ਢਿਲਵਾਂ (ਸੁਖੀਜਾ) : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਜਨਾ ਦੇ ਤਹਿਤ ਮਾਰਕਿਟ ਕਮੇਟੀ ਢਿਲਵਾਂ ਦੇ ਨਾਲ ਸਬੰਧਤ ਪਿੰਡ ਧਾਲੀਵਾਲ ਬੇਟ ਦੇ ਕਿਸਾਨ ਜਸਵਿੰਦਰ ਸਿੰਘ ਪੁੱਤਰ ਸੋਹਨ ਸਿੰਘ, ਜਿਹਨਾਂ ਦੀ ਪਿਛਲੇ ਦਿਨੀਂ ਥਰੈਸ਼ਰ ਹਾਦਸੇ ਨਾਲ ਸੱਜੀ ਬਾਂਹ ਕੱਟੀ ਗਈ ਸੀ ਇਸ ਕਰਕੇ ਮਾਰਕਿਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਪਾਠਕ ਵੱਲੋਂ ਪੀੜਤ ਕਿਸਾਨ ਨੂੰ 40 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਇਸ ਮੌਕੇ ਮਾਰਕਿਟ ਕਮੇਟੀ ਢਿਲਵਾਂ ਦੇ ਲੇਖਾਕਾਰ ਸੁਖਦੇਵ ਸਿੰਘ, ਕਲਰਕ ਇਕਬਾਲ ਸਿੰਘ, ਕਲਰਕ ਕੋਮਲ ਪ੍ਰੀਤ ਸਿੰਘ,ਆਮ ਆਦਮੀ ਪਾਰਟੀ ਦੇ ਆਗੂ ਵਿਕੀ ਭੰਮਰਾ,ਰਸਾਲ ਸਿੰਘ ਬੁਤਾਲਾ,ਰਾਮ ਲਾਲ ਕਲਰਕ ਤੇ ਸ਼ੰਕਰ ਹਾਜ਼ਰ ਇਸ ਮੌਕੇ ਪੀੜਤ ਕਿਸਾਨ ਪਰਿਵਾਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ