ਹਾਲੀਵੁੱਡ ਦੀ ਸਭ ਤੋਂ ਚਰਚਿਤ ਜਾਸੂਸੀ ਫ੍ਰੈਂਚਾਈਜ਼ੀ 'ਜੇਮਸ ਬੋਂਡ' ਦੇ ਅਗਲੇ ਅਦਾਕਾਰ ਦੀ ਤਲਾਸ਼ ਖਤਮ ਹੋ ਗਈ ਹੈ। 'ਟਵਾਈਲਾਈਟ' ਅਤੇ 'ਦ ਬੈਟਮੈਨ' ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ 40 ਸਾਲਾ ਅਦਾਕਾਰ ਰਾਬਰਟ ਪੈਟਿਨਸਨ ਨੂੰ ਨਵੇਂ ਜੇਮਸ ਬੋਂਡ ਦੇ ਕਿਰਦਾਰ ਲਈ ਫਾਈਨਲ ਕਰ ਲਿਆ ਗਿਆ ਹੈ। ਉਹ ਡੈਨੀਅਲ ਕ੍ਰੇਗ ਦੀ ਜਗ੍ਹਾ ਲੈਣਗੇ ਅਤੇ ਇਸ ਵੱਕਾਰੀ 007 ਕਿਰਦਾਰ ਨੂੰ ਨਿਭਾਉਣ ਵਾਲੇ 7ਵੇਂ ਅਦਾਕਾਰ ਬਣਨਗੇ।
ਜੇਮਸ ਬੋਂਡ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਰੌਬਰਟ ਪੈਟਿਨਸਨ ਦੀ ਤਸਵੀਰ ਸਾਂਝੀ ਕਰਦੇ ਹੋਏ "Identity Confirmed" ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਇੱਕ ਹੋਰ ਪੋਸਟ ਵਿੱਚ ਲਿਖਿਆ ਗਿਆ ਕਿ ਰੌਬਰਟ ਪੈਟਿਨਸਨ ਹੀ ਅਗਲੇ ਜੇਮਸ ਬੋਂਡ ਹਨ। ਨਿਰਦੇਸ਼ਨ ਤੇ ਭਵਿੱਖ ਦੇ ਪ੍ਰੋਜੈਕਟ ਰਿਪੋਰਟਾਂ ਅਨੁਸਾਰ, ਬੋਂਡ ਦੀ ਇਸ ਨਵੀਂ ਫਿਲਮ ਦਾ ਨਿਰਦੇਸ਼ਨ ਡੈਨਿਸ ਵਿਲੇਨਿਊਵ ਕਰਨਗੇ। ਇਸ ਤੋਂ ਇਲਾਵਾ, ਪੈਟਿਨਸਨ ਵਿਲੇਨਿਊਵ ਦੀ ਚਰਚਿਤ 'ਡਿਊਨ' ਫ੍ਰੈਂਚਾਈਜ਼ੀ ਦੀ ਤੀਜੀ ਫਿਲਮ ਵਿੱਚ ਵੀ ਨਜ਼ਰ ਆਉਣ ਵਾਲੇ ਹਨ।
ਡੈਨੀਅਲ ਕ੍ਰੇਗ ਨੇ ਸਾਲ 2006 ਦੀ ਫਿਲਮ 'ਕੈਸੀਨੋ ਰੋਇਲ' ਤੋਂ ਲੈ ਕੇ 2021 ਦੀ ਫਿਲਮ 'ਨੋ ਟਾਈਮ ਟੂ ਡਾਈ' ਤੱਕ ਕੁੱਲ ਪੰਜ ਫਿਲਮਾਂ ਵਿੱਚ ਬੋਂਡ ਦਾ ਕਿਰਦਾਰ ਨਿਭਾਇਆ ਸੀ। ਆਮ ਤੌਰ 'ਤੇ ਇਸ ਕਿਰਦਾਰ ਲਈ ਅਜਿਹੇ ਅਦਾਕਾਰਾਂ ਦੀ ਚੋਣ ਕੀਤੀ ਜਾਂਦੀ ਸੀ ਜਿਨ੍ਹਾਂ ਦੀ ਪਹਿਲਾਂ ਬਹੁਤ ਵੱਡੀ ਸਟਾਰ ਇਮੇਜ ਨਹੀਂ ਹੁੰਦੀ ਸੀ, ਪਰ ਪੈਟਿਨਸਨ ਪਹਿਲਾਂ ਹੀ ਹਾਲੀਵੁੱਡ ਦੇ ਇੱਕ ਸਥਾਪਤ ਸਟਾਰ ਹਨ। ਇਸ ਸਾਲ ਵੀ ਉਹਨਾਂ ਦੀਆਂ ਫਿਲਮਾਂ 'ਦ ਡਰਾਮਾ', 'ਦ ਓਡੀਸੀ' ਅਤੇ 'ਪ੍ਰਾਈਮਟਾਈਮ' ਵਿੱਚ ਅਦਾਕਾਰੀ ਦੀ ਕਾਫੀ ਸ਼ਲਾਘਾ ਕੀਤੀ ਗਈ ਹੈ। ਬੋਂਡ ਦਾ ਰੋਲ ਮਿਲਣ ਨਾਲ ਉਹਨਾਂ ਦੇ ਖਾਤੇ ਵਿੱਚ 'ਬੈਟਮੈਨ' ਅਤੇ 'ਜੇਮਸ ਬੋਂਡ' ਵਰਗੇ ਦੋ ਵੱਡੇ ਸਿਨੇਮਾਈ ਕਿਰਦਾਰ ਦਰਜ ਹੋ ਜਾਣਗੇ।
ਰੇਸ ਵਿੱਚ ਸ਼ਾਮਲ ਹੋਰ ਅਦਾਕਾਰ ਹਾਲਾਂਕਿ ਅਮੇਜ਼ਨ MGM ਸਟੂਡੀਓਜ਼ ਵੱਲੋਂ ਅਜੇ ਅੰਤਿਮ ਐਲਾਨ 'ਤੇ ਮੋਹਰ ਲਗਾਈ ਜਾਣੀ ਬਾਕੀ ਹੈ। ਰੌਬਰਟ ਪੈਟਿਨਸਨ ਤੋਂ ਇਲਾਵਾ ਕੈਲਮ ਟਰਨਰ ਅਤੇ ਨਿਕੋਲਸ ਹੌਲਟ ਨੇ ਵੀ ਇਸ ਰੋਲ ਲਈ ਆਡੀਸ਼ਨ ਦਿੱਤਾ ਸੀ ਅਤੇ ਉਹ ਵੀ ਇਸ ਰੇਸ ਵਿੱਚ ਬਣੇ ਹੋਏ ਹਨ।