Monday, May 12, 2025
BREAKING
'ਆਪਰੇਸ਼ਨ ਸਿੰਦੂਰ ਦਾ ਮਕਸਦ ਸਿਰਫ ਅੱਤਵਾਦੀਆਂ ਦਾ ਖਾਤਮਾ ਕਰਨਾ', ਹੁਣ ਤਕ 100 ਅੱਤਵਾਦੀ ਢੇਰ : DGMO 51 ਦਿਨਾਂ ਲਈ ਬੰਦ ਰਹਿਣਗੇ ਸਕੂਲ! ਹੋ ਗਿਆ ਛੁੱਟੀਆਂ ਦਾ ਐਲਾਨ ਪੋਪ ਲੀਓ XIV ਨੇ ਯੂਕ੍ਰੇਨ 'ਚ ਸ਼ਾਂਤੀ ਦੀ ਕੀਤੀ ਅਪੀਲ, ਮਾਂ ਦਿਵਸ ਦੀ ਦਿੱਤੀ ਵਧਾਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਪਾਕਿਸਤਾਨ ਵਿਰੁੱਧ ਸਬੂਤ ਪੇਸ਼ ਕਰੇਗਾ ਭਾਰਤ ਪੰਜਾਬੀ ਸਿਨੇਮਾ ’ਚ ਘੱਟ ਹੀ ਬਣਦੀਆਂ ‘ਸ਼ੌਂਕੀ ਸਰਦਾਰ’ ਵਰਗੀਆਂ ਫਿਲਮਾਂ : ਬੱਬੂ ਮਾਨ ਭਾਰਤੀ ਅਰਥਵਿਵਸਥਾ ਦੇ 6.5 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ : ਸੀ. ਆਈ. ਆਈ. ਭਾਰਤ-ਬ੍ਰਿਟੇਨ FTA ਦਾ ਲਗਜ਼ਰੀ ਕਾਰਾਂ ਦੀਆਂ ਕੀਮਤਾਂ ’ਤੇ ਖਾਸ ਅਸਰ ਨਹੀਂ : ਕੰਪਨੀਆਂ ਭਾਰਤ ਨੇ ਸ਼੍ਰੀਲੰਕਾ ਨੂੰ 97 ਦੌੜਾਂ ਨਾਲ ਹਰਾ ਕੇ ਮਹਿਲਾ ਤਿਕੋਣੀ ਸੀਰੀਜ਼ ਦਾ ਖਿਤਾਬ ਜਿੱਤਿਆ PM ਮੋਦੀ ਦੀ ਪਾਕਿਸਤਾਨ ਨੂੰ ਚਿਤਾਵਨੀ, 'ਉੱਥੋਂ ਗੋਲੀ ਚੱਲੇਗੀ ਤਾਂ ਇੱਥੋਂ ਗੋਲਾ ਚੱਲੇਗਾ' SIA ਨੇ 20 ਥਾਵਾਂ 'ਤੇ ਛਾਪੇਮਾਰੀ ਕਰ ਕੇ ਸਲੀਪਰ ਸੈੱਲ ਮਾਡਿਊਲ ਦਾ ਕੀਤਾ ਪਰਦਾਫਾਸ਼

ਰਾਸ਼ਟਰੀ

SIA ਨੇ 20 ਥਾਵਾਂ 'ਤੇ ਛਾਪੇਮਾਰੀ ਕਰ ਕੇ ਸਲੀਪਰ ਸੈੱਲ ਮਾਡਿਊਲ ਦਾ ਕੀਤਾ ਪਰਦਾਫਾਸ਼

11 ਮਈ, 2025 06:37 PM

ਸ਼੍ਰੀਨਗਰ : ਜੰਮੂ ਕਸ਼ਮੀਰ ਪੁਲਸ ਦੀ ਰਾਜ ਜਾਂਚ ਏਜੰਸੀ (ਐੱਸਆਈਏ) ਨੇ ਐਤਵਾਰ ਨੂੰ ਦੱਖਣੀ ਕਸ਼ਮੀਰ 'ਚ 20 ਥਾਵਾਂ 'ਤੇ ਛਾਪੇਮਾਰੀ ਦੌਰਾਨ ਸਲੀਪਰ ਸੈਲ ਮਾਡਿਊਲ ਦਾ ਪਰਦਾਫਾਸ਼ ਕੀਤਾ। ਪੁਲਸ ਨੇ ਕਿਹਾ ਕਿ ਤਕਨੀਕੀ ਖੁਫ਼ੀਆ ਜਾਣਕਾਰੀ ਤੋਂ ਸੰਕੇਤ ਮਿਲਦਾ ਹੈ ਕਿ ਕਸ਼ਮੀਰ 'ਚ ਕਈ ਸਲੀਪਰ ਸੈੱਲ ਆਪਣੇ ਪਾਕਿਸਤਾਨ ਸਥਿਤ ਹੈਂਡਲਰਾਂ ਦੇ ਸਿੱਧੇ ਸੰਪਰਕ 'ਚ ਸਨ ਅਤੇ ਵਟਸਐੱਪ, ਟੈਲੀਗ੍ਰਾਮ ਤੇ ਸਿਗਨਲ ਸਮੇਤ ਮੈਸੇਜਿੰਗ ਐਪ ਦੇ ਮਾਧਿਅਮ ਨਾਲ ਸੁਰੱਖਿਆ ਫ਼ੋਰਸਾਂ ਅਤੇ ਮਹੱਤਵਪੂਰਨ ਸਥਾਪਨਾਵਾਂ ਬਾਰੇ ਸੰਵੇਦਨਾਸ਼ੀਲ ਅਤੇ ਰਣਨੀਤਕ ਜਾਣਕਾਰੀ ਭੇਜਣ 'ਚ ਸ਼ਾਮਲ ਸਨ। ਪੁਲਸ ਨੇ ਕਿਹਾ ਕਿ ਇਹ ਅੱਤਵਾਦੀ ਸਹਿਯੋਗੀ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕਮਾਂਡਰਾਂ ਦੇ ਇਸ਼ਾਰੇ 'ਤੇ ਆਨਲਾਈਨ ਕੱਟੜਪੰਥੀ ਪ੍ਰਚਾਰ 'ਚ ਵੀ ਸ਼ਾਮਲ ਸਨ, ਜੋ ਰਾਸ਼ਟਰੀ ਸੁਰੱਖਿਆ ਅਤੇ ਅਖੰਡਤਾ ਨੂੰ ਪ੍ਰਭਾਵਿਤ ਕਰ ਰਿਹਾ ਸੀ।

ਏਜੰਸੀ ਕਸ਼ਮੀਰ ਨੇ ਇਸ ਤੋਂ ਬਾਅਦ ਇਸ ਸਾਲ ਦੀ ਸ਼ੁਰੂਆਤ 'ਚ ਦਰਜ ਇਕ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਦੱਖਣੀ ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ 'ਚ ਲਗਭਗ 20 ਥਾਵਾਂ 'ਤੇ ਤਲਾਸ਼ੀ ਲਈ। ਪੁਲਸ ਨੇ ਕਿਹਾ,''ਛਾਪੇਮਾਰੀ ਦੌਰਾਨ ਪੂਰੀ ਮਾਤਰਾ 'ਚ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ ਹੈ ਅਤੇ ਸ਼ੱਕੀਆਂ ਨੂੰ ਅੱਗੇ ਦੀ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ।'' ਸ਼ੁਰੂਆਤੀ ਜਾਂਚ ਤੋਂ ਸਪੱਸ਼ਟ ਰੂਪ ਨਾਲ ਪਤਾ ਲੱਗਾ ਹੈ ਕਿ ਇਹ ਸੰਸਥਾਵਾਂ ਅੱਤਵਾਦੀ ਸਾਜਿਸ਼ 'ਚ ਸਰਗਰਮ ਰੂਪ ਨਾਲ ਸ਼ਾਮਲ ਹਨ, ਭਾਰਤ ਵਿਰੋਧੀ ਬਿਆਨਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੀਆਂ ਹਨ, ਜਿਸ ਦਾ ਮਕਸਦ ਨਾ ਸਿਰਫ਼ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਚੁਣੌਤੀ ਦੇਣਾ ਹੈ ਸਗੋਂ ਅਸੰਤੋਸ਼, ਜਨਤਕ ਅਵਿਵਸਥਾ ਅਤੇ ਫਿਰਕੂ ਨਫ਼ਰਤ ਭੜਕਾਉਣਾ ਵੀ ਹੈ। ਪੁਲਸ ਨੇ ਕਿਹਾ ਕਿ ਐੱਸਆਈਏ ਕਿਸੇ ਵੀ ਤਰ੍ਹਾਂ ਦੀ ਵੱਖਵਾਦੀ ਅਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਵਿਅਕਤੀਆਂ ਜਾਂ ਸਮੂਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਾ ਜਾਰੀ ਰੱਖੇਗੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਆਪਰੇਸ਼ਨ ਸਿੰਦੂਰ ਦਾ ਮਕਸਦ ਸਿਰਫ ਅੱਤਵਾਦੀਆਂ ਦਾ ਖਾਤਮਾ ਕਰਨਾ', ਹੁਣ ਤਕ 100 ਅੱਤਵਾਦੀ ਢੇਰ : DGMO

'ਆਪਰੇਸ਼ਨ ਸਿੰਦੂਰ ਦਾ ਮਕਸਦ ਸਿਰਫ ਅੱਤਵਾਦੀਆਂ ਦਾ ਖਾਤਮਾ ਕਰਨਾ', ਹੁਣ ਤਕ 100 ਅੱਤਵਾਦੀ ਢੇਰ : DGMO

51 ਦਿਨਾਂ ਲਈ ਬੰਦ ਰਹਿਣਗੇ ਸਕੂਲ! ਹੋ ਗਿਆ ਛੁੱਟੀਆਂ ਦਾ ਐਲਾਨ

51 ਦਿਨਾਂ ਲਈ ਬੰਦ ਰਹਿਣਗੇ ਸਕੂਲ! ਹੋ ਗਿਆ ਛੁੱਟੀਆਂ ਦਾ ਐਲਾਨ

PM ਮੋਦੀ ਦੀ ਪਾਕਿਸਤਾਨ ਨੂੰ ਚਿਤਾਵਨੀ, 'ਉੱਥੋਂ ਗੋਲੀ ਚੱਲੇਗੀ ਤਾਂ ਇੱਥੋਂ ਗੋਲਾ ਚੱਲੇਗਾ'

PM ਮੋਦੀ ਦੀ ਪਾਕਿਸਤਾਨ ਨੂੰ ਚਿਤਾਵਨੀ, 'ਉੱਥੋਂ ਗੋਲੀ ਚੱਲੇਗੀ ਤਾਂ ਇੱਥੋਂ ਗੋਲਾ ਚੱਲੇਗਾ'

ਰਾਹੁਲ ਗਾਂਧੀ ਨੇ ਪੁੰਛ 'ਚ ਸ਼ਹੀਦ ਹੋਏ ਸੂਬੇਦਾਰ ਮੇਜਰ ਪਵਨ ਕੁਮਾਰ ਦੀ ਸ਼ਹਾਦਤ 'ਤੇ ਜਤਾਇਆ ਦੁੱਖ

ਰਾਹੁਲ ਗਾਂਧੀ ਨੇ ਪੁੰਛ 'ਚ ਸ਼ਹੀਦ ਹੋਏ ਸੂਬੇਦਾਰ ਮੇਜਰ ਪਵਨ ਕੁਮਾਰ ਦੀ ਸ਼ਹਾਦਤ 'ਤੇ ਜਤਾਇਆ ਦੁੱਖ

ਭਾਰਤ-ਨੇਪਾਲ ਸੁਰੱਖਿਆ ਕਰਮਚਾਰੀਆਂ ਨੇ ਘੁਸਪੈਠ ਰੋਕਣ ਲਈ ਨਿਗਰਾਨੀ ਕੀਤੀ ਤੇਜ਼

ਭਾਰਤ-ਨੇਪਾਲ ਸੁਰੱਖਿਆ ਕਰਮਚਾਰੀਆਂ ਨੇ ਘੁਸਪੈਠ ਰੋਕਣ ਲਈ ਨਿਗਰਾਨੀ ਕੀਤੀ ਤੇਜ਼

ਦਿੱਲੀ ਏਅਰਪੋਰਟ 'ਤੇ ਆਮ ਵਾਂਗ ਸ਼ੁਰੂ ਹੋਇਆ ਸੰਚਾਲਨ

ਦਿੱਲੀ ਏਅਰਪੋਰਟ 'ਤੇ ਆਮ ਵਾਂਗ ਸ਼ੁਰੂ ਹੋਇਆ ਸੰਚਾਲਨ

ਪਾਕਿਸਤਾਨੀਆਂ ਤੋਂ ਪੁੱਛ ਲੈਣਾ ਚਾਹੀਦੈ ਕਿ 'ਬ੍ਰਹਿਮੋਸ' ਮਿਜ਼ਾਈਲ ਦੀ ਤਾਕਤ ਕੀ ਹੈ : ਯੋਗੀ ਆਦਿਤਿਆਨਾਥ

ਪਾਕਿਸਤਾਨੀਆਂ ਤੋਂ ਪੁੱਛ ਲੈਣਾ ਚਾਹੀਦੈ ਕਿ 'ਬ੍ਰਹਿਮੋਸ' ਮਿਜ਼ਾਈਲ ਦੀ ਤਾਕਤ ਕੀ ਹੈ : ਯੋਗੀ ਆਦਿਤਿਆਨਾਥ

'ਇਸ ਪਾਰ ਜਾਂ ਉਸ ਪਾਰ...', ਬ੍ਰਹਮੋਸ ਮਿਜ਼ਾਈਲ ਯੁਨਿਟ ਦੇ ਉਦਘਾਟਨ ਮੌਕੇ ਬੋਲੇ ਰੱਖਿਆ ਮੰਤਰੀ

'ਇਸ ਪਾਰ ਜਾਂ ਉਸ ਪਾਰ...', ਬ੍ਰਹਮੋਸ ਮਿਜ਼ਾਈਲ ਯੁਨਿਟ ਦੇ ਉਦਘਾਟਨ ਮੌਕੇ ਬੋਲੇ ਰੱਖਿਆ ਮੰਤਰੀ

ਖੜਗੇ ਤੇ ਰਾਹੁਲ ਨੇ PM ਮੋਦੀ ਨੂੰ ਲਿਖੀ ਚਿੱਠੀ, ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਕੀਤੀ ਮੰਗ

ਖੜਗੇ ਤੇ ਰਾਹੁਲ ਨੇ PM ਮੋਦੀ ਨੂੰ ਲਿਖੀ ਚਿੱਠੀ, ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਕੀਤੀ ਮੰਗ

ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਰਹਿਣਗੇ ਬੰਦ

ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਰਹਿਣਗੇ ਬੰਦ