Sunday, August 02, 2026
BREAKING
ਅਗਰਵਾਲ ਸਭਾ ਵੱਲੋਂ ਵਣਮਹਾਂਉਤਸਵ ਮੁਹਿੰਮ ਤਹਿਤ ਬੂਟੇ ਲਾਏ ਗਏ ਹਰ ਮਰੀਜ਼ ਨੂੰ ਸਮੇਂ ਸਿਰ, ਗੁਣਵੱਤਾ ਭਰਪੂਰ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ  ਟੀਬੀ ਨੂੰ ਰੋਕਣ ਲਈ ਸਮੇਂ ਸਿਰ ਜਾਂਚ ਹੀ ਸਭ ਤੋਂ ਵੱਡਾ ਹਥਿਆਰ: ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ ਜਨਮ ਤੋਂ ਪਹਿਲੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਬੱਚੇ ਲਈ ਸਰਵੋਤਮ ਆਹਾਰ : ਐੱਸ.ਐੱਮ.ਓ ਡਾ. ਸਤਿੰਦਰਜੀਤ ਕੌਰ ਪੰਜਾਬ ਦੇ ਇਨ੍ਹਾਂ ਸਕੂਲਾਂ 'ਤੇ ਹੋ ਸਕਦੀ ਵੱਡੀ ਕਾਰਵਾਈ, ਸਿੱਖਿਆ ਵਿਭਾਗ ਨੇ ਸੋਮਵਾਰ ਤੱਕ ਦਿੱਤਾ ਸਮਾਂ 150 ਦਿਨਾਂ ਤੋਂ ਅੰਡਰਗ੍ਰਾਊਂਡ ਨੇ ਈਰਾਨੀ ਸੁਪਰੀਮ ਲੀਡਰ ! ਲੱਭਣ 'ਚ ਜੁਟੇ ਮੋਸਾਦ ਅਤੇ CIA ਦੇ ਛੁਟੇ ਪਸੀਨੇ ਪੰਜਾਬ 'ਚ ਵੱਡੀ ਵਾਰਦਾਤ! ਰਿਟਾਇਰਡ ਫ਼ੌਜੀ ਨੇ ਦੁਕਾਨ ਦੇ ਬਾਹਰ ਬੈਠੇ ਸਾਬਕਾ ਸਰਪੰਚ ਨੂੰ ਮਾਰੀਆਂ ਗੋਲ਼ੀਆਂ ਪੰਜਾਬ ਦੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਹੁਣ ਪਾਕਿਸਤਾਨ 'ਚ ਬਣੀ 'ਕਾਕਰੋਚ ਪਾਰਟੀ', ਸੋਸ਼ਲ ਮੀਡੀਆ 'ਤੇ 1.12 ਲੱਖ ਤੋਂ ਵੱਧ ਫਾਲੋਅਰਜ਼ ਪੰਜਾਬੀ ਫ਼ਿਲਮ 'ਰਹਿਮਤ' ਵਿਸ਼ਵ ਫ਼ਿਲਮ ਪੁਰਸਕਾਰ ਲਈ ਨਾਮਜ਼ਦ ਸਿਖਰਲੀਆਂ 10 ਫ਼ਿਲਮਾਂ 'ਚ ਸ਼ਾਮਲ

ਪੰਜਾਬ

ਸਵਾਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ' ਤਹਿਤ ਬੱਚਿਆ ਦੇ ਸੰਪੂਰਨ ਟੀਕਾਕਰਨ ਨੂੰ ਯਕੀਨੀ ਬਣਾਇਆ ਜਾਏ : ਡਾ. ਮਨਦੀਪ ਕਮਲ

11 ਸਤੰਬਰ, 2025 04:37 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਹੈ। 
 
ਇਸੇ ਕੜੀ ਤਹਿਤ ਸਿਹਤ ਵਿਭਾਗ ਵੱਲੋਂ ਔਰਤਾਂ ਅਤੇ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 17 ਸਤੰਬਰ 2025 ਤੋਂ 'ਸਵਾਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ' ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜੋ ਕਿ 2 ਅਕਤੂਬਰ 2025 ਜਾਰੀ ਰਹੇਗਾ। ਇਸ ਪੰਦਰਵਾੜੇ ਦਾ ਮੁੱਖ ਉਦੇਸ਼ ਔਰਤਾਂ ਅਤੇ ਬੱਚਿਆਂ ਲਈ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਾ ਹੈ, ਉਨ੍ਹਾਂ ਦੀ ਸਿਹਤ ਸੇਵਾਵਾਂ ਤੱਕ ਬਿਹਤਰ ਪਹੁੰਚ, ਗੁਣਵੱਤਾਪੂਰਨ ਦੇਖਭਾਲ ਅਤੇ ਜਾਗਰੂਕਤਾ ਨੂੰ ਯਕੀਨੀ ਬਣਾਉਣਾ ਹੈ।
 
ਇਸ ਸਬੰਧੀ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨਦੀਪ ਕਮਲ ਨੇ ਅਰਬਨ ਐੱਲ.ਐੱਚ.ਵੀਜ, ਏ.ਐੱਨ.ਐੱਮਜ ਤੇ ਆਸ਼ਾ ਵਰਕਰਾਂ ਨਾਲ ਆਯੋਜਿਤ ਮੀਟਿੰਗ ਵਿਚ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ, ਜ਼ਿਲ੍ਹੇ ਵਿੱਚ ਕਮਿਊਨਿਟੀ ਹੈਲਥ ਸੈਂਟਰਾਂ (ਸੀ.ਐੱਚ.ਸੀ) ਤੇ ਆਯੂਸ਼ਮਾਨ ਅਰੋਗਿਆ ਕੇੰਦਰਾਂ ਸਮੇਤ ਹੋਰਨਾਂ ਸਿਹਤ ਸੰਸਥਾਵਾਂ ਵਿੱਚ ਸਿਹਤ ਜਾਂਚ ਤੇ ਟੀਕਾਕਰਨ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ, ਔਰਤਾਂ ਅਤੇ ਬੱਚਿਆਂ ਦੀਆਂ ਵਿਸ਼ੇਸ਼ ਸਿਹਤ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ, ਜਿਸ ਨਾਲ ਸਰਕਾਰ ਦੇ ਸਮਾਵੇਸ਼ੀ ਸਿਹਤ ਸੰਭਾਲ ਦੇ ਸੁਪਨੇ ਨੂੰ ਸਾਕਾਰ ਕੀਤਾ ਜਾਵੇਗਾ।
 
ਉਨ੍ਹਾਂ ਅੱਗੇ ਦੱਸਿਆ ਕਿ ਇਹ ਪੰਦਰਵਾੜਾ ਔਰਤਾਂ ਅਤੇ ਬੱਚਿਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਇੱਕ ਮਹੱਤਵਪੂਰਨ ਸਿਹਤ ਪਹਿਲਕਦਮੀ ਹੈ। ਔਰਤਾਂ ਅਤੇ ਬੱਚਿਆਂ ਦੀਆਂ ਵਿਸ਼ੇਸ਼ ਸਿਹਤ ਜ਼ਰੂਰਤਾਂ 'ਤੇ ਕੇਂਦ੍ਰਿਤ ਇਹ ਅਭਿਆਨ ਪੋਸ਼ਣ ਅਤੇ ਸੰਪੂਰਨ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਵੀ ਦੇਵੇਗਾ।
 
ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦੌਰਾਨ ਟੀਕਾਕਰਨ ਪ੍ਰਮੁੱਖ ਹਿੱਸਿਆਂ ਵਿੱਚੋਂ ਇੱਕ ਹੈ। ਉਨ੍ਹਾਂ ਦੱਸਿਆ ਕਿ ਟੀਕਾਕਰਨ ਗਤੀਵਿਧੀਆਂ ਵਿੱਚ ਨਿਯਮਤ ਟੀਕਾਕਰਨ ਪ੍ਰੋਗਰਾਮ ਤਹਿਤ ਨਿਰਧਾਰਤ ਖੁਰਾਕਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਖੁੰਝੀਆਂ ਹੋਈਆਂ ਖੁਰਾਕਾਂ ਵਾਲੇ ਬੱਚਿਆਂ ਦੀ ਕਵਰੇਜ ਸ਼ਾਮਲ ਕਰਨਾ ਹੈ।
 
ਉਨ੍ਹਾਂ ਅਰਬਨ ਐੱਲ.ਐੱਚ.ਵੀਜ, ਏ.ਐੱਨ.ਐੱਮਜ ਤੇ ਆਸ਼ਾ ਵਰਕਰਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਜ਼ੀਰੋ ਡੋਜ਼ ਵਾਲੇ ਉਹ ਬੱਚੇ ਜਿਨ੍ਹਾਂ ਨੂੰ ਇੱਕ ਸਾਲ ਦੀ ਉਮਰ ਤੱਕ ਪੈਂਟਾ 1 ਨਹੀਂ ਲੱਗਾ ਹੈ, 5 ਸਾਲ ਦੀ ਉਮਰ ਤੱਕ ਐੱਮ.ਆਰ. - 1 ਖੁੰਝੇ ਹੋਏ ਬੱਚੇ, ਰੂਟੀਨ ਟੀਕਾਕਰਨ ਅਧੀਨ ਅਗਲੀ ਖੁਰਾਕ ਵਾਲੇ ਡਿਊ ਬੱਚੇ, ਟੀ.ਡੀ.-10 ਅਤੇ ਟੀ.ਡੀ.-16 ਦੀ ਬਕਾਇਆ ਖੁਰਾਕ ਵਾਲੇ ਬੱਚਿਆਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਣ। 
 
ਇਸ ਮੌਕੇ ਵਿਸ਼ਵ ਸਿਹਤ ਸੰਗਠਨ ਦੇ ਸਰਵੀਲੈਂਸ ਮੈਡੀਕਲ ਅਫਸਰ ਡਾ. ਗਗਨ ਸ਼ਰਮਾ, ਜ਼ਿਲ੍ਹਾ ਐਪੀਡੀਮੋਲੋਜਿਸਟ ਸ਼ਿਆਮਾਵੇਦਾ, ਹੈਲਥ ਇੰਸਪੈਕਟਰ ਜੋਗਿੰਦਰ ਪਾਲ ਤੇ ਡੀ.ਈ.ਓ. ਸੁਨੀਤਾ ਰਾਣੀ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ। 
 
Have something to say? Post your comment

ਅਤੇ ਪੰਜਾਬ ਖਬਰਾਂ

ਅਗਰਵਾਲ ਸਭਾ ਵੱਲੋਂ ਵਣਮਹਾਂਉਤਸਵ ਮੁਹਿੰਮ ਤਹਿਤ ਬੂਟੇ ਲਾਏ ਗਏ

ਅਗਰਵਾਲ ਸਭਾ ਵੱਲੋਂ ਵਣਮਹਾਂਉਤਸਵ ਮੁਹਿੰਮ ਤਹਿਤ ਬੂਟੇ ਲਾਏ ਗਏ

ਹਰ ਮਰੀਜ਼ ਨੂੰ ਸਮੇਂ ਸਿਰ, ਗੁਣਵੱਤਾ ਭਰਪੂਰ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ 

ਹਰ ਮਰੀਜ਼ ਨੂੰ ਸਮੇਂ ਸਿਰ, ਗੁਣਵੱਤਾ ਭਰਪੂਰ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ 

ਟੀਬੀ ਨੂੰ ਰੋਕਣ ਲਈ ਸਮੇਂ ਸਿਰ ਜਾਂਚ ਹੀ ਸਭ ਤੋਂ ਵੱਡਾ ਹਥਿਆਰ: ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਟੀਬੀ ਨੂੰ ਰੋਕਣ ਲਈ ਸਮੇਂ ਸਿਰ ਜਾਂਚ ਹੀ ਸਭ ਤੋਂ ਵੱਡਾ ਹਥਿਆਰ: ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ

ਜਨਮ ਤੋਂ ਪਹਿਲੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਬੱਚੇ ਲਈ ਸਰਵੋਤਮ ਆਹਾਰ : ਐੱਸ.ਐੱਮ.ਓ ਡਾ. ਸਤਿੰਦਰਜੀਤ ਕੌਰ

ਜਨਮ ਤੋਂ ਪਹਿਲੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਬੱਚੇ ਲਈ ਸਰਵੋਤਮ ਆਹਾਰ : ਐੱਸ.ਐੱਮ.ਓ ਡਾ. ਸਤਿੰਦਰਜੀਤ ਕੌਰ

ਪੰਜਾਬ ਦੇ ਇਨ੍ਹਾਂ ਸਕੂਲਾਂ 'ਤੇ ਹੋ ਸਕਦੀ ਵੱਡੀ ਕਾਰਵਾਈ, ਸਿੱਖਿਆ ਵਿਭਾਗ ਨੇ ਸੋਮਵਾਰ ਤੱਕ ਦਿੱਤਾ ਸਮਾਂ

ਪੰਜਾਬ ਦੇ ਇਨ੍ਹਾਂ ਸਕੂਲਾਂ 'ਤੇ ਹੋ ਸਕਦੀ ਵੱਡੀ ਕਾਰਵਾਈ, ਸਿੱਖਿਆ ਵਿਭਾਗ ਨੇ ਸੋਮਵਾਰ ਤੱਕ ਦਿੱਤਾ ਸਮਾਂ

ਪੰਜਾਬ 'ਚ ਵੱਡੀ ਵਾਰਦਾਤ! ਰਿਟਾਇਰਡ ਫ਼ੌਜੀ ਨੇ ਦੁਕਾਨ ਦੇ ਬਾਹਰ ਬੈਠੇ ਸਾਬਕਾ ਸਰਪੰਚ ਨੂੰ ਮਾਰੀਆਂ ਗੋਲ਼ੀਆਂ

ਪੰਜਾਬ 'ਚ ਵੱਡੀ ਵਾਰਦਾਤ! ਰਿਟਾਇਰਡ ਫ਼ੌਜੀ ਨੇ ਦੁਕਾਨ ਦੇ ਬਾਹਰ ਬੈਠੇ ਸਾਬਕਾ ਸਰਪੰਚ ਨੂੰ ਮਾਰੀਆਂ ਗੋਲ਼ੀਆਂ

ਪੰਜਾਬ ਦੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਪੰਜਾਬ ਦੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਫਿਰੋਜ਼ਪੁਰ ਪੁਲਸ ਦੀ ਵੱਡੀ ਕਾਰਵਾਈ, 14 ਜਣਿਆਂ ਨੂੰ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ

ਫਿਰੋਜ਼ਪੁਰ ਪੁਲਸ ਦੀ ਵੱਡੀ ਕਾਰਵਾਈ, 14 ਜਣਿਆਂ ਨੂੰ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ

ਬਿਕਰਮ ਸਿੰਘ ਮਜੀਠੀਆ ਨੂੰ 5 ਸਾਲ ਪੁਰਾਣੇ ਮਾਮਲੇ 'ਚ ਪੇਸ਼ੀ ਤੋਂ ਮਿਲੀ ਛੋਟ

ਬਿਕਰਮ ਸਿੰਘ ਮਜੀਠੀਆ ਨੂੰ 5 ਸਾਲ ਪੁਰਾਣੇ ਮਾਮਲੇ 'ਚ ਪੇਸ਼ੀ ਤੋਂ ਮਿਲੀ ਛੋਟ

ਲੁਧਿਆਣਾ: ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸ਼ੁਰੂ ਹੋਈ ਕੂੜੇ ਦੀ ਲਿਫਟਿੰਗ

ਲੁਧਿਆਣਾ: ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸ਼ੁਰੂ ਹੋਈ ਕੂੜੇ ਦੀ ਲਿਫਟਿੰਗ