Thursday, November 19, 2026
BREAKING
• ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਹਾਈਕੋਰਟ ਨੇ ਦਿੱਤੇ ਵੱਡੇ ਹੁਕਮ, ਇਨ੍ਹਾਂ ਮੁਲਾਜ਼ਮਾਂ ਨੂੰ ਮਿਲੇਗਾ ਲਾਭ • ਸੈਂਸੈਕਸ ਤੇ ਨਿਫਟੀ 'ਚ ਸ਼ਾਨਦਾਰ ਵਾਧਾ, ਨਿਵੇਸ਼ਕ ਹੋਏ ਮਾਲਾਮਾਲ ; ਜਾਣੋ ਅਚਾਨਕ ਵਾਧੇ ਦੇ ਕਾਰਨ • ਬਿਕਰਮ ਮਜੀਠੀਆ ਨਾਲ ਜੁੜੀ ਅਹਿਮ ਖ਼ਬਰ, ਵਿਦੇਸ਼ ਜਾਣ ਬਾਰੇ ਮੋਹਾਲੀ ਅਦਾਲਤ 'ਚ ਸੁਣਵਾਈ ਅੱਜ • ਪੰਜਾਬ 'ਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਪਰਗਟ ਸਿੰਘ ਦਾ ਵੱਡਾ ਬਿਆਨ • 'ਜਵਾਨੀ ਸੰਭਾਲ ਸਾਈਕਲ ਯਾਤਰਾ' ਲੈ ਕੇ ਪਾਇਲ ਪਹੁੰਚੇ ਚੰਨੀ, ਪ੍ਰਾਚੀਨ ਸ਼ਿਵ ਮੰਦਰ 'ਚ ਨਿਵਾਇਆ ਸੀਸ • ਵੱਡੀ ਖ਼ਬਰ : ਪਟਿਆਲਾ ਨੇੜੇ ਟੁੱਟ ਗਿਆ ਭਾਖੜਾ ਨਹਿਰ ਦਾ ਪੁਲ, ਟਰੱਕ ਨੂੰ ਲੱਗ ਗਈ ਅੱਗ • ਬ੍ਰਹਮੋਸ ਮਗਰੋਂ ਭਾਰਤ ਤੋਂ 'ਆਕਾਸ਼' ਤੇ ਪਿਨਾਕਾ 'ਮਿਜ਼ਾਈਲ' ਖਰੀਦਣਾ ਚਾਹੁੰਦੈ ਫਿਲੀਪੀਨਜ਼ • ਖੜਗੇ, ਪ੍ਰਿਯੰਕਾ ਗਾਂਧੀ ਨੇ ਸਾਬਕਾ PM ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਭੇਂਟ ਕੀਤੀ ਸ਼ਰਧਾਂਜਲੀ • ਮੰਤਰੀ ਮੰਡਲ ਦੀ ਬੈਠਕ ’ਚ ਭਾਵੁਕ ਹੋਏ PM ਮੋਦੀ, ਬੋਲੇ-ਨਕਸਲਵਾਦ ਖ਼ਤਮ ਹੋ ਸਕਦਾ ਤਾਂ ਡਰੱਗਜ਼... • ਭਾਰਤ ਦਾ ਘਰੇਲੂ ਰੱਖਿਆ ਉਤਪਾਦਨ 1.80 ਲੱਖ ਕਰੋੜ ਤੋਂ ਪਾਰ ! ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤੀ ਜਾਣਕਾਰੀ

ਮਨੋਰੰਜਨ

ਵੱਡੇ ਪਰਦੇ ’ਤੇ ਸਲਮਾਨ ਖਾਨ ਦਾ ਵੱਡਾ ਧਮਾਕਾ! ‘ਮਾਤ੍ਰਭੂਮੀ’ ਪਹਿਲੇ ਦਿਨ ਕਰ ਸਕਦੀ ਹੈ 25-30 ਕਰੋੜ ਰੁਪਏ ਦਾ ਕਾਰੋਬਾਰ!

19 ਨਵੰਬਰ, 2026 05:58 PM

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਇਕ ਵਾਰ ਫਿਰ ਵੱਡੇ ਪਰਦੇ ’ਤੇ ਧਮਾਕਾ ਕਰਨ ਦੀ ਤਿਆਰੀ ’ਚ ਹਨ। ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਮਾਤ੍ਰਭੂਮੀ: ਮੇ ਵਾਰ ਰੈਸਟ ਇਨ ਪੀਸ’ ਨੂੰ ਲੈ ਕੇ ਦਰਸ਼ਕਾਂ ’ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦੀ ਸ਼ੁਰੂਆਤੀ ਬਾਕਸ ਆਫ਼ਿਸ ਟ੍ਰੈਕਿੰਗ ਮੁਤਾਬਕ, ਪਹਿਲੇ ਦਿਨ 25 ਤੋਂ 30 ਕਰੋੜ ਰੁਪਏ ਤੱਕ ਦਾ ਕਾਰੋਬਾਰ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।

ਦਰਅਸਲ, ਫ਼ਿਲਮ ਦਾ ਸਿਨੇਮਾਘਰਾਂ ਤੱਕ ਰਿਲੀਜ਼ ਹੋਣ ਦਾ ਸਫ਼ਰ ਆਸਾਨ ਨਹੀਂ ਰਿਹਾ। ਪਿਛਲੇ ਕਰੀਬ 18 ਮਹੀਨਿਆਂ ’ਚ ਇਸ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਅਤੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਸਲਮਾਨ ਖ਼ਾਨ ਨੇ ਫ਼ਿਲਮ ਨੂੰ ਵੱਡੇ ਪਰਦੇ ਤੱਕ ਪਹੁੰਚਾਉਣ ਦਾ ਆਪਣਾ ਇਰਾਦਾ ਮਜ਼ਬੂਤ ਬਣਾਈ ਰੱਖਿਆ। ਮੁਸ਼ਕਿਲ ਹਾਲਾਤ ਵਿਚ ਵੀ ਉਨ੍ਹਾਂ ਨੇ ਪ੍ਰਾਜੈਕਟ ’ਤੇ ਭਰੋਸਾ ਕਾਇਮ ਰੱਖਿਆ ਅਤੇ ਲਗਾਤਾਰ ਇਸ ਨੂੰ ਰਿਲੀਜ਼ ਤੱਕ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ।

ਫ਼ਿਲਮ ਦੀ ਰਿਲੀਜ਼ ਨੂੰ ਸਲਮਾਨ ਖ਼ਾਨ ਦੇ ਸਬਰ ਅਤੇ ਲਗਾਤਾਰ ਯਤਨਾਂ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਐਲਾਨ ਤੋਂ ਬਾਅਦ ਹੀ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਉਤਸੁਕਤਾ ਬਣੀ ਹੋਈ ਹੈ। ਹੁਣ ਇਸ ਦੀ ਅਨੁਮਾਨਿਤ ਓਪਨਿੰਗ ਨੇ ਬਾਕਸ ਆਫ਼ਿਸ ’ਤੇ ਇਕ ਚੰਗੀ ਸ਼ੁਰੂਆਤ ਦੀ ਉਮੀਦ ਵਧਾ ਦਿੱਤੀ ਹੈ। ਅਪੂਰਵ ਲਾਖੀਆ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਦਾ ਨਿਰਮਾਣ ‘ਸਲਮਾਨ ਖ਼ਾਨ ਫ਼ਿਲਮਜ਼’ ਦੇ ਬੈਨਰ ਹੇਠ ਕੀਤਾ ਗਿਆ ਹੈ। ਫ਼ਿਲਮ ’ਚ ਸਲਮਾਨ ਖ਼ਾਨ ਅਤੇ ਚਿਤਰਾਂਗਦਾ ਸਿੰਘ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ਦੀ ਆਲ-ਇੰਡੀਆ ਡਿਸਟ੍ਰੀਬਿਊਸ਼ਨ ਦੀ ਜ਼ਿੰਮੇਵਾਰੀ ‘ਜੀਓ ਸਟੂਡੀਓਜ਼’ ਅਤੇ ਵਿਦੇਸ਼ਾਂ ’ਚ ਵੰਡ ਦੀ ਜ਼ਿੰਮੇਵਾਰੀ ‘ਜ਼ੀ ਸਟੂਡੀਓਜ਼’ ਸੰਭਾਲ ਰਿਹਾ ਹੈ। ਹੁਣ ਦਰਸ਼ਕਾਂ ਨੂੰ ਫ਼ਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਜੇਕਰ 25 ਤੋਂ 30 ਕਰੋੜ ਰੁਪਏ ਦੀ ਅਨੁਮਾਨਿਤ ਓਪਨਿੰਗ ਦਾ ਅੰਕੜਾ ਸਹੀ ਸਾਬਤ ਹੁੰਦਾ ਹੈ ਤਾਂ ਇਹ ਫ਼ਿਲਮ ਲਈ ਸ਼ਾਨਦਾਰ ਸ਼ੁਰੂਆਤ ਹੋਵੇਗੀ। ਲੰਬੇ ਸਮੇਂ ਤੋਂ ਸਲਮਾਨ ਦੀ ਫ਼ਿਲਮੀ ਦੀ ਉਡੀਕ ਕਰ ਰਹੇ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਹੀ ਤੈਅ ਕਰੇਗੀ ਕਿ ‘ਮਾਤ੍ਰਭੂਮੀ’ ਬਾਕਸ ਆਫ਼ਿਸ ’ਤੇ ਕਿੰਨਾ ਵੱਡਾ ਧਮਾਕਾ ਕਰ ਸਕਦੀ ਹੈ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਫੁਲੇਰਾ ’ਚ ਬਦਲੇਗੀ ਸੱਤਾ ਦੀ ਖੇਡ, 3 ਦਸੰਬਰ ਨੂੰ ਹੋਵੇਗਾ ‘ਪੰਚਾਇਤ-5’ ਦਾ ਪ੍ਰੀਮੀਅਰ

ਫੁਲੇਰਾ ’ਚ ਬਦਲੇਗੀ ਸੱਤਾ ਦੀ ਖੇਡ, 3 ਦਸੰਬਰ ਨੂੰ ਹੋਵੇਗਾ ‘ਪੰਚਾਇਤ-5’ ਦਾ ਪ੍ਰੀਮੀਅਰ

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਦਿਖਾਈ ਦੇਣਗੇ ਕੇਂਦਰੀ ਮੰਤਰੀ ਨਿਤਿਨ ਗਡਕਰੀ !

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਦਿਖਾਈ ਦੇਣਗੇ ਕੇਂਦਰੀ ਮੰਤਰੀ ਨਿਤਿਨ ਗਡਕਰੀ !

'ਐਟੀਟਿਊਡ ਛੱਡੋ, ਕੰਮ 'ਚ ਕਮੀ ਕੱਢ ਕੇ ਦਿਖਾਓ..!' ਦੀਆ ਮਿਰਜ਼ਾ ਦੀ ਪੋਸਟ 'ਤੇ ਨਵਾਜ਼ੁੱਦੀਨ ਦਾ ਵੀ ਆ ਗਿਆ ਜਵਾਬ

'ਐਟੀਟਿਊਡ ਛੱਡੋ, ਕੰਮ 'ਚ ਕਮੀ ਕੱਢ ਕੇ ਦਿਖਾਓ..!' ਦੀਆ ਮਿਰਜ਼ਾ ਦੀ ਪੋਸਟ 'ਤੇ ਨਵਾਜ਼ੁੱਦੀਨ ਦਾ ਵੀ ਆ ਗਿਆ ਜਵਾਬ

ਗਣੇਸ਼ ਆਚਾਰੀਆ ਦੀ ਫਿਲਮ

ਗਣੇਸ਼ ਆਚਾਰੀਆ ਦੀ ਫਿਲਮ "ਗਣੇਸ਼: ਡਸਟ ਟੂ ਸਟਾਰਡਸਟ" ਨੂੰ ਮਿਲਿਆ 'ਯੂ' ਸਰਟੀਫਿਕੇਟ

ਤੱਬੂ YRF ਐਂਟਰਟੇਨਮੈਂਟ ਦੀ ਨੈੱਟਫਲਿਕਸ ਸੀਰੀਜ਼

ਤੱਬੂ YRF ਐਂਟਰਟੇਨਮੈਂਟ ਦੀ ਨੈੱਟਫਲਿਕਸ ਸੀਰੀਜ਼ "ਟਨਲ ਮੈਨ" 'ਚ ਆਵੇਗੀ ਨਜ਼ਰ

ਗੀਰ ਨੈਸ਼ਨਲ ਪਾਰਕ ਪਹੁੰਚੇ ਦਿਲਜੀਤ ਦੋਸਾਂਝ ! ਸ਼ਾਨਦਾਰ ਵਾਈਲਡਲਾਈਫ਼ ਸਫ਼ਾਰੀ ਦਾ ਲਿਆ ਮਜ਼ਾ

ਗੀਰ ਨੈਸ਼ਨਲ ਪਾਰਕ ਪਹੁੰਚੇ ਦਿਲਜੀਤ ਦੋਸਾਂਝ ! ਸ਼ਾਨਦਾਰ ਵਾਈਲਡਲਾਈਫ਼ ਸਫ਼ਾਰੀ ਦਾ ਲਿਆ ਮਜ਼ਾ

ਨਵੇਂ James Bond ਦਾ ਹੋ ਗਿਆ ਐਲਾਨ ! ਰਾਬਰਟ ਪੈਟਿਨਸਨ ਬਣਨਗੇ 007 ਦੇ ਨਵੇਂ ਚਿਹਰੇ

ਨਵੇਂ James Bond ਦਾ ਹੋ ਗਿਆ ਐਲਾਨ ! ਰਾਬਰਟ ਪੈਟਿਨਸਨ ਬਣਨਗੇ 007 ਦੇ ਨਵੇਂ ਚਿਹਰੇ

ਭਾਰਤੀ ਸਿਨੇਮਾ ਨੇ ਤੋੜ 'ਤੇ ਸਾਰੇ ਰਿਕਾਰਡ ! ਪਹਿਲੀ ਵਾਰ ਕਮਾਈ 13,775,00,00,000 ਰੁਪਏ ਤੋਂ ਪਾਰ

ਭਾਰਤੀ ਸਿਨੇਮਾ ਨੇ ਤੋੜ 'ਤੇ ਸਾਰੇ ਰਿਕਾਰਡ ! ਪਹਿਲੀ ਵਾਰ ਕਮਾਈ 13,775,00,00,000 ਰੁਪਏ ਤੋਂ ਪਾਰ

ਇੰਦੌਰ ’ਚ ਦਿਲਜੀਤ ਦੋਸਾਂਝ ਵੱਲੋਂ ‘ਪਟਿਆਲਾ ਪੈੱਗ’ ਗੀਤ ਗਾਉਣ ’ਤੇ ਵਿਵਾਦ

ਇੰਦੌਰ ’ਚ ਦਿਲਜੀਤ ਦੋਸਾਂਝ ਵੱਲੋਂ ‘ਪਟਿਆਲਾ ਪੈੱਗ’ ਗੀਤ ਗਾਉਣ ’ਤੇ ਵਿਵਾਦ

ਅਨਿਲ ਕਪੂਰ ਨੇ ਸ਼ਤਰੂਘਨ ਸਿਨਹਾ ਨੂੰ ਦੱਸਿਆ

ਅਨਿਲ ਕਪੂਰ ਨੇ ਸ਼ਤਰੂਘਨ ਸਿਨਹਾ ਨੂੰ ਦੱਸਿਆ "ਦੋਸਤਾਂ ਦੇ ਦੋਸਤ", ਕਿਹਾ- "ਮੈਨੂੰ ਮਾਣ ਹੈ ਕਿ ਉਹ ਮੇਰੇ ਗੁਆਂਢੀ ਹਨ"