ਸਲਮਾਨ ਖ਼ਾਨ ਨੇ ਹਾਲ ਹੀ ਵਿਚ ਰਿਲੀਜ਼ ਹੋਏ ਗਾਣੇ ‘ਤੇਰੀ ਸੈਕਸੀ ਬਿਊਟੀ’ ਨੂੰ ਆਪਣੀ ਆਵਾਜ਼ ਦਿੱਤੀ ਹੈ। ਦੱਸ ਦੇਈਏ ਕਿ ਇਸ ਗਾਣੇ ’ਚ ਉਨ੍ਹਾਂ ਨਾਲ ਚਿਤਰਾਂਗਦਾ ਸਿੰਘ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਇਸ ਟਰੈਕ ਵਿਚ ਸਲਮਾਨ ਖ਼ਾਨ ਦੀ ਆਵਾਜ਼ ਅਤੇ ਚਿਤਰਾਂਗਦਾ ਦਾ ਗਲੈਮਰ ਇਕੱਠੇ ਉਨ੍ਹਾਂ ਦੀ ਰਿਫ੍ਰੈਸ਼ਿੰਗ ਕੈਮਿਸਟਰੀ ਰਾਹੀਂ ਦਿਲ ਜਿੱਤ ਰਿਹਾ ਹੈ।
ਨਵੀਂ ਜੋੜੀ ਦੇ ਰੂਪ ’ਚ ਇਹ ਗਾਣਾ ਸਲਮਾਨ ਖ਼ਾਨ ਦੇ ਨਾਲ ਚਿਤਰਾਂਗਦਾ ਸਿੰਘ ਨੂੰ ਦਿਖਾ ਰਿਹਾ ਹੈ, ਜਿਸ ਵਿਚ ਉਨ੍ਹਾਂ ਦੀ ਕੈਮਿਸਟਰੀ ਸਭ ਤੋਂ ਵੱਡੀ ਹਾਈਲਾਈਟ ਬਣੀ ਹੋਈ ਹੈ।
‘ਤੇਰੀ ਸੈਕਸੀ ਬਿਊਟੀ’ ਨੂੰ ਸਾਜਿਦ ਖ਼ਾਨ ਨੇ ਮਿਊਜ਼ਿਕ ਦੇਣ ਦੇ ਨਾਲ ਬੋਲ ਲਿਖੇ ਹਨ, ਜਦ ਕਿ ਗਾਣੇ ਦੀ ਕੋਰੀਓਗ੍ਰਾਫੀ ਸੀਜ਼ਰ ਗੋਂਜ਼ਾਲਵਿਸ ਨੇ ਕੀਤੀ ਹੈ। ਸਲਮਾਨ ਖ਼ਾਨ ਦੀ ਆਵਾਜ਼ ਦੇ ਨਾਲ, ਕੈਚੀ ਬੀਟਸ ਅਤੇ ਖ਼ੂਬਸੂਰਤ ਪ੍ਰੈਜ਼ੈਂਟੇਸ਼ਨ ਰਾਹੀਂ ਇਹ ਗਾਣਾ ਫ਼ਿਲਮ ਵਿਚ ਗਲੈਮਰ ਦੇ ਨਾਲ ਐਂਟਰਟੇਨਮੈਂਟ ਦਾ ਜ਼ਬਰਦਸਤ ਡੋਜ਼ ਹੈ। ਅਪੂਰਵ ਲਾਖੀਆ ਦੇ ਡਾਇਰੈਕਸ਼ਨ ’ਚ ਬਣੀ ‘ਮਾਤ੍ਰਭੂਮੀ : ਮੇ ਵਾਰ ਰੈਸਟ ਇਨ ਪੀਸ’ ਨੂੰ ਸਲਮਾਨ ਖ਼ਾਨ ਫ਼ਿਲਮਜ਼ ਦੇ ਬੈਨਰ ਹੇਠ ਬਣਾਇਆ ਗਿਆ ਹੈ।