Monday, May 12, 2025
BREAKING
'ਆਪਰੇਸ਼ਨ ਸਿੰਦੂਰ ਦਾ ਮਕਸਦ ਸਿਰਫ ਅੱਤਵਾਦੀਆਂ ਦਾ ਖਾਤਮਾ ਕਰਨਾ', ਹੁਣ ਤਕ 100 ਅੱਤਵਾਦੀ ਢੇਰ : DGMO 51 ਦਿਨਾਂ ਲਈ ਬੰਦ ਰਹਿਣਗੇ ਸਕੂਲ! ਹੋ ਗਿਆ ਛੁੱਟੀਆਂ ਦਾ ਐਲਾਨ ਪੋਪ ਲੀਓ XIV ਨੇ ਯੂਕ੍ਰੇਨ 'ਚ ਸ਼ਾਂਤੀ ਦੀ ਕੀਤੀ ਅਪੀਲ, ਮਾਂ ਦਿਵਸ ਦੀ ਦਿੱਤੀ ਵਧਾਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਪਾਕਿਸਤਾਨ ਵਿਰੁੱਧ ਸਬੂਤ ਪੇਸ਼ ਕਰੇਗਾ ਭਾਰਤ ਪੰਜਾਬੀ ਸਿਨੇਮਾ ’ਚ ਘੱਟ ਹੀ ਬਣਦੀਆਂ ‘ਸ਼ੌਂਕੀ ਸਰਦਾਰ’ ਵਰਗੀਆਂ ਫਿਲਮਾਂ : ਬੱਬੂ ਮਾਨ ਭਾਰਤੀ ਅਰਥਵਿਵਸਥਾ ਦੇ 6.5 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ : ਸੀ. ਆਈ. ਆਈ. ਭਾਰਤ-ਬ੍ਰਿਟੇਨ FTA ਦਾ ਲਗਜ਼ਰੀ ਕਾਰਾਂ ਦੀਆਂ ਕੀਮਤਾਂ ’ਤੇ ਖਾਸ ਅਸਰ ਨਹੀਂ : ਕੰਪਨੀਆਂ ਭਾਰਤ ਨੇ ਸ਼੍ਰੀਲੰਕਾ ਨੂੰ 97 ਦੌੜਾਂ ਨਾਲ ਹਰਾ ਕੇ ਮਹਿਲਾ ਤਿਕੋਣੀ ਸੀਰੀਜ਼ ਦਾ ਖਿਤਾਬ ਜਿੱਤਿਆ PM ਮੋਦੀ ਦੀ ਪਾਕਿਸਤਾਨ ਨੂੰ ਚਿਤਾਵਨੀ, 'ਉੱਥੋਂ ਗੋਲੀ ਚੱਲੇਗੀ ਤਾਂ ਇੱਥੋਂ ਗੋਲਾ ਚੱਲੇਗਾ' SIA ਨੇ 20 ਥਾਵਾਂ 'ਤੇ ਛਾਪੇਮਾਰੀ ਕਰ ਕੇ ਸਲੀਪਰ ਸੈੱਲ ਮਾਡਿਊਲ ਦਾ ਕੀਤਾ ਪਰਦਾਫਾਸ਼

ਬਾਜ਼ਾਰ

Yes Bank ’ਚ SBI ਸਮੇਤ 8 ਬੈਂਕ ਵੇਚਣਗੇ ਆਪਣੀ ਹਿੱਸੇਦਾਰੀ, ਵਿਦੇਸ਼ੀ ਬੈਂਕ ਕਰੇਗਾ ਮੋਟਾ ਨਿਵੇਸ਼

10 ਮਈ, 2025 06:12 PM

ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਅਤੇ 7 ਹੋਰ ਬੈਂਕਾਂ ਨੇ ਯੈੱਸ ਬੈਂਕ ’ਚ ਆਪਣੀ ਸਾਂਝੀ ਹਿੱਸੇਦਾਰੀ ਦਾ 20 ਫ਼ੀਸਦੀ ਜਾਪਾਨ ਦੀ ਸੁਮਿਤੋਮੋ ਮਿਤਸੁਈ ਬੈਂਕਿੰਗ ਕਾਰਪੋਰੇਸ਼ਨ (ਐੱਸ. ਐੱਮ. ਬੀ. ਸੀ.) ਨੂੰ 13,483 ਕਰੋੜ ਰੁਪਏ ’ਚ ਵੇਚਣ ਦਾ ਐਲਾਨ ਕੀਤਾ।

ਇਸ ਦੇ ਨਾਲ ਹੀ ਇਹ ਭਾਰਤੀ ਬੈਂਕਿੰਗ ਖੇਤਰ ’ਚ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਹੋ ਜਾਵੇਗਾ।

ਲੈਣ-ਦੇਣ ਪੂਰਾ ਹੋਣ ਤੋਂ ਬਾਅਦ ਐੱਸ. ਐੱਮ. ਬੀ. ਸੀ. ਮੁੰਬਈ ਸਥਿਤ ਯੈੱਸ ਬੈਂਕ ਦੀ ਸਭ ਤੋਂ ਵੱਡੀ ਸ਼ੇਅਰਧਾਰਕ ਬਣ ਜਾਵੇਗੀ। ਐੱਸ. ਐੱਮ. ਬੀ. ਸੀ. ਜਾਪਾਨ ਦੇ ਦੂਜੇ ਵੱਡੇ ਬੈਂਕਿੰਗ ਸਮੂਹ ਸੁਮਿਤੋਮੋ ਮਿਤਸੁਈ ਫਾਈਨਾਂਸ਼ੀਅਲ ਗਰੁੱਪ (ਐੱਸ. ਐੱਮ. ਐੱਫ. ਜੀ.) ਦੀ ਪੂਰਨ ਮਾਲਕੀ ਵਾਲੀ ਇਕਾਈ ਹੈ।

ਐੱਸ. ਐੱਮ. ਐੱਫ. ਜੀ. ਦੀ ਕੁੱਲ ਜਾਇਦਾਦ ਦਸੰਬਰ, 2024 ਤੱਕ 2 ਲੱਖ ਕਰੋੜ ਡਾਲਰ ਹੈ। ਸੌਦੇ ਵਾਲੀ ਕੁੱਲ 20 ਫ਼ੀਸਦੀ ਹਿੱਸੇਦਾਰੀ ’ਚੋਂ ਐੱਸ. ਬੀ. ਆਈ. 8,889 ਕਰੋੜ ਰੁਪਏ ’ਚ ਐੱਸ. ਐੱਮ. ਬੀ. ਸੀ. ਦੇ ਪੱਖ ’ਚ 13.19 ਫ਼ੀਸਦੀ ਹਿੱਸੇਦਾਰੀ ਵੇਚੇਗਾ। ਬਾਕੀ 6.81 ਫ਼ੀਸਦੀ ਹਿੱਸੇਦਾਰੀ 7 ਹੋਰ ਬੈਂਕਾਂ- ਐਕਸਿਸ ਬੈਂਕ, ਬੰਧਨ ਬੈਂਕ, ਫੈਡਰਲ ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਆਈ. ਡੀ. ਐੱਫ. ਸੀ. ਫਸਟ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਵੱਲੋਂ ਲੱਗਭਗ 4,594 ਕਰੋੜ ਰੁਪਏ ’ਚ ਵੇਚੀ ਜਾਵੇਗੀ।

ਐੱਸ. ਬੀ. ਆਈ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਬੈਂਕ ਦੇ ਕੇਂਦਰੀ ਨਿਰਦੇਸ਼ਕ ਮੰਡਲ ਦੀ ਕਾਰਜਕਾਰੀ ਕਮੇਟੀ (ਈ. ਸੀ. ਸੀ. ਬੀ.) ਨੇ ਯੈੱਸ ਬੈਂਕ ਦੇ 413.44 ਕਰੋੜ ਸ਼ੇਅਰ ਭਾਵ 13.19 ਫ਼ੀਸਦੀ ਇਕੁਇਟੀ ਦੇ ਬਰਾਬਰ ਹਿੱਸੇਦਾਰੀ 8,888.97 ਕਰੋੜ ਰੁਪਏ ’ਚ ਵੇਚਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਲੈਣ-ਦੇਣ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਅਤੇ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਸਮੇਤ ਜ਼ਰੂਰੀ ਰੈਗੂਲੇਸ਼ਨ ਅਤੇ ਕਾਨੂੰਨੀ ਪ੍ਰਵਾਨਗੀਆਂ ਦੇ ਅਧੀਨ ਹੈ ਅਤੇ ਇਹ ਪ੍ਰਕਿਰਿਆਤਮਕ ਸਮਾਪਤੀ ਸ਼ਰਤਾਂ ਦੇ ਅਧੀਨ ਹੋਵੇਗਾ। ਇਹ ਲੈਣ-ਦੇਣ ਯੈੱਸ ਬੈਂਕ ਦੀ ਮਾਲਕੀ ਅਤੇ ਰਣਨੀਤਿਕ ਦਿਸ਼ਾ ਨੂੰ ਨਵਾਂ ਆਕਾਰ ਦੇ ਸਕਦਾ ਹੈ। ਅੱਜ ਬੀ. ਐੱਸ. ਈ. ’ਤੇ ਯੈੱਸ ਬੈਂਕ ਦਾ ਸ਼ੇਅਰ 9.77 ਫ਼ੀਸਦੀ ਵਧ ਕੇ 20 ਰੁਪਏ ਪ੍ਰਤੀ ਇਕਾਈ ’ਤੇ ਬੰਦ ਹੋਇਆ।

Have something to say? Post your comment

ਅਤੇ ਬਾਜ਼ਾਰ ਖਬਰਾਂ

ਭਾਰਤੀ ਅਰਥਵਿਵਸਥਾ ਦੇ 6.5 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ : ਸੀ. ਆਈ. ਆਈ.

ਭਾਰਤੀ ਅਰਥਵਿਵਸਥਾ ਦੇ 6.5 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ : ਸੀ. ਆਈ. ਆਈ.

ਭਾਰਤ-ਬ੍ਰਿਟੇਨ FTA ਦਾ ਲਗਜ਼ਰੀ ਕਾਰਾਂ ਦੀਆਂ ਕੀਮਤਾਂ ’ਤੇ ਖਾਸ ਅਸਰ ਨਹੀਂ : ਕੰਪਨੀਆਂ

ਭਾਰਤ-ਬ੍ਰਿਟੇਨ FTA ਦਾ ਲਗਜ਼ਰੀ ਕਾਰਾਂ ਦੀਆਂ ਕੀਮਤਾਂ ’ਤੇ ਖਾਸ ਅਸਰ ਨਹੀਂ : ਕੰਪਨੀਆਂ

ਬਲੋਚਿਸਤਾਨ ਹੱਥੋਂ ਗਿਆ ਤਾਂ ਪਾਕਿਸਤਾਨ  ਗੁਆ ਦੇਵੇਗਾ ਸੋਨੇ ਅਤੇ ਤਾਂਬੇ ਦੇ ਭੰਡਾਰ

ਬਲੋਚਿਸਤਾਨ ਹੱਥੋਂ ਗਿਆ ਤਾਂ ਪਾਕਿਸਤਾਨ ਗੁਆ ਦੇਵੇਗਾ ਸੋਨੇ ਅਤੇ ਤਾਂਬੇ ਦੇ ਭੰਡਾਰ

ਹਵਾਈ ਅੱਡਾ ਬੰਦ ਹੋਣ ਕਾਰਨ ਯਾਤਰੀ ਪ੍ਰੇਸ਼ਾਨ, ਐਕਸ਼ਨ 'ਚ ਰੇਲਵੇ ਵਿਭਾਗ , ਤੁਰੰਤ ਚੁੱਕੇ ਇਹ ਕਦਮ

ਹਵਾਈ ਅੱਡਾ ਬੰਦ ਹੋਣ ਕਾਰਨ ਯਾਤਰੀ ਪ੍ਰੇਸ਼ਾਨ, ਐਕਸ਼ਨ 'ਚ ਰੇਲਵੇ ਵਿਭਾਗ , ਤੁਰੰਤ ਚੁੱਕੇ ਇਹ ਕਦਮ

ਸ਼ੇਅਰ ਬਾਜ਼ਾਰ : ਸੈਂਸੈਕਸ 880 ਅੰਕ ਟੁੱਟਿਆ ਤੇ ਨਿਫਟੀ 24,008 ਦੇ ਪੱਧਰ 'ਤੇ ਬੰਦ

ਸ਼ੇਅਰ ਬਾਜ਼ਾਰ : ਸੈਂਸੈਕਸ 880 ਅੰਕ ਟੁੱਟਿਆ ਤੇ ਨਿਫਟੀ 24,008 ਦੇ ਪੱਧਰ 'ਤੇ ਬੰਦ

Closing Bell:ਸੈਂਸੈਕਸ 105 ਅੰਕਾਂ ਦੇ ਵਾਧੇ ਨਾਲ 80,746 'ਤੇ ਬੰਦ ਹੋਇਆ, ਨਿਫਟੀ 24400 ਦੇ ਪਾਰ

Closing Bell:ਸੈਂਸੈਕਸ 105 ਅੰਕਾਂ ਦੇ ਵਾਧੇ ਨਾਲ 80,746 'ਤੇ ਬੰਦ ਹੋਇਆ, ਨਿਫਟੀ 24400 ਦੇ ਪਾਰ

ਲਗਜ਼ਰੀ ਕਾਰਾਂ ਤੇ ਬ੍ਰਾਂਡਿਡ ਕੱਪੜੇ ਹੋਣਗੇ ਸਸਤੇ, ਪਸੰਦੀਦਾ Whisky ਦੀ ਕੀਮਤ ਵੀ ਹੋਵੇਗੀ ਘੱਟ

ਲਗਜ਼ਰੀ ਕਾਰਾਂ ਤੇ ਬ੍ਰਾਂਡਿਡ ਕੱਪੜੇ ਹੋਣਗੇ ਸਸਤੇ, ਪਸੰਦੀਦਾ Whisky ਦੀ ਕੀਮਤ ਵੀ ਹੋਵੇਗੀ ਘੱਟ

'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਪਾਕਿਸਤਾਨ ਦੇ ਸ਼ੇਅਰ ਬਾਜ਼ਾਰ 'ਚ ਹਾਹਾਕਾਰ, 6,000 ਅੰਕਾਂ ਤੋਂ ਵੱਧ ਦੀ ਗਿਰਾਵਟ

'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਪਾਕਿਸਤਾਨ ਦੇ ਸ਼ੇਅਰ ਬਾਜ਼ਾਰ 'ਚ ਹਾਹਾਕਾਰ, 6,000 ਅੰਕਾਂ ਤੋਂ ਵੱਧ ਦੀ ਗਿਰਾਵਟ

ਸ਼ੇਅਰ ਬਾਜ਼ਾਰ 'ਚ ਗਿਰਾਵਟ : ਸੈਂਸੈਕਸ 156 ਅੰਕ ਟੁੱਟਿਆ ਤੇ ਨਿਫਟੀ 24,379.60 ਦੇ ਪੱਧਰ 'ਤੇ ਬੰਦ

ਸ਼ੇਅਰ ਬਾਜ਼ਾਰ 'ਚ ਗਿਰਾਵਟ : ਸੈਂਸੈਕਸ 156 ਅੰਕ ਟੁੱਟਿਆ ਤੇ ਨਿਫਟੀ 24,379.60 ਦੇ ਪੱਧਰ 'ਤੇ ਬੰਦ

ਐਪਲ ਇੰਡੀਆ ਦੀ ਵਿਕਰੀ ਮਾਰਚ ਤਿਮਾਹੀ 'ਚ 25 ਫੀਸਦੀ ਵਧੀ, ਵੀਵੋ ਦਾ ਦਬਦਬਾ : ਰਿਪੋਰਟ

ਐਪਲ ਇੰਡੀਆ ਦੀ ਵਿਕਰੀ ਮਾਰਚ ਤਿਮਾਹੀ 'ਚ 25 ਫੀਸਦੀ ਵਧੀ, ਵੀਵੋ ਦਾ ਦਬਦਬਾ : ਰਿਪੋਰਟ