Friday, November 27, 2026
BREAKING
• ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ 1 ਦਸੰਬਰ ਤੋਂ ਸ਼ੁਰੂ ਹੋਵੇਗਾ ਆਰਮੀ ਅਗਨਵੀਰ ਭਰਤੀ, ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੀ ਲਿਖਤੀ ਪੇਪਰ ਦੀ ਤਿਆਰੀ ਦਾ ਪਹਿਲਾ ਬੈਚ • ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਲੜੀਵਾਰ ਮੀਟਿੰਗਾਂ, ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ • ਜਲੰਧਰ ਦਿਹਾਤੀ 'ਚ ਹਰਕਮਲਪ੍ਰੀਤ ਸਿੰਘ ਖੱਖ ਨੇ ਸੰਭਾਲਿਆ SSP ਦਾ ਚਾਰਜ, ਦਿੱਤਾ ਗਿਆ ਗਾਰਡ ਆਫ਼ ਆਨਰ • ਪਿਛਲੇ 5 ਸਾਲਾਂ ’ਚ ਭਾਜਪਾ ਨੇ ਮੇਰੇ ਤੋਂ ਕੋਈ ਸਿਆਸੀ ਸਲਾਹ ਨਹੀਂ ਲਈ : ਕੈਪਟਨ ਅਮਰਿੰਦਰ • ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਫਿਰ ਤੋਂ ਲੋਕ ਸਭਾ ਵਿਚ ਲਿਆਂਦਾ ਜਾਵੇਗਾ ਬਿੱਲ • ਪੰਚਕੂਲਾ 'ਚ CM ਨਾਇਬ ਸੈਣੀ ਦਾ ਵੱਡਾ ਤੋਹਫ਼ਾ; ਆਸ਼ਰਮ ਨੂੰ ਦਿੱਤੇ 21 ਲੱਖ ਰੁਪਏ • ਪਾਕਿਸਤਾਨ ਤਿੰਨ-ਪੱਖੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਅਤੇ ਤੁਰਕੀ ਨਾਲ ਗੱਲਬਾਤ ਦੀ ਕਰੇਗਾ ਮੇਜ਼ਬਾਨੀ • ਪਾਕਿਸਤਾਨ : ਕਰਾਚੀ 'ਚ ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਹੋਈ • ਗਾਜ਼ਾ ’ਚ ਇਜ਼ਰਾਈਲੀ ਹਮਲਿਆਂ ਵਿਚ 8 ਫ਼ਿਲਸਤੀਨੀਆਂ ਦੀ ਮੌਤ • ਜੌਨ ਅਬ੍ਰਾਹਮ ਦੀ ਐਕਸ਼ਨ ਫ਼ਿਲਮ ‘ਫੋਰਸ 3’ ’ਚ ਨੋਰਾ ਦੀ ਐਂਟਰੀ, 6 ਸਾਲ ਬਾਅਦ ਵੱਡੇ ਪਰਦੇ ’ਤੇ ਦਿਸਣਗੇ ਇਕੱਠੇ

ਦੁਨੀਆਂ

ਗਾਜ਼ਾ ’ਚ ਇਜ਼ਰਾਈਲੀ ਹਮਲਿਆਂ ਵਿਚ 8 ਫ਼ਿਲਸਤੀਨੀਆਂ ਦੀ ਮੌਤ

27 ਨਵੰਬਰ, 2026 05:51 PM

ਦੁਬਈ : ਗਾਜ਼ਾ ’ਚ ਇਜ਼ਰਾਈਲ ਵੱਲੋਂ ਸਾਰੀ ਰਾਤ ਕੀਤੇ ਗਏ ਹਮਲਿਆਂ ਵਿਚ 8 ਫ਼ਿਲਸਤੀਨੀ ਮਾਰੇ ਗਏ। ਇਸ ਦੇ ਨਾਲ ਹੀ, ਬ੍ਰਿਟੇਨ ਦੀ ਇਕ ਫ਼ੌਜੀ ਨਿਗਰਾਨੀ ਸੰਸਥਾ ਨੇ ਦੱਸਿਆ ਕਿ ਦੁਬਈ ਦੇ ਪੱਛਮ ਵਿਚ ਫ਼ਾਰਸ ਦੀ ਖਾੜੀ ਵਿਚ ਇਕ ਟੈਂਕਰ ਦੇ ਨੇੜੇ ਧਮਾਕਾ ਹੋਇਆ। ਗਾਜ਼ਾ ਦੇ ਸ਼ਿਫ਼ਾ ਹਸਪਤਾਲ ਅਤੇ ਅਲ-ਅਕਸਾ ਸ਼ਹੀਦ ਹਸਪਤਾਲ ਦੇ ਸਿਹਤ ਅਧਿਕਾਰੀਆਂ ਅਨੁਸਾਰ, ਵੀਰਵਾਰ ਤੜਕੇ ਤੱਕ ਕੀਤੇ ਗਏ ਇਜ਼ਰਾਈਲ ਦੇ 3 ਹਮਲਿਆਂ ’ਚ ਗਾਜ਼ਾ ਸ਼ਹਿਰ ਅਤੇ ਮੱਧ ਗਾਜ਼ਾ ਵਿਚ 8 ਫ਼ਿਲਸਤੀਨੀ ਮਾਰੇ ਗਏ। ਮ੍ਰਿਤਕਾਂ ਦੀਆਂ ਲਾਸ਼ਾਂ ਇਨ੍ਹਾਂ ਹੀ ਹਸਪਤਾਲਾਂ ਵਿਚ ਲਿਆਂਦੀਆਂ ਗਈਆਂ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਮੱਧ ਗਾਜ਼ਾ ਦੇ ਦੀਰ ਅਲ-ਬਲਾਹ ਸ਼ਹਿਰ ਵਿਚ ਇਕ ਰਿਹਾਇਸ਼ੀ ਅਪਾਰਟਮੈਂਟ ’ਤੇ ਹੋਏ ਹਮਲੇ ਵਿਚ ਇਕ ਵਿਅਕਤੀ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਫੌਜ ਵੱਲੋਂ ਸਾਰੀ ਰਾਤ ਕੀਤੇ ਗਏ ਹਮਲੇ ਵਿਚ ਖ਼ਾਲਿਦ ਅਬੂ ਨਦਾ ਨੂੰ ਮਾਰ ਮੁਕਾਇਆ। ਉਹ ਗਾਜ਼ਾ ਵਿਚ ਹਮਾਸ ਦੇ ਆਰਥਿਕ ਅਤੇ ਸਿੱਖਿਆ ਮਾਮਲਿਆਂ ਦੀ ਦੇਖ-ਰੇਖ ਕਰਦਾ ਸੀ। ਸ਼ਿਫ਼ਾ ਹਸਪਤਾਲ ਅਨੁਸਾਰ, ਗਾਜ਼ਾ ਸ਼ਹਿਰ ਵਿਚ 2 ਹੋਰ ਵੱਖ-ਵੱਖ ਹਮਲਿਆਂ ’ਚ 3-3 ਲੋਕਾਂ ਦੀ ਮੌਤ ਹੋਈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਇਨ੍ਹਾਂ ’ਚੋਂ ਇਕ ਹਮਲਾ 3 ‘ਅੱਤਵਾਦੀਆਂ’ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਹਾਲਾਂਕਿ, ਉਸ ਨੇ ਇਸ ਬਾਰੇ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ। ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ, 3 ਸਾਲਾਂ ਤੋਂ ਵੱਧ ਸਮੇਂ ਤੋਂ ਜਾਰੀ ਜੰਗ ਵਿਚ ਹੁਣ ਤੱਕ ਘੱਟੋ-ਘੱਟ 74,746 ਫ਼ਿਲਸਤੀਨੀ ਮਾਰੇ ਜਾ ਚੁੱਕੇ ਹਨ।

 

Have something to say? Post your comment

ਅਤੇ ਦੁਨੀਆਂ ਖਬਰਾਂ

ਪਾਕਿਸਤਾਨ ਤਿੰਨ-ਪੱਖੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਅਤੇ ਤੁਰਕੀ ਨਾਲ ਗੱਲਬਾਤ ਦੀ ਕਰੇਗਾ ਮੇਜ਼ਬਾਨੀ

ਪਾਕਿਸਤਾਨ ਤਿੰਨ-ਪੱਖੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਅਤੇ ਤੁਰਕੀ ਨਾਲ ਗੱਲਬਾਤ ਦੀ ਕਰੇਗਾ ਮੇਜ਼ਬਾਨੀ

ਪਾਕਿਸਤਾਨ : ਕਰਾਚੀ 'ਚ ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਹੋਈ

ਪਾਕਿਸਤਾਨ : ਕਰਾਚੀ 'ਚ ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਹੋਈ

ਰੂਸ-ਯੂਕਰੇਨ ਯੁੱਧ ਦੌਰਾਨ ਵਿਛੜੇ 43 ਜਵਾਕ ਆਪਣੇ ਪਰਿਵਾਰਾਂ ਨਾਲ ਮਿਲੇ ! ਮੇਲਾਨੀਆ ਟਰੰਪ ਦਾ ਸ਼ਲਾਘਾਯੋਗ ਕਦਮ

ਰੂਸ-ਯੂਕਰੇਨ ਯੁੱਧ ਦੌਰਾਨ ਵਿਛੜੇ 43 ਜਵਾਕ ਆਪਣੇ ਪਰਿਵਾਰਾਂ ਨਾਲ ਮਿਲੇ ! ਮੇਲਾਨੀਆ ਟਰੰਪ ਦਾ ਸ਼ਲਾਘਾਯੋਗ ਕਦਮ

ਬੰਗਲਾਦੇਸ਼ 'ਚ ਪੱਤਰਕਾਰੀ 'ਤੇ ਵੱਡਾ ਹਮਲਾ ! 84 ਪੱਤਰਕਾਰ ਗ੍ਰਿਫ਼ਤਾਰ, 19 ਮਰੇ

ਬੰਗਲਾਦੇਸ਼ 'ਚ ਪੱਤਰਕਾਰੀ 'ਤੇ ਵੱਡਾ ਹਮਲਾ ! 84 ਪੱਤਰਕਾਰ ਗ੍ਰਿਫ਼ਤਾਰ, 19 ਮਰੇ

ਪ੍ਰਸ਼ਾਂਤ ਖੇਤਰ 'ਚ ਚੀਨ ਦੀਆਂ ਫੌਜੀ ਯੋਜਨਾਵਾਂ ਨੂੰ ਝਟਕਾ: ਸੋਲੋਮਨ ਟਾਪੂ ਦਾ ਵੱਡਾ ਫੈਸਲਾ

ਪ੍ਰਸ਼ਾਂਤ ਖੇਤਰ 'ਚ ਚੀਨ ਦੀਆਂ ਫੌਜੀ ਯੋਜਨਾਵਾਂ ਨੂੰ ਝਟਕਾ: ਸੋਲੋਮਨ ਟਾਪੂ ਦਾ ਵੱਡਾ ਫੈਸਲਾ

ਇਰਾਨ ਨੇ ਅਮਰੀਕਾ ਅੱਗੇ ਰੱਖੀਆਂ 7 ਸ਼ਰਤਾਂ ! ਕਿਹਾ- ਜਦੋਂ ਤੱਕ ਇਹ ਨਹੀਂ ਪੂਰੀਆਂ ਹੁੰਦੀਆਂ, ਉਦੋਂ ਤੱਕ...

ਇਰਾਨ ਨੇ ਅਮਰੀਕਾ ਅੱਗੇ ਰੱਖੀਆਂ 7 ਸ਼ਰਤਾਂ ! ਕਿਹਾ- ਜਦੋਂ ਤੱਕ ਇਹ ਨਹੀਂ ਪੂਰੀਆਂ ਹੁੰਦੀਆਂ, ਉਦੋਂ ਤੱਕ...

ਰਾਸ਼ਟਰਪਤੀ ਟਰੰਪ ਨੂੰ ਵੱਡਾ ਝਟਕਾ ! ਡੈਮੋਕ੍ਰੇਟਸ ਨੇ ਦੋਵਾਂ ਸਦਨਾਂ 'ਚ ਹਾਸਲ ਕੀਤਾ ਇਤਿਹਾਸਕ ਬਹੁਮਤ

ਰਾਸ਼ਟਰਪਤੀ ਟਰੰਪ ਨੂੰ ਵੱਡਾ ਝਟਕਾ ! ਡੈਮੋਕ੍ਰੇਟਸ ਨੇ ਦੋਵਾਂ ਸਦਨਾਂ 'ਚ ਹਾਸਲ ਕੀਤਾ ਇਤਿਹਾਸਕ ਬਹੁਮਤ

ਸਾਊਦੀ ਅਰਬ ਦਾ ਰੱਖਿਆ ਗਠਜੋੜ ਫਲਾਪ ;  ਰੂਤੀਆਂ ਨਾਲ ਲੜਨ ਤੋਂ ਕਰ'ਤਾ ਇਨਕਾਰ

ਸਾਊਦੀ ਅਰਬ ਦਾ ਰੱਖਿਆ ਗਠਜੋੜ ਫਲਾਪ ; ਰੂਤੀਆਂ ਨਾਲ ਲੜਨ ਤੋਂ ਕਰ'ਤਾ ਇਨਕਾਰ

ਗੈਵਿਨ ਨਿਊਸੋਮ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ : ਅਜੈ ਜੈਨ ਭੂਟੋਰੀਆ

ਗੈਵਿਨ ਨਿਊਸੋਮ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ : ਅਜੈ ਜੈਨ ਭੂਟੋਰੀਆ

ਚੀਨ 'ਚ ਜਾਸੂਸੀ ਅਤੇ ਰਾਸ਼ਟਰੀ ਭੇਦ ਲੀਕ ਕਰਨ ਦੇ ਦੋਸ਼ 'ਚ ਅਧਿਕਾਰੀ ਨੂੰ ਮੌਤ ਦੀ ਸਜ਼ਾ

ਚੀਨ 'ਚ ਜਾਸੂਸੀ ਅਤੇ ਰਾਸ਼ਟਰੀ ਭੇਦ ਲੀਕ ਕਰਨ ਦੇ ਦੋਸ਼ 'ਚ ਅਧਿਕਾਰੀ ਨੂੰ ਮੌਤ ਦੀ ਸਜ਼ਾ