Monday, May 12, 2025
BREAKING
PM ਮੋਦੀ ਦੀ ਪਾਕਿਸਤਾਨ ਨੂੰ ਸਿੱਧੀ ਚਿਤਾਵਨੀ! 'ਟੈਰਰ ਤੇ ਟ੍ਰੇਡ ਇਕੱਠੇ ਨਹੀਂ' ਦੇਸ਼ ਦੀਆਂ ਤਿੰਨੋਂ ਫੌਜਾਂ ਤੇ ਵਿਗਿਆਨੀਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਲਾਮ : PM ਮੋਦੀ ਭਾਰਤ-ਪਾਕਿ ਦੇ DGMO's ਵਿਚਾਲੇ ਗੱਲਬਾਤ ਖਤਮ, ਜੰਗਬੰਦੀ ਤੋਂ ਬਾਅਦ ਪਹਿਲੀ ਵਾਰ ਹੋਈ ਚਰਚਾ ਅੱਜ ਰਾਤ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ PM ਮੋਦੀ ਦਿੱਲੀ ਵਿਧਾਨ ਸਭਾ ਦਾ ਮੰਗਲਵਾਰ ਤੋਂ ਸ਼ੁਰੂ ਹੋਣ ਵਾਲਾ ਬਜਟ ਸੈਸ਼ਨ ਦਾ ਦੂਜਾ ਪੜਾਅ ਰੱਦ ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਫਰਾਰ ਹੋਇਆ ਅੱਤਵਾਦੀ ਕਸ਼ਮੀਰਾ ਸਿੰਘ 9 ਸਾਲ ਬਾਅਦ ਗ੍ਰਿਫ਼ਤਾਰ ਵੱਡੀ ਖ਼ਬਰ: ਪੰਜਾਬ 'ਚ ਸਕੂਲਾਂ ਤੇ ਸਿੱਖਿਆ ਸੰਸਥਾਨਾਂ ਨੂੰ ONLINE ਪੜ੍ਹਾਈ ਕਰਵਾਉਣ ਦੇ ਹੁਕਮ S-400 ਤੋਂ ਬਾਅਦ ਹੁਣ S-500 ਦੀ ਤਿਆਰੀ 'ਚ ਭਾਰਤ, ਰੂਸ ਨਾਲ ਕੀਤਾ ਜਾ ਸਕਦੈ ਵੱਡਾ ਸੌਦਾ ਫੌਜ ਨੇ ਜਾਰੀ ਕੀਤੀ ਵੀਡੀਓ, ਹੁਣ ਅਪੀਲ ਨਹੀਂ ਜੰਗ ਹੋਵੇਗੀ ਪਾਣੀ ਦੇ ਮੁੱਦੇ 'ਤੇ ਐਕਸ਼ਨ 'ਚ ਪੰਜਾਬ ਸਰਕਾਰ, BBMB ਖ਼ਿਲਾਫ਼ ਪੁੱਜੀ ਹਾਈਕੋਰਟ

ਬਾਜ਼ਾਰ

'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਪਾਕਿਸਤਾਨ ਦੇ ਸ਼ੇਅਰ ਬਾਜ਼ਾਰ 'ਚ ਹਾਹਾਕਾਰ, 6,000 ਅੰਕਾਂ ਤੋਂ ਵੱਧ ਦੀ ਗਿਰਾਵਟ

07 ਮਈ, 2025 05:54 PM

ਭਾਰਤ ਵੱਲੋਂ 'ਆਪ੍ਰੇਸ਼ਨ ਸਿੰਦੂਰ' ਤਹਿਤ ਅੱਤਵਾਦੀਆਂ ਵਿਰੁੱਧ ਕੀਤੀ ਗਈ ਕਾਰਵਾਈ ਦਾ ਅਸਰ ਬੁੱਧਵਾਰ ਨੂੰ ਪਾਕਿਸਤਾਨ ਦੇ ਸਟਾਕ ਮਾਰਕੀਟ 'ਤੇ ਸਾਫ਼ ਦਿਖਾਈ ਦਿੱਤਾ। ਪਾਕਿਸਤਾਨ ਸਟਾਕ ਐਕਸਚੇਂਜ ਵਿੱਚ 6,000 ਅੰਕਾਂ ਤੋਂ ਵੱਧ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਾ। ਇਹ ਗਿਰਾਵਟ ਭਾਰਤ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਸਥਿਤ ਅੱਤਵਾਦੀ ਠਿਕਾਣਿਆਂ 'ਤੇ ਕੀਤੀ ਗਈ ਸਟੀਕ ਫੌਜੀ ਕਾਰਵਾਈ ਤੋਂ ਬਾਅਦ ਆਈ ਹੈ। ਦੱਸਿਆ ਗਿਆ ਕਿ ਇਹ ਕਾਰਵਾਈ ਪਿਛਲੇ ਮਹੀਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਕੀਤੀ ਗਈ ਸੀ, ਜਿਸ ਵਿੱਚ 26 ਭਾਰਤੀ ਸੈਲਾਨੀਆਂ ਦੀ ਜਾਨ ਚਲੀ ਗਈ ਸੀ।

ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੇ ਬਾਜ਼ਾਰ ਵਿੱਚ ਇਸ ਗਿਰਾਵਟ ਦਾ ਮੁੱਖ ਕਾਰਨ ਖੇਤਰੀ ਤਣਾਅ ਅਤੇ ਨਿਵੇਸ਼ਕਾਂ ਦੀਆਂ ਵਧਦੀਆਂ ਚਿੰਤਾਵਾਂ ਹਨ, ਜਦੋਂ ਕਿ ਹੋਰ ਰਿਪੋਰਟਾਂ ਵੀ ਵਿਸ਼ਵ ਆਰਥਿਕ ਸੂਚਕਾਂ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ।

ਬੁੱਧਵਾਰ ਨੂੰ ਹੋਏ ਹਮਲੇ ਤੋਂ ਬਾਅਦ ਪਾਕਿਸਤਾਨ ਦਾ ਕਰਾਚੀ ਸਟਾਕ ਐਕਸਚੇਂਜ (KSE-100) ਸੂਚਕਾਂਕ ਬੁਰੀ ਤਰ੍ਹਾਂ ਡਿੱਗ ਗਿਆ। ਇੱਕ ਦਿਨ ਪਹਿਲਾਂ ਮੰਗਲਵਾਰ ਨੂੰ, ਇਹ 113,568.51 ਅੰਕਾਂ 'ਤੇ ਬੰਦ ਹੋਇਆ ਸੀ। ਬੁੱਧਵਾਰ ਨੂੰ, ਇਹ 6,560.83 ਅੰਕ ਡਿੱਗ ਕੇ 107,007.68 'ਤੇ ਖੁੱਲ੍ਹਿਆ। ਹਾਲਾਂਕਿ ਇਸ ਤੋਂ ਬਾਅਦ ਪਾਕਿਸਤਾਨੀ ਬਾਜ਼ਾਰ ਕੁਝ ਹੱਦ ਤੱਕ ਠੀਕ ਹੁੰਦਾ ਜਾਪਿਆ ਪਰ ਬਹੁਤਾ ਸੁਧਾਰ ਨਹੀਂ ਹੋਇਆ।

30 ਅਪ੍ਰੈਲ ਨੂੰ ਹੋਈ ਸੀ ਤਬਾਹੀ
ਅੱਜ ਯਾਨੀ ਬੁੱਧਵਾਰ ਨੂੰ ਪਾਕਿਸਤਾਨੀ ਬਾਜ਼ਾਰ ਵਿੱਚ ਗਿਰਾਵਟ ਤੋਂ ਪਹਿਲਾਂ, 30 ਅਪ੍ਰੈਲ ਨੂੰ ਵੀ ਪਾਕਿਸਤਾਨੀ ਸਟਾਕ ਮਾਰਕੀਟ ਡਿੱਗ ਗਿਆ ਸੀ। ਉਸ ਦਿਨ KSE-100 ਸੂਚਕਾਂਕ 3.09% ਡਿੱਗ ਗਿਆ, ਜੋ ਕਿ ਕਈ ਹਫ਼ਤਿਆਂ ਵਿੱਚ ਸਭ ਤੋਂ ਵੱਧ ਹੈ। LUCK, ENGROH, UBL, PPL ਅਤੇ FFC ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰ ਤੇਜ਼ੀ ਨਾਲ ਡਿੱਗ ਗਏ।

Have something to say? Post your comment

ਅਤੇ ਬਾਜ਼ਾਰ ਖਬਰਾਂ

ਸ਼ੇਅਰ ਬਾਜ਼ਾਰ 'ਚ 4 ਸਾਲਾਂ 'ਚ ਸਭ ਤੋਂ ਵੱਡੀ ਤੇਜ਼ੀ, ਨਿਵੇਸ਼ਕਾਂ ਨੇ ਕਮਾਇਆ 15 ਲੱਖ ਕਰੋੜ ਦਾ ਮੁਨਾਫਾ

ਸ਼ੇਅਰ ਬਾਜ਼ਾਰ 'ਚ 4 ਸਾਲਾਂ 'ਚ ਸਭ ਤੋਂ ਵੱਡੀ ਤੇਜ਼ੀ, ਨਿਵੇਸ਼ਕਾਂ ਨੇ ਕਮਾਇਆ 15 ਲੱਖ ਕਰੋੜ ਦਾ ਮੁਨਾਫਾ

ਜੰਗਬੰਦੀ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਤੂਫ਼ਾਨੀ ਵਾਧਾ, ਸੈਂਸੈਕਸ ਲਗਭਗ 2500 ਅੰਕ ਤੇ ਨਿਫਟੀ 770 ਅੰਕ ਉਛਲਿਆ

ਜੰਗਬੰਦੀ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਤੂਫ਼ਾਨੀ ਵਾਧਾ, ਸੈਂਸੈਕਸ ਲਗਭਗ 2500 ਅੰਕ ਤੇ ਨਿਫਟੀ 770 ਅੰਕ ਉਛਲਿਆ

ਦਵਾਈਆਂ ਦੀਆਂ ਕੀਮਤਾਂ 'ਚ ਵੱਡਾ ਬਦਲਾਅ, 30% ਤੱਕ ਹੋਣਗੀਆਂ ਸਸਤੀਆਂ, ਫਾਰਮਾ ਕੰਪਨੀਆਂ 'ਤੇ ਵਧੇਗਾ ਦਬਾਅ!

ਦਵਾਈਆਂ ਦੀਆਂ ਕੀਮਤਾਂ 'ਚ ਵੱਡਾ ਬਦਲਾਅ, 30% ਤੱਕ ਹੋਣਗੀਆਂ ਸਸਤੀਆਂ, ਫਾਰਮਾ ਕੰਪਨੀਆਂ 'ਤੇ ਵਧੇਗਾ ਦਬਾਅ!

ਗੋਦਰੇਜ ਪ੍ਰਾਪਰਟੀਜ਼ 40,000 ਕਰੋੜ ਰੁਪਏ ਦੇ ਰਿਹਾਇਸ਼ੀ ਪ੍ਰਾਜੈਕਟ ਸ਼ੁਰੂ ਕਰੇਗੀ

ਗੋਦਰੇਜ ਪ੍ਰਾਪਰਟੀਜ਼ 40,000 ਕਰੋੜ ਰੁਪਏ ਦੇ ਰਿਹਾਇਸ਼ੀ ਪ੍ਰਾਜੈਕਟ ਸ਼ੁਰੂ ਕਰੇਗੀ

ਭਾਰਤੀ ਅਰਥਵਿਵਸਥਾ ਦੇ 6.5 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ : ਸੀ. ਆਈ. ਆਈ.

ਭਾਰਤੀ ਅਰਥਵਿਵਸਥਾ ਦੇ 6.5 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ : ਸੀ. ਆਈ. ਆਈ.

ਭਾਰਤ-ਬ੍ਰਿਟੇਨ FTA ਦਾ ਲਗਜ਼ਰੀ ਕਾਰਾਂ ਦੀਆਂ ਕੀਮਤਾਂ ’ਤੇ ਖਾਸ ਅਸਰ ਨਹੀਂ : ਕੰਪਨੀਆਂ

ਭਾਰਤ-ਬ੍ਰਿਟੇਨ FTA ਦਾ ਲਗਜ਼ਰੀ ਕਾਰਾਂ ਦੀਆਂ ਕੀਮਤਾਂ ’ਤੇ ਖਾਸ ਅਸਰ ਨਹੀਂ : ਕੰਪਨੀਆਂ

ਬਲੋਚਿਸਤਾਨ ਹੱਥੋਂ ਗਿਆ ਤਾਂ ਪਾਕਿਸਤਾਨ  ਗੁਆ ਦੇਵੇਗਾ ਸੋਨੇ ਅਤੇ ਤਾਂਬੇ ਦੇ ਭੰਡਾਰ

ਬਲੋਚਿਸਤਾਨ ਹੱਥੋਂ ਗਿਆ ਤਾਂ ਪਾਕਿਸਤਾਨ ਗੁਆ ਦੇਵੇਗਾ ਸੋਨੇ ਅਤੇ ਤਾਂਬੇ ਦੇ ਭੰਡਾਰ

ਹਵਾਈ ਅੱਡਾ ਬੰਦ ਹੋਣ ਕਾਰਨ ਯਾਤਰੀ ਪ੍ਰੇਸ਼ਾਨ, ਐਕਸ਼ਨ 'ਚ ਰੇਲਵੇ ਵਿਭਾਗ , ਤੁਰੰਤ ਚੁੱਕੇ ਇਹ ਕਦਮ

ਹਵਾਈ ਅੱਡਾ ਬੰਦ ਹੋਣ ਕਾਰਨ ਯਾਤਰੀ ਪ੍ਰੇਸ਼ਾਨ, ਐਕਸ਼ਨ 'ਚ ਰੇਲਵੇ ਵਿਭਾਗ , ਤੁਰੰਤ ਚੁੱਕੇ ਇਹ ਕਦਮ

Yes Bank ’ਚ SBI ਸਮੇਤ 8 ਬੈਂਕ ਵੇਚਣਗੇ ਆਪਣੀ ਹਿੱਸੇਦਾਰੀ, ਵਿਦੇਸ਼ੀ ਬੈਂਕ ਕਰੇਗਾ ਮੋਟਾ ਨਿਵੇਸ਼

Yes Bank ’ਚ SBI ਸਮੇਤ 8 ਬੈਂਕ ਵੇਚਣਗੇ ਆਪਣੀ ਹਿੱਸੇਦਾਰੀ, ਵਿਦੇਸ਼ੀ ਬੈਂਕ ਕਰੇਗਾ ਮੋਟਾ ਨਿਵੇਸ਼

ਸ਼ੇਅਰ ਬਾਜ਼ਾਰ : ਸੈਂਸੈਕਸ 880 ਅੰਕ ਟੁੱਟਿਆ ਤੇ ਨਿਫਟੀ 24,008 ਦੇ ਪੱਧਰ 'ਤੇ ਬੰਦ

ਸ਼ੇਅਰ ਬਾਜ਼ਾਰ : ਸੈਂਸੈਕਸ 880 ਅੰਕ ਟੁੱਟਿਆ ਤੇ ਨਿਫਟੀ 24,008 ਦੇ ਪੱਧਰ 'ਤੇ ਬੰਦ