Friday, July 10, 2026
BREAKING
ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀ ਮਾਜਰਾ ਦੇ ਸਮੁੱਚੇ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਐਸ.ਆਈ.ਆਰ-2026 ਤਹਿਤ 100% ਐਨੂਮਰੇਸ਼ਨ ਫਾਰਮ ਭਰ ਕੇ ਕੀਤੀ ਸ਼ਲਾਘਾਯੋਗ ਪਹਿਲ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ 11 ਅਤੇ 12 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ 'ਤੇ ਦੋ ਦਿਨਾਂ ਐਸ.ਆਈ.ਆਰ. ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ: ਸੀਈਓ ਅਨਿੰਦਿਤਾ ਮਿੱਤਰਾ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਲੋਕ ਮਿਲਣੀ ਮੌਕੇ ਪਿੰਡ ਸੋਲੀ ਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ; ਸੜਕਾਂ ਲਈ ਜਾਰੀ ਕੀਤੀ 60 ਲੱਖ ਰੁਪਏ ਦੀ ਗ੍ਰਾਂਟ ਗੁਰਮੀਤ ਸਿੰਘ ਖੁੱਡੀਆਂ ਅਤੇ ਜੰਮੂ-ਕਸ਼ਮੀਰ ਦੇ ਮੰਤਰੀ ਸਤੀਸ਼ ਸ਼ਰਮਾ ਵੱਲੋਂ ਪਸ਼ੂਧਨ ਅਤੇ ਡੇਅਰੀ ਸੈਕਟਰ ਦੇ ਵਿਕਾਸ ਲਈ ਅੰਤਰਰਾਜੀ ਸਹਿਯੋਗ ਬਾਰੇ ਵਿਚਾਰ-ਚਰਚਾ ਭਗਵੰਤ ਮਾਨ ਸਰਕਾਰ ਨੇ ਬੱਚਿਆਂ ਦੀ ਸ਼ੁਰੂਆਤੀ ਦੇਖਭਾਲ ਅਤੇ ਮਿਆਰੀ ਸਿੱਖਿਆ ਨੂੰ ਹੁਲਾਰਾ ਦੇਣ ਲਈ 892 ਆਧੁਨਿਕ ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਨੇਪਰੇ ਚਾੜ੍ਹਿਆ: ਡਾ. ਬਲਜੀਤ ਕੌਰ ਕਰ ਵਿਭਾਗ ਵੱਲੋਂ 55.35 ਕਰੋੜ ਦੇ ਫਰਜ਼ੀ ਬਿਲਿੰਗ ਘੁਟਾਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ: ਹਰਪਾਲ ਸਿੰਘ ਚੀਮਾ 6 ਮਹੀਨਿਆਂ ਵਿੱਚ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 2.42 ਲੱਖ ਤੋਂ ਵੱਧ ਮਰੀਜ਼ਾਂ ਨੂੰ 852 ਕਰੋੜ ਰੁਪਏ ਦੇ 4.79 ਲੱਖ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏ ਮਿਰਗੀ ਦਾ ਹਰ ਮਰੀਜ਼ ਸਨਮਾਨ ਅਤੇ ਬਿਹਤਰ ਇਲਾਜ ਦਾ ਹੱਕਦਾਰ : ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਇਰਾਕ 'ਚ ਭਾਰੀ ਭੀੜ ਕਾਰਨ ਮਸ਼ਾਦ 'ਚ ਅਯਾਤੁੱਲਾ ਖਮੇਨੀ ਦੇ ਅੰਤਿਮ ਸੰਸਕਾਰ 'ਚ ਦੇਰੀ ਮੋਗਾ ਸਦਰ ਥਾਣਾ ਗ੍ਰਨੇਡ ਅਟੈਕ : ਪੁਲਸ ਨੇ ਰਵਨੀਤ ਬਿੱਟੂ ਨੂੰ ਥਾਣੇ ਅੰਦਰ ਜਾਣ ਤੋਂ ਰੋਕਿਆ

ਹਰਿਆਣਾ

CM ਸੈਣੀ ਨੇ ਵਿਸ਼ਵ ਮਧੂਮੱਖੀ ਦਿਵਸ 'ਤੇ ਮਧੂਮੱਖੀ ਪਾਲਕਾਂ ਨੂੰ ਵੰਡੀ ਪ੍ਰੋਤਸਾਹਨ ਰਾਸ਼ੀ

20 ਮਈ, 2026 07:06 PM

ਪੰਚਕੂਲਾ : ਹਰਿਆਣਾ ਦੇ ਪੰਚਕੂਲਾ 'ਚ ਵਿਸ਼ਵ ਮਧੂਮੱਖੀ ਦਿਵਸ ਮੌਕੇ ਆਯੋਜਿਤ ਪ੍ਰੋਗਰਾਮ 'ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਧੂਮੱਖੀ ਪਾਲਕਾਂ ਨੂੰ ਪ੍ਰੋਤਸਾਹਨ ਰਾਸ਼ੀ ਵੰਡੀ। ਨਾਇਬ ਸੈਣੀ ਨੇ ਕਿਹਾ ਕਿ ਜੇਕਰ ਮਧੂਮੱਖੀਆਂ ਖ਼ਤਮ ਹੋ ਜਾਣ ਤਾਂ ਮਨੁੱਖੀ ਜੀਵਨ ਵੀ ਖ਼ਤਰੇ 'ਚ ਪੈ ਜਾਵੇਗਾ। ਮਧੂਮੱਖੀ ਪਾਲਣ ਧਰਤੀ 'ਤੇ ਜੀਵਨ ਬਚਾਉਣ ਦੀ ਇਕ ਮਹਾਨ ਕੋਸ਼ਿਸ਼ ਹੈ। ਉਨ੍ਹਾਂ ਦੱਸਿਆ ਕਿ ਦੁਨੀਆ ਨੂੰ ਇਸ ਦੇ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ 20 ਮਈ ਨੂੰ ਵਿਸ਼ਵ ਮਧੂਮੱਖੀ ਦਿਵਸ ਮਨਾਇਆ ਜਾਂਦਾ ਹੈ। ਮਧੂਮੱਖੀਆਂ ਸਿਰਫ਼ ਸ਼ਹਿਦ ਹੀ ਨਹੀਂ ਦਿੰਦੀ ਸਗੋਂ ਖੇਤੀ, ਵਾਤਾਵਰਣ ਅਤੇ ਮਨੁੱਖੀ ਜੀਵਨ ਲਈ ਵੀ ਬੇਹੱਦ ਜ਼ਰੂਰੀ ਹੈ। ਵੇਦ, ਪੁਰਾਣ ਅਤੇ ਭਾਰਤੀ ਸੱਭਿਆਚਾਰ 'ਚ ਵੀ ਮਧੂ ਅਤੇ ਮੱਖੀਆਂ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੀਟਨਾਸ਼ਕਾਂ ਦੇ ਵਧਕੇ ਪ੍ਰਯੋਗ, ਪ੍ਰਦੂਸ਼ਣ, ਜੰਗਲਾਂ ਦੀ ਕਟਾਈ ਅਤੇ ਜਲਵਾਯੂ ਪਰਿਵਰਤਨ ਕਾਰਨ ਮਧੂਮੱਖੀਆਂ ਦੀ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ।

ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਦੇ ਨਾਲ ਮਧੂਮੱਖੀਆਂ ਪਾਲਣ ਅਪਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਘੱਟ ਲਾਗਤ ਅਤੇ ਘੱਟ ਸਰੋਤਾਂ 'ਚ ਸ਼ੁਰੂ ਹੋਣ ਵਾਲਾ ਇਹ ਵਪਾਰ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੁਰੂਕੁਸ਼ੇਤਰ ਦੇ ਰਾਮਨਗਰ 'ਚ ਇਜ਼ਰਾਇਲੀ ਤਕਨੀਕ 'ਤੇ ਆਧਾਰਤ ਏਕੀਕ੍ਰਿਤ ਮਧੂਮੱਖੀ ਪਾਲਣ ਵਿਕਾਸ ਕੇਂਦਰ ਅਤੇ ਸ਼ਹਿਦ ਪਵਾਰ ਕੇਂਦਰ ਸਥਾਪਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ 12 ਸਾਲ ਪਹਿਲਾਂ ਦੇਸ਼ 'ਚ 76 ਹਜ਼ਾਰ ਟਨ ਸ਼ਹਿਦ ਦਾ ਉਤਪਾਦਨ ਹੁੰਦਾ ਸੀ, ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸ਼ੁਰੂ ਕੀਤੇ ਗਏ ਨੈਸ਼ਨਲ ਬੀ ਕੀਪਿੰਗ ਐਡ ਹਨੀ ਮਿਸ਼ਨ ਤੋਂ ਬਾਅਦ ਸਾਲ 2024-25 'ਚ ਇਕ ਲੱਖ ਟਨ ਸ਼ਹਿਦ ਦਾ ਨਿਰਯਾਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਸਾਲ 2021 'ਚ ਮਧੂਮੱਖੀ ਪਾਲਣ ਨੀਤੀ ਲਾਗੂ ਕੀਤੀ ਸੀ। ਇਸ ਦੇ ਅਧੀਨ ਸਾਲ 2030 ਤੱਕ ਮਧੂਮੱਖੀ ਪਾਲਕਾਂ ਦੀ ਗਿਣਤੀ 7750 ਅਤੇ ਸ਼ਹਿਦ ਉਤਪਾਦਨ 15500 ਟਨ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ। ਸਰਕਾਰ ਵਲੋਂ ਮਧੂਮੱਖੀਆਂ ਦੇ ਬਕਸਿਆਂ, ਕਾਲੋਨੀ ਅਤੇ ਉਪਕਰਣਾਂ 'ਤ 85 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਨਾਲ ਹੀ ਮਧੂਮੱਖੀ ਪਾਲਣ ਨੂੰ ਮੁੱਖ ਮੰਤਰੀ ਬਾਗਬਾਨੀ ਬੀਮਾ ਯੋਜਨਾ ਅਤੇ ਭਾਵੰਤਰ ਭਰਪਾਈ ਯੋਜਨਾ 'ਚ ਵੀ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਪ੍ਰੋਗਰਾਮ 'ਚ 30 ਕਿਸਾਨਾਂ ਨੂੰ ਭਾਵੰਤਰ ਯੋਜਨਾ ਦੇ ਅਧੀਨ ਇਕ ਕਰੋੜ 2 ਲੱਖ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਜਾਰੀ ਕੀਤੀ। ਉਨ੍ਹਾਂ ਦੱਸਿਆ ਕਿ ਨੈਸ਼ਨਲ ਮਧੂ ਕ੍ਰਾਂਤੀ ਪੋਰਟਲ 'ਤੇ ਹਰਿਆਣਾ ਦੇ 3000 ਤੋਂ ਵੱਧ ਮਧੂਮੱਖੀ ਪਾਲਕ ਰਜਿਸਟਰਡ ਹਨ।

Have something to say? Post your comment

ਅਤੇ ਹਰਿਆਣਾ ਖਬਰਾਂ

ਝੱਜਰ 'ਚ ਇੰਟਰਨੈਸ਼ਨਲ ਸਕੂਲ ਨੇੜੇ ਮਿਲੀਆਂ 2 ਲਾਸ਼ਾਂ ! ਇਲਾਕੇ 'ਚ ਫੈਲੀ ਸਨਸਨੀ

ਝੱਜਰ 'ਚ ਇੰਟਰਨੈਸ਼ਨਲ ਸਕੂਲ ਨੇੜੇ ਮਿਲੀਆਂ 2 ਲਾਸ਼ਾਂ ! ਇਲਾਕੇ 'ਚ ਫੈਲੀ ਸਨਸਨੀ

ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਦੇ ਘਰ ਪੈ ਗਿਆ ਡਾਕਾ ! ਲੱਖਾਂ ਦੀ ਨਕਦੀ ਤੇ ਸੋਨਾ-ਚਾਂਦੀ ਗ਼ਾਇਬ

ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਦੇ ਘਰ ਪੈ ਗਿਆ ਡਾਕਾ ! ਲੱਖਾਂ ਦੀ ਨਕਦੀ ਤੇ ਸੋਨਾ-ਚਾਂਦੀ ਗ਼ਾਇਬ

ਜ਼ਮੀਨ ਦੀ ਰਜਿਸਟ੍ਰੇਸ਼ਨ ਲਈ NOC ਦੀ ਪਰੇਸ਼ਾਨੀ ਖਤਮ, ਹਰਿਆਣਾ ਸਰਕਾਰ ਕਰੇਗੀ ਵੱਡੇ ਬਦਲਾਅ

ਜ਼ਮੀਨ ਦੀ ਰਜਿਸਟ੍ਰੇਸ਼ਨ ਲਈ NOC ਦੀ ਪਰੇਸ਼ਾਨੀ ਖਤਮ, ਹਰਿਆਣਾ ਸਰਕਾਰ ਕਰੇਗੀ ਵੱਡੇ ਬਦਲਾਅ

ਸਰਕਾਰੀ ਸਕੂਲਾਂ ਦੇ ਬੱਚੇ ਹੁਣ ਬੋਲਣਗੇ 'ਫਰੈਂਚ'! ਹਰਿਆਣਾ 'ਚ ਇਸ ਸੈਸ਼ਨ ਤੋਂ ਸ਼ੁਰੂ ਹੋਵੇਗੀ ਪੜ੍ਹਾਈ

ਸਰਕਾਰੀ ਸਕੂਲਾਂ ਦੇ ਬੱਚੇ ਹੁਣ ਬੋਲਣਗੇ 'ਫਰੈਂਚ'! ਹਰਿਆਣਾ 'ਚ ਇਸ ਸੈਸ਼ਨ ਤੋਂ ਸ਼ੁਰੂ ਹੋਵੇਗੀ ਪੜ੍ਹਾਈ

ਰਿਟਾਇਰਮੈਂਟ ਦੇ ਦਿਨ IAS ਪ੍ਰਦੀਪ ਕੁਮਾਰ ਗ੍ਰਿਫ਼ਤਾਰ, 169 ਕਰੋੜ ਰੁਪਏ ਦੇ ਘਪਲੇ 'ਚ CBI ਦਾ ਵੱਡਾ ਐਕਸ਼ਨ

ਰਿਟਾਇਰਮੈਂਟ ਦੇ ਦਿਨ IAS ਪ੍ਰਦੀਪ ਕੁਮਾਰ ਗ੍ਰਿਫ਼ਤਾਰ, 169 ਕਰੋੜ ਰੁਪਏ ਦੇ ਘਪਲੇ 'ਚ CBI ਦਾ ਵੱਡਾ ਐਕਸ਼ਨ

ਯਮੁਨਾਨਗਰ ’ਚ ‘ਵਾਰਤਾਲਾਪ’ ਵਰਕਸ਼ਾਪ ’ਚ ਭਲਾਈ ਸਕੀਮਾਂ ਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਚਰਚਾ

ਯਮੁਨਾਨਗਰ ’ਚ ‘ਵਾਰਤਾਲਾਪ’ ਵਰਕਸ਼ਾਪ ’ਚ ਭਲਾਈ ਸਕੀਮਾਂ ਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਚਰਚਾ

220 ਫੁੱਟ ਡੂੰਘੇ ਬੋਰਵੈੱਲ 'ਚ ਜਾ ਡਿੱਗਾ ਜਵਾਕ ! ਰੈਸਕਿਊ ਲਈ ਸੱਦਣੀ ਪਈ ਫ਼ੌਜ

220 ਫੁੱਟ ਡੂੰਘੇ ਬੋਰਵੈੱਲ 'ਚ ਜਾ ਡਿੱਗਾ ਜਵਾਕ ! ਰੈਸਕਿਊ ਲਈ ਸੱਦਣੀ ਪਈ ਫ਼ੌਜ

ਮਸ਼ਹੂਰ ਅਦਾਕਾਰਾ ਸਤਿੰਦਰ ਸੱਤੀ ਨੇ CMਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ

ਮਸ਼ਹੂਰ ਅਦਾਕਾਰਾ ਸਤਿੰਦਰ ਸੱਤੀ ਨੇ CMਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ

CM ਸੈਣੀ ਨੇ ਲੁਧਿਆਣਵੀਆਂ ਨਾਲ ਸੁਣੀ PM ਮੋਦੀ ਦੀ 'ਮਨ ਕੀ ਬਾਤ', ਜੂਨ ਮਹੀਨੇ 'ਚ ਤੀਜਾ ਦੌਰਾ

CM ਸੈਣੀ ਨੇ ਲੁਧਿਆਣਵੀਆਂ ਨਾਲ ਸੁਣੀ PM ਮੋਦੀ ਦੀ 'ਮਨ ਕੀ ਬਾਤ', ਜੂਨ ਮਹੀਨੇ 'ਚ ਤੀਜਾ ਦੌਰਾ

12 ਘੰਟੇ ਇਲਾਜ ਦਾ 1.50 ਲੱਖ ਬਿੱਲ, ਭੁਗਤਾਨ ਨਾ ਹੋਣ 'ਤੇ ਹਸਪਤਾਲ ਨੇ ਨਹੀਂ ਦਿੱਤੀ ਬੱਚੇ ਦੀ ਲਾਸ਼

12 ਘੰਟੇ ਇਲਾਜ ਦਾ 1.50 ਲੱਖ ਬਿੱਲ, ਭੁਗਤਾਨ ਨਾ ਹੋਣ 'ਤੇ ਹਸਪਤਾਲ ਨੇ ਨਹੀਂ ਦਿੱਤੀ ਬੱਚੇ ਦੀ ਲਾਸ਼