Sunday, October 25, 2026
BREAKING
• ਹਲਕਾ ਖਰੜ ਦੇ ਪਿੰਡ ਕਰੌਰਾ, ਸਿਓਂਕ, ਬਦਰਪੁਰ ਤੇ ਹਸਨਪੁਰ ਵਿੱਚ ਚੈਅਰਮੈਨ ਗੋਲਡੀ ਵੱਲੋਂ ਵਿਕਾਸ ਕਾਰਜ ਸ਼ੁਰੂ • ਐਤਵਾਰ ਨੂੰ ਓਡੀਸ਼ਾ ਜਾਣਗੇ PM ਮੋਦੀ, RBI ਡਾਟਾ ਸੈਂਟਰ ਦਾ ਕਰਨਗੇ ਉਦਘਾਟਨ • ਵਿਕਸਿਤ ਭਾਰਤ ਦੇ ਨਿਰਮਾਣ 'ਚ ਯੁਵਾ ਸ਼ਕਤੀ ਦੀ ਭੂਮਿਕਾ ਅਹਿਮ : PM ਮੋਦੀ • ਭਾਰਤ ਤੇ ਪੋਲੈਂਡ ਦੋ-ਪੱਖੀ ਵਪਾਰ ਨੂੰ ਕਰਨਗੇ ਦੁੱਗਣਾ; ਰੱਖਿਆ, ਆਫ਼ਤ ਪ੍ਰਬੰਧਨ ਤੇ ਅੱਤਵਾਦ ਨੂੰ ਲੈ ਕੇ ਵੀ ਅਹਿਮ ਐਲਾਨ • 1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ 'ਤੇ, ਰਿਕਾਰਡ ਉੱਚ ਪੱਧਰ 'ਤੇ ਡੀਜ਼ਲ ਦੀਆਂ ਕੀਮਤਾਂ • ਮਾਲਦੀਵ ਅਤੇ ਪਾਕਿਸਤਾਨ ਵੱਲੋਂ ਦੁਵੱਲਾ ਵਪਾਰ 200 ਮਿਲੀਅਨ ਅਮਰੀਕੀ ਡਾਲਰ ਪਹੁੰਚਾਉਣ ਦਾ ਟੀਚਾ • ਰਜਨੀਕਾਂਤ ਦੀ 'ਜੇਲਰ 2' ਨੇ 7 ਦਿਨਾਂ 'ਚ ਦੁਨੀਆ ਭਰ 'ਚ ₹549 ਕਰੋੜ ਤੋਂ ਵੱਧ ਦੀ ਕੀਤੀ ਕਮਾਈ • ‘ਬਾਹੂਬਲੀ’ ਤੋਂ ‘ਫੌਜੀ’ ਤੱਕ : ਪ੍ਰਭਾਸ ਦੀਆਂ 5 ਮੈਗਾ-ਬਜਟ ਫਿਲਮਾਂ ਜੋ ਰਚਣਗੀਆਂ ਇਤਿਹਾਸ • ਵੈਭਵ ਸੂਰਿਆਵੰਸ਼ੀ ਦੀ ਹੋਵੇਗੀ Playing XI 'ਚ ਐਂਟਰੀ ! ਇਸ ਖਿਡਾਰੀ ਦੀ ਲੈ ਸਕਦੈ ਜਗ੍ਹਾ • ਏਸ਼ੀਆਈ ਪੈਰਾ ਖੇਡਾਂ : ਐਥਲੈਟਿਕਸ ’ਚ ਦਬਦਬਾ ਬਰਕਾਰ, ਚੌਥੇ ਦਿਨ 7 ਗੋਲਡ ਮੈਡਲਾਂ ਸਮੇਤ ਭਾਰਤ ਨੇ ਜਿੱਤੇ ਕੁੱਲ 26 ਤਮਗੇ

ਹਰਿਆਣਾ

ਰਿਟਾਇਰਮੈਂਟ ਦੇ ਦਿਨ IAS ਪ੍ਰਦੀਪ ਕੁਮਾਰ ਗ੍ਰਿਫ਼ਤਾਰ, 169 ਕਰੋੜ ਰੁਪਏ ਦੇ ਘਪਲੇ 'ਚ CBI ਦਾ ਵੱਡਾ ਐਕਸ਼ਨ

01 ਜੁਲਾਈ, 2026 05:15 PM

ਹਰਿਆਣਾ : ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਬੈਂਕ ਘਪਲੇ 'ਚ ਕਾਰਵਾਈ ਕਰਦੇ ਹੋਏ ਮੰਗਲਵਾਰ ਦੇਰ ਸ਼ਾਮ ਹਰਿਆਣਾ ਦੇ ਆਈਏਐੱਸ ਅਧਿਕਾਰੀ ਪ੍ਰਦੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪ੍ਰਦੀਪ ਕੁਮਾਰ ਪਿਛਲੇ ਕਈ ਦਿਨਾਂ ਤੋਂ ਫਰਾਰ ਸੀ ਅਤੇ ਮੰਗਲਵਾਰ ਨੂੰ ਹੀ ਉਹ ਆਪਣੀ ਨੌਕਰੀ ਤੋਂ ਸੇਵਾਮੁਕਤ ਹੋਏ ਹਨ। ਸੀਬੀਆਈ ਨੇ ਦੇਰ ਸ਼ਾਮ ਜਾਰੀ ਜਾਣਕਾਰੀ 'ਚ ਦੱਸਿਆ ਕਿ ਪ੍ਰਦੀਪ ਕੁਮਾਰ ਜਦੋਂ ਰਾਜ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ (ਐੱਚਐੱਸਪੀਸੀਬੀ) 'ਚ ਮੈਂਬਰ ਸਕੱਤਰ ਸਨ, ਉਸ ਸਮੇਂ ਇਹ ਘਪਲਾ ਹੋਇਆ ਹੈ। ਇਸ ਮਾਮਲੇ 'ਚ ਹੁਣ ਤੱਕ 3 ਆਈਏਐੱਸ ਗ੍ਰਿਫ਼ਤਾਰ ਹੋ ਚੁੱਕੇ ਹਨ। 

 

ਪ੍ਰਦੀਪ ਕੁਮਾਰ ਨੂੰ ਆਈਡੀਐੱਫਸੀ ਬੈਂਕ ਸੈਕਟਰ 32 ਚੰਡੀਗੜ੍ਹ ਬਰਾਂਚ 'ਚ ਸਰਕਾਰੀ ਫੰਡ ਦੀ ਹੇਰਾਫੇਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਮੈਂਬਰ ਸਕੱਤਰ ਵਜੋਂ ਪ੍ਰਦੀਪ ਕੁਮਾਰ ਦੇ ਕੰਮਾਂ ਦਾ ਇਸ ਧੋਖੇ ਨਾਲ ਸਿੱਧਾ ਕਨੈਕਸ਼ਨ ਸੀ। ਉਨ੍ਹਾਂ ਨੇ ਆਪਣੇ ਪੱਧਰ 'ਤੇ ਇਨਵੈਸਟਮੈਂਟ ਨਾਲ ਜੁੜਿਆ ਪੂਰਾ ਕੰਮ ਖੁਦ ਹੀ ਸੰਭਾਲਿਆ ਸੀ।

 

ਫਿਕਸਡ ਡਿਪੌਜ਼ਿਟ ਲਈ ਫੰਡ ਆਈਡੀਐੱਫਸੀ ਫਸਟ ਬੈਂਕ ਨੂੰ ਤੈਅ ਲਿਮਿਟ ਤੋਂ ਕਿਤੇ ਜ਼ਿਆਦਾ ਭੇਜੇ ਗਏ ਸਨ। ਫਿਕਸਡ ਡਿਪੌਜ਼ਿਟ ਬਣਾਉਣ ਲਈ ਐੱਚਐੱਸਪੀਸੀਬੀ ਦੇ ਫੰਡ ਨੂੰ ਪਹਿਲੇ ਆਈਡੀਐੱਫਸੀ ਫਸਟ ਬੈਂਕ ਸੈਕਟਰ-32 ਬਰਾਂਚ, ਚੰਡੀਗੜ੍ਹ 'ਚ ਖੋਲ੍ਹੇ ਗਏ ਅਕਾਊਂਟ 'ਚ ਟਰਾਂਸਫਰ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਇਸ ਅਕਾਊਂਟ ਨੂੰ ਖੋਲ੍ਹਣ ਬਾਰੇ ਡਿਪਾਰਟਮੈਂਟ ਕੋਈ ਰਿਕਾਰਡ ਨਹੀਂ ਦਿਖਾ ਸਕਿਆ। 

 

ਸੀਬੀਆਈ ਦੇ ਅਨੁਸਾਰ, ਸਾਜ਼ਿਸ਼ ਇੰਨੀ ਡੂੰਘੀ ਸੀ ਕਿ ਖਾਤਾ ਬਿਨਾਂ ਕਿਸੇ ਮਨਜ਼ੂਰੀ ਦੇ ਖੋਲ੍ਹਿਆ ਗਿਆ ਅਤੇ ਇਕ ਫਿਕਸਡ ਡਿਪੌਜ਼ਿਟ ਬਣਾਉਣ ਦੀ ਆੜ 'ਚ ਫੰਡ ਟਰਾਂਸਫਰ ਕੀਤੇ ਗਏ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਸ ਬੈਂਕ 'ਚ ਕੋਈ ਫਿਕਸਡ ਡਿਪੌਜ਼ਿਟ ਨਹੀਂ ਬਣਾਇਆ ਗਿਆ ਸੀ। ਇਸ ਦੀ ਬਜਾਏ, ਇਸ ਅਕਾਊਂਟ ਤੋਂ ਧੋਖਾਧੜੀ ਵਾਲੇ ਡੈਬਿਟ ਲੈਣ-ਦੇਣ ਕੀਤੇ ਗਏ ਸਨ, ਜਿਸ ਦੇ ਨਤੀਜੇ ਵਜੋਂ ਸਰਕਾਰੀ ਫੰਡਾਂ ਦੀ ਦੁਰਵਰਤੋਂ ਹੋਈ ਅਤੇ ਹਰਿਆਣਾ ਸਰਕਾਰ ਨੂੰ ਲਗਭਗ 169 ਕਰੋੜ ਰੁਪਏ ਦਾ ਨੁਕਸਾਨ ਹੋਇਆ।

 

ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਜੁੜੀ ਇਹ ਧੋਖਾਧੜੀ ਚੰਡੀਗੜ੍ਹ 'ਚ ਆਈਡੀਐੱਫਸੀ ਫਸਟ ਬੈਂਕ ਦੀ ਸੈਕਟਰ 32 ਬਰਾਂਚ 'ਚ ਹੋਈ ਇਕ ਵੱਡੀ ਬੈਂਕਿੰਗ ਧੋਖਾਧੜੀ ਦਾ ਹਿੱਸਾ ਹੈ, ਜਿਸ 'ਚ ਹਰਿਆਣਾ ਸਰਕਾਰ ਦੇ ਅੱਠ ਵਿਭਾਗਾਂ ਨਾਲ ਸਬੰਧਤ ਲਗਭਗ 504 ਕਰੋੜ ਰੁਪਏ ਸਰਕਾਰੀ ਫੰਡਾਂ ਨੂੰ ਕਥਿਤ ਤੌਰ 'ਤੇ ਜਾਅਲੀ/ਗੈਰ-ਮੌਜੂਦ ਫਿਕਸਡ ਡਿਪੌਜ਼ਿਟ ਅਤੇ ਧੋਖਾਧੜੀ ਵਾਲੇ ਡੈਬਿਟ ਲੈਣ-ਦੇਣ ਰਾਹੀਂ ਹੜੱਪ ਲਿਆ ਗਿਆ।

Have something to say? Post your comment

ਅਤੇ ਹਰਿਆਣਾ ਖਬਰਾਂ

ਦੀਵਾਲੀ ਤੋਂ ਪਹਿਲਾਂ ਮਿਲਾਵਟਖੋਰਾਂ 'ਤੇ ਸ਼ਿਕੰਜਾ, ਪੰਚਕੂਲਾ 'ਚ 70 ਕਿਲੋ ਨਕਲੀ ਪਨੀਰ ਜ਼ਬਤ

ਦੀਵਾਲੀ ਤੋਂ ਪਹਿਲਾਂ ਮਿਲਾਵਟਖੋਰਾਂ 'ਤੇ ਸ਼ਿਕੰਜਾ, ਪੰਚਕੂਲਾ 'ਚ 70 ਕਿਲੋ ਨਕਲੀ ਪਨੀਰ ਜ਼ਬਤ

ਹਰਿਆਣਾ ਦੇ ਕਿਸਾਨਾਂ ਲਈ ਖ਼ਾਸ ਖ਼ਬਰ; ਝੋਨਾ ਵੇਚਣ ਤੋਂ ਪਹਿਲਾਂ ਦਿਓ ਉਪਜ ਦਾ ਵੇਰਵਾ, ਫਿਰ ਹੋਵੇਗੀ ਵੈਰੀਫਿਕੇਸ਼ਨ

ਹਰਿਆਣਾ ਦੇ ਕਿਸਾਨਾਂ ਲਈ ਖ਼ਾਸ ਖ਼ਬਰ; ਝੋਨਾ ਵੇਚਣ ਤੋਂ ਪਹਿਲਾਂ ਦਿਓ ਉਪਜ ਦਾ ਵੇਰਵਾ, ਫਿਰ ਹੋਵੇਗੀ ਵੈਰੀਫਿਕੇਸ਼ਨ

ਹਰਿਆਣਾ 'ਚ ਦਿੱਲੀ-ਸ੍ਰੀਨਗਰ ਬੱਸ 'ਤੇ ਹਮਲਾ! ਨੰਬਰ ਪਲੇਟ ਦੇਖ ਕੇ ਕੀਤੀ ਕੁੱਟਮਾਰ ਤੇ ਭੰਨਤੋੜ

ਹਰਿਆਣਾ 'ਚ ਦਿੱਲੀ-ਸ੍ਰੀਨਗਰ ਬੱਸ 'ਤੇ ਹਮਲਾ! ਨੰਬਰ ਪਲੇਟ ਦੇਖ ਕੇ ਕੀਤੀ ਕੁੱਟਮਾਰ ਤੇ ਭੰਨਤੋੜ

ਹਰਿਆਣਾ ਸਰਕਾਰ ਨੇ ਉਦਯੋਗਾਂ ਲਈ ਬਦਲ 'ਤੇ ਨਿਯਮ, ਹੁਣ Online ਸਵੈ-ਪ੍ਰਮਾਣੀਕਰਨ ਰਾਹੀਂ ਮਿਲੇਗੀ ਇਜਾਜ਼ਤ

ਹਰਿਆਣਾ ਸਰਕਾਰ ਨੇ ਉਦਯੋਗਾਂ ਲਈ ਬਦਲ 'ਤੇ ਨਿਯਮ, ਹੁਣ Online ਸਵੈ-ਪ੍ਰਮਾਣੀਕਰਨ ਰਾਹੀਂ ਮਿਲੇਗੀ ਇਜਾਜ਼ਤ

CM ਸੈਣੀ ਨੇ ਸਿੰਗਾਪੁਰ ਦੀਆਂ ਟੈੱਕ ਕੰਪਨੀਆਂ ਨਾਲ ਕੀਤੀ ਮੁਲਾਕਾਤ ! ਭਾਰਤ 'ਚ ਨਿਵੇਸ਼ ਦਾ ਦਿੱਤਾ ਸੱਦਾ

CM ਸੈਣੀ ਨੇ ਸਿੰਗਾਪੁਰ ਦੀਆਂ ਟੈੱਕ ਕੰਪਨੀਆਂ ਨਾਲ ਕੀਤੀ ਮੁਲਾਕਾਤ ! ਭਾਰਤ 'ਚ ਨਿਵੇਸ਼ ਦਾ ਦਿੱਤਾ ਸੱਦਾ

ਹਰਿਆਣਾ 'ਚ 1700 ਰੁਪਏ ਲਈ ਕਰ 'ਤਾ ਕਤਲ ! ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦੇ ਮਾਰੇ ਚਾਕੂ

ਹਰਿਆਣਾ 'ਚ 1700 ਰੁਪਏ ਲਈ ਕਰ 'ਤਾ ਕਤਲ ! ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦੇ ਮਾਰੇ ਚਾਕੂ

ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਰਾਹਤ; ਹਰਿਆਣਾ ਦੇ 39.89 ਲੱਖ BPL ਤੇ AAY ਪਰਿਵਾਰਾਂ ਨੂੰ ਮਿਲੇਗਾ ਲਾਭ

ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਰਾਹਤ; ਹਰਿਆਣਾ ਦੇ 39.89 ਲੱਖ BPL ਤੇ AAY ਪਰਿਵਾਰਾਂ ਨੂੰ ਮਿਲੇਗਾ ਲਾਭ

PM ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਇਤਿਹਾਸਕ ਅਤੇ ਪ੍ਰੇਰਨਾਦਾਇਕ: CM ਨਾਇਬ ਸੈਣੀ

PM ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਇਤਿਹਾਸਕ ਅਤੇ ਪ੍ਰੇਰਨਾਦਾਇਕ: CM ਨਾਇਬ ਸੈਣੀ

CM ਸੈਣੀ ਤਿੰਨ ਦਿਨਾ ਯਾਤਰਾ 'ਤੇ ਜਾਣਗੇ ਸਿੰਗਾਪੁਰ, ਨਿਵੇਸ਼ 'ਤੇ ਰਹੇਗਾ ਫੋਕਸ

CM ਸੈਣੀ ਤਿੰਨ ਦਿਨਾ ਯਾਤਰਾ 'ਤੇ ਜਾਣਗੇ ਸਿੰਗਾਪੁਰ, ਨਿਵੇਸ਼ 'ਤੇ ਰਹੇਗਾ ਫੋਕਸ

3 ਦਿਨਾਂ ਲਈ ਬੰਦ ਦੁੱਧ ਦੀ ਸਪਲਾਈ, ਹਰਿਆਣਾ ਦੇ ਪਸ਼ੂ ਪਾਲਕਾਂ ਨੇ ਲਿਆ ਅਹਿਮ ਫੈਸਲਾ, ਜਾਣੋ ਕਾਰਨ

3 ਦਿਨਾਂ ਲਈ ਬੰਦ ਦੁੱਧ ਦੀ ਸਪਲਾਈ, ਹਰਿਆਣਾ ਦੇ ਪਸ਼ੂ ਪਾਲਕਾਂ ਨੇ ਲਿਆ ਅਹਿਮ ਫੈਸਲਾ, ਜਾਣੋ ਕਾਰਨ