Thursday, September 03, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਹਰਿਆਣਾ

'ਕੇਅਰਟੇਕਰ' ਨੇ ਫਾਰਮ ਹਾਊਸ ਮਾਲਕ ਦਾ ਕੀਤਾ ਕਤਲ, ਪੁਲਸ ਨੇ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ

07 ਅਪ੍ਰੈਲ, 2026 06:19 PM

ਗੁਰੂਗ੍ਰਾਮ : ਰਾਸ਼ਟਰੀ ਰਾਜਧਾਨੀ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਸਥਿਤ ਫਾਰਮਹਾਊਸ ਦੇ 35 ਸਾਲਾ ਮਾਲਕ ਦਾ ਤੇਜ਼ ਹਥਿਆਰ ਨਾਲ ਗਲ਼ਾ ਵੱਢ ਕੇ ਕਤਲ ਕਰਨ ਦੇ ਮਾਮਲੇ 'ਚ ਪੁਲਸ ਨੇ ਮੰਗਲਵਾਰ ਨੂੰ ਦੋਸ਼ੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਫਾਰਮ ਹਾਊਸ ਦਾ ਕੇਅਰਟੇਕਰ ਸੀ ਅਤੇ ਉਸ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਹੀਰਾਪੁਰ ਖੁਰਦ ਵਾਸੀ ਖੇਮਚੰਦ (65) ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੋਹਨਾ ਪੁਲਸ ਦੀ ਅਪਰਾਧ ਇਕਾਈ ਨੇ ਦੋਸ਼ੀ ਖ਼ਿਲਾਫ਼ ਐੱਫਆਈਆਰ ਦਰਜ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਪੁੱਛ-ਗਿੱਛ ਦੌਰਾਨ, ਦੋਸ਼ੀ ਨੇ ਖੁਲਾਸਾ ਕੀਤਾ ਕਿ ਫਾਰਮਹਾਊਸ ਮਾਲਕ ਰਾਹੁਲ ਕੁਮਾਰ ਉਸ ਨਾਲ ਕੁੱਟਮਾਰ ਕਰਦਾ ਸੀ। ਬਦਲੇ ਦੀ ਭਾਵਨਾ ਕਰ ਕੇ ਉਸ ਨੇ 5 ਅਪ੍ਰੈਲ ਦੀ ਰਾਤ ਰਾਹੁਲ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ-ਵਾਰ ਹਮਲਾ ਕੀਤਾ। ਕਤਲ ਮਗਰੋਂ ਉਹ ਦਿੱਲੀ ਦੌੜ ਗਿਆ।''

ਪੁਲਸ ਨੇ ਦੱਸਿਆ ਕਿ ਰਾਹੁਲ ਘਾਟਾ ਪਿੰਡ ਦਾ ਵਾਸੀ ਸੀ ਅਤੇ ਸੋਹਨਾ ਖੇਤਰ ਦੇ ਹਰਚੰਦਪੁਰ ਪਿੰਡ ਕੋਲ ਉਸ ਦਾ ਫਾਰਮਹਾਊਸ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਡੇਢ ਸਾਲ ਪਹਿਲਾਂ ਇਕ ਝਗੜੇ ਤੋਂ ਬਾਅਦ ਫਾਰਮਹਾਊਸ ਛੱਡ ਕੇ ਚੱਲਾ ਗਿਆ ਸੀ ਅਤੇ ਲਗਭਗ 2 ਮਹੀਨੇ ਪਹਿਲਾਂ ਵਾਪਸ ਆਇਆ ਸੀ। ਰਾਹੁਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ  ਐਤਵਾਰ ਨੂੰ ਫਾਰਮਹਾਊਸ ਗਿਆ ਸੀ ਪਰ ਵਾਪਸ ਨਹੀਂ ਆਇਆ। ਪੁਲਸ ਨੇ ਦੱਸਿਆ ਕਿ ਸੋਮਵਾਰ ਰਾਤ ਜਦੋਂ ਪਰਿਵਾਰ ਦੇ ਮੈਂਬਰ ਤਲਾਸ਼ ਕਰਦੇ ਹੋਏ ਫਾਰਮਹਾਊਸ ਪਹੁੰਚੇ ਤਾਂ ਉਨ੍ਹਾਂ ਨੇ ਰਾਹੁਲ ਦੀ ਲਾਸ਼ ਖੂਨ ਨਾਲ ਲੱਥਪੱਥ ਵੇਖੀ। ਉਸ ਨੇ ਦੱਸਿਆ ਕਿ ਪਰਿਵਾਰ ਨੇ ਲਾਪਤਾ ਕੇਅਰਟੇਕਰ 'ਤੇ ਸ਼ੱਕ ਜਤਾਇਆ ਸੀ। ਗੁਰੂਗ੍ਰਾਮ ਪੁਲਸ ਦੇ ਬੁਲਾਰੇ ਨੇ ਦੱਸਿਆ,''ਦੋਸ਼ੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਅਤੇ ਅਸੀਂ ਉਸ ਤੋਂ ਪੁੱਛ-ਗਿੱਛ ਕਰ ਰਹੇ ਹਨ।''

Have something to say? Post your comment

ਅਤੇ ਹਰਿਆਣਾ ਖਬਰਾਂ

ਹਰਿਆਣਾ ’ਚ 504 ਕਰੋੜ ਦਾ ਬੈਂਕ ਘਪਲਾ ; 6 IAS ਸਣੇ 19 ਦੇ ਖਿਲਾਫ CBI ਦੀ ਤੀਜੀ ਚਾਰਜਸ਼ੀਟ

ਹਰਿਆਣਾ ’ਚ 504 ਕਰੋੜ ਦਾ ਬੈਂਕ ਘਪਲਾ ; 6 IAS ਸਣੇ 19 ਦੇ ਖਿਲਾਫ CBI ਦੀ ਤੀਜੀ ਚਾਰਜਸ਼ੀਟ

ਹਰਿਆਣਾ 'ਚ ਹੜਤਾਲੀ ਕਰਮਚਾਰੀਆਂ 'ਤੇ ਵੱਡਾ ਐਕਸ਼ਨ, 10 ਆਗੂ ਮੁਅੱਤਲ, 14 ਬਰਖਾਸਤ

ਹਰਿਆਣਾ 'ਚ ਹੜਤਾਲੀ ਕਰਮਚਾਰੀਆਂ 'ਤੇ ਵੱਡਾ ਐਕਸ਼ਨ, 10 ਆਗੂ ਮੁਅੱਤਲ, 14 ਬਰਖਾਸਤ

ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ, ਧੱਕਾ ਮਾਰਨ ਦੇ ਮੁੱਦੇ 'ਤੇ ਕਾਂਗਰਸ ਨੇ ਜਤਾਇਆ ਵਿਰੋਧ

ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ, ਧੱਕਾ ਮਾਰਨ ਦੇ ਮੁੱਦੇ 'ਤੇ ਕਾਂਗਰਸ ਨੇ ਜਤਾਇਆ ਵਿਰੋਧ

ਹਰਿਆਣਾ ਦੀ ਮਿੱਟੀ 'ਚ ਸਿਰਫ਼ ਅੰਨ ਨਹੀਂ, ਚੈਂਪੀਅਨ ਪੈਦਾ ਹੁੰਦੇ ਹਨ: CM ਸੈਣੀ

ਹਰਿਆਣਾ ਦੀ ਮਿੱਟੀ 'ਚ ਸਿਰਫ਼ ਅੰਨ ਨਹੀਂ, ਚੈਂਪੀਅਨ ਪੈਦਾ ਹੁੰਦੇ ਹਨ: CM ਸੈਣੀ

ਪੀਆਈਬੀ ਚੰਡੀਗੜ੍ਹ ਦੁਆਰਾ ਝੱਜਰ ਵਿਖੇ ਸਰਕਾਰੀ ਯੋਜਨਾਵਾਂ 'ਤੇ

ਪੀਆਈਬੀ ਚੰਡੀਗੜ੍ਹ ਦੁਆਰਾ ਝੱਜਰ ਵਿਖੇ ਸਰਕਾਰੀ ਯੋਜਨਾਵਾਂ 'ਤੇ "ਵਾਰਤਾਲਾਪ" ਦਾ ਆਯੋਜਨ ਕੀਤਾ

CM ਸੈਣੀ ਨੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਸੰਭਾਵਨਾ ਨੂੰ ਕੀਤਾ ਖਾਰਜ

CM ਸੈਣੀ ਨੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਸੰਭਾਵਨਾ ਨੂੰ ਕੀਤਾ ਖਾਰਜ

50.04 ਲੱਖ ਲਾਭਪਾਤਰੀਆਂ ਦੇ ਖਾਤਿਆਂ 'ਚ 1595 ਕਰੋੜ ਰੁਪਏ, CM ਸੈਣੀ ਦਾ ਅਹਿਮ ਉਪਰਾਲਾ

50.04 ਲੱਖ ਲਾਭਪਾਤਰੀਆਂ ਦੇ ਖਾਤਿਆਂ 'ਚ 1595 ਕਰੋੜ ਰੁਪਏ, CM ਸੈਣੀ ਦਾ ਅਹਿਮ ਉਪਰਾਲਾ

CM ਨਾਇਬ ਸੈਣੀ ਦਾ ਵੱਡਾ ਫੈਸਲਾ, 150 ਨਵੇਂ ਅੰਤਰਰਾਸ਼ਟਰੀ ਪੱਧਰ ਦੇ ਸਕੂਲ ਬਣਾਏ ਜਾਣਗੇ

CM ਨਾਇਬ ਸੈਣੀ ਦਾ ਵੱਡਾ ਫੈਸਲਾ, 150 ਨਵੇਂ ਅੰਤਰਰਾਸ਼ਟਰੀ ਪੱਧਰ ਦੇ ਸਕੂਲ ਬਣਾਏ ਜਾਣਗੇ

ਹਰਿਆਣਾ 'ਚ ਸਟਿਲਟ+4 ਮਕਾਨਾਂ ਦੀ ਨਵੀਂ ਮਨਜ਼ੂਰੀ 'ਤੇ ਰੋਕ, HC ਦੀ ਸੁਣਵਾਈ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ

ਹਰਿਆਣਾ 'ਚ ਸਟਿਲਟ+4 ਮਕਾਨਾਂ ਦੀ ਨਵੀਂ ਮਨਜ਼ੂਰੀ 'ਤੇ ਰੋਕ, HC ਦੀ ਸੁਣਵਾਈ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ

ਖਨੌਰੀ ਤੇ ਸ਼ੰਭੂ ਬਾਰਡਰ ਕਰ 'ਤਾ ਸੀਲ! ਕਿਸਾਨ ਮਹਾਪੰਚਾਇਤ ਤੋਂ ਪਹਿਲਾਂ ਹਰਿਆਣਾ ਪੁਲਸ ਦੀ ਵੱਡੀ ਕਾਰਵਾਈ

ਖਨੌਰੀ ਤੇ ਸ਼ੰਭੂ ਬਾਰਡਰ ਕਰ 'ਤਾ ਸੀਲ! ਕਿਸਾਨ ਮਹਾਪੰਚਾਇਤ ਤੋਂ ਪਹਿਲਾਂ ਹਰਿਆਣਾ ਪੁਲਸ ਦੀ ਵੱਡੀ ਕਾਰਵਾਈ