Tuesday, November 03, 2026
BREAKING
• ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਨਗਰ ਕੌਂਸਲ ਸੁਨਾਮ ਦਾ ਇਤਿਹਾਸਕ ਫ਼ੈਸਲਾ; 111 ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ • ਬਿਕਰਮ ਸਿੰਘ ਮਜੀਠੀਆ ਦੇ ਦੋਸ਼ ਬੇਬੁਨਿਆਦ ਅਤੇ ਮਨਘੜਤ: ਅਮਨ ਅਰੋੜਾ • ਪੰਜਾਬ 'ਚ 3 ਗੈਂਗਾਂ ਦੇ 11 ਬੰਦੇ ਗ੍ਰਿਫ਼ਤਾਰ, 12 ਪਿਸਤੌਲ, 2 ਹੈਂਡ ਗ੍ਰਨੇਡ ਤੇ ਹੈਰੋਇਨ ਬਰਾਮਦ • ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮਾਤਾ ਸ੍ਰੀ ਚਕਰੇਸ਼ਵਰੀ ਦੇਵੀ ਜੈਨ ਮੰਦਰ ਵਿਖੇ ਨਤਮਸਤਕ ਹੋਏ • 'ਦੇਵਾਂਗੇ ਮੂੰਹ-ਤੋੜਵਾਂ ਜਵਾਬ' ! ਅਮਰੀਕਾ ਦੇ ਨਵੇਂ ਹਮਲੇਂ ਮਗਰੋਂ ਈਰਾਨ ਨੇ ਦੇ'ਤੀ ਚੇਤਾਵਨੀ • ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ ਤੇ ਮੱਲਿਕਾਰਜੁਨ ਖੜਗੇ, ਭਖੇਗਾ ਚੋਣ ਅਖਾੜਾ • ਗੁਰਦੁਆਰਾ ਮੰਜੀ ਸਾਹਿਬ 'ਚ ਗੋਲੀਬਾਰੀ ਕਰਨ ਵਾਲੇ ਸ਼ੂਟਰ ਦੀ ਅਚਾਨਕ ਮੌਤ • ਪੰਜਾਬ ਪੁਲਸ ਦਾ ਏ. ਐੱਸ. ਆਈ. 25,000 ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ, ਸੰਗਰੂਰ ਦੇ ਥਾਣੇ 'ਚ ਹੈ ਤਾਇਨਾਤ • ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਫਾਇਰ ਬ੍ਰਿਗੇਡ ਅਲਰਟ, 24 ਘੰਟੇ ਮੁਸਤੈਦ ਰਹਿਣ ਦੇ ਨਿਰਦੇਸ਼ • ਮੋਹਾਲੀ ਜ਼ਿਲ੍ਹੇ 'ਚ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ

ਚੰਡੀਗੜ੍ਹ

ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਫਾਇਰ ਬ੍ਰਿਗੇਡ ਅਲਰਟ, 24 ਘੰਟੇ ਮੁਸਤੈਦ ਰਹਿਣ ਦੇ ਨਿਰਦੇਸ਼

03 ਨਵੰਬਰ, 2026 05:53 PM

ਚੰਡੀਗੜ੍ਹ : ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਚੰਡੀਗੜ੍ਹ ਨਗਰ ਨਿਗਮ ਨੇ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। 8 ਨਵੰਬਰ ਨੂੰ ਮਨਾਈ ਜਾਣ ਵਾਲੀ ਦੀਵਾਲੀ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਅਤੇ ਐਮਰਜੈਂਸੀ ਹਾਲਾਤ ਨਾਲ ਤੁਰੰਤ ਨਜਿੱਠਣ ਲਈ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਫਾਇਰ ਐਂਡ ਰੈਸਕਿਊ ਸਰਵਿਸਿਜ਼ ਨੂੰ 24 ਘੰਟੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਕਮਿਸ਼ਨਰ ਨੇ ਜੁਆਇੰਟ ਕਮਿਸ਼ਨਰ-ਕਮ-ਚੀਫ ਫਾਇਰ ਅਫ਼ਸਰ ਬਲਬੀਰ ਰਾਜ ਸਿੰਘ, ਸੁਪਰਡੈਂਟ (ਫਾਇਰ) ਅਤੇ ਸਾਰੇ ਫਾਇਰ ਸਟੇਸ਼ਨ ਅਫਸਰਾਂ ਨਾਲ ਮੀਟਿੰਗ ਕਰਕੇ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤਿਉਹਾਰ ਦੌਰਾਨ ਅੱਗ ਲੱਗਣ ਦੀਆਂ ਸੰਭਾਵਿਤ ਘਟਨਾਵਾਂ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਐਮਰਜੈਂਸੀ ਕਾਲ ਮਿਲਣ ’ਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇ।


ਮੀਟਿੰਗ ਦੌਰਾਨ ਸਾਰੇ ਫਾਇਰ ਸਟੇਸ਼ਨਾਂ ’ਤੇ ਲੋੜੀਂਦੇ ਮੁਲਾਜ਼ਮਾਂ ਦੀ ਤਾਇਨਾਤੀ, ਫਾਇਰ ਟੈਂਡਰਾਂ ਦੀ ਕਾਰਜਸ਼ੀਲਤਾ, ਅੱਗ ਬੁਝਾਉਣ ਵਾਲੇ ਉਪਕਰਣਾਂ ਅਤੇ ਪਾਣੀ ਦੀ ਉਪਲੱਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ, ਪਟਾਕਿਆਂ ਦੀ ਵਿਕਰੀ ਲਈ ਬਣਾਏ ਗਏ ਆਰਜ਼ੀ ਸਥਾਨਾਂ, ਕਬਾੜ ਦੇ ਗੋਦਾਮਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਵਿਸ਼ੇਸ਼ ਜਾਂਚ ਮੁਹਿੰਮ ਚਲਾਉਣ ਲਈ ਕਿਹਾ ਗਿਆ, ਤਾਂ ਜੋ ਅੱਗ ਲੱਗਣ ਦੇ ਸੰਭਾਵਿਤ ਖ਼ਤਰਿਆਂ ਦੀ ਪਹਿਲਾਂ ਹੀ ਪਛਾਣ ਕਰਕੇ ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇ। ਕਮਿਸ਼ਨਰ ਨੇ ਸੰਵੇਦਨਸ਼ੀਲ ਥਾਵਾਂ ’ਤੇ ਫਾਇਰ ਟੈਂਡਰਾਂ ਤੇ ਸੀ. ਏ. ਐਫ. ਨਾਲ ਲੈਸ ਬੁਲੇਟ ਮੋਟਰਸਾਈਕਲਾਂ ਦੀ ਰਣਨੀਤਕ ਢੰਗ ਨਾਲ ਤਾਇਨਾਤੀ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਨਾਲ ਤੰਗ ਤੇ ਭੀੜ ਵਾਲੇ ਇਲਾਕਿਆਂ ’ਚ ਐਮਰਜੈਂਸੀ ਸਮੇਂ ਤੁਰੰਤ ਪਹੁੰਚਣ ’ਚ ਮਦਦ ਮਿਲੇਗੀ।

 

Have something to say? Post your comment

ਅਤੇ ਚੰਡੀਗੜ੍ਹ ਖਬਰਾਂ

PGI 'ਚ 8 ਘੰਟਿਆਂ ਦੌਰਾਨ 3 ਬਲੈਡਰ ਕੈਂਸਰ ਸਰਜਰੀਆਂ, ਕਿਸੇ ਮਰੀਜ਼ ਨੂੰ ਖ਼ੂਨ ਚੜ੍ਹਾਉਣ ਦੀ ਨਹੀਂ ਪਈ ਲੋੜ

PGI 'ਚ 8 ਘੰਟਿਆਂ ਦੌਰਾਨ 3 ਬਲੈਡਰ ਕੈਂਸਰ ਸਰਜਰੀਆਂ, ਕਿਸੇ ਮਰੀਜ਼ ਨੂੰ ਖ਼ੂਨ ਚੜ੍ਹਾਉਣ ਦੀ ਨਹੀਂ ਪਈ ਲੋੜ

IDBI ਬੈਂਕ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ

IDBI ਬੈਂਕ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ

ਚੰਡੀਗੜ੍ਹ ਪੁਲਸ ਨੂੰ ਮਿਲਿਆ ਰਾਸ਼ਟਰਪਤੀ ਸਨਮਾਨ, ਅਮਿਤ ਸ਼ਾਹ ਨੇ ਸੌਂਪਿਆ ਪ੍ਰੈਜ਼ੀਡੈਂਟਸ ਪੁਲਸ ਕਲਰ

ਚੰਡੀਗੜ੍ਹ ਪੁਲਸ ਨੂੰ ਮਿਲਿਆ ਰਾਸ਼ਟਰਪਤੀ ਸਨਮਾਨ, ਅਮਿਤ ਸ਼ਾਹ ਨੇ ਸੌਂਪਿਆ ਪ੍ਰੈਜ਼ੀਡੈਂਟਸ ਪੁਲਸ ਕਲਰ

ਪੀ. ਜੀ. ਆਈ. ’ਚ 12 ਅਧਿਕਾਰੀ ਤੇ ਕਰਮਚਾਰੀ ਹੋਏ ਸੇਵਾਮੁਕਤ

ਪੀ. ਜੀ. ਆਈ. ’ਚ 12 ਅਧਿਕਾਰੀ ਤੇ ਕਰਮਚਾਰੀ ਹੋਏ ਸੇਵਾਮੁਕਤ

ਚੰਡੀਗੜ੍ਹ ਦਾ ਰੋਜ਼ ਫੈਸਟੀਵਲ ਦੇਖਣ ਵਾਲਿਆਂ ਲਈ ਖ਼ੁਸ਼ਖ਼ਬਰੀ, ਲੈ ਸਕਣਗੇ ਹੈਲੀਕਾਪਟਰ ਰਾਈਡ ਦਾ ਮਜ਼ਾ

ਚੰਡੀਗੜ੍ਹ ਦਾ ਰੋਜ਼ ਫੈਸਟੀਵਲ ਦੇਖਣ ਵਾਲਿਆਂ ਲਈ ਖ਼ੁਸ਼ਖ਼ਬਰੀ, ਲੈ ਸਕਣਗੇ ਹੈਲੀਕਾਪਟਰ ਰਾਈਡ ਦਾ ਮਜ਼ਾ

ਤਿਉਹਾਰਾਂ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ, ਲੋਕਾਂ ਨੂੰ ਕੀਤੀ ਅਪੀਲ

ਤਿਉਹਾਰਾਂ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ, ਲੋਕਾਂ ਨੂੰ ਕੀਤੀ ਅਪੀਲ

ਚੰਡੀਗੜ੍ਹ 'ਚ RAPIDO ਦੇ ਹਜ਼ਾਰਾਂ ਡਰਾਈਵਰਾਂ ਨੂੰ ਵੱਡੀ ਰਾਹਤ, ਪ੍ਰਸ਼ਾਸਨ ਨੇ ਬਹਾਲ ਕੀਤਾ ਲਾਇਸੈਂਸ

ਚੰਡੀਗੜ੍ਹ 'ਚ RAPIDO ਦੇ ਹਜ਼ਾਰਾਂ ਡਰਾਈਵਰਾਂ ਨੂੰ ਵੱਡੀ ਰਾਹਤ, ਪ੍ਰਸ਼ਾਸਨ ਨੇ ਬਹਾਲ ਕੀਤਾ ਲਾਇਸੈਂਸ

1 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਚੰਡੀਗੜ੍ਹ 'ਚ ਵਧਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ

1 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਚੰਡੀਗੜ੍ਹ 'ਚ ਵਧਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ

ਅੱਜ ਤੋਂ ਬਦਲੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਸ਼ਡਿਊਲ, ਮੁੜ ਸ਼ੁਰੂ ਹੋ ਰਹੀ ਸ਼ਾਰਜਾਹ ਦੀ ਸਿੱਧੀ ਉਡਾਣ

ਅੱਜ ਤੋਂ ਬਦਲੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਸ਼ਡਿਊਲ, ਮੁੜ ਸ਼ੁਰੂ ਹੋ ਰਹੀ ਸ਼ਾਰਜਾਹ ਦੀ ਸਿੱਧੀ ਉਡਾਣ

ਚੰਡੀਗੜ੍ਹ ਦੇ ਸਕੂਲਾਂ ਨੂੰ ਫਿਰ ਮਿਲੀ ਧਮਕੀ, ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਕੀਤੀ ਸ਼ੁਰੂ

ਚੰਡੀਗੜ੍ਹ ਦੇ ਸਕੂਲਾਂ ਨੂੰ ਫਿਰ ਮਿਲੀ ਧਮਕੀ, ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਕੀਤੀ ਸ਼ੁਰੂ