ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ.ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਸ ਮੀਡੀਆ ਵਿੰਗ ਤੋਂ ਡਿਪਟੀ ਸਮੂਹ ਸਿਖਿਆ ਤੇ ਸੂਚਨਾਂ ਅਫ਼ਸਰ ਤਰਸੇਮ ਲਾਲ ਵਲੋਂ ਸੇਵਾ ਕੇਂਦਰ ਪੰਡੋਰਾ ਮੁਹੱਲਾ ਨਵਾਂਸ਼ਹਿਰ ਵਿਖੇ ਆਏ ਵੀਰਾਂ ਅਤੇ ਭੈਣਾਂ ਬਰਸਾਤ ਵਿੱਚ ਹੋਣ ਵਾਲੀਆਂ ਬਿਮਾਰੀਆਂ ਅਤੇ ਸਿਹਤ ਪ੍ਰੋਗਰਾਮਾਂ ਸਬੰਧੀ ਜਾਗਰੂਕ ਕੀਤਾ ਗਿਆ।
ਤਰਸੇਮ ਲਾਲ ਨੇ ਕਿਹਾ ਕਿ ਇਸ ਬਰਸਾਤੀ ਮੌਸਮ ਵਿੱਚ ਸਾਨੂੰ ਖਾਣਾਂ ਖਾਣ ਤੋਂ ਪਹਿਲਾਂ ਅਤੇ ਬਾਥਰੂਮ ਜਾਣ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ।ਇਸ ਦੇ ਨਾਲ ਹੀ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ ਇਸ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬੱਚ ਸਕਦੇ ਹਾਂ।ਇਸ ਦੇ ਨਾਲ ਹੀ ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਪਰਾਲੀ ਦੇ ਧੂੰਏਂ ਕਾਰਨ ਮਨੁੱਖੀ ਸਿਹਤ ਉੱਤੇ ਪੈਂਦੇ ਬੂਰੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਆਪਾਂ ਸਿਹਤਮੰਦ ਤੇ ਤੰਦਰੁਸਤ ਜੀਵਨ ਪਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਕਿਉਂਕਿ ਇਸ ਨਾਲ਼ ਮਨੁੱਖ ਦੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ ਜਿਸ ਨਾਲ਼ ਅੱਖਾਂ ਦੀਆਂ ਬਿਮਾਰੀਆਂ, ਸ਼ਾਹ ਦੀਆਂ ਬਿਮਾਰੀਆਂ ਆਦਿ ਦਾ ਡਰ ਰਹਿੰਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਡੈਗੂ ਜਾਗਰੂਕਤਾ ਮੁਹਿੰਮ ਤਹਿਤ ਜਾਗਰੂਕ ਕਰਦਿਆਂ ਕਿਹਾਂ ਕਿ ਮਲੇਰੀਆ,ਡੈਗੂ ਅਤੇ ਚਿੰਕਨਗੁਨੀਆ ਤੋਂ ਬਚੋ ਕਿਉਂ ਕਿ "ਪਾਣੀ ਖੜੇਗਾ ਜਿੱਥੇ,ਮੱਛਰ ਪੈਦਾ ਹੋਵੇ ਗਾਂ ਉੱਥੇ " ਇਸ ਕਰਕੇ ਮੱਛਰ ਦੇ ਪੈਂਦਾ ਹੋਣ ਵਾਲੇ ਸਰੋਤ ਜਿਵੇਂ ਕੂਲਰਾਂ,ਟੂਟੇ ਭੱਜੇ/ਸੁੱਟੇ ਭਾਂਡਿਆਂ, ਫਰਿੱਜ਼ ਦੀ ਪਿਛਲੀ ਟਰੇਅ, ਬੇਕਾਰ ਟਾਇਰਾਂ, ਖੁੱਲੀਆਂ ਪਾਣੀਂ ਦੀਆਂ ਟੈਂਕੀਆਂ ਆਦਿ ਵਿੱਚ ਖੜ੍ਹਾ ਪਾਣੀ ਹਨ।ਡੈਗੂ ਦੇ ਆਮ ਲੱਛਣ ਤੇਜ਼ ਬੁਖਾਰ,ਸਿਰ ਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਉਲਟੀਆਂ ਆਦਿ ਹਨ। ਉਪਰੋਕਤ ਲੱਛਣ ਹੋਣ ਦੀ ਸੂਰਤ ਵਿੱਚ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਚੈਕ ਅੱਪ ਕਰਵਾਓ।ਮੱਛਰ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਓ ਲਈ ਮਹੱਤਵਪੂਰਨ ਸਾਵਧਾਨੀਆਂ ਲਈ ਟੈਂਕੀਆਂ ਚੰਗੀ ਤਰ੍ਹਾਂ ਢੱਕ ਕੇ ਰੱਖੋ, ਗਮਲਿਆਂ/ਕੰਟੇਨਰਾਂ ਆਦਿ ਵਿੱਚ ਪਾਣੀ ਜਮਾਂ ਨਾਂ ਹੋਣ ਦਿਓ, ਬੇਕਾਰ ਟਾਇਰਾਂ ਵਿੱਚ ਪਾਣੀ ਜਮ੍ਹਾਂ ਨਾਂ ਹੋਣ ਦਿਓ ਅਤੇ ਇਨ੍ਹਾਂ ਨੂੰ ਢੱਕ ਕੇ ਤਰਤੀਬ ਨਾਲ ਰੱਖੋਂ, ਪਾਣੀ ਦੇ ਬਰਤਨ ਢੱਕ ਕੇ ਰੱਖੋ, ਕੂਲਰਾਂ ਨੂੰ ਹਫਤੇ ਵਿੱਚ ਇੱਕ ਵਾਰ ਖਾਲੀ ਕਰਕੇ, ਸਾਫ਼ ਕਰਕੇ, ਚੰਗੀ ਤਰ੍ਹਾਂ ਸੁਕਾ ਕੇ ਫ਼ਿਰ ਪਾਣੀ ਭਰੋ।
ਸੋਣ ਵੇਲੇ ਮੱਛਰਦਾਨੀ ਦਾ ਇਸਤੇਮਾਲ ਕਰੋ, ਪੂਰਾਂ ਸ਼ਰੀਰ ਢੱਕਣ ਵਾਲੇ ਕੱਪੜੇ ਪਾਓ,ਮੱਛਰ ਭਜਾਉਣ/ਮਾਰਨ ਵਾਲੇ ਯੰਤਰ/ਕਰੀਮਾਂ ਆਦਿ ਦਾ ਇਸਤੇਮਾਲ ਕਰੋਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਨਸ਼ਾ ਕਰ ਰਹੇ ਵੀਰਾਂ ਨੂੰ ਨਸ਼ਾ ਛੁਡਾਊ ਕੇਂਦਰ ਵਿਖੇ ਭੇਜਣ ਲਈ ਸਿਹਤ ਸਿੱਖਿਆ ਦਿੱਤੀ।
ਇਸ ਮੌਕੇ ਸੇਵਾ ਕੇਂਦਰ ਪੰਡੋਰਾ ਮੁਹੱਲਾ ਤੋਂ ਮਨਿੰਦਰਜੀਤ ਸਿੰਘ, ਹਰਪਾਲ , ਅਮਨਦੀਪ ,ਰਜਨੀ ਬਾਲਾ,ਹਕੀਕਤ ਰਾਏ ਅਤੇ ਆਏ ਹੋਏ ਵੀਰਾਂ ਤੇ ਭੈਣਾਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ।