼ਾਰ 'ਚ ਕਿਸ਼ਤੀ ਛੱਡ ਕੇ ਵੱਖ-ਵੱਖ ਗਰੁੱਪ ਬਣਾ ਕੇ ਸ਼ਹਿਰ 'ਚ ਦਾਖਲ ਹੋਏ। ਉਨ੍ਹਾਂ ਕੋਲ ਭਾਰੀ ਹਥਿਆਰ, ਗ੍ਰਨੇਡ ਅਤੇ ਨਕਸ਼ੇ ਸਨ, ਜਿਨ੍ਹਾਂ ਦੀ ਵਰਤੋਂ ਉਹਨਾਂ ਨੇ ਹਮਲੇ ਲਈ ਕੀਤੀ। ਸਥਾਨਕ ਮਛੇਰਿਆਂ ਨੇ ਅੱਤਵਾਦੀਆਂ ਨੂੰ ਕਿਸ਼ਤੀ ਤੋਂ ਉਤਰਦੇ ਦੇਖਿਆ ਅਤੇ ਉਨ੍ਹਾਂ ਨੇ ਸ਼ੱਕੀ ਗਤੀਵਿਧੀਆਂ 'ਤੇ ਸ਼ੱਕ ਕਰਦੇ ਹੋਏ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਲਾਪਰਵਾਹੀ ਨੇ ਅੱਤਵਾਦੀਆਂ ਨੂੰ ਸ਼ਹਿਰ ਵਿਚ ਦਾਖਲ ਹੋ ਕੇ ਹਮਲਾ ਕਰਨ ਦਾ ਮੌਕਾ ਦਿੱਤਾ।


ਅੱਤਵਾਦੀਆਂ ਨੇ ਇਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਸੀ
ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ (CST): ਇੱਥੇ ਹੋਈ ਅੰਨ੍ਹੇਵਾਹ ਗੋਲੀਬਾਰੀ 'ਚ 58 ਲੋਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ।
ਤਾਜ ਮਹਿਲ ਹੋਟਲ: ਇਸ ਹੋਟਲ 'ਤੇ ਹਮਲਾ 60 ਘੰਟੇ ਤੱਕ ਚੱਲਿਆ। ਤਾਜ ਹੋਟਲ ਵਿਚ ਕਈ ਸੈਲਾਨੀਆਂ ਅਤੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ ਗਿਆ ਸੀ। ਹੋਟਲ ਨੂੰ ਭਾਰੀ ਨੁਕਸਾਨ ਹੋਇਆ।
ਓਬਰਾਏ ਟ੍ਰਾਈਡੈਂਟ ਹੋਟਲ: ਇੱਥੇ ਵੀ ਬੰਧਕ ਵਾਲੀ ਸਥਿਤੀ ਬਣੀ ਹੋਈ ਸੀ। 30 ਤੋਂ ਵੱਧ ਲੋਕ ਮਾਰੇ ਗਏ ਸਨ। ਜਦੋਂ ਹਮਲਾ ਹੋਇਆ ਤਾਂ ਤਾਜ ’ਚ 450 ਅਤੇ ਓਬੇਰਾਏ ’ਚ 380 ਮਹਿਮਾਨ ਮੌਜੂਦ ਸਨ।
ਨਰੀਮਨ ਹਾਊਸ (ਯਹੂਦੀ ਕੇਂਦਰ): ਇਸ ਸਥਾਨ 'ਤੇ ਯਹੂਦੀ ਪਰਿਵਾਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬੰਧਕ ਬਣਾਇਆ ਗਿਆ ਸੀ। NSG ਕਮਾਂਡੋ ਆਪਰੇਸ਼ਨ ਦੌਰਾਨ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਪਰ 6 ਬੰਧਕਾਂ ਦੀ ਜਾਨ ਨਹੀਂ ਬਚਾਈ ਜਾ ਸਕੀ।
ਲਿਓਪੋਲਡ ਕੈਫੇ: ਇਸ ਮਸ਼ਹੂਰ ਕੈਫੇ 'ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। 10 ਲੋਕ ਮਾਰੇ ਗਏ ਸਨ।
ਕਾਮਾ ਹਸਪਤਾਲ: ਅੱਤਵਾਦੀਆਂ ਨੇ ਹਸਪਤਾਲ 'ਤੇ ਹਮਲਾ ਕੀਤਾ ਪਰ ਡਾਕਟਰਾਂ ਅਤੇ ਮਰੀਜ਼ਾਂ ਨੇ ਹਿੰਮਤ ਦਿਖਾਈ।


10 ਵਜੇ ਵਿਲੇ ਪਾਰਲੇ ’ਚ ਦੋ ਟੈਕਸੀਆਂ ਨੂੰ ਉਡਾ ਦਿੱਤਾ
ਰਾਤ ਨੂੰ 10:30 ਵਜੇ ਖਬਰ ਆਈ ਕਿ ਵਿਲੇ ਪਾਰਲੇ ਇਲਾਕੇ ’ਚ ਇਕ ਟੈਕਸੀ ਨੂੰ ਬੰਬ ਨਾਲ ਉਡਾ ਦਿੱਤਾ ਗਿਆ, ਜਿਸ ਵਿਚ ਡਰਾਈਵਰ ਅਤੇ ਇਕ ਯਾਤਰੀ ਮਾਰਿਆ ਗਿਆ, ਤਾਂ ਇਸ ਤੋਂ ਕਰੀਬ 15-20 ਮਿੰਟ ਪਹਿਲਾਂ ਬੋਰੀਬੰਦਰ ਤੋਂ ਵੀ ਇਸੇ ਤਰ੍ਹਾਂ ਦੇ ਧਮਾਕੇ ਦੀ ਖਬਰ ਮਿਲੀ ਸੀ, ਜਿਸ ਵਿਚ ਇਕ ਟੈਕਸੀ ਡਰਾਈਵਰ ਅਤੇ ਦੋ ਯਾਤਰੀਆਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਸੀ। ਇਨ੍ਹਾਂ ਹਮਲਿਆਂ ’ਚ ਕਰੀਬ 15 ਲੋਕ ਜ਼ਖਮੀ ਵੀ ਹੋਏ ਸਨ।


3 ਦਿਨਾਂ ਤਕ ਚੱਲੀ ਸੀ ਸੁਰੱਖਿਆ ਫੋਰਸ ਦੀ ਕਾਰਵਾਈ
ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਤਿੰਨ ਦਿਨਾਂ ਤਕ ਮੁਕਾਬਲੇਬਾਜ਼ੀ ਚਲਦੀ ਰਹੀ ਸੀ। ਅੱਤਵਾਦੀਆਂ ਨੇ ਉਸ ਰਾਤ ਮੁੰਬਈ ਦੇ ਕਈ ਮਸ਼ਹੂਰ ਸਥਾਨਾਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਮੁੰਬਈ ’ਚ ਧਮਾਕੇ ਹੋਏ, ਅੱਗ ਲੱਗੀ, ਗੋਲੀਆਂ ਚੱਲੀਆਂ ਅਤੇ ਬੰਧਕਾਂ ਨੂੰ ਲੈ ਕੇ ਉਮੀਦਾਂ ਟੁੱਟਦੀਆਂ ਅਤੇ ਜੁੜਦੀਆਂ ਰਹੀਆਂ। ਅੱਤਵਾਦੀਆਂ ਨੇ ਮੁੰਬਈ ਦੀ ਸ਼ਾਨ ਕਹੇ ਜਾਣ ਵਾਲੇ ਤਾਜ ਹੋਤਚਥਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਦੁਨੀਆ ਭਰ ਦੀਆਂ ਨਜ਼ਰਾਂ ਤਾਜ, ਓਬੇਰਾਏ ਅਤੇ ਨਰੀਮਨ ਹਾਊਸ ’ਤੇ ਟਿਕੀਆਂ ਹੋਈਆਂ ਸਨ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਤਿੰਨ ਦਿਨਾਂ ਤੱਕ ਜਾਰੀ ਰਿਹਾ। ਪੁਲਸ ਅਤੇ ਫੌਜ ਦੇ ਅਪਰੇਸ਼ਨ ਫੇਲ ਹੁੰਦੇ ਨਜ਼ਰ ਆਏ। ਫਿਰ ਐਨਐਸਜੀ ਕਮਾਂਡੋ ਬੁਲਾਏ ਗਏ। NSG ਕਮਾਂਡੋਜ਼ ਨੇ ਸਾਰੇ ਅੱਤਵਾਦੀਆਂ ਨੂੰ ਮਾਰ ਦਿੱਤਾ। ਉਸ ਦੀ ਬਹਾਦਰੀ ਸਦਕਾ ਭਾਰਤ 'ਤੇ ਆਏ ਇਹ ਸੰਕਟ ਟਲ ਗਿਆ।


166 ਲੋਕਾਂ ਦੀ ਮੌਤ ਤੇ ਸੈਂਕੜੇ ਲੋਕ ਜ਼ਖ਼ਮੀ
ਇਸ ਹਮਲੇ 'ਚ 18 ਸੁਰੱਖਿਆ ਕਰਮਚਾਰੀਆਂ ਸਮੇਤ 166 ਲੋਕ ਮਾਰੇ ਗਏ ਸਨ। ਕਰੀਬ 300 ਲੋਕ ਜ਼ਖਮੀ ਹੋ ਗਏ। ਹਮਲਾ ਕਰਨ ਵਾਲੇ 10 ਅੱਤਵਾਦੀਆਂ 'ਚੋਂ 9 ਮਾਰੇ ਗਏ ਸਨ ਅਤੇ ਇਕ ਅੱਤਵਾਦੀ ਅਜਮਲ ਕਸਾਬ ਨੂੰ ਜ਼ਿੰਦਾ ਫੜ ਲਿਆ ਗਿਆ ਸੀ। ਕਸਾਬ ਨੂੰ ਫੜਨ ਲਈ ਏਐਸਆਈ ਤੁਕਾਰਾਮ ਓਮਬਲੇ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਕਸਾਬ ਨੂੰ 21 ਨਵੰਬਰ 2012 ਨੂੰ ਫਾਂਸੀ ਦਿੱਤੀ ਗਈ ਸੀ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਪਾਣੀ ਦੀ ਬੋਤਲ, ਗੁਟਖਾ-ਖੈਨੀ ਦੇ ਖਾਲੀ ਪੈਕਟ ਮੋੜੋ ਤੇ ਕਮਾਓ ਪੈਸੇ; ਦਿੱਲੀ ਸਰਕਾਰ ਸ਼ੁਰੂ ਕਰੇਗੀ ਇਹ ਨਵੀਂ ਸਕੀਮ

ਪਾਣੀ ਦੀ ਬੋਤਲ, ਗੁਟਖਾ-ਖੈਨੀ ਦੇ ਖਾਲੀ ਪੈਕਟ ਮੋੜੋ ਤੇ ਕਮਾਓ ਪੈਸੇ; ਦਿੱਲੀ ਸਰਕਾਰ ਸ਼ੁਰੂ ਕਰੇਗੀ ਇਹ ਨਵੀਂ ਸਕੀਮ

ਦਿੱਲੀ ਦੰਗਾ ਮਾਮਲਾ; ਸੁਪਰੀਮ ਕੋਰਟ ਨੇ ਸ਼ਰਜੀਲ ਇਮਾਮ ਤੇ ਉਮਰ ਖ਼ਾਲਿਦ ਨੂੰ ਨਹੀਂ ਦਿੱਤੀ ਅੰਤਰਿਮ ਜ਼ਮਾਨਤ

ਦਿੱਲੀ ਦੰਗਾ ਮਾਮਲਾ; ਸੁਪਰੀਮ ਕੋਰਟ ਨੇ ਸ਼ਰਜੀਲ ਇਮਾਮ ਤੇ ਉਮਰ ਖ਼ਾਲਿਦ ਨੂੰ ਨਹੀਂ ਦਿੱਤੀ ਅੰਤਰਿਮ ਜ਼ਮਾਨਤ

ਦੁਨੀਆ ਦੀ ਕੋਈ ਵੀ ਤਾਕਤ ਨਹੀਂ ਚਾਹੁੰਦੀ ਕਿ ਭਾਰਤ ਤਰੱਕੀ ਕਰੇ : ਮੋਹਨ ਭਾਗਵਤ

ਦੁਨੀਆ ਦੀ ਕੋਈ ਵੀ ਤਾਕਤ ਨਹੀਂ ਚਾਹੁੰਦੀ ਕਿ ਭਾਰਤ ਤਰੱਕੀ ਕਰੇ : ਮੋਹਨ ਭਾਗਵਤ

ਭਾਰਤੀ ਲੋਕਤੰਤਰ ਦੀ ਕੀਮਤੀ ਵਿਰਾਸਤ ਹੈ ਸੰਵਿਧਾਨ : PM ਨਰਿੰਦਰ ਮੋਦੀ

ਭਾਰਤੀ ਲੋਕਤੰਤਰ ਦੀ ਕੀਮਤੀ ਵਿਰਾਸਤ ਹੈ ਸੰਵਿਧਾਨ : PM ਨਰਿੰਦਰ ਮੋਦੀ

ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, CBI-ED ਜਾਂਚ ਦੇ ਹੁਕਮ ਰੱਦ

ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, CBI-ED ਜਾਂਚ ਦੇ ਹੁਕਮ ਰੱਦ

PM ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ

PM ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ

ਪਹਿਲਗਾਮ ਹਮਲੇ ਤੋਂ ਪਹਿਲਾਂ ਅਤੇ ਬਾਅਦ ਚੀਨੀ ਸੈਟੇਲਾਈਟਾਂ ’ਚ ਹੋਏ 37 ਅਸਾਧਾਰਨ ਮੈਨੂਵਰ

ਪਹਿਲਗਾਮ ਹਮਲੇ ਤੋਂ ਪਹਿਲਾਂ ਅਤੇ ਬਾਅਦ ਚੀਨੀ ਸੈਟੇਲਾਈਟਾਂ ’ਚ ਹੋਏ 37 ਅਸਾਧਾਰਨ ਮੈਨੂਵਰ

ਕਾਂਗਰਸ ਨਾਲ ਗੱਠਜੋੜ ’ਤੇ ਗੱਲਬਾਤ ਵਿਚਾਲੇ ਸਪਾ ਦਾ ਦਾਅ, 5 ਸੀਟਾਂ ’ਤੇ ਉਤਾਰੇ ਉਮੀਦਵਾਰ

ਕਾਂਗਰਸ ਨਾਲ ਗੱਠਜੋੜ ’ਤੇ ਗੱਲਬਾਤ ਵਿਚਾਲੇ ਸਪਾ ਦਾ ਦਾਅ, 5 ਸੀਟਾਂ ’ਤੇ ਉਤਾਰੇ ਉਮੀਦਵਾਰ

ਅਕਾਲੀ-ਭਾਜਪਾ ਗੱਠਜੋੜ 'ਤੇ PM ਮੋਦੀ ਦਾ ਵੱਡਾ ਬਿਆਨ

ਅਕਾਲੀ-ਭਾਜਪਾ ਗੱਠਜੋੜ 'ਤੇ PM ਮੋਦੀ ਦਾ ਵੱਡਾ ਬਿਆਨ

ਗੱਠਜੋੜ 'ਤੇ ਨਿਤਿਨ ਨਬੀਨ ਦਾ ਵੱਡਾ ਬਿਆਨ, ਇਹ ਸੁਭਾਵਿਕ ਗੱਠਜੋੜ ਹੈ

ਗੱਠਜੋੜ 'ਤੇ ਨਿਤਿਨ ਨਬੀਨ ਦਾ ਵੱਡਾ ਬਿਆਨ, ਇਹ ਸੁਭਾਵਿਕ ਗੱਠਜੋੜ ਹੈ