ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਪਾਕਿਸਤਾਨ ਦੇ ਸੀਜ਼ਫਾਇਰ ਦੇ ਐਲਾਨ ਹੋਏ। ਪ੍ਰਧਾਨ ਮੰਤਰੀ ਮੋਦੀ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਹਿਲੀ ਵਾਰ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਫੌਜ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਦੁਨੀਆ ਨੇ ਭਾਰਤ ਦੀ ਸਮਰੱਥਾ ਤੇ ਸੰਜਮ ਦੇਖਿਆ। ਉਨ੍ਹਾਂ ਨੇ ਇਸ ਦੌਰਾਨ ਭਾਰਤ ਦੀਆਂ ਤਿੰਨਾਂ ਫੌਜਾਂ ਨੂੰ ਸਲਾਮ ਕੀਤਾ।
ਆਪ੍ਰੇਸ਼ਨ ਸਿੰਦੂਰ ਹਰ ਬੇਟੀ, ਮਾਂ ਦੇ ਭੈਣ ਦੇ ਨਾਂ : ਪੀਐੱਮ ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਰਾ ਭਾਰਤ ਅੱਤਵਾਦ ਦੇ ਖਿਲਾਫ ਖੜਾ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਿੰਦੂਰ ਨੂੰ ਭਾਰਤ ਭਾਰਤ ਦੀ ਹਰ ਬੇਟੀ, ਭੈਣ ਤੇ ਮਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਦੁਸ਼ਮਣ ਨੂੰ ਪਤਾ ਲੱਗ ਗਿਆ ਹੈ ਕਿ ਸਾਡੀਆਂ ਭੈਣਾਂ ਦੇ ਸਿਰ ਤੋਂ ਸਿੰਦੂਰ ਹਟਾਉਣ ਦਾ ਅੰਜਾਮ ਕੀ ਹੋਵੇਗਾ। ਭਾਰਤ ਨੇ ਸਿੰਦੂਰ ਦੀ ਕੀਮਤ ਵਸੂਲੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੇ ਧਰਮ ਪੁੱਛ ਕੇ ਮਾਰਿਆ ਸੀ ਤੇ ਦੇਸ਼ ਨੂੰ ਤੋੜਨ ਦੀ ਘਿਨਾਓਣੀ ਕੋਸ਼ਿਸ਼ ਸੀ।
ਨਿਆਂ ਦੀ ਪ੍ਰਤਿਗਿਆ ਸਿੰਦੂਰ : PM
ਆਪ੍ਰੇਸ਼ਨ ਸਿੰਦੂਰ ਨਿਆਂ ਦੀ ਪ੍ਰਤਿਗਿਆ ਹੈ। 6 ਮਈ ਦੀ ਰਾਤ ਤੇ 7 ਮਈ ਦੀ ਸਵੇਰ ਪੂਰੀ ਦੁਨੀਆ ਨੇ ਇਸ ਨੂੰ ਨਤੀਜਿਆਂ ਵੱਜੋਂ ਦੇਖਿਆ। ਭਾਰਤ ਦੀਆਂ ਫੌਜਾਂ ਨੇ ਪਾਕਿਸਤਾਨ ਵਿਚ ਅੱਤਵਾਦ ਦੇ ਟਿਕਾਣਿਆਂ ਉੱਤੇ ਸਟੀਕ ਹਮਲੇ ਕੀਤੇ। ਅੱਤਵਾਦੀਆਂ ਨੇ ਸਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਭਾਰਤ ਅਜਿਹਾ ਕਰੇਗਾ। ਪਰ ਜਦੋਂ ਦੇਸ਼ ਇਕਜੁੱਟ ਹੁੰਦਾ ਹੈ ਤਾਂ ਰਾਸ਼ਟਰ ਸਭ ਤੋਂ ਉੱਪਰ ਹੁੰਦਾ ਹੈ ਤਾਂ ਅਜਿਹੇ ਫੈਸਲੇ ਲਏ ਜਾਂਦੇ ਹਨ। ਜਦੋਂ ਪਾਕਿਸਤਾਨ ਵਿਚ ਅੱਤਵਾਦ ਦੇ ਅੱਡਿਆਂ ਉਤੇ ਭਾਰਤੀ ਮਿਜ਼ਾਇਲਾਂ ਨੇ ਹਮਲਾਂ ਬੋਲਿਆ ਤਾਂ ਅੱਤਵਾਦੀਆਂ ਦਾ ਹੌਂਸਲਾ ਡਗਮਗਾ ਗਿਆ।
ਪਾਕਿਸਤਾਨ ਨੇ ਦਿੱਤਾ ਅੱਤਵਾਦ ਦਾ ਸਾਥ
ਪਾਕਿਸਤਾਨ ਨੇ ਅੱਤਵਾਦ ਦਾ ਵਿਰੋਧ ਕਰਨ ਦੀ ਬਜਾਏ ਅੱਤਵਾਦ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਪਾਕਿਸਤਾਨ ਨੇ ਭਾਰਤੀ ਘਰਾਂ ਨੂੰ ਨਿਸ਼ਾਨਾ ਬਣਾਇਆ। ਉਸ ਨੇ ਸਾਡੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਖੁਦ ਬੇਨਕਾਬ ਹੋ ਗਿਆ। ਦੁਨੀਆ ਨੇ ਦੇਖਿਆ ਪਾਕਿਸਤਾਨ ਦੇ ਡਰੋਨ ਤੇ ਮਿਜ਼ਾਇਲਾਂ ਭਾਰਤ ਦੇ ਸਾਹਮਣੇ ਤਿਨਕੇ ਵਾਂਗ ਬਿਖਰ ਗਏ। ਭਾਰਤ ਨੇ ਪਾਕਿਸਤਾਨ ਦੇ ਸੀਨੇ ਉੱਤੇ ਵਾਰ ਕੀਤਾ ਹੈ। ਭਾਰਤ ਦੇ ਡਰੋਨ ਤੇ ਮਿਜ਼ਾਈਲਾਂ ਨੇ ਸਟੀਕਦਾ ਦੇ ਨਾਲ ਹਮਲਾ ਕੀਤਾ। ਭਾਰਤੀ ਏਅਰਬੇਸ ਨੂੰ ਨੁਕਸਾਨ ਪਹੁੰਚਾਇਆ ਗਿਆ, ਜਿਸ ਉੱਤੇ ਪਾਕਿਸਤਾਨ ਨੂੰ ਘਮੰਡ ਸੀ। ਪਾਕਿਸਤਾਨ ਨੂੰ ਕਦੇ ਵੀ ਇਸ ਦਾ ਅੰਦਾਜ਼ਾ ਨਹੀਂ ਸੀ। ਪਾਕਿਸਤਾਨ ਦੁਨੀਆ ਭਰ ਵਿਚ ਅੱਤਵਾਦ ਖਤਮ ਕਰਨ ਦੀ ਅਪੀਲ ਕਰ ਰਿਹਾ ਸੀ। ਪਰ 10 ਮਈ ਦੀ ਦੁਪਹਿਰੇ ਪਾਕਿਸਤਾਨੀ ਫੌਜ ਨੇ ਸਾਡੇ ਡੀਜੀਐੱਮਓ ਨੂੰ ਸੰਪਰਕ ਕੀਤਾ ਪਰ ਉਦੋਂ ਤਕ ਅਸੀ ਸਾਰੀ ਕਾਰਵਾਈ ਪਾ ਦਿੱਤੀ ਹੈ।
ਨਹੀਂ ਸਹਾਂਗੇ ਨਿਊਕਲੀਅਰ ਧਮਕੀਆਂ
ਪਾਕਿਸਤਾਨ ਦੇ ਕਈ ਅੱਤਵਾਦੀ ਟਿਕਾਣਿਆਂ ਨੂੰ ਅਸੀਂ ਖੰਡਰ ਬਣਾ ਦਿੱਤਾ। ਜਦੋਂ ਪਾਕਿਸਤਾਨ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਵੱਲੋਂ ਅੱਗੇ ਤੋਂ ਅਜਿਹਾ ਨਹੀਂ ਕੀਤਾ ਜਾਵੇਗਾ ਤਾਂ ਭਾਰਤ ਨੇ ਇਸ ਉੱਤੇ ਵਿਚਾਰ ਕੀਤਾ। ਅਸੀਂ ਆਪਣੀ ਕਾਰਵਾਈ ਸਿਰਫ ਟਾਲੀ ਹੈ। ਅਸੀਂ ਅਗਲੀ ਕਾਰਵਾਈ ਤੋਂ ਬਾਅਦ ਹੀ ਫੈਸਲਾ ਲਵਾਂਗੇ। ਸਾਡੀਆਂ ਫੌਜਾਂ ਲਗਾਤਾਰ ਅਲਰਟ ਉੱਤੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਕੋਈ ਵੀ ਨਿਊਕਲੀਅਰ ਬਲੈਕਮੇਲਿੰਗ ਨਹੀਂ ਸਹਾਂਗੇ। ਕੋਈ ਵੀ ਅਜਿਹਾ ਨਾ ਸੋਚੇ ਕਿ ਅਜਿਹਾ ਹੋ ਸਕੇਗਾ।
ਇਹ ਅੱਤਵਾਦ ਦਾ ਦੌਰ ਨਹੀਂ
ਇਹ ਜੰਗ ਦਾ ਦੌਰ ਨਹੀਂ ਹੈ ਪਰ ਇਹ ਦੌਰ ਅੱਤਵਾਦ ਦਾ ਵੀ ਨਹੀਂ ਹੈ। ਪਾਕਿਸਤਾਨੀ ਫੌਜ ਪਾਕਿਸਤਾਨ ਦੀ ਸਰਕਾਰ ਜਿਸ ਤਰ੍ਹਾਂ ਪਾਕਿਸਤਾਨ ਦਾ ਸਾਥ ਦੇ ਰਹੇ ਹਨ। ਉਹ ਪਾਕਿਸਤਾਨ ਨੂੰ ਹੀ ਖਤਮ ਕਰ ਦੇਵੇਗਾ। ਜੇ ਪਾਕਿਸਤਾਨ ਨੂੰ ਬਚਣਾ ਹੈ ਤਾਂ ਉਸ ਨੂੰ ਸੁਧਾਰ ਕਰਨੇ ਪੈਣਗੇ। ਇਸ ਤੋਂ ਇਲਾਵਾ ਸ਼ਾਂਤੀ ਦਾ ਕੋਈ ਰਸਤਾ ਨਹੀਂ ਹੈ। ਭਾਰਤ ਦਾ ਵਿਚਾਰ ਸਾਫ ਹੈ। ਟੈਰਰ ਤੇ ਟਾਕ ਇਕੱਠੇ ਨਹੀਂ ਹੋ ਸਕਦੇ। ਇਕ ਵਾਰ ਫਿਰ ਭਾਰਤ ਦੀ ਫੌਜ, ਭਾਰਤ ਦਾ ਸੰਕਲਪ ਨੂੰ ਨਮਨ ਕਰਦਾਂ ਹਾਂ। ਭਾਰਤ ਮਾਤਾ ਦੀ ਜੈ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਅਤੇ 7 ਮਈ ਤੋਂ 10 ਮਈ ਤੱਕ ਫੌਜੀ ਗਤੀਵਿਧੀਆਂ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ 8 ਵਜੇ ਰਾਸ਼ਟਰ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਦਾ ਸੰਬੋਧਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੋਵਾਂ ਦੇਸ਼ਾਂ ਨੇ ਜ਼ਮੀਨ, ਹਵਾ ਅਤੇ ਸਮੁੰਦਰ 'ਤੇ ਸਾਰੇ ਫੌਜੀ ਹਮਲਿਆਂ ਨੂੰ ਰੋਕਣ ਲਈ ਆਪਸੀ ਸਹਿਮਤੀ ਪ੍ਰਗਟ ਕੀਤੀ ਹੈ। ਇਹ ਜੰਗਬੰਦੀ ਭਾਰਤ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤੇ ਜਾਣ ਤੋਂ ਬਾਅਦ ਹੋਈ ਹੈ। ਭਾਰਤ ਨੇ 7 ਮਈ ਦੀ ਸਵੇਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਲਸ਼ਕਰ, ਜੈਸ਼ ਅਤੇ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਨੌਂ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਲਈ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ। ਇਸ ਕਾਰਵਾਈ ਦੌਰਾਨ ਘੱਟੋ-ਘੱਟ 100 ਅੱਤਵਾਦੀ ਮਾਰੇ ਗਏ।