Thursday, May 01, 2025
BREAKING
ਜ਼ੀਰਕਪੁਰ ਵਿੱਚ ਪਾਵਰਕਾਮ ਕਰਮਚਾਰੀ ਦੀ ਬਿਜਲੀ ਠੀਕ ਕਰਦੇ ਹੋਏ ਦੁਖਦਾਈ ਮੌਤ ਆਪ ਸਰਕਾਰ ਤੋਂ ਆਪਣੀ ਜੱਦੀ ਜਮੀਨ ਬਚਾਉਣ ਲਈ ਚਾਰ ਦਿਨਾਂ ਤੋਂ ਆਪਣੇ ਖੇਤਾਂ ਵਿੱਚ ਹੀ ਧਰਨਾ ਲਗਾ ਕੇ ਬੈਠੇ ਹਨ ਕਿਸਾਨ : ਰਾਮ ਸਿੰਘ ਨਗਰ ਕੌਂਸਲ ਨਵਾਂ ਗਾਉਂ ਵੱਲੋਂ ਸ਼ਹਿਰ ਦੀ ਰਾਤਰੀ ਸਾਫ਼-ਸਫਾਈ ਲਈ ਮੁਹਿੰਮ ਦੀ ਸ਼ੁਰੂਆਤ ਡੀ ਐਸ ਪੀ ਟ੍ਰੈਫਿਕ ਵੱਲੋਂ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਖਰੜ ਵਿਖੇ ਲਾਇਆ ਗਿਆ ਸੈਮੀਨਾਰ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਦੀ ਖਰੜ ਸਬ ਡਵੀਜ਼ਨ ਚ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਤੋਂ ਸ਼ੁਰੂਆਤ ਖਰੜ ਅਤੇ ਲਾਲੜੂ ਡਿਵੀਜ਼ਨਾਂ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਬਿਜਲੀ ਕਰਮਚਾਰੀਆਂ ਵੱਲੋਂ ਵਿਸ਼ਾਲ ਰੋਸ ਰੈਲੀ ਖਾਣ-ਪੀਣ ਦੇ ਸ਼ੌਕੀਨਾਂ ਲਈ ਗੋਪਾਲ ਨੇ ਖਰੜ ਵਿੱਚ ਆਪਣੀ 21ਵਾਂ ਨਵਾਂ ਸਵੀਟ ਸ਼ੋਪ ਅਤੇ ਰੈਸਟੋਰੈਂਟ ਆਊਟਲੈੱਟ ਖੋਲ੍ਹਿਆ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦਾ ਪੁਨਰਗਠਨ, ਆਲੋਕ ਜੋਸ਼ੀ ਨੂੰ ਬਣਾਇਆ ਗਿਆ ਮੁਖੀ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਿਆ ਤਣਾਅ, ਬਾਰਡਰ 'ਤੇ ਰੋਕ ਲਏ ਡਿਪਲੋਮੈਟਸ ਪੰਜਾਬ 'ਚ ਹੋਰ ਗ੍ਰਨੇਡ ਧਮਾਕਿਆਂ ਦੀ ਸਾਜ਼ਿਸ਼! ਥਾਣਿਆਂ ਨੂੰ ਬਣਾਇਆ ਜਾਣਾ ਸੀ ਨਿਸ਼ਾਨਾ, DGP ਨੇ ਕੀਤੇ ਵੱਡੇ ਖ਼ੁਲਾਸੇ

ਪੰਜਾਬ

ਖਰੜ ਅਤੇ ਲਾਲੜੂ ਡਿਵੀਜ਼ਨਾਂ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਬਿਜਲੀ ਕਰਮਚਾਰੀਆਂ ਵੱਲੋਂ ਵਿਸ਼ਾਲ ਰੋਸ ਰੈਲੀ

30 ਅਪ੍ਰੈਲ, 2025 06:38 PM

ਖਰੜ (ਪ੍ਰੀਤ ਪੱਤੀ) : ਜੁਆਇੰਟ ਫੋਰਮ ਪੰਜਾਬ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਸੱਦੇ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਖਰੜ ਅਤੇ ਲਾਲੜੂ ਡਿਵੀਜ਼ਨਾਂ ਦੇ 11 ਕੇ.ਵੀ ਫੀਡਰਾਂ ਦੇ ਕੰਮ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੇ ਫੈਸਲੇ ਦੇ ਵਿਰੋਧ ਵਿੱਚ ਬਿਜਲੀ ਕਾਮਿਆਂ ਵੱਲੋਂ ਸਿਟੀ -1 ਦਫਤਰ ਖਰੜ ਵਿਖੇ ਵਿਸ਼ਾਲ ਰੋਸ ਰੈਲੀ ਆਯੋਜਿਤ ਕੀਤੀ ਗਈ।

ਰੈਲੀ ਦੌਰਾਨ ਆਗੂਆਂ ਨੇ ਬਿਜਲੀ ਨਿਗਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦੱਸਿਆ ਕਿ ਇਹ ਫੈਸਲਾ ਨਾ ਸਿਰਫ ਕਰਮਚਾਰੀਆਂ ਵਿਰੁੱਧ ਹੈ, ਸਗੋਂ ਪੂਰੇ ਪਬਲਿਕ ਸੈਕਟਰ ਨੂੰ ਖਤਰੇ ਵਿਚ ਪਾਉਣ ਵਾਲੀ ਨੀਤੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਿੱਚ ਤਕਨੀਕੀ ਕਰਮਚਾਰੀਆਂ ਦੀਆਂ 60% ਅਸਾਮੀਆਂ ਖਾਲੀ ਪਈਆਂ ਹਨ, ਪਰ ਨਵੀਆਂ ਭਰਤੀਆਂ ਕਰਨ ਦੀ ਬਜਾਏ ਕੰਮ ਨੂੰ ਠੇਕੇਦਾਰਾਂ ਰਾਹੀਂ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ ਕਰਮਚਾਰੀਆਂ ਦੀ ਸੁਰੱਖਿਆ ਨੂੰ ਖ਼ਤਰਾ ਹੈ, ਸਗੋਂ ਲਾਈਨਾਂ ਦੀ ਗੁਣਵੱਤਾ ਅਤੇ ਨਿਰਵਿਘਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ।

ਇਸ ਰੈਲੀ ਨੂੰ ਰਣਜੀਤ ਸਿੰਘ ਢਿੱਲੋਂ ਸੁਖਜਿੰਦਰ ਸਿੰਘ ਡਿਵੀਜ਼ਨ ਪ੍ਰਧਾਨ ਟੀ.ਐਸ.ਯੂ , ਦੀਦਾਰ ਸਿੰਘ ਫੈਡਰੇਸ਼ਨ ਏਟਕ, ਬਲਵਿੰਦਰ ਸਿੰਘ ਸਰਕਲ ਆਗੂ ਟੀ.ਐਸ.ਯੂ. ਗਗਨ ਰਾਣਾ ਫੈਡਰੇਸ਼ਨ ਏਟਕ, ਯੋਗਰਾਜ ਸਿੰਘ ਪ੍ਰਧਾਨ ਟੀ.ਐਸ.ਯੂ ਖਰੜ, ਮੈਡਮ ਰੰਜੂ ਐਮ ਐਸ ਯੂ ਖਰੜ, ਰਣਧੀਰ ਸਿੰਘ ਟੀ.ਐਸ.ਯੂ. ਬਲਵਿੰਦਰ ਸਿੰਘ ਰਡਿਆਲਾ, ਸ਼ੇਰ ਸਿੰਘ ਖਰੜ ਨੇ ਸੰਬੋਧਨ ਕੀਤਾ।

ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਮੈਨੇਜਮੈਂਟ ਵੱਲੋਂ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਵੀ ਤੀਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਕਰਮਚਾਰੀਆਂ ਦੀ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ ਅਤੇ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਲੜੀ ਜਾ ਰਹੀ ਹੈ।

ਰੈਲੀ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਹਿੱਸਾ ਲੈ ਕੇ ਸਰਕਾਰ ਵਿਰੁੱਧ ਗੁੱਸਾ ਜ਼ਾਹਿਰ ਕੀਤਾ ਅਤੇ ਨਿੱਜੀਕਰਨ ਦੀ ਨੀਤੀ ਵਿਰੁੱਧ ਸੰਘਰਸ਼ ਨੂੰ ਅੱਗੇ ਵੀ ਜਾਰੀ ਰੱਖਣ ਦਾ ਐਲਾਨ ਕੀਤਾ।

Have something to say? Post your comment

ਅਤੇ ਪੰਜਾਬ ਖਬਰਾਂ

ਜ਼ੀਰਕਪੁਰ ਵਿੱਚ ਪਾਵਰਕਾਮ ਕਰਮਚਾਰੀ ਦੀ ਬਿਜਲੀ ਠੀਕ ਕਰਦੇ ਹੋਏ ਦੁਖਦਾਈ ਮੌਤ

ਜ਼ੀਰਕਪੁਰ ਵਿੱਚ ਪਾਵਰਕਾਮ ਕਰਮਚਾਰੀ ਦੀ ਬਿਜਲੀ ਠੀਕ ਕਰਦੇ ਹੋਏ ਦੁਖਦਾਈ ਮੌਤ

ਆਪ ਸਰਕਾਰ ਤੋਂ ਆਪਣੀ ਜੱਦੀ ਜਮੀਨ ਬਚਾਉਣ ਲਈ ਚਾਰ ਦਿਨਾਂ ਤੋਂ ਆਪਣੇ ਖੇਤਾਂ ਵਿੱਚ ਹੀ ਧਰਨਾ ਲਗਾ ਕੇ ਬੈਠੇ ਹਨ ਕਿਸਾਨ : ਰਾਮ ਸਿੰਘ

ਆਪ ਸਰਕਾਰ ਤੋਂ ਆਪਣੀ ਜੱਦੀ ਜਮੀਨ ਬਚਾਉਣ ਲਈ ਚਾਰ ਦਿਨਾਂ ਤੋਂ ਆਪਣੇ ਖੇਤਾਂ ਵਿੱਚ ਹੀ ਧਰਨਾ ਲਗਾ ਕੇ ਬੈਠੇ ਹਨ ਕਿਸਾਨ : ਰਾਮ ਸਿੰਘ

ਨਗਰ ਕੌਂਸਲ ਨਵਾਂ ਗਾਉਂ ਵੱਲੋਂ ਸ਼ਹਿਰ ਦੀ ਰਾਤਰੀ ਸਾਫ਼-ਸਫਾਈ ਲਈ ਮੁਹਿੰਮ ਦੀ ਸ਼ੁਰੂਆਤ

ਨਗਰ ਕੌਂਸਲ ਨਵਾਂ ਗਾਉਂ ਵੱਲੋਂ ਸ਼ਹਿਰ ਦੀ ਰਾਤਰੀ ਸਾਫ਼-ਸਫਾਈ ਲਈ ਮੁਹਿੰਮ ਦੀ ਸ਼ੁਰੂਆਤ

ਡੀ ਐਸ ਪੀ ਟ੍ਰੈਫਿਕ ਵੱਲੋਂ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਖਰੜ ਵਿਖੇ ਲਾਇਆ ਗਿਆ ਸੈਮੀਨਾਰ

ਡੀ ਐਸ ਪੀ ਟ੍ਰੈਫਿਕ ਵੱਲੋਂ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਖਰੜ ਵਿਖੇ ਲਾਇਆ ਗਿਆ ਸੈਮੀਨਾਰ

ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਦੀ ਖਰੜ ਸਬ ਡਵੀਜ਼ਨ ਚ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਤੋਂ ਸ਼ੁਰੂਆਤ

ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਦੀ ਖਰੜ ਸਬ ਡਵੀਜ਼ਨ ਚ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਤੋਂ ਸ਼ੁਰੂਆਤ

ਖਾਣ-ਪੀਣ ਦੇ ਸ਼ੌਕੀਨਾਂ ਲਈ ਗੋਪਾਲ ਨੇ ਖਰੜ ਵਿੱਚ ਆਪਣੀ 21ਵਾਂ ਨਵਾਂ ਸਵੀਟ ਸ਼ੋਪ ਅਤੇ ਰੈਸਟੋਰੈਂਟ ਆਊਟਲੈੱਟ ਖੋਲ੍ਹਿਆ

ਖਾਣ-ਪੀਣ ਦੇ ਸ਼ੌਕੀਨਾਂ ਲਈ ਗੋਪਾਲ ਨੇ ਖਰੜ ਵਿੱਚ ਆਪਣੀ 21ਵਾਂ ਨਵਾਂ ਸਵੀਟ ਸ਼ੋਪ ਅਤੇ ਰੈਸਟੋਰੈਂਟ ਆਊਟਲੈੱਟ ਖੋਲ੍ਹਿਆ

ਭਾਰਤ ਤੇ ਪਾਕਿਸਤਾਨ ਵਿਚਾਲੇ ਵਧਿਆ ਤਣਾਅ, ਬਾਰਡਰ 'ਤੇ ਰੋਕ ਲਏ ਡਿਪਲੋਮੈਟਸ

ਭਾਰਤ ਤੇ ਪਾਕਿਸਤਾਨ ਵਿਚਾਲੇ ਵਧਿਆ ਤਣਾਅ, ਬਾਰਡਰ 'ਤੇ ਰੋਕ ਲਏ ਡਿਪਲੋਮੈਟਸ

ਪੰਜਾਬ 'ਚ ਹੋਰ ਗ੍ਰਨੇਡ ਧਮਾਕਿਆਂ ਦੀ ਸਾਜ਼ਿਸ਼! ਥਾਣਿਆਂ ਨੂੰ ਬਣਾਇਆ ਜਾਣਾ ਸੀ ਨਿਸ਼ਾਨਾ, DGP ਨੇ ਕੀਤੇ ਵੱਡੇ ਖ਼ੁਲਾਸੇ

ਪੰਜਾਬ 'ਚ ਹੋਰ ਗ੍ਰਨੇਡ ਧਮਾਕਿਆਂ ਦੀ ਸਾਜ਼ਿਸ਼! ਥਾਣਿਆਂ ਨੂੰ ਬਣਾਇਆ ਜਾਣਾ ਸੀ ਨਿਸ਼ਾਨਾ, DGP ਨੇ ਕੀਤੇ ਵੱਡੇ ਖ਼ੁਲਾਸੇ

ਵੇਰਕਾ ਮਿਲਕ ਪਲਾਂਟ ਦਾ ਸਹਾਇਕ ਮੈਨੇਜਰ ਰੰਗੇ ਹੱਥੀਂ ਗ੍ਰਿਫ਼ਤਾਰ, ਕਾਰਾ ਕਰ ਦੇਵੇਗਾ ਹੈਰਾਨ

ਵੇਰਕਾ ਮਿਲਕ ਪਲਾਂਟ ਦਾ ਸਹਾਇਕ ਮੈਨੇਜਰ ਰੰਗੇ ਹੱਥੀਂ ਗ੍ਰਿਫ਼ਤਾਰ, ਕਾਰਾ ਕਰ ਦੇਵੇਗਾ ਹੈਰਾਨ

ਪੰਜਾਬ ਨਾਲ ਚਾਲਾਂ ਖੇਡ ਰਹੀ ਹੈ ਕੇਂਦਰ ਸਰਕਾਰ, ਪਾਣੀ ਬਾਰੇ ਸਾਡਾ ਸਟੈਂਡ ਸਾਫ਼: ਰਵਜੋਤ ਸਿੰਘ

ਪੰਜਾਬ ਨਾਲ ਚਾਲਾਂ ਖੇਡ ਰਹੀ ਹੈ ਕੇਂਦਰ ਸਰਕਾਰ, ਪਾਣੀ ਬਾਰੇ ਸਾਡਾ ਸਟੈਂਡ ਸਾਫ਼: ਰਵਜੋਤ ਸਿੰਘ