Saturday, August 02, 2025
BREAKING
ਭਾਰਤ ਦੀ ਪਹਿਲੀ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ ਦਾ ਚੰਡੀਗੜ੍ਹ ਯੂਨੀਵਰਸਿਟੀ ’ਚ ਹੋਇਆ ਉਦਘਾਟਨ ਮੋਰਾਂਵਾਲੀ ਸਕੂਲ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨੋਰੰਜਕ ਪ੍ਰੋਗ੍ਰਾਮ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਵਿਖੇ ਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਪੌਕਸੋ ਐਕਟ ਬਾਰੇ ਕੀਤਾ ਜਾਗਰੂਕ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵਵਿਦਿਆਲਾ ਸ਼ਾਖਾ ਨਵਾਂਸ਼ਹਿਰ ਵੱਲੋਂ ਰੱਖੜੀ ਦਾ ਤਿਉਹਾਰ ਮਨਾਇਆ ਲੈਡ ਪੂਲਿੰਗ  ਸਕੀਮ ਦੇ ਵਿਰੋਧ ਵਿੱਚ ਕਿਸਾਨਾ ਨੇ ਕੱਢਿਆ ਟਰੈਕਟਰ ਮਾਰਚ ਐਸ ਡੀ ਐਮ ਦਿਵਿਆ ਪੀ ਨੇ ਮਿਡ-ਡੇਅ ਮੀਲ ਸਕੀਮ ਦਾ ਨਿਰੀਖਣ ਕਰਨ ਲਈ ਸਰਕਾਰੀ ਸਕੂਲ ਸਹੌੜਾਂ ਦਾ ਦੌਰਾ ਕੀਤਾ ਜਨਤਕ ਖੇਤਰ ਦੀਆਂ ਬੈਂਕਾਂ ਦਾ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਚ ਵੱਡਾ ਯੋਗਦਾਨ: ਵਿੱਤ ਮੰਤਰੀ ਹਰਪਾਲ ਲੰਘ ਚੀਮਾ ਰੂਸ 'ਚ 8.8 ਤੀਬਰਤਾ ਦੇ ਭੂਚਾਲ ਮਗਰੋਂ ਅਮਰੀਕਾ ਤੱਕ ਪੁੱਜੀਆਂ ਸੁਨਾਮੀ ਦੀਆਂ ਲਹਿਰਾਂ! ਐਡਵਾਈਜ਼ਰੀ ਜਾਰੀ ਆਸਟ੍ਰੇਲੀਆ ਦਾ ਪਹਿਲਾ ਰਾਕੇਟ ਉਡਾਣ ਭਰਨ ਤੋਂ 14 ਸਕਿੰਟਾਂ ਬਾਅਦ ਕਰੈਸ਼

ਪੰਜਾਬ

ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਨਵੀਂ ਮੁਸੀਬਤ!

01 ਮਈ, 2025 06:43 PM

ਜਲੰਧਰ : ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ 2 ਦਿਨ ਪਹਿਲਾਂ ਹੀ ਜਲੰਧਰ ਵਿਖੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਨੇੜੇ ਬੱਸ ਸਟੈਂਡ ਦਾ ਅਚਾਨਕ ਨਿਰੀਖਣ ਕਰਨ ਪਹੁੰਚੇ ਸਨ। ਲੋਕਾਂ ਨੂੰ ਲਾਇਸੈਂਸ ਬਣਾਉਣ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਉਣ ਦੇਣ ਅਤੇ ਲਾਇਸੈਂਸ ਬਣਵਾਉਣ ਦੀ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਣ ਦੇ ਦਾਅਵੇ ਕੀਤੇ ਗਏ ਸਨ ਪਰ ਫਿਰ ਵੀ ਸੈਂਟਰ ਵਿਚ ਲਾਇਸੈਂਸ ਬਣਵਾਉਣ ਲਈ ਆਉਣ ਵਾਲੇ ਬਿਨੈਕਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਨੈਕਾਰਾਂ ਨੂੰ 5 ਘੰਟੇ ਸਰਵਰ ਦੇ ਬੰਦ ਰਹਿਣ ਨਾਲ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਬੁੱਧਵਾਰ ਸੈਂਟਰ ਵਿਚ ਸਵੇਰੇ 9 ਵਜੇ ਹੀ ਕੰਮ ਸ਼ੁਰੂ ਹੋਣ ’ਤੇ ਸਰਵਰ ਬੰਦ ਹੋ ਗਿਆ, ਜਿਸ ਕਾਰਨ ਲਾਇਸੈਂਸ ਬਣਵਾਉਣ ਵਾਲੇ ਲੋਕਾਂ ਦੇ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਡਰਾਈਵਿੰਗ ਟੈਸਟ ਨਹੀਂ ਹੋ ਸਕੇ, ਜਿਸ ਕਾਰਨ ਲਗਭਗ 150 ਲੋਕਾਂ ਨੂੰ ਲਾਇਸੈਂਸ ਬਣਵਾਉਣ ਦੀ ਪ੍ਰਕਿਰਿਆ ਪੂਰੇ ਕੀਤੇ ਬਿਨਾਂ ਹੀ ਨਿਰਾਸ਼ ਹੋ ਕੇ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ।

 

ਹਾਲਾਂਕਿ ਕੁਝ ਲੋਕ ਤਾਂ ਸਵੇਰੇ 7 ਵਜੇ ਹੀ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਆਏ ਸਨ ਪਰ ਉਨ੍ਹਾਂ ਨੂੰ ਬਿਨਾਂ ਕੋਈ ਸਪੱਸ਼ਟ ਜਵਾਬ ਮਿਲੇ ਦੁਪਹਿਰ ਤਕ ਇੰਤਜ਼ਾਰ ਕਰਨਾ ਪਿਆ। ਇਸ ਸੈਂਟਰ ’ਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਵਿਦਿਆਰਥੀ, ਔਰਤਾਂ ਅਤੇ ਬਜ਼ੁਰਗ ਡਰਾਈਵਿੰਗ ਲਾਇਸੈਂਸ ਬਣਵਾਉਣ ਆਉਂਦੇ ਹਨ। ਬੁੱਧਵਾਰ ਨੂੰ ਵੀ ਵੱਡੀ ਗਿਣਤੀ ਵਿਚ ਵਿਦਿਆਰਥੀ ਸਕੂਲ ਜਾਂ ਕਾਲਜ ਵਿਚੋਂ ਸਮਾਂ ਕੱਢ ਕੇ ਆਏ ਸਨ। ਸਵੇਰੇ ਜਲਦੀ ਆ ਕੇ ਲਾਈਨ ਵਿਚ ਲੱਗ ਕੇ ਪਹਿਲਾਂ ਵਾਰੀ ਆਉਣ ਦੀ ਆਸ ਲਗਾਈ ਬਿਨੈਕਾਰਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਲੰਮੇ ਇੰਤਜ਼ਾਰ ਤੋਂ ਬਾਅਦ ਦੁਪਹਿਰ 2 ਵਜੇ ਤਕ ਜਦੋਂ ਸਰਵਰ ਚਾਲੂ ਹੋਇਆ ਤਦ ਜਾ ਕੇ ਦੋਬਾਰਾ ਡਰਾਈਵਿੰਗ ਟੈਸਟ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੀ ਪਰ ਉਦੋਂ ਤਕ ਜ਼ਿਆਦਾਤਰ ਬਿਨੈਕਾਰ ਗਰਮੀ ਅਤੇ ਅਵਿਵਸਥਾ ਤੋਂ ਤੰਗ ਆ ਕੇ ਵਾਪਸ ਜਾ ਚੁੱਕੇ ਸਨ।
ਆਦਿੱਤਿਆ ਗੁਲਾਟੀ ਜੋ ਮਾਡਲ ਟਾਊਨ ਤੋਂ ਆਏ ਸਨ, ਨੇ ਦੱਸਿਆ ਕਿ ਮੈਂ ਮਹੀਨਿਆਂ ਪਹਿਲਾਂ ਸਲਾਟ ਬੁੱਕ ਕੀਤਾ ਸੀ ਪਰ ਟੈਸਟ ਨਹੀਂ ਹੋਇਆ। ਹੁਣ ਫਿਰ ਤੋਂ ਸਲਾਟ ਲੈਣਾ ਪਵੇਗਾ। ਜੇਕਰ ਕੋਈ ਜ਼ਰੂਰੀ ਕੰਮ ਛੁੱਟ ਜਾਵੇ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਉਥੇ ਹੀ ਸੈਂਟਰ ’ਤੇ ਔਰਤਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਵੀ ਕਾਫ਼ੀ ਸੀ। ਕੁਝ ਔਰਤਾਂ ਬੱਚਿਆਂ ਨੂੰ ਘਰ ਛੱਡ ਕੇ ਆਈਆਂ ਸਨ, ਉਥੇ ਹੀ ਕਈ ਵਿਦਿਆਰਥੀ ਕਾਲਜ ਤੋਂ ਛੁੱਟੀ ਲੈ ਕੇ ਆਏ ਸਨ। ਇਕ ਵਿਦਿਆਰਥਣ ਨਿਧੀ ਗੁਪਤਾ ਨੇ ਦੱਸਿਆ ਕਿ ਅਸੀਂ ਸੋਚਦੇ ਹਾਂ ਕਿ ਹੁਣ ਸਭ ਕੁਝ ਡਿਜੀਟਲ ਹੋ ਗਿਆ ਤਾਂ ਸਹੂਲਤ ਹੋਵੇਗੀ ਪਰ ਜਦੋਂ ਆਏ ਦਿਨ ਸਰਵਰ ਹੀ ਕੰਮ ਨਾ ਕਰੇ ਤਾਂ ਇਸ ਸਹੂਲਤ ਦੀ ਆਖਿਰ ਕੀ ਤੁਕ ਰਹਿ ਜਾਂਦੀ ਹੈ।

 


ਡਰਾਈਵਿੰਗ ਲਾਇਸੈਂਸ, ਡਾਕੂਮੈਂਟ ਵੈਰੀਫਿਕੇਸ਼ਨ, ਲਰਨਿੰਗ ਲਾਇਸੈਂਸ, ਇੰਟਰਨੈਸ਼ਨਲ ਲਾਇਸੈਂਸ ਬਣਾਉਣ ਦਾ ਕੰਮ ਨਿਰਵਿਘਨ ਰਿਹਾ ਜਾਰੀ
ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿਚ ਅੱਜ 5 ਘੰਟੇ ਤਕ ਸਰਵਰ ਦੇ ਠੱਪ ਰਹਿਣ ਨਾਲ ਜਿੱਥੇ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਡਰਾਈਵਿੰਗ ਟੈਸਟ ਨਹੀਂ ਹੋ ਸਕੇ, ਉਥੇ ਹੀ ਕੁਝ ਹੋਰ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੀਆਂ। ਇਨ੍ਹਾਂ ਵਿਚ ਡਰਾਈਵਿੰਗ ਲਾਇਸੈਂਸ ਨਾਲ ਜੁੜੇ ਡਾਕੂਮੈਂਟ ਵੈਰੀਫਿਕੇਸ਼ਨ, ਲਰਨਿੰਗ ਲਾਇਸੈਂਸ ਅਤੇ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਵਰਗੀਆਂ ਪ੍ਰਕਿਰਿਆਵਾਂ ਨਿਰਵਿਘਨ ਜਾਰੀ ਰਹੀਆਂ। ਸੈਂਟਰ ਵਿਚ ਮੌਜੂਦ ਕਰਮਚਾਰੀਆਂ ਨੇ ਦੱਸਿਆ ਕਿ ਇਹ ਸੇਵਾਵਾਂ ਇਕ ਵੱਖਰੇ ਤਕਨੀਕੀ ਪਲੇਟਫਾਰਮ ’ਤੇ ਸੰਚਾਲਿਤ ਹੁੰਦੀਆਂ ਹਨ, ਜੋ ਮੁੱਖ ਸਰਵਰ ਨਾਲ ਸਿੱਧਾ ਨਹੀਂ ਜੁੜਿਆ ਹੁੰਦਾ, ਇਸ ਕਾਰਨ ਇਨ੍ਹਾਂ ਕੰਮਾਂ ’ਤੇ ਸਰਵਰ ਖਰਾਬੀ ਦਾ ਅਸਰ ਨਹੀਂ ਪਿਆ।

 

ਸਰਵਰ ਦੀ ਸਮੱਸਿਆ ਸਿਰਫ਼ ਜਲੰਧਰ ਨਹੀਂ, ਸਗੋਂ ਪੰਜਾਬ ਭਰ ’ਚ ਰਹੀ : ਏ. ਆਰ. ਟੀ. ਓ. ਵਿਸ਼ਾਲ ਗੋਇਲ
ਸਰਵਰ ਬੰਦ ਰਹਿਣ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਬਾਰੇ ਜਦੋਂ ਏ. ਆਰ. ਟੀ. ਓ. ਵਿਸ਼ਾਲ ਗੋਇਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਮੱਸਿਆ ਸਿਰਫ਼ ਜਲੰਧਰ ਦੀ ਨਹੀਂ, ਸਗੋਂ ਪੰਜਾਬ ਭਰ ਦੇ ਸੈਂਟਰਾਂ ਵਿਚ ਆਈ ਹੈ। ਉਨ੍ਹਾਂ ਕਿਹਾ ਕਿ ਸਰਵਰ ਚੰਡੀਗੜ੍ਹ ਤੋਂ ਕਮਾਂਡ ਹੁੰਦਾ ਹੈ ਅਤੇ ਲੋਕਲ ਪੱਧਰ ’ਤੇ ਸਰਵਰ ਦੇ ਬੰਦ ਰਹਿਣ ਦੀ ਸਮੱਸਿਆ ਨੂੰ ਲੈ ਕੇ ਉਨ੍ਹਾਂ ਦੇ ਹੱਥ ਵਿਚ ਕੁਝ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਵੇਰੇ ਜਦੋਂ ਸਰਵਰ ਨਹੀਂ ਚੱਲਿਆ ਤਾਂ ਵਿਭਾਗ ਵੱਲੋਂ ਉਸੇ ਸਮੇਂ ਐੱਨ. ਆਈ. ਸੀ. ਚੰਡੀਗੜ੍ਹ ਦੀ ਮੇਲ ’ਤੇ ਸਮੱਸਿਆ ਦੇ ਤੁਰੰਤ ਹੱਲ ਲਈ ਮੇਲ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ 2 ਵਜੇ ਸਰਵਰ ਦੇ ਚਾਲੂ ਹੁੰਦੇ ਹੀ ਜਿੰਨੇ ਵੀ ਬਿਨੈਕਾਰ ਸੈਂਟਰ ਵਿਚ ਮੌਜੂਦ ਸਨ ਜਾਂ ਬਾਅਦ ਵਿਚ ਆਏ, ਉਨ੍ਹਾਂ ਸਾਰਿਆਂ ਦੇ ਡਰਾਈਵਿੰਗ ਟੈਸਟ ਕਰਵਾ ਕੇ ਜੋ ਬਿਨੈਕਾਰ ਟੈਸਟ ਕਲੀਅਰ ਕਰ ਸਕੇ, ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਨੂੰ ਹੱਥੋ-ਹੱਥ ਅਪਰੂਵਲ ਦੇਣ ਦਾ ਕੰਮ ਨਿਪਟਾ ਦਿੱਤਾ ਗਿਆ।

 

Have something to say? Post your comment

ਅਤੇ ਪੰਜਾਬ ਖਬਰਾਂ

ਭਾਰਤ ਦੀ ਪਹਿਲੀ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ ਦਾ ਚੰਡੀਗੜ੍ਹ ਯੂਨੀਵਰਸਿਟੀ ’ਚ ਹੋਇਆ ਉਦਘਾਟਨ

ਭਾਰਤ ਦੀ ਪਹਿਲੀ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ ਦਾ ਚੰਡੀਗੜ੍ਹ ਯੂਨੀਵਰਸਿਟੀ ’ਚ ਹੋਇਆ ਉਦਘਾਟਨ

ਮੋਰਾਂਵਾਲੀ ਸਕੂਲ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨੋਰੰਜਕ ਪ੍ਰੋਗ੍ਰਾਮ

ਮੋਰਾਂਵਾਲੀ ਸਕੂਲ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨੋਰੰਜਕ ਪ੍ਰੋਗ੍ਰਾਮ

ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ

ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਵਿਖੇ ਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਪੌਕਸੋ ਐਕਟ ਬਾਰੇ ਕੀਤਾ ਜਾਗਰੂਕ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਵਿਖੇ ਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਪੌਕਸੋ ਐਕਟ ਬਾਰੇ ਕੀਤਾ ਜਾਗਰੂਕ

ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵਵਿਦਿਆਲਾ ਸ਼ਾਖਾ ਨਵਾਂਸ਼ਹਿਰ ਵੱਲੋਂ ਰੱਖੜੀ ਦਾ ਤਿਉਹਾਰ ਮਨਾਇਆ

ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵਵਿਦਿਆਲਾ ਸ਼ਾਖਾ ਨਵਾਂਸ਼ਹਿਰ ਵੱਲੋਂ ਰੱਖੜੀ ਦਾ ਤਿਉਹਾਰ ਮਨਾਇਆ

ਲੈਡ ਪੂਲਿੰਗ  ਸਕੀਮ ਦੇ ਵਿਰੋਧ ਵਿੱਚ ਕਿਸਾਨਾ ਨੇ ਕੱਢਿਆ ਟਰੈਕਟਰ ਮਾਰਚ

ਲੈਡ ਪੂਲਿੰਗ  ਸਕੀਮ ਦੇ ਵਿਰੋਧ ਵਿੱਚ ਕਿਸਾਨਾ ਨੇ ਕੱਢਿਆ ਟਰੈਕਟਰ ਮਾਰਚ

ਐਸ ਡੀ ਐਮ ਦਿਵਿਆ ਪੀ ਨੇ ਮਿਡ-ਡੇਅ ਮੀਲ ਸਕੀਮ ਦਾ ਨਿਰੀਖਣ ਕਰਨ ਲਈ ਸਰਕਾਰੀ ਸਕੂਲ ਸਹੌੜਾਂ ਦਾ ਦੌਰਾ ਕੀਤਾ

ਐਸ ਡੀ ਐਮ ਦਿਵਿਆ ਪੀ ਨੇ ਮਿਡ-ਡੇਅ ਮੀਲ ਸਕੀਮ ਦਾ ਨਿਰੀਖਣ ਕਰਨ ਲਈ ਸਰਕਾਰੀ ਸਕੂਲ ਸਹੌੜਾਂ ਦਾ ਦੌਰਾ ਕੀਤਾ

ਜਨਤਕ ਖੇਤਰ ਦੀਆਂ ਬੈਂਕਾਂ ਦਾ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਚ ਵੱਡਾ ਯੋਗਦਾਨ: ਵਿੱਤ ਮੰਤਰੀ ਹਰਪਾਲ ਲੰਘ ਚੀਮਾ

ਜਨਤਕ ਖੇਤਰ ਦੀਆਂ ਬੈਂਕਾਂ ਦਾ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਚ ਵੱਡਾ ਯੋਗਦਾਨ: ਵਿੱਤ ਮੰਤਰੀ ਹਰਪਾਲ ਲੰਘ ਚੀਮਾ

ਭਾਰਤ ਲਿਆਂਦੀ ਜਾਵੇਗੀ ਸ਼ਹੀਦ ਊਧਮ ਸਿੰਘ ਦੀ ਪਿਸੌਤਲ, ਪੰਜਾਬ ਸਰਕਾਰ ਨੇ ਕੇਂਦਰ ਅੱਗੇ ਰੱਖੀ ਮੰਗ

ਭਾਰਤ ਲਿਆਂਦੀ ਜਾਵੇਗੀ ਸ਼ਹੀਦ ਊਧਮ ਸਿੰਘ ਦੀ ਪਿਸੌਤਲ, ਪੰਜਾਬ ਸਰਕਾਰ ਨੇ ਕੇਂਦਰ ਅੱਗੇ ਰੱਖੀ ਮੰਗ

ਭਾਖੜਾ ਡੈਮ 'ਤੇ CISF ਦੀ ਤਾਇਨਾਤੀ ਦੀ ਤਿਆਰੀ! BBMB ਨੇ ਵਿਰੋਧ ਦੇ ਬਾਵਜੂਦ ਵੀ...

ਭਾਖੜਾ ਡੈਮ 'ਤੇ CISF ਦੀ ਤਾਇਨਾਤੀ ਦੀ ਤਿਆਰੀ! BBMB ਨੇ ਵਿਰੋਧ ਦੇ ਬਾਵਜੂਦ ਵੀ...