ਨਿਤੇਸ਼ ਤਿਵਾੜੀ ਦੀ ਫ਼ਿਲਮ ‘ਰਾਮਾਇਣ’ ਨੂੰ ਲੈ ਕੇ ਦਰਸ਼ਕਾਂ ’ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 5 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਰਾਮਾਇਣ’ ਦਾ ਮੁੰਬਈ ਵਿਚ ਗ੍ਰੈਂਡ ਪ੍ਰੀ-ਰਿਲੀਜ਼ ਸਕ੍ਰੀਨਿੰਗ ਅਤੇ ਰੈੱਡ ਕਾਰਪੈੱਟ ਈਵੈਂਟ ਆਯੋਜਿਤ ਕੀਤਾ ਗਿਆ। ਇਸ ਖ਼ਾਸ ਮੌਕੇ ’ਤੇ ਰਣਬੀਰ ਕਪੂਰ ਦੀ ਪਤਨੀ ਆਲੀਆ ਭੱਟ ਅਤੇ ਮਾਂ ਨੀਤੂ ਕਪੂਰ ਵੀ ਸਟਾਈਲਿਸ਼ ਅੰਦਾਜ਼ ਵਿਚ ਪਹੁੰਚੀਆਂ। ਦੋਵਾਂ ਦੇ ਲੁੱਕ ਨੇ ਸਭ ਦਾ ਧਿਆਨ ਖਿੱਚ ਲਿਆ। ਆਲੀਆ ਭੱਟ ਨੇ ਸੀ-ਫੋਮ ਬਲਿਊ ਰੰਗ ਦੀ ਸਾੜ੍ਹੀ ਪਹਿਨੀ ਸੀ। ਇਸ ਦੇ ਨਾਲ ਉਨ੍ਹਾਂ ਨੇ ਹਾਲਟਰਨੈੱਕ ਐਮਬੈਲਿਸ਼ਡ ਬਲਾਊਜ਼ ਕੈਰੀ ਕੀਤਾ। ਉਨ੍ਹਾਂ ਦਾ ਇਹ ਲੁੱਕ ਕਾਫ਼ੀ ਆਕਰਸ਼ਕ ਨਜ਼ਰ ਆਇਆ। ਉੱਥੇ ਹੀ, ਇਸ ਈਵੈਂਟ ਵਿਚ ਰਕੁਲਪ੍ਰੀਤ ਸਿੰਘ, ਲਾਰਾ ਦੱਤਾ, ਪ੍ਰਗਿਆ ਜਾਇਸਵਾਲ ਅਤੇ ਸੰਨੀ ਦਿਓਲ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਦਿਨੇਸ਼ ਵਿਜਾਨ, ਪ੍ਰਮਿਤਾ ਤਨਵਰ, ਸੰਗੀਤਕਾਰ ਸਚੇਤ ਟੰਡਨ ਅਤੇ ਪਰੰਪਰਾ ਠਾਕੁਰ ਦੇ ਨਾਲ-ਨਾਲ ਭੂਸ਼ਣ ਕੁਮਾਰ ਅਤੇ ਸ਼ਿਵ ਚਨਾਨਾ ਵੀ ਪ੍ਰੀਮੀਅਰ ’ਚ ਨਜ਼ਰ ਆਏ।
ਰਾਸ਼ਾ ਥਡਾਨੀ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ਦੀਵਾਲੀ ਪਾਰਟੀ ਦਾ ਲੁੱਕ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਰਾਇਲ ਬਲਿਊ ਰੰਗ ਦਾ ਸਿਲਕ ਲਹਿੰਗਾ ਸੈੱਟ ਪਹਿਨਿਆ ਹੈ। ਇਸ ਦੀ ਚੋਲੀ ਦੀਆਂ ਸਟ੍ਰੈਪਸ ਅਤੇ ਬਾਰਡਰ ’ਤੇ ਗੋਲਡਨ ਦੇ ਧਾਗੇਜ਼ਰੀ ਅਤੇ ਗੋਟਾ-ਪੱਤੀ ਦਾ ਬਾਰੀਕ ਕੰਮ ਹੈ। ਲੁੱਕ ਨੂੰ ਨੀਟ ਸਲੀਕ ਬਨ, ਨਿਊਡ ਮੇਕਅੱਪ ਨਾਲ ਪੂਰਾ ਕੀਤਾ ਹੈ। ਅਲਾਇਆ ਐੱਫ. ਸੋਸ਼ਲ ਮੀਡੀਆ ’ਤੇ ਐਕਟਿਵ ਰਹਿੰਦੀ ਹਨ। ਲੈਟੇਸਟ ਪੋਸਟ ’ਚ ਮਰਮੇਡ ਲੁੱਕ ਫੋਟੋਜ਼ ਪੋਸਟ ਕੀਤੀਆਂ ਹਨ। ਉਸ ਨੇ ਸਟ੍ਰੈਪਲੈੱਸ ਮਖਮਲੀ ਬਲੈਕ ਗਾਊਨ ਪਹਿਨਿਆ ਹੈ। ਇਸ ਦਾ ਉਪਰਲਾ ਹਿੱਸਾ ਰਿਚ ਬਲੈਕ ਵੈਲਵੇਟ ਫੈਬਰਿਕ ਨਾਲ ਬਣਿਆ ਹੈ। ਹੇਠਲਾ ਹਿੱਸਾ ਸਕਰਟ ਦੀ ਟ੍ਰੇਲ ’ਚ ਆਈਵਰੀ ਕਲਰ ਦਾ ਹੈ, ਜੋ ਖ਼ੂਬਸੂਰਤ ਮਰਮੇਡ ਟੇਲ ਇਫ਼ੈਕਟ ਦੇ ਰਿਹਾ ਹੈ।