Sunday, July 12, 2026
BREAKING
ਸੂਬੇ ਵਿੱਚ 2 ਰੋਜ਼ਾ ਵਿਸ਼ੇਸ਼ ਐਸ.ਆਈ.ਆਰ. ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਗਣਨਾ ਫਾਰਮ ਜਮ੍ਹਾਂ ਹੋਏ: ਸੀ.ਈ.ਓ. ਅਨਿੰਦਿਤਾ ਮਿਤਰਾ ਹੋਰਮੁਜ਼ 'ਚ ਭਾਰਤੀਆਂ ਨਾਲ ਭਰੇ ਜਹਾਜ਼ 'ਤੇ ਹੋ ਗਿਆ ਹਮਲਾ ! ਭਾਰਤ ਨੇ ਕੀਤੀ ਸਖ਼ਤ ਨਿਖੇਧੀ ਨੇਪਾਲ 'ਚ ਮੁੜ ਛਿੜੇ Gen-Z ਪ੍ਰਦਰਸ਼ਨ ! 3 ਨੌਜਵਾਨਾਂ ਨੇ ਕੀਤਾ ਆਤਮ-ਦਾਹ, PM ਦੇ ਅਸਤੀਫ਼ੇ ਦੀ ਉੱਠੀ ਮੰਗ ਪੰਜਾਬ ਦਾ ਨੈਸ਼ਨਲ ਹਾਈਵੇਅ ਜਾਮ! ਇੱਧਰ ਆਉਣ ਤੋਂ ਪਹਿਲਾਂ ਸਾਵਧਾਨ, ਸਫ਼ਰ 'ਚ ਆ ਸਕਦੀ ਹੈ... ਪੰਜਾਬ 'ਚ ਵੱਡੀ ਵਾਰਦਾਤ! ਜਿਮ ਟਰੇਨਰ 'ਤੇ ਚੱਲੀਆਂ ਗੋਲ਼ੀਆਂ ਪੰਜਾਬ ਦੇ ਇਸ ਜ਼ਿਲ੍ਹੇ 'ਚ ਆਵਾਰਾ ਕੁੱਤਿਆਂ ਦਾ ਕਹਿਰ, ਹੈਰਾਨ ਕਰਦੇ ਅੰਕੜੇ ਆਏ ਸਾਹਮਣੇ ਲਗਾਤਾਰ ਕਰਜ਼ਾ ਲੈ ਕੇ ਮਾਨ ਸਰਕਾਰ ਨੇ 'ਰੰਗਲਾ ਪੰਜਾਬ' ਨੂੰ ਬਣਾ ਦਿੱਤਾ 'ਕੰਗਾਲ ਪੰਜਾਬ' : ਢਿੱਲੋਂ ਘੱਗਰ ਦਰਿਆ 'ਚ ਰੁੜ੍ਹੇ ਦੋ ਵਿਅਕਤੀਆਂ 'ਚੋਂ ਇੱਕ ਦੀ ਲਾਸ਼ 40 ਘੰਟਿਆਂ ਬਾਅਦ ਬਰਾਮਦ ਜਲੰਧਰ 'ਚ 'ਸਤਲੁਜ' ਫ਼ਿਲਮ 'ਤੇ ਪਾਬੰਦੀ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਨੇ ਕੱਢਿਆ ਰੋਸ ਮਾਰਚ ਬੰਦ ਕਮਰੇ ’ਚ ਨਾਰਾਜ਼ਗੀ, ਕੈਮਰਿਆਂ ਅੱਗੇ ਚੁੱਪੀ! ਕਾਂਗਰਸੀਆਂ ਦੇ ਦੋਹਰੇ ਰਵੱਈਏ ਨੇ ਵਧਾਈ ਸਿਆਸੀ ਚਰਚਾ

ਬਾਜ਼ਾਰ

ਮੱਧ ਪੂਰਬ ’ਚ ਤਣਾਅ ਵਧਣ ਨਾਲ ਕੱਚੇ ਤੇਲ ਦੀਆਂ ਕੀਮਤਾਂ ’ਚ ਆਇਆ ਉਬਾਲ

17 ਜੂਨ, 2025 06:17 PM

ਨਵੀਂ ਦਿੱਲੀ : ਮੱਧ ਪੂਰਬ ’ਚ ਇਜ਼ਰਾਈਲ ਅਤੇ ਈਰਾਨ ਵਿਚਾਲੇ ਸੰਘਰਸ਼ ਕਾਰਨ ਸੋਮਵਾਰ ਨੂੰ ਫਿਰ ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਦੇਖਣ ਨੂੰ ਮਿਲਿਆ।

ਕੌਮਾਂਤਰੀ ਬਾਜ਼ਾਰ ’ਚ ਕੱਚਾ ਤੇਲ ਅੱਜ 0.93 ਫ਼ੀਸਦੀ ਦੇ ਵਾਧੇ ਨਾਲ 74.92 ਡਾਲਰ ਪ੍ਰਤੀ ਬੈਰਲ ਅਤੇ ਡਬਲਿਊ. ਟੀ. ਆਈ. ਕਰੂਡ 1.16 ਫ਼ੀਸਦੀ ਦੇ ਵਾਧੇ ਨਾਲ 73.83 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ।

13 ਜੂਨ ਨੂੰ ਇਜ਼ਰਾਈਲ ਵੱਲੋਂ ਈਰਾਨ ’ਤੇ ਏਅਰ ਸਟ੍ਰਾਈਕ ਕਰਨ ਦੇ ਬਾਅਦ ਤੋਂ ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਵੇਖਿਆ ਜਾ ਰਿਹਾ ਹੈ ਅਤੇ ਇਹ ਉਦੋਂ ਤੋਂ ਹੁਣ ਤੱਕ ਲੱਗਭਗ 7 ਫ਼ੀਸਦੀ ਮਹਿੰਗਾ ਹੋ ਚੁੱਕਿਆ ਹੈ। 12 ਜੂਨ ਨੂੰ ਕੱਚੇ ਤੇਲ ਦਾ ਮੁੱਲ 69.36 ਡਾਲਰ ਪ੍ਰਤੀ ਬੈਰਲ ਅਤੇ ਡਬਲਿਊ. ਟੀ. ਆਈ. ਕਰੂਡ ਦਾ ਮੁੱਲ 66.64 ਡਾਲਰ ਪ੍ਰਤੀ ਬੈਰਲ ਸੀ।

ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧੇ ਦੀ ਵਜ੍ਹਾ ਤੇਲ ਸੰਪੰਨ ਖੇਤਰ ’ਚ ਸੰਘਰਸ਼ ਦਾ ਲਗਾਤਾਰ ਵਧਣਾ ਹੈ। ਰਿਪੋਰਟਾਂ ਮੁਤਾਬਕ, ਇਜ਼ਰਾਈਲ ਨੇ ਈਰਾਨ ਦੇ ਸਾਊਥ ਪਾਰਸ ਗੈਸ ਫੀਲਡ ’ਤੇ ਹਮਲਾ ਕੀਤਾ ਹੈ, ਜਿਸ ਕਾਰਨ ਉੱਥੇ ਉਤਪਾਦਨ ਨੂੰ ਰੋਕਣਾ ਪਿਆ ਹੈ।

ਵਿਸ਼ਲੇਸ਼ਕਾਂ ਅਨੁਸਾਰ ਉਨ੍ਹਾਂ ਨੂੰ ਕੱਚੇ ਤੇਲ ਦੀਆਂ ਕੀਮਤਾਂ ’ਚ ਕੋਈ ਹੋਰ ਵਾਧੇ ਦੀ ਉਮੀਦ ਨਹੀਂ ਹੈ, ਜਦੋਂ ਤੱਕ ਕਿ ਹੋਰਮੁਜ ਸਟ੍ਰੇਟ ਨੂੰ ਬੰਦ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਜਾਂ ਯਮਨ ’ਚ ਈਰਾਨ ਦੇ ਸਮਰਥਨ ਵਾਲੇ ਹੌਥੀ ਅੱਤਵਾਦੀ ਜਹਾਜ਼ਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ।

ਜੂਲੀਅਸ ਬੇਅਰ ਦੇ ਇਕਾਨਮਿਕਸ ਅਤੇ ਨੈਕਸਟ ਜੈਨਰੇਸ਼ਨ ਰਿਸਰਚ ਦੇ ਪ੍ਰਮੁੱਖ ਨਾਰਬਰਟ ਰਕਰ ਨੇ ਕਿਹਾ ਕਿ ਤੇਲ ਅਜਿਹੇ ਸੰਘਰਸ਼ਾਂ ਦਾ ਸਭ ਤੋਂ ਵੱਡਾ ਸੰਕੇਤਕ ਹੈ ਅਤੇ ਕੀਮਤਾਂ ’ਚ ਵੀ ਇਸ ਦੇ ਅਨੁਸਾਰ ਉਛਾਲ ਆਇਆ ਹੈ। ਸਥਿਤੀ ’ਚ ਉਤਾਰ-ਚੜ੍ਹਾਅ ਬਣਿਆ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਅਤੇ ਹਫਤਿਆਂ ’ਚ ਪਤਾ ਲੱਗੇਗਾ ਕਿ ਇਹ ਕਿੰਨਾ ਅੱਗੇ ਤੱਕ ਜਾਵੇਗਾ।

ਇਜ਼ਰਾਈਲ ਦੀ ਇਹ ਕਾਰਵਾਈ ਅਮਰੀਕਾ ਅਤੇ ਈਰਾਨ ਵਿਚਾਲੇ ਪ੍ਰਮਾਣੂ ਸਮਝੌਤੇ ’ਤੇ ਗੱਲਬਾਤ ਦੇ ਖ਼ਰਾਬ ਹੋਣ ਅਤੇ ਤਹਿਰਾਨ ਵੱਲੋਂ ਇਹ ਕਹਿਣ ਕਾਰਨ ਹੋਈ ਹੈ ਕਿ ਜੇ ਉਸ ’ਤੇ ਹਮਲਾ ਕੀਤਾ ਗਿਆ ਤਾਂ ਉਹ ਇਰਾਕ ਅਤੇ ਆਸ-ਪਾਸ ਦੇ ਦੇਸ਼ਾਂ ’ਚ ਅਮਰੀਕੀ ਟਿਕਾਣਿਆਂ ’ਤੇ ਜਵਾਬੀ ਕਾਰਵਾਈ ਕਰੇਗਾ।

ਐੱਮ. ਕੇ. ਗਲੋਬਲ ਦੀ ਇਕ ਰਿਪੋਰਟ ਅਨੁਸਾਰ ਈਰਾਨ ਰੋਜ਼ਾਨਾ ਲੱਗਭਗ 3.3 ਮਿਲੀਅਨ ਬੈਰਲ (ਐੱਮ. ਬੀ. ਪੀ. ਡੀ.) ਕੱਚੇ ਤੇਲ ਦਾ ਉਤਪਾਦਨ ਕਰਦਾ ਹੈ ਅਤੇ ਲੱਗਭਗ 1.5 ਐੱਮ. ਬੀ. ਪੀ. ਡੀ. ਦੀ ਬਰਾਮਦ ਕਰਦਾ ਹੈ, ਜਿਸ ’ਚ ਚੀਨ 80 ਫ਼ੀਸਦੀ ਹਿੱਸੇਦਾਰੀ ਨਾਲ ਮੁੱਖ ਦਰਾਮਦਕਾਰ ਹੈ। ਈਰਾਨ ਹੋਰਮੁਜ ਸਟ੍ਰੇਟ ਦੇ ਉੱਤਰੀ ਕੰਢੇ ’ਤੇ ਵੀ ਹੈ, ਜਿਸ ਦੇ ਰਸਤੇ ਦੁਨੀਆ ’ਚ 20 ਐੱਮ. ਬੀ. ਪੀ. ਡੀ. ਤੋਂ ਜ਼ਿਆਦਾ ਕੱਚੇ ਤੇਲ ਦਾ ਵਪਾਰ ਹੁੰਦਾ ਹੈ।

ਹੋਰਮੁਜ ਸਟ੍ਰੇਟ ਮੱਧ ਪੂਰਬ ’ਚ ਇਕ ਚੌਕ ਪੁਆਇੰਟ ਹੈ। ਇਸ ਰਸਤੇ ਸਊਦੀ ਅਰਬ ਅਤੇ ਯੂ. ਏ. ਈ. ਆਦਿ ਵੀ ਸ਼ਿਪਿੰਗ ਕਰਦੇ ਹਨ ਅਤੇ ਪਹਿਲਾਂ ਵੀ ਈਰਾਨ ਨੇ ਇਸ ਨੂੰ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸੋਨਾਲੀਕਾ ਨੇ 20 ਲੱਖ ਟ੍ਰੈਕਟਰ ਬਣਾਉਣ ਦੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ

ਸੋਨਾਲੀਕਾ ਨੇ 20 ਲੱਖ ਟ੍ਰੈਕਟਰ ਬਣਾਉਣ ਦੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ

15 ਜੁਲਾਈ ਤੋਂ ਬਦਲ ਜਾਣਗੇ ਭਾਰਤ-UK ਵਪਾਰ ਦੇ ਨਿਯਮ! 99% ਸਾਮਾਨ ਹੋਵੇਗਾ ਡਿਊਟੀ-ਫ੍ਰੀ

15 ਜੁਲਾਈ ਤੋਂ ਬਦਲ ਜਾਣਗੇ ਭਾਰਤ-UK ਵਪਾਰ ਦੇ ਨਿਯਮ! 99% ਸਾਮਾਨ ਹੋਵੇਗਾ ਡਿਊਟੀ-ਫ੍ਰੀ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ