ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਕੋਰੀਡੋਰ ਵਿਖੇ ਬ੍ਰਹਮੋਸ ਏਰੋਸਪੇਸ ਏਕੀਕਰਣ ਅਤੇ ਟੈਸਟਿੰਗ ਫੈਸਿਲਟੀ ਦਾ ਵਰਚੁਅਲ ਉਦਘਾਟਨ ਕੀਤਾ। ਜਾਣਕਾਰੀ ਦਿੰਦੇ ਹੋਏ ਰੱਖਿਆ ਮੰਤਰਾਲੇ ਨੇ ਦੱਸਿਆ ਕਿ 300 ਕਰੋੜ ਰੁਪਏ ਦੀ ਇਹ ਫੈਸਿਲਟੀ ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਕੋਰੀਡੋਰ ਦਾ ਇੱਕ ਮੁੱਖ ਹਿੱਸਾ ਹੈ ਅਤੇ ਭਾਰਤ ਦੀ ਆਤਮ-ਨਿਰਭਰ ਰੱਖਿਆ ਨਿਰਮਾਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਮੰਤਰਾਲੇ ਨੇ 'ਐਕਸ' 'ਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ, "ਇਸ ਵਿੱਚ ਨਾ ਸਿਰਫ਼ ਮਿਜ਼ਾਈਲ ਨਿਰਮਾਣ ਸ਼ਾਮਲ ਹੈ, ਬਲਕਿ ਟੈਸਟਿੰਗ, ਏਕੀਕਰਣ ਅਤੇ ਏਰੋਸਪੇਸ-ਗ੍ਰੇਡ ਕੰਪੋਨੈਂਟਸ ਲਈ ਇੱਕ ਸਮੱਗਰੀ ਕੰਪਲੈਕਸ ਵੀ ਸ਼ਾਮਲ ਹੈ। ਇਹ ਆਤਮ ਨਿਰਭਰ ਭਾਰਤ ਵੱਲ ਇੱਕ ਵੱਡੀ ਛਲਾਂਗ ਹੈ ਅਤੇ ਖੇਤਰੀ ਉਦਯੋਗਿਕ ਵਿਕਾਸ ਲਈ ਇੱਕ ਰਣਨੀਤਕ ਹੁਲਾਰਾ ਹੈ।''
ਇਸ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਨਵਾਂ ਭਾਰਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਤਵਾਦ ਚਾਹੇ ਸਰਹੱਦ ਦੇ ਇਸ ਪਾਰ ਹੋਵੇ ਜਾਂ ਉਸ ਪਾਰ, ਉਸ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ।
ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਸੀ ਕਿ ਇਹ ਫੈਸਿਲਟੀ ਦੁਨੀਆ ਦੀਆਂ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵਿੱਚੋਂ ਇੱਕ ਦਾ ਨਿਰਮਾਣ ਕਰੇਗੀ, ਜਿਸਦੀ ਰੇਂਜ 290 ਤੋਂ 400 ਕਿਲੋਮੀਟਰ ਅਤੇ ਮੈਕ 2.8 ਦੀ ਤੱਕ ਦੀ ਸਪੀਡ ਹੋਵੇਗੀ। ਬ੍ਰਹਮੋਸ ਏਰੋਸਪੇਸ ਦਾ ਵੱਲੋਂ ਬਣਾਈ ਗਈ ਮਿਜ਼ਾਈਲ ਨੂੰ ਜ਼ਮੀਨ, ਸਮੁੰਦਰ ਜਾਂ ਹਵਾ ਤੋਂ ਲਾਂਚ ਕੀਤਾ ਜਾ ਸਕਦਾ ਹੈ।
ਸੂਬਾ ਸਰਕਾਰ ਨੇ ਬਿਆਨ ਵਿੱਚ ਕਿਹਾ ਸੀ ਕਿ ਸਾਢੇ ਤਿੰਨ ਸਾਲਾਂ ਵਿੱਚ ਪੂਰਾ ਹੋਇਆ ਬ੍ਰਹਮੋਸ ਉਤਪਾਦਨ ਯੂਨਿਟ 80 ਹੈਕਟੇਅਰ ਜ਼ਮੀਨ ਵਿੱਚ ਫੈਲਿਆ ਹੋਇਆ ਹੈ। ਇਹ ਜ਼ਮੀਨ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਮੁਫ਼ਤ ਪ੍ਰਦਾਨ ਕੀਤਾ ਗਿਆ ਹੈ।