ਭਾਰਤ ਸਰਕਾਰ ਨੇ ਦੇਸ਼ ਭਰ 'ਚ ਐਡਵਾਂਸ ਪੋਸਟਲ ਤਕਨਾਲੋਜੀ (APT) ਦੀ ਸ਼ੁਰੂਆਤ ਕਰ ਦਿੱਤੀ ਹੈ। ਕੇਂਦਰੀ ਸੰਚਾਰ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੇ ਇਸ ਨੂੰ ਭਾਰਤ ਦੀ ਡਿਜ਼ੀਟਲ ਯਾਤਰਾ 'ਚ ਇਤਿਹਾਸਕ ਛਾਲ ਕਰਾਰ ਦਿੱਤਾ। ਉਨ੍ਹਾਂ ਅਨੁਸਾਰ, ਇਸ ਪ੍ਰਾਜੈਕਟ ਨਾਲ ਇੰਡੀਆ ਪੋਸਟ ਇਕ ਵਿਸ਼ਵ-ਪੱਧਰੀ ਸਰਕਾਰੀ ਲਾਜਿਸਟਿਕਸ ਸੰਗਠਨ ਦੇ ਰੂਪ 'ਚ ਉਭਰੇਗਾ।
ਨਿਵੇਸ਼ ਅਤੇ ਤਿਆਰੀ
- APT ਨੂੰ IT 2.0 ਪ੍ਰੋਗਰਾਮ ਦੇ ਤਹਿਤ 5,800 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ।
- ਇਸ ਤੋਂ ਪਹਿਲਾਂ IT ਮੌਡਰਨਾਈਜ਼ੇਸ਼ਨ 1.0 ਦੇ ਤਹਿਤ ਬੈਂਕਿੰਗ ਅਤੇ ਬੀਮਾ ਸੇਵਾਵਾਂ ਜੋੜੀਆਂ ਗਈਆਂ ਸਨ।
- ਇਸ ਵਾਰ 4.6 ਲੱਖ ਇੰਡੀਆ ਪੋਸਟ ਦੇ ਕਰਮਚਾਰੀਆਂ ਨੂੰ “Train, Retrain, Refresh” ਮਾਡਲ ਹੇਠ ਤਿਆਰ ਕੀਤਾ ਗਿਆ ਹੈ ਤਾਂ ਜੋ ਸੇਵਾਵਾਂ 'ਚ ਕੋਈ ਰੁਕਾਵਟ ਨਾ ਆਏ।
ਨਵੀਆਂ ਸਹੂਲਤਾਂ
- ਰੀਅਲ ਟਾਈਮ ਟ੍ਰੈਕਿੰਗ: ਪਾਰਸਲ ਅਤੇ ਚਿੱਠੀ ਦੀ ਸਿੱਧੀ ਜਾਣਕਾਰੀ SMS 'ਤੇ ਮਿਲੇਗੀ।
- GPS ਦੀ ਮਦਦ ਨਾਲ ਡਾਕੀਏ ਤੁਹਾਡੇ ਤੱਕ ਸਮੇਂ ਸਿਰ ਅਤੇ ਸਹੀ ਲੋਕੇਸ਼ਨ ਤੱਕ ਪਹੁੰਚ ਸਕਣਗੇ।
- OTP ਕਨਫਰਮੇਸ਼ਨ ਤੇ QR ਕੋਡ ਪੇਮੈਂਟ: ਸੁਰੱਖਿਅਤ ਅਤੇ ਤੇਜ਼ ਲੈਣ-ਦੇਣ।
- Digi PIN (10 ਅੰਕਾਂ ਵਾਲਾ ਕੋਡ): ਗਲਤ ਡਿਲੀਵਰੀ ਤੋਂ ਬਚਾਅ।
- ਮੋਬਾਈਲ-ਫ੍ਰੈਂਡਲੀ ਸੇਵਾਵਾਂ: ਲੋਕ ਆਪਣੇ ਫੋਨ ਤੋਂ ਹੀ ਡਾਕਖਾਨੇ ਦੀਆਂ ਸਹੂਲਤਾਂ ਲੈ ਸਕਣਗੇ।
- ਭਾਰਤੀ ਡਾਕ ਸੇਵਾ ਦਾ ਸਭ ਤੋਂ ਵੱਡਾ ਨੈੱਟਵਰਕ
- ਦੁਨੀਆ ਦਾ ਸਭ ਤੋਂ ਵੱਡਾ ਡਾਕ ਨੈੱਟਵਰਕ- 1.65 ਲੱਖ ਤੋਂ ਵੱਧ ਡਾਕਘਰ।
- APT ਨੂੰ ਸਰਕਾਰ ਦੇ MeghRaj 2.0 ਕਲਾਉਡ ‘ਤੇ ਹੋਸਟ ਕੀਤਾ ਗਿਆ ਹੈ, ਜਦਕਿ BSNL ਵੱਲੋਂ ਕਨੈਕਟਿਵਟੀ ਪ੍ਰਦਾਨ ਕੀਤੀ ਜਾ ਰਹੀ ਹੈ।
- ਪਹਿਲੇ ਹੀ ਦਿਨ 32 ਲੱਖ ਬੁਕਿੰਗ ਅਤੇ 37 ਲੱਖ ਡਿਲੀਵਰੀਆਂ ਸੰਭਾਲ ਕੇ ਇਸ ਸਿਸਟਮ ਨੇ ਆਪਣੀ ਸਮਰੱਥਾ ਸਾਬਤ ਕੀਤੀ।
- 15 ਮਈ 2025 ਨੂੰ ਇਸ ਨੂੰ ਕਰਨਾਟਕ ਸਰਕਲ 'ਚ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਗਿਆ ਸੀ।
- 4 ਅਗਸਤ ਤੱਕ 1,70,353 ਡਾਕਘਰ, ਮੇਲ ਦਫ਼ਤਰ ਅਤੇ ਪ੍ਰਸ਼ਾਸਕੀ ਦਫ਼ਤਰ ਇਸ ਸਿਸਟਮ ਨਾਲ ਜੁੜ ਗਏ।