ਖਰੜ (ਪ੍ਰੀਤ ਪੱਤੀ) : ਪਿੰਡ ਝੰਜੇੜੀ ਦੇ ਕਿਸਾਨਾਂ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਉਹ ਆਪ ਸਰਕਾਰ ਤੋਂ ਆਪਣੀ ਜਮੀਨ ਬਚਾਉਣ ਲਈ ਚਾਰ ਦਿਨਾਂ ਤੋਂ ਦਿਨ-ਰਾਤ ਆਪਣੀ ਹੀ ਜਮੀਨ ਵਿੱਚ ਬਜੂਰਗਾ, ਮਹਿਲਾਵਾਂ ਅਤੇ ਬੱਚੇਆਂ ਸਮੇਤ ਧਰਨਾ ਲਗਾ ਕੇ ਬੈਠੇ ਹੋਏ ਹਨ। ਪਿੰਡ ਝੰਜੇੜੀ ਦੇ ਕਿਸਾਨਾਂ ਨੇ ਦੱਸਿਆ ਕਿ ਸਾਡੀਆਂ 683 ਕਨਾਲਾਂ ਜਮੀਨ ਦਾ ਝਗੜਾ ਸੀ। ਮਾਨਯੋਗ ਹਾਈਕੋਰਟ ਨੇ ਆਪਣੇ ਨਵੇਂ ਹੁਕਮਾਂ (ਕੇਸ ਨੂੰ 12571) ਅਨੁਸਾਰ ਇਹ 683 ਕਨਾਲਾਂ ਜਮੀਨ ਪਿੰਡ ਦੇ ਸਾਂਝੇ ਕੰਮਾਂ ਲਈ ਗ੍ਰਾਮ ਪੰਚਾਇਤ ਪਿੰਡ ਝੰਜੇੜੀ ਦੇ ਹੱਕ ਵਿੱਚ ਕਰ ਦਿੱਤੀਆਂ ਹਨ। ਪਰ ਇਸ ਆਰਡਰ ਦੀ ਏਵਜ ਵਿੱਚ ਟਰਾਲੀ ਚੋਰ ਸਰਕਾਰ ਦੇ ਅਧਿਕਾਰੀਆਂ ਵਲੋਂ ਸਾਡੀ 1530 ਕਨਾਲਾਂ ਜੱਦੀ ਜਮੀਨ ਜਿਸਨੂੰ 1942 ਤੋਂ ਵੀ ਪਹਿਲਾਂ ਅਸੀਂ ਵਾਹ-ਬੀਜ ਰਹੇ ਹਾਂ ਅਤੇ ਜਿਸਦਾ ਮਾਲਕ ਸਾਨੂੰ ਮਾਨਯੋਗ ਸੁਪਰੀਮ ਕੋਰਟ ਨੇ ਬਣਾਇਆ ਹੋਇਆ ਹੈ, ਉਸ ਜਮੀਨ ਦਾ ਧੱਕੇਸ਼ਾਹੀ ਨਾਲ ਕਬਜ਼ਾ ਲੈਣ ਲਈ ਚੋਰਾਂ ਵਾਂਗ ਦੋ ਵਾਰ ਛੁੱਟੀ ਵਾਲੇ ਦਿਨ ਅਤੇ ਰਾਤ ਸਮੇਂ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਅਧਿਕਾਰੀਆਂ ਕੋਲ ਜੱਦੀ ਜਮੀਨ ਦਾ ਕੋਈ ਵੀ ਕਾਗਜ ਨਾ ਹੋਣ ਕਾਰਨ ਦੋਨੋ ਵਾਰ ਭੱਜ ਗਏ।
ਗ੍ਰਾਮ ਪੰਚਾਇਤ ਨੇ ਵੀ ਮਾਨਯੋਗ ਹਾਈਕੋਰਟ ਦੇ ਨਵੇਂ ਹੁਕਮਾਂ (ਕੇਸ ਨੰਬਰ 12571) ਅਨੁਸਾਰ ਝਗੜੇ ਵਾਲੀਆਂ 683 ਕਨਾਲਾਂ ਜਮੀਨ ਤੇ ਕਬਜਾ ਲੈਣ ਲਈ ਦਫਾ-7 ਤਹਿਤ ਮਤਾ ਪਾਇਆ ਹੋਇਆ ਹੈ।
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਅਸੀਂ ਝਗੜੇ ਵਾਲੀਆਂ 683 ਕਨਾਲ ਜਮੀਨ ਤੇ ਆਪਣਾ ਕਬਜ਼ਾ ਛੱਡ ਦਿਆਂਗੇ ਪਰ ਕਾਨੂੰਨੀ ਪ੍ਰਕਿਰਿਆ ਰਾਹੀਂ। ਕਿਉਂਕਿ ਰੇਵੀਨਯੂ ਰਿਕਾਰਡ ਵਿੱਚ ਹਾਲੇ ਗ੍ਰਾਮ ਪੰਚਾਇਤ ਦਾ ਨਾਮ ਦਰਜ ਨਹੀਂ ਹੋਇਆ ਹੈ ਅਤੇ ਗ੍ਰਾਮ ਪੰਚਾਇਤ ਕੋਲ ਕਬਜਾ ਲੈਣ ਲਈ ਹਾਲੇ ਦਫਾ-7 ਦੇ ਹੁਕਮ ਵੀ ਨਹੀਂ ਹਨ।
ਇਸ ਮੌਕੇ ਹਾਜਰ ਪਿੰਡ ਦੇ ਕਿਸਾਨ ਰਾਮ ਸਿੰਘ, ਭਰਤ ਸਿੰਘ, ਸ਼ਿਵਚਰਨ ਸਿੰਘ, ਰਾਜੇਸ਼ ਕੁਮਾਰ, ਜਗਦੀਸ਼ ਸਿੰਘ, ਅਰੁਣ ਰਾਣਾ ਰਘੂ ਹਾਜਰ ਸਨ। ਪਿੰਡ ਝੰਜੇੜੀ ਦੇ ਕਿਸਾਨਾਂ ਦੇ ਸਹਿਯੋਗ ਲਈ ਹਲਕੇ ਦੀਆ ਕਿਸਾਨ ਜਥੇਬੰਦੀਆਂ ਦੇ ਆਗੂ, ਰਾਜਨੀਤਕ ਪਾਰਟੀਆਂ ਦੇ ਆਗੂ, ਹਰਿਆਣਾ ਪੰਜਾਬ ਤੋ ਸਮਾਜਿਕ ਜਥੇਬੰਦੀਆਂ ਦੇ ਆਗੂ ਇਸ ਧਰਨੇ ਵਿੱਚ ਹਾਜ਼ਰੀ ਲਗਾ ਰਹੇ ਹਨ। ਜਿਨ੍ਹਾਂ ਵਿੱਚ ਸਾਬਕਾ ਓਐੱਸਡੀ ਮੁੱਖ ਮੰਤਰੀ ਲਖਵਿੰਦਰ ਕੌਰ ਗਰਚਾ, ਅਕਾਲੀ ਦਲ ਤੋਂ ਰਣਜੀਤ ਸਿੰਘ ਗਿੱਲ, ਭਾਜਪਾ ਤੋ ਵੀਨੀਤ ਜੋਸ਼ੀ, ਕਾਂਗਰਸ ਵਿਜੈ ਕੁਮਾਰ ਟਿੰਕੂ, ਭਾਜਪਾ ਤੋਂ ਖੁਸ਼ਵੰਤ ਰਾਏ ਗੀਗਾ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੋਂ ਜਸਪਾਲ ਸਿੰਘ, ਭਾਜਪਾ ਤੋਂ ਕਮਲਦੀਪ ਸੈਣੀ, ਕਾਂਗਰਸ ਤੋਂ ਜਗਮੋਹਨ ਸਿੰਘ ਕੰਗ, ਕਾਂਗਰਸ ਤੋਂ ਗੁਰਪ੍ਰਤਾਪ ਪਡਿਆਲਾ, ਅਕਾਲੀ ਦਲ ਤੋਂ ਅਮਨ ਸ਼ਰਮਾ, ਅਕਾਲੀ ਦਲ ਤੋਂ ਕੁਲਵੰਤ ਸਿੰਘ ਕਾਂਤਾ, ਕਾਂਗਰਸ ਤੋ ਕਮਲਜੀਤ ਸਿੰਘ ਚਾਵਲਾ, ਬੀਕੇਯੂ ਰਾਜੇਵਾਲ ਪਰਮਦੀਪ ਸਿੰਘ ਬੈਦਵਾਣ, ਅਕਾਲੀ ਦਲ ਤੋਂ ਸੰਦੀਪ ਰਾਣਾ, ਭਾਜਪਾ ਤੋਂ ਨਰਿੰਦਰ ਰਾਣਾ, ਸਮਾਜਸੇਵੀ ਰਾਜ ਕੁਮਾਰ ਟੋਨੀ, ਸਤੀਸ਼ ਰਾਣਾ, ਹਰਪਾਲ ਸਿੰਘ,ਜੈਪਾਲ ਰਾਣਾ, ਸੰਜੂ ਰਾਣਾ ਆਦਿ ਨੇ ਪੂਰੀ ਤਰ੍ਹਾਂ ਸਹਿਯੋਗ ਦਾ ਭਰੋਸਾ ਦਿੱਤਾ।