Thursday, November 26, 2026
BREAKING
• Asia Cup Rising Stars IND vs SL : ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ • ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ • ਹਰਿਆਣਾ ਕੈਬਨਿਟ 'ਚ ਵੱਡਾ ਫੇਰਬਦਲ ! CM ਸੈਣੀ ਨੇ ਆਪਣੇ ਕੋਲ ਰੱਖਿਆ ਏਵੀਏਸ਼ਨ ਵਿਭਾਗ • ਰੂਸ-ਯੂਕਰੇਨ ਯੁੱਧ ਦੌਰਾਨ ਵਿਛੜੇ 43 ਜਵਾਕ ਆਪਣੇ ਪਰਿਵਾਰਾਂ ਨਾਲ ਮਿਲੇ ! ਮੇਲਾਨੀਆ ਟਰੰਪ ਦਾ ਸ਼ਲਾਘਾਯੋਗ ਕਦਮ • ਵਿਧਾਇਕਾ ਅਮਨਦੀਪ ਕੌਰ ਨੇ ED ਤੋਂ ਮੰਗਿਆ ਸਮਾਂ, ਅੱਜ ਚੰਡੀਗੜ੍ਹ 'ਚ ਹੋਣੀ ਸੀ ਪੇਸ਼ੀ • 35 ਵਾਰਡਾਂ ਲਈ ਨਾਮਜ਼ਦਗੀਆਂ ਅੱਜ ਤੋਂ, ਭਾਜਪਾ-ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਅਜੇ ਵੀ ਬਾਕੀ • ਪੰਜਾਬ: ਸਕੂਲਾਂ ਦੀ ਮਨਮਰਜ਼ੀ ’ਤੇ ਸਿੱਖਿਆ ਵਿਭਾਗ ਦਾ ਸ਼ਿਕੰਜਾ, ਵੱਡੀ ਕਾਰਵਾਈ ਦੀ ਤਿਆਰੀ • IPS ਗੁਰਪ੍ਰੀਤ ਸਿੰਘ ਭੁੱਲਰ ਫਿਰ ਸੰਭਾਲਣਗੇ ਜਲੰਧਰ ਪੁਲਸ ਕਮਿਸ਼ਨਰ ਦੀ ਕਮਾਨ • ਖਰੜ-ਮੋਰਿੰਡਾ ਰੋਡ 'ਤੇ ਜਾਣ ਵਾਲੇ ਸਾਵਧਾਨ! 2 ਮਹੀਨੇ ਬੰਦ ਰਹੇਗਾ ਇਹ ਰਾਹ, ਪੜ੍ਹੋ ਕਾਰਨ • ਪਾਣੀ ਦੀ ਬੋਤਲ, ਗੁਟਖਾ-ਖੈਨੀ ਦੇ ਖਾਲੀ ਪੈਕਟ ਮੋੜੋ ਤੇ ਕਮਾਓ ਪੈਸੇ; ਦਿੱਲੀ ਸਰਕਾਰ ਸ਼ੁਰੂ ਕਰੇਗੀ ਇਹ ਨਵੀਂ ਸਕੀਮ

ਪੰਜਾਬ

IPS ਗੁਰਪ੍ਰੀਤ ਸਿੰਘ ਭੁੱਲਰ ਫਿਰ ਸੰਭਾਲਣਗੇ ਜਲੰਧਰ ਪੁਲਸ ਕਮਿਸ਼ਨਰ ਦੀ ਕਮਾਨ

26 ਨਵੰਬਰ, 2026 04:33 PM

ਜਲੰਧਰ : ਪੰਜਾਬ ਸਰਕਾਰ ਨੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਇਕ ਵਾਰ ਫਿਰ ਜਲੰਧਰ ਦਾ ਪੁਲਸ ਕਮਿਸ਼ਨਰ ਨਿਯੁਕਤ ਕੀਤਾ ਹੈ। ਭੁੱਲਰ ਇਸ ਤੋਂ ਪਹਿਲਾਂ ਵੀ ਜਲੰਧਰ ਵਿਚ ਪੁਲਸ ਕਮਿਸ਼ਨਰ ਦੇ ਅਹੁਦੇ ’ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਜਲੰਧਰ ਦੀ ਭੂਗੋਲਿਕ ਸਥਿਤੀ, ਇਥੋਂ ਦੇ ਲੋਕਾਂ, ਸਮਾਜਿਕ ਹਾਲਾਤ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਉਹ ਭਲੀ-ਭਾਂਤ ਜਾਣੂ ਹਨ।


ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਭੁੱਲਰ ਨੇ ਸਤੰਬਰ 2018 ਵਿਚ ਜਲੰਧਰ ਦੇ ਪੁਲਸ ਕਮਿਸ਼ਨਰ ਦਾ ਕਾਰਜਭਾਰ ਸੰਭਾਲਿਆ ਸੀ ਅਤੇ ਸਤੰਬਰ 2021 ਤਕ ਇਸ ਅਹੁਦੇ ’ਤੇ ਤਾਇਨਾਤ ਰਹੇ ਸਨ। ਇਸ ਤੋਂ ਪਹਿਲਾਂ ਉਹ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਵੀ ਰਹਿ ਚੁੱਕੇ ਹਨ। ਕੁਝ ਸਮਾਂ ਪਹਿਲਾਂ ਉਹ ਅੰਮ੍ਰਿਤਸਰ ਵਿਚ ਪੁਲਸ ਕਮਿਸ਼ਨਰ ਅਹੁਦੇ ’ਤੇ ਰਹੇ ਅਤੇ ਬਾਅਦ ਵਿਚ ਉਨ੍ਹਾਂ ਨੂੰ ਬਾਰਡਰ ਰੇਂਜ ਦਾ ਆਈ. ਜੀ. ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੇ ਪਿਛਲੇ ਕਾਰਜਕਾਲ ਵਿਚ ਅਪਰਾਧ ’ਤੇ ਕੰਟਰੋਲ, ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਪੁਲਸ ਤੇ ਜਨਤਾ ਵਿਚ ਬਿਹਤਰ ਤਾਲਮੇਲ ਸਥਾਪਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਸੀ।


ਆਪਣੀ ਨਵੀਂ ਨਿਯੁਕਤੀ ’ਤੇ ਭੁੱਲਰ ਨੇ ਕਿਹਾ ਕਿ ਜਲੰਧਰ ਉਨ੍ਹਾਂ ਲਈ ਜਾਣਿਆ-ਪਛਾਣਿਆ ਸ਼ਹਿਰ ਹੈ। ਉਹ ਇਥੋਂ ਦੇ ਲੋਕਾਂ ਨੂੰ ਨਿੱਜੀ ਤੌਰ ’ਤੇ ਜਾਣਦੇ ਹਨ ਅਤੇ ਸ਼ਹਿਰ ਦੇ ਹਾਲਾਤ ਅਤੇ ਸਮੱਸਿਆਵਾਂ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਉਹ ਜਲੰਧਰ ਲਈ ਆਪਣਾ ਸਰਵਸ੍ਰੇਸ਼ਟ ਯੋਗਦਾਨ ਦੇਣ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਪੁਲਸ ਵਿਵਸਥਾ ਉਪਲੱਬਧ ਕਰਵਾਉਣਾ, ਕਾਨੂੰਨ ਵਿਵਸਥਾ ਬਣਾਈ ਰੱਖਣਾ ਅਤੇ ਜਨਤਾ ਦੀਆਂ ਸਮੱਸਿਆਵਾਂ ਦਾ ਉਚਿਤ ਹੱਲ ਕਰਨਾ ਉਨ੍ਹਾਂ ਦੀ ਪਹਿਲ ਰਹੇਗੀ।


ਭੁੱਲਰ 1-2 ਦਿਨਾਂ ’ਚ ਚਾਰਜ ਸੰਭਾਲਣਗੇ
ਜਲੰਧਰ ਦੇ ਨਵੇਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ 1-2 ਦਿਨਾਂ ਵਿਚ ਜਲੰਧਰ ਵਿਚ ਆਪਣਾ ਚਾਰਜ ਸੰਭਾਲਣਗੇ। ਫਿਲਹਾਲ ਉਨ੍ਹਾਂ ਦੀ ਡਿਊਟੀ ਮੋਗਾ ਵਿਚ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ ਦੀ ਸੁਰੱਖਿਆ ਨੂੰ ਲੈ ਕੇ ਲਗਾਈ ਗਈ ਹੈ। ਸੰਭਾਵਨਾ ਹੈ ਕਿ ਉਹ 27 ਨਵੰਬਰ ਨੂੰ ਜਲੰਧਰ ਵਿਚ ਆਪਣਾ ਚਾਰਜ ਸੰਭਾਲਣਗੇ।

 

Have something to say? Post your comment

ਅਤੇ ਪੰਜਾਬ ਖਬਰਾਂ

ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

ਵਿਧਾਇਕਾ ਅਮਨਦੀਪ ਕੌਰ ਨੇ ED ਤੋਂ ਮੰਗਿਆ ਸਮਾਂ, ਅੱਜ ਚੰਡੀਗੜ੍ਹ 'ਚ ਹੋਣੀ ਸੀ ਪੇਸ਼ੀ

ਵਿਧਾਇਕਾ ਅਮਨਦੀਪ ਕੌਰ ਨੇ ED ਤੋਂ ਮੰਗਿਆ ਸਮਾਂ, ਅੱਜ ਚੰਡੀਗੜ੍ਹ 'ਚ ਹੋਣੀ ਸੀ ਪੇਸ਼ੀ

ਪੰਜਾਬ: ਸਕੂਲਾਂ ਦੀ ਮਨਮਰਜ਼ੀ ’ਤੇ ਸਿੱਖਿਆ ਵਿਭਾਗ ਦਾ ਸ਼ਿਕੰਜਾ, ਵੱਡੀ ਕਾਰਵਾਈ ਦੀ ਤਿਆਰੀ

ਪੰਜਾਬ: ਸਕੂਲਾਂ ਦੀ ਮਨਮਰਜ਼ੀ ’ਤੇ ਸਿੱਖਿਆ ਵਿਭਾਗ ਦਾ ਸ਼ਿਕੰਜਾ, ਵੱਡੀ ਕਾਰਵਾਈ ਦੀ ਤਿਆਰੀ

ਖਰੜ-ਮੋਰਿੰਡਾ ਰੋਡ 'ਤੇ ਜਾਣ ਵਾਲੇ ਸਾਵਧਾਨ! 2 ਮਹੀਨੇ ਬੰਦ ਰਹੇਗਾ ਇਹ ਰਾਹ, ਪੜ੍ਹੋ ਕਾਰਨ

ਖਰੜ-ਮੋਰਿੰਡਾ ਰੋਡ 'ਤੇ ਜਾਣ ਵਾਲੇ ਸਾਵਧਾਨ! 2 ਮਹੀਨੇ ਬੰਦ ਰਹੇਗਾ ਇਹ ਰਾਹ, ਪੜ੍ਹੋ ਕਾਰਨ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 15.32 ਕਰੋੜ ਰੁਪਏ ਦੀ ਲਾਗਤ ਨਾਲ ਬਣੇ ‘ਵਰਲਡ ਕਲਾਸ’ ਸਬ-ਡਵੀਜ਼ਨਲ ਕੰਪਲੈਕਸ ਸੁਨਾਮ ਊਧਮ ਸਿੰਘ ਵਾਲਾ ਦਾ ਉਦਘਾਟਨ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 15.32 ਕਰੋੜ ਰੁਪਏ ਦੀ ਲਾਗਤ ਨਾਲ ਬਣੇ ‘ਵਰਲਡ ਕਲਾਸ’ ਸਬ-ਡਵੀਜ਼ਨਲ ਕੰਪਲੈਕਸ ਸੁਨਾਮ ਊਧਮ ਸਿੰਘ ਵਾਲਾ ਦਾ ਉਦਘਾਟਨ

ਜੇਕਰ ਭਗਵਾਨ ਪੂਤਨਾ ਵਰਗੀ ਰਾਕਸ਼ਸੀ ਨੂੰ ਵੀ ਬਚਾ ਸਕਦੇ ਹਨ, (ਰਮੇਸ਼ ਗਰਗ)ਤਾਂ ਉਹ ਆਪਣੇ ਭਗਤਾਂ ਨੂੰ ਕਿਉਂ ਨਹੀਂ ਬਚਾਏਗਾ? ਸਵਾਮੀ ਰਾਮਗਿਰੀ

ਜੇਕਰ ਭਗਵਾਨ ਪੂਤਨਾ ਵਰਗੀ ਰਾਕਸ਼ਸੀ ਨੂੰ ਵੀ ਬਚਾ ਸਕਦੇ ਹਨ, (ਰਮੇਸ਼ ਗਰਗ)ਤਾਂ ਉਹ ਆਪਣੇ ਭਗਤਾਂ ਨੂੰ ਕਿਉਂ ਨਹੀਂ ਬਚਾਏਗਾ? ਸਵਾਮੀ ਰਾਮਗਿਰੀ

ਅਕਾਲੀ-ਭਾਜਪਾ ਗਠਜੋੜ ਸਿਆਸੀ ਤੌਰ ’ਤੇ ‘ਜ਼ੀਰੋ ਜਮ੍ਹਾਂ ਜ਼ੀਰੋ ਬਰਾਬਰ ਜ਼ੀਰੋ’: ਅਮਨ ਅਰੋੜਾ

ਅਕਾਲੀ-ਭਾਜਪਾ ਗਠਜੋੜ ਸਿਆਸੀ ਤੌਰ ’ਤੇ ‘ਜ਼ੀਰੋ ਜਮ੍ਹਾਂ ਜ਼ੀਰੋ ਬਰਾਬਰ ਜ਼ੀਰੋ’: ਅਮਨ ਅਰੋੜਾ

ਵਾਰਡ ਨੰਬਰ 9 ਦੀ ਇਤਿਹਾਸਕ ਜਿੱਤ ਦੀ ਖੁਸ਼ੀ ਵਿੱਚ ਸ੍ਰੀ ਹਰਿ ਕੀਰਤਨ ਦਾ ਆਯੋਜਨ

ਵਾਰਡ ਨੰਬਰ 9 ਦੀ ਇਤਿਹਾਸਕ ਜਿੱਤ ਦੀ ਖੁਸ਼ੀ ਵਿੱਚ ਸ੍ਰੀ ਹਰਿ ਕੀਰਤਨ ਦਾ ਆਯੋਜਨ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਿਖੇ ਭਗਵਾਨ ਵਿਸ਼ਵਕਰਮਾ ਜੀ ਨੂੰ ਸਮਰਪਿਤ ਭਗਵਾਨ ਵਿਸ਼ਵਕਰਮਾ ਚੌਕ ਦਾ ਉਦਘਾਟਨ ਕੀਤਾ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਿਖੇ ਭਗਵਾਨ ਵਿਸ਼ਵਕਰਮਾ ਜੀ ਨੂੰ ਸਮਰਪਿਤ ਭਗਵਾਨ ਵਿਸ਼ਵਕਰਮਾ ਚੌਕ ਦਾ ਉਦਘਾਟਨ ਕੀਤਾ

ਪੰਜਾਬ ਦੇ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 31 ਸੀਨੀਅਰ ਅਫਸਰਾਂ ਦੇ ਤਬਾਦਲੇ

ਪੰਜਾਬ ਦੇ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 31 ਸੀਨੀਅਰ ਅਫਸਰਾਂ ਦੇ ਤਬਾਦਲੇ