ਖਰੜ (ਪ੍ਰੀਤ ਪੱਤੀ) : ਸ਼੍ਰੀ ਰਾਮਲੀਲਾ ਡਰਾਮਾਟਿਕ ਕਲੱਬ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੌਰਾਨ ਅੱਜ ਰਾਜ ਤਿਲਕ ਤੋਂ ਬਾਅਦ ਮੰਚਨ ਹੋਇਆ ਸੰਪੂਰਨ ਇਸ ਮੌਕੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਕੀਤਾ। ਇਸ ਉਪਰੰਤ ਕਲੱਬ ਦੇ ਅਹੁਦੇਦਾਰਾਂ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਲੱਬ ਉਨ੍ਹਾਂ ਦਾ ਆਪਣਾ ਕਲੱਬ ਹੈ ਅਤੇ ਉਹ ਵੀ ਕਿਸੇ ਸਮੇਂ ਇੱਥੇ ਸੇਵਾ ਕਰਦਿਆਂ ਕੁਰਸੀਆਂ ਇਕੱਠੀਆਂ ਕਰਨ ਦਾ ਕੰਮ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਲੱਬ ਨਾਲ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਰਾਮਾਇਣ ਸਾਨੂੰ ਮਹਾਂਪੁਰਖਾਂ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ। ਮਹਾਰਿਸ਼ੀ ਵਾਲਮੀਕਿ ਜੀ ਵੱਲੋਂ ਰਚੀ ਰਾਮਾਇਣ ਵਿੱਚ ਭਗਵਾਨ ਸ਼੍ਰੀ ਰਾਮ ਦੇ ਜੀਵਨ ਰਾਹੀਂ ਪਿਤਾ-ਪੁੱਤਰ ਦਾ ਸਤਿਕਾਰ, ਭਰਾਵਾਂ ਦਾ ਪਿਆਰ, ਪਤੀ-ਪਤਨੀ ਦਾ ਰਿਸ਼ਤਾ ਅਤੇ ਦੋਸਤੀ ਵਰਗੀਆਂ ਮਹਾਨ ਕਦਰਾਂ-ਕੀਮਤਾਂ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਰਾਮਾਇਣ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਵਿੱਚ ਚੰਗੇ ਸੰਸਕਾਰ ਅਪਣਾਉਣੇ ਚਾਹੀਦੇ ਹਨ।
ਇਸ ਮੌਕੇ ਹੋਰਨਾਂ ਤੋ ਇਲਾਵਾ , ਮਨਜੀਤ ਸਿੰਘ ਡੀਐਸਪੀ, ਐਡਵੋਕੇਟ ਸੁਸ਼ਾਂਤ ਕੌਸ਼ਿਕ,ਓਮ ਪ੍ਰਕਾਸ਼ ਬੱਲਾ, ਮੈਕਸੀਮ ਮੈਰੀ ਸਕੂਲ ਦੇ ਡਾਇਰੈਕਟਰ ਹੇਮਿੰਦਰ ਕੌਸ਼ਿਕ ਸਮੇਤ ਸ਼੍ਰੀ ਰਾਮਲੀਲਾ ਡਰਾਮਾਟਿਕ ਕਲੱਬ ਖਰੜ ਦੇ ਪ੍ਰਧਾਨ ਸ਼ਿਵਚਰਨ ਪਿੰਕੀ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਭਾਮਾ, ਜਨਰਲ ਸਕੱਤਰ ਯੋਗੇਸ਼ ਕਪਿਲ, ਖ਼ਜ਼ਾਨਚੀ ਹਰਗੋਪਾਲ ਵਰਮਾ, ਡਾਇਰੈਕਟਰ ਪਰਵੀਨ ਕਰਵਲ, ਸਕੱਤਰ ਸ਼ਾਮ ਸੁੰਦਰ, ਸੀਨੀਅਰ ਡਾਇਰੈਕਟਰ ਹੇਮੰਤ ਸੈਣੀ, ਸਰਬਜੀਤ ਵਿੱਕੀ, ਪੀ.ਆਰ.ਓ. ਪੰਕਜ ਚੱਢਾ ਅਤੇ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ