Monday, May 12, 2025
BREAKING
PM ਮੋਦੀ ਦੀ ਪਾਕਿਸਤਾਨ ਨੂੰ ਸਿੱਧੀ ਚਿਤਾਵਨੀ! 'ਟੈਰਰ ਤੇ ਟ੍ਰੇਡ ਇਕੱਠੇ ਨਹੀਂ' ਦੇਸ਼ ਦੀਆਂ ਤਿੰਨੋਂ ਫੌਜਾਂ ਤੇ ਵਿਗਿਆਨੀਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਲਾਮ : PM ਮੋਦੀ ਭਾਰਤ-ਪਾਕਿ ਦੇ DGMO's ਵਿਚਾਲੇ ਗੱਲਬਾਤ ਖਤਮ, ਜੰਗਬੰਦੀ ਤੋਂ ਬਾਅਦ ਪਹਿਲੀ ਵਾਰ ਹੋਈ ਚਰਚਾ ਅੱਜ ਰਾਤ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ PM ਮੋਦੀ ਦਿੱਲੀ ਵਿਧਾਨ ਸਭਾ ਦਾ ਮੰਗਲਵਾਰ ਤੋਂ ਸ਼ੁਰੂ ਹੋਣ ਵਾਲਾ ਬਜਟ ਸੈਸ਼ਨ ਦਾ ਦੂਜਾ ਪੜਾਅ ਰੱਦ ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਫਰਾਰ ਹੋਇਆ ਅੱਤਵਾਦੀ ਕਸ਼ਮੀਰਾ ਸਿੰਘ 9 ਸਾਲ ਬਾਅਦ ਗ੍ਰਿਫ਼ਤਾਰ ਵੱਡੀ ਖ਼ਬਰ: ਪੰਜਾਬ 'ਚ ਸਕੂਲਾਂ ਤੇ ਸਿੱਖਿਆ ਸੰਸਥਾਨਾਂ ਨੂੰ ONLINE ਪੜ੍ਹਾਈ ਕਰਵਾਉਣ ਦੇ ਹੁਕਮ S-400 ਤੋਂ ਬਾਅਦ ਹੁਣ S-500 ਦੀ ਤਿਆਰੀ 'ਚ ਭਾਰਤ, ਰੂਸ ਨਾਲ ਕੀਤਾ ਜਾ ਸਕਦੈ ਵੱਡਾ ਸੌਦਾ ਫੌਜ ਨੇ ਜਾਰੀ ਕੀਤੀ ਵੀਡੀਓ, ਹੁਣ ਅਪੀਲ ਨਹੀਂ ਜੰਗ ਹੋਵੇਗੀ ਪਾਣੀ ਦੇ ਮੁੱਦੇ 'ਤੇ ਐਕਸ਼ਨ 'ਚ ਪੰਜਾਬ ਸਰਕਾਰ, BBMB ਖ਼ਿਲਾਫ਼ ਪੁੱਜੀ ਹਾਈਕੋਰਟ

ਰਾਸ਼ਟਰੀ

ਆਪ੍ਰੇਸ਼ਨ ਸਿੰਦੂਰ ਤਹਿਤ ਭਾਰਤ ਦਾ ਪਾਕਿ ਨੂੰ ਸਖ਼ਤ ਸੁਨੇਹਾ, ਜੰਗ ਸਿਰਫ਼ ਸਾਡੀਆਂ ਫ਼ੌਜਾਂ ਹੀ ਨਹੀਂ ਸਗੋਂ ...

12 ਮਈ, 2025 04:33 PM

ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਖ਼ਿਲਾਫ਼ ਆਪ੍ਰੇਸ਼ਨ ਸਿੰਦੂਰ ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦੀ ਰੱਖਿਆ ’ਚ ਇਕ ਮੀਲ ਪੱਥਰ ਸਾਬਤ ਹੋਇਆ ਹੈ। ਇਸ ਆਪ੍ਰੇਸ਼ਨ ਨੇ ਪਾਕਿਸਤਾਨ ਨੂੰ ਇਕ ਸਖ਼ਤ ਸੰਦੇਸ਼ ਇਹ ਵੀ ਦੇ ਦਿੱਤਾ ਹੈ ਕਿ ਜੰਗ ਸਿਰਫ਼ ਸਾਡੀਆਂ ਫ਼ੌਜਾਂ ਹੀ ਨਹੀਂ ਸਗੋਂ ਪੂਰਾ ਭਾਰਤ ਲੜਦਾ ਹੈ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਨੂੰ ਲੈ ਕੇ ਪਹਿਲਗਾਮ ਹਮਲੇ ਅਤੇ ਹੁਣ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਕਸ਼ਮੀਰ ਦੀ ਤਸਵੀਰ ਹੀ ਬਦਲ ਜਾਵੇਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਜੰਗ ’ਚ ਪੂਰੀ ਕਸ਼ਮੀਰ ਘਾਟੀ ਦੇਸ਼ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੀ। ਪਹਿਲਗਾਮ ਹਮਲੇ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਕਸ਼ਮੀਰ ’ਚ 25 ਅਪ੍ਰੈਲ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਸ਼੍ਰੀਨਗਰ ਦੀ ਜਾਮੀਆ ਮਸਜ਼ਿਦ ਤੋਂ ਲੋਕਾਂ ਨੇ ਪਾਕਿਸਤਾਨ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ, ਹਾਲਾਂਕਿ ਪਿਛਲੇ ਸਮੇਂ ’ਤੇ ਝਾਤ ਮਾਰੀਏ ਤਾਂ 2019 ’ਚ ਜੁੰਮੇ ਦੀਆਂ ਨਮਾਜ਼ਾਂ ਤੋਂ ਬਾਅਦ ਫ਼ੌਜ ’ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਆਮ ਸਨ।

 

ਘਾਟੀ ’ਚ ਅਜੇ ਵੀ ਗੱਦਾਰਾਂ ਦੀ ਕਮੀ ਨਹੀਂ
ਕਸ਼ਮੀਰ ਦੇ ਲੋਕਾਂ ਵੱਲੋਂ ਪਾਕਿਸਤਾਨ ਦੇ ਸਪਾਂਸਰਡ ਅੱਤਵਾਦ ਖ਼ਿਲਾਫ਼ ਪਹਿਲੀ ਵਾਰ ਖੁੱਲ੍ਹ ਕੇ ਆਵਾਜ਼ ਉਠਾਉਣੀ ਇਕ ਵੱਡੀ ਤਬਦੀਲੀ ਦਾ ਸੰਕੇਤ ਹੈ। ਕਸ਼ਮੀਰੀ ਨੌਜਵਾਨਾਂ ਦਾ ਇਕ ਵੱਡਾ ਹਿੱਸਾ ਅੱਤਵਾਦ ਖ਼ਿਲਾਫ਼ ਲਾਮਬੰਦ ਹੋ ਚੁੱਕਾ ਹੈ। ਹਾਲਾਂਕਿ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਕਸ਼ਮੀਰ ’ਚ ਸਥਿਤੀ ਅਚਾਨਕ ਬਦਲ ਜਾਵੇਗੀ ਕਿਉਂਕਿ ਖ਼ਫ਼ੀਆ ਰਿਪੋਰਟਾਂ ਦੱਸਦੀਆਂ ਹਨ ਕਿ ਘਾਟੀ ਵਿਚ ਅਜੇ ਵੀ ਗੱਦਾਰਾਂ ਦੀ ਕੋਈ ਕਮੀ ਨਹੀਂ ਹੈ। ਇਸ ਲਈ ਕਸ਼ਮੀਰੀ ਨੌਜਵਾਨਾਂ ਨੂੰ ਹੋਰ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ ਉਹ ਇਨ੍ਹਾਂ ਗੱਦਾਰਾਂ ਦਾ ਪਰਦਾਫਾਸ਼ ਕਰਕੇ ਸੁਰੱਖਿਆ ਏਜੰਸੀਆਂ ਦੀ ਮਦਦ ਕਰ ਸਕਣ।

 

ਅੱਤਵਾਦੀ ਸੰਗਠਨਾਂ ਨੇ ਕਿਉਂ ਬਦਲੀ ਰਣਨੀਤੀ?
ਮਾਹਿਰਾਂ ਦਾ ਕਹਿਣਾ ਹੈ ਕਿ ਧਾਰਾ 370 ਅਤੇ 35ਏ ਨੂੰ ਖ਼ਤਮ ਕਰਨ ਤੋਂ ਬਾਅਦ ਕਸ਼ਮੀਰ ਦੇ ਨੌਜਵਾਨਾਂ ’ਚ ਮਾਨਸਿਕ ਤੌਰ ’ਤੇ ਬਹੁਤ ਬਦਲਾਅ ਆਇਆ ਹੈ। ਧਾਰਾ 370 ਨੂੰ ਖ਼ਤਮ ਕਰਨ ਤੋਂ ਪਹਿਲਾਂ ਖੇਤਰੀ ਰਾਜਨੀਤਿਕ ਪਾਰਟੀਆਂ ਘਾਟੀ ’ਚ ਪਾਕਿਸਤਾਨ ਦੇ ਸਪਾਂਸਰਡ ਅੱਤਵਾਦ ਨੂੰ ਨਜ਼ਰਅੰਦਾਜ਼ ਕਰਦੀਆਂ ਸਨ, ਜਿਸ ਕਾਰਨ ਕਸ਼ਮੀਰ ਕੁਸ਼ਾਸਨ, ਭ੍ਰਿਸ਼ਟਾਚਾਰ ਅਤੇ ਤਾਨਾਸ਼ਾਹੀ ਸ਼ਾਸਨ ਦਾ ਸ਼ਿਕਾਰ ਸੀ।
ਹਾਲਾਂਕਿ 2019 ਤੋਂ ਬਾਅਦ ਕੇਂਦਰ ਸਰਕਾਰ ਨੇ ਵੱਖਵਾਦ ਅਤੇ ਓਵਰਗਰਾਊਂਡ ਸਮਰਥਕਾਂ (ਓ. ਜੀ. ਡਬਲਿਊ.) ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨੇ ਵੀ ਆਪਣੀ ਰਣਨੀਤੀ ਬਦਲੀ ਅਤੇ ਕਸ਼ਮੀਰ ਟਾਈਗਰਜ਼, ਜੈਸ਼-ਏ-ਮੁਹੰਮਦ ਦੇ ਪੀਪਲਜ਼ ਐਂਟੀ ਫਸਿਸਟ ਫਰੰਟ ਅਤੇ ਲਸ਼ਕਰ-ਏ-ਤੋਇਬਾ ਦੇ ਟੀ. ਆਰ. ਐੱਫ਼. ਵਰਗੇ ਸੰਗਠਨ ਬਣਾ ਲਏ।

 

ਟੀ. ਆਰ. ਐੱਫ਼. ਨੂੰ ਆਉਣਾ ਪਿਆ ਬੈਕਫੁਟ ’ਤੇ
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਕਸ਼ਮੀਰ ਦੇ ਲੋਕਾਂ ਨੇ ਜਿਸ ਤਰ੍ਹਾਂ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ, ਉਸ ਨੂੰ ਵੇਖ ਕੇ ਪਾਕਿਸਤਾਨ ਨੂੰ ਵੀ ਵੱਡਾ ਝਟਕਾ ਲੱਗਾ ਕਿਉਂਕਿ ਪਿਛਲੇ 35 ਸਾਲਾਂ ’ਚ ਇਹ ਪਹਿਲੀ ਵਾਰ ਸੀ ਕਿ ਇੰਨੇ ਵੱਡੇ ਪੱਧਰ ’ਤੇ ਪਾਕਿਸਤਾਨ ਦੇ ਸਪਾਂਸਰਡ ਅੱਤਵਾਦ ਖ਼ਿਲਾਫ਼ ਕਸ਼ਮੀਰੀ ਲੋਕ ਸੜਕਾਂ ’ਤੇ ਉੱਤਰ ਆਏ ਸਨ।
ਇਸ ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਹੀ ਕਾਰਨ ਹੈ ਕਿ ਟੀ. ਆਰ. ਐੱਫ਼. ਨੇ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ। ਟੀ. ਆਰ. ਐੱਫ਼. ਨੂੰ ਘਬਰਾਹਟ ’ਚ ਬੈਕਫੁਟ ’ਤੇ ਆਉਣਾ ਪਿਆ ਅਤੇ ਕਹਿਣਾ ਪਿਆ ਕਿ ਇਹ ਹਮਲਾ ਕਸ਼ਮੀਰ ’ਚ ਬਾਗ਼ੀ ਆਵਾਜ਼ਾਂ ਨੂੰ ਬਦਨਾਮ ਕਰਨ ਲਈ ਇਕ ਯੋਜਨਾਬੱਧ ਮੁਹਿੰਮ ਦਾ ਹਿੱਸਾ ਹੈ।

 

ਕਸ਼ਮੀਰ ’ਚ ਪ੍ਰਵਾਸੀ ਅੱਤਵਾਦੀਆਂ ਦੇ ਨਿਸ਼ਾਨੇ ’ਤੇ
ਟੀ. ਆਰ. ਐੱਫ਼. ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਕਸ਼ਮੀਰੀ ਅਜੇ ਵੀ ਅੱਤਵਾਦੀਆਂ ਦੀ ਮੁਹਿੰਮ ਨਾਲ ਖੜ੍ਹੇ ਹਨ। ਭਾਰਤੀ ਅਧਿਕਾਰੀਆਂ ਅਨੁਸਾਰ ਕਸ਼ਮੀਰ ’ਚ ਹਿੰਦੂਆਂ, ਸਿੱਖਾਂ, ਪ੍ਰਵਾਸੀ ਮਜ਼ਦੂਰਾਂ ਅਤੇ ਪੁਲਸ ਵਾਲਿਆਂ ਦੀ ਹੱਤਿਆ ਕਰਕੇ ਟੀ. ਆਰ. ਐੱਫ਼. ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਸ਼ਮੀਰ ਬਾਹਰੀ ਲੋਕਾਂ ਲਈ ਕਿੰਨਾ ਖ਼ਤਰਨਾਕ ਹੈ। ਉਹ ਆਪਣੀ ਹਿੰਸਾ ਨੂੰ ਹੱਕਾਂ ਦੀ ਲੜਾਈ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨਾਲ ਜੰਗਬੰਦੀ ਤੋਂ ਬਾਅਦ ਕੇਂਦਰ ਸਰਕਾਰ ਨੂੰ ਕਸ਼ਮੀਰ ’ਚ ਝੂਠਾ ਪ੍ਰਚਾਰ ਕਰਨ ਵਾਲੇ ਸੋਸ਼ਲ ਮੀਡੀਆ ਨੈੱਟਵਰਕ ’ਤੇ ਵੀ ਲਗਾਮ ਲਾਉਣੀ ਪਵੇਗੀ। ਪਾਕਿਸਤਾਨ ਇੰਟਰਨੈੱਟ ਅਤੇ ਆਪਣੇ ਸੋਸ਼ਲ ਮੀਡੀਆ ਦੇ ਫਰਜ਼ੀ ਖਾਤਿਆਂ ਰਾਹੀਂ ਕਸ਼ਮੀਰੀਆਂ ਦੀਆਂ ਭਾਵਨਾਵਾਂ ਨਾਲ ਖੇਡਣਾ ਬੰਦ ਨਹੀਂ ਕਰੇਗਾ। ਕਸ਼ਮੀਰੀ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਾਉਣ ਦੀ ਵੀ ਲੋੜ ਹੈ।


ਮਾਰੇ ਜਾ ਚੁੱਕੇ ਹਨ 108 ਟੀ. ਆਰ. ਐੱਫ਼. ਦੇ ਅੱਤਵਾਦੀ
ਦਿ ਰਜ਼ਿਸਟੈਂਸ ਫਰੰਟ (ਟੀ. ਆਰ. ਐੱਫ਼.) ਦਾ ਪਹਿਲੀ ਵਾਰ ਜਨਤਕ ਤੌਰ ’ਤੇ ਜ਼ਿਕਰ ਮਈ 2020 ’ਚ ਤਤਕਾਲੀ ਭਾਰਤੀ ਫ਼ੌਜ ਮੁਖੀ ਜਨਰਲ ਮੁਕੁੰਦ ਨਰਵਣੇ ਨੇ ਕੀਤਾ ਸੀ। ਭਾਰਤੀ ਸਮਾਚਾਰ ਏਜੰਸੀ ਏ. ਐੱਨ. ਆਈ. ਨੂੰ ਦਿੱਤੀ ਇਕ ਇੰਟਰਵਿਊ ’ਚ ਜਨਰਲ ਨਰਵਣੇ ਨੇ ਕਿਹਾ ਸੀ ਕਿ ਮੈਂ ਇਸ ਨੂੰ ਟੈਰਰ ਰੀਵਾਈਵਲ ਫਰੰਟ ਕਹਾਂਗਾ। ਇਹ ਵੱਖਰੇ ਨਾਂ ਵਾਲਾ ਇਕ ਹੋਰ ਅੱਤਵਾਦੀ ਸੰਗਠਨ ਹੈ। ਇਸ ਅੱਤਵਾਦੀ ਸੰਗਠਨ ਨੂੰ ਸਰਹੱਦ ਪਾਰ ਤੋਂ ਸਮਰਥਨ ਮਿਲ ਰਿਹਾ ਹੈ। ਇਸ ਨਾਲ ਢੁੱਕਵੇਂ ਢੰਗ ਨਾਲ ਨਜਿੱਠਿਆ ਜਾਵੇਗਾ। ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ 2022 ਵਿਚ ਜੰਮੂ-ਕਸ਼ਮੀਰ ’ਚ 172 ਅੱਤਵਾਦੀ ਮਾਰੇ ਗਏ ਸਨ। ਇਨ੍ਹਾਂ ’ਚੋਂ 108 ਟੀ. ਆਰ. ਐੱਫ਼. ਨਾਲ ਸਬੰਧਤ ਹਨ। ਉਥੇ ਹੀ ਅਪ੍ਰੈਲ 2020 ਤੋਂ ਹੁਣ ਤੱਕ 25 ਤੋਂ ਵੱਧ ਹਮਲਿਆਂ ’ਚ ਟੀ. ਆਰ. ਐੱਫ਼. ਸ਼ਾਮਲ ਰਿਹਾ ਹੈ।

 

ਕਿਵੇਂ ਕੰਮ ਕਰਦਾ ਹੈ ਟੀ. ਆਰ. ਐੱਫ਼.
ਜਨਵਰੀ 2023 ਵਿਚ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਟੀ. ਆਰ. ਐੱਫ਼. ਨੂੰ ਅੱਤਵਾਦੀ ਸੰਗਠਨ ਐਲਾਨਿਆ ਸੀ। ਉਸ ਸਮੇਂ ਜਾਰੀ ਇਕ ਨੋਟੀਫਿਕੇਸ਼ਨ ’ਚ ਗ੍ਰਹਿ ਮੰਤਰਾਲੇ ਨੇ ਕਿਹਾ ਸੀ ਕਿ 2019 ’ਚ ਹੋਂਦ ਵਿਚ ਆਇਆ ਟੀ. ਆਰ. ਐੱਫ਼. ਲਸ਼ਕਰ-ਏ-ਤੋਇਬਾ ਦਾ ਫਰੰਟ ਸੰਗਠਨ ਹੈ। ਨੋਟੀਫਿਕੇਸ਼ਨ ਦੇ ਅਨੁਸਾਰ ਟੀ. ਆਰ. ਐੱਫ਼. ਅੱਤਵਾਦੀ ਗਤੀਵਿਧੀਆਂ ਨੂੰ ਭੜਕਾਉਣ ਲਈ ਆਨਲਾਈਨ ਮਾਧਿਅਮ ਰਾਹੀਂ ਨੌਜਵਾਨਾਂ ਦੀ ਭਰਤੀ ਕਰਦਾ ਹੈ ਅਤੇ ਅੱਤਵਾਦੀ ਗਤੀਵਿਧੀਆਂ ਦਾ ਪ੍ਰਚਾਰ ਫੈਲਾਉਣ, ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਅਤੇ ਪਾਕਿਸਤਾਨ ਤੋਂ ਜੰਮੂ-ਕਸ਼ਮੀਰ ’ਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ’ਚ ਸ਼ਾਮਲ ਰਹਿੰਦਾ ਹੈ।

 

ਪਾਕਿਸਤਾਨ ’ਤੇ ਨਹੀਂ ਕੀਤਾ ਜਾ ਸਕਦਾ ਭਰੋਸਾ
ਧਾਰਾ 370 ਹਟਾਏ ਜਾਣ ਤੋਂ ਬਾਅਦ ਪਿਛਲੇ ਕੁਝ ਸਾਲਾਂ ਵਿਚ ਵੱਡੀ ਗਿਣਤੀ ’ਚ ਸੈਲਾਨੀ ਕਸ਼ਮੀਰ ਪਹੁੰਚ ਰਹੇ ਹਨ। ਜੰਮੂ-ਕਸ਼ਮੀਰ ਸਰਕਾਰ ਦੇ ਅੰਕੜਿਆਂ ਅਨੁਸਾਰ ਸਾਲ 2023 ਤੋਂ ਹੁਣ ਤੱਕ 20 ਲੱਖ ਤੋਂ ਵੱਧ ਸੈਲਾਨੀ ਕਸ਼ਮੀਰ ਪਹੁੰਚੇ ਹਨ। ਭਾਰਤ ਨੇ ਕਸ਼ਮੀਰ ਨੂੰ ਇਕ ਮਜ਼ਬੂਤ ਸੜਕੀ ਬੁਨਿਆਦੀ ਢਾਂਚੇ ਅਤੇ ਰੇਲ ਨੈੱਟਵਰਕ ਨਾਲ ਜੋੜਨ ਲਈ ਵੀ ਯਤਨ ਤੇਜ਼ ਕਰ ਦਿੱਤੇ ਹਨ। 19 ਅਪ੍ਰੈਲ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੰਮੂ ਦਾ ਦੌਰਾ ਕਰਕੇ ਜੰਮੂ-ਕਸ਼ਮੀਰ ਨੂੰ ਜੋੜਨ ਵਾਲੀ ਰੇਲ ਸੇਵਾ ਦਾ ਉਦਘਾਟਨ ਕਰਨਾ ਸੀ। ਹਾਲਾਂਕਿ ਬਾਅਦ ਵਿਚ ਇਹ ਦੌਰਾ ਮੁਲਤਵੀ ਕਰ ਦਿੱਤਾ ਗਿਆ। ਮਾਹਿਰਾਂ ਅਨੁਸਾਰ ਪਾਕਿਸਤਾਨ ’ਤੇ ਅਜੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਕਸ਼ਮੀਰੀ ਲੋਕਾਂ ’ਚ ਜੋ ਪਾਕਿਸਤਾਨੀ ਅੱਤਵਾਦ ਖ਼ਿਲਾਫ਼ ਅਲਖ ਜਾਗੀ ਹੈ, ਉਸ ਨੂੰ ਉਤਸ਼ਾਹਤ ਕਰਨ ਦੀ ਲੋੜ ਹੈ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

PM ਮੋਦੀ ਦੀ ਪਾਕਿਸਤਾਨ ਨੂੰ ਸਿੱਧੀ ਚਿਤਾਵਨੀ! 'ਟੈਰਰ ਤੇ ਟ੍ਰੇਡ ਇਕੱਠੇ ਨਹੀਂ'

PM ਮੋਦੀ ਦੀ ਪਾਕਿਸਤਾਨ ਨੂੰ ਸਿੱਧੀ ਚਿਤਾਵਨੀ! 'ਟੈਰਰ ਤੇ ਟ੍ਰੇਡ ਇਕੱਠੇ ਨਹੀਂ'

ਦੇਸ਼ ਦੀਆਂ ਤਿੰਨੋਂ ਫੌਜਾਂ ਤੇ ਵਿਗਿਆਨੀਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਲਾਮ : PM ਮੋਦੀ

ਦੇਸ਼ ਦੀਆਂ ਤਿੰਨੋਂ ਫੌਜਾਂ ਤੇ ਵਿਗਿਆਨੀਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਲਾਮ : PM ਮੋਦੀ

ਭਾਰਤ-ਪਾਕਿ ਦੇ DGMO's ਵਿਚਾਲੇ ਗੱਲਬਾਤ ਖਤਮ, ਜੰਗਬੰਦੀ ਤੋਂ ਬਾਅਦ ਪਹਿਲੀ ਵਾਰ ਹੋਈ ਚਰਚਾ

ਭਾਰਤ-ਪਾਕਿ ਦੇ DGMO's ਵਿਚਾਲੇ ਗੱਲਬਾਤ ਖਤਮ, ਜੰਗਬੰਦੀ ਤੋਂ ਬਾਅਦ ਪਹਿਲੀ ਵਾਰ ਹੋਈ ਚਰਚਾ

ਅੱਜ ਰਾਤ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ PM ਮੋਦੀ

ਅੱਜ ਰਾਤ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ PM ਮੋਦੀ

ਦਿੱਲੀ ਵਿਧਾਨ ਸਭਾ ਦਾ ਮੰਗਲਵਾਰ ਤੋਂ ਸ਼ੁਰੂ ਹੋਣ ਵਾਲਾ ਬਜਟ ਸੈਸ਼ਨ ਦਾ ਦੂਜਾ ਪੜਾਅ ਰੱਦ

ਦਿੱਲੀ ਵਿਧਾਨ ਸਭਾ ਦਾ ਮੰਗਲਵਾਰ ਤੋਂ ਸ਼ੁਰੂ ਹੋਣ ਵਾਲਾ ਬਜਟ ਸੈਸ਼ਨ ਦਾ ਦੂਜਾ ਪੜਾਅ ਰੱਦ

S-400 ਤੋਂ ਬਾਅਦ ਹੁਣ S-500 ਦੀ ਤਿਆਰੀ 'ਚ ਭਾਰਤ, ਰੂਸ ਨਾਲ ਕੀਤਾ ਜਾ ਸਕਦੈ ਵੱਡਾ ਸੌਦਾ

S-400 ਤੋਂ ਬਾਅਦ ਹੁਣ S-500 ਦੀ ਤਿਆਰੀ 'ਚ ਭਾਰਤ, ਰੂਸ ਨਾਲ ਕੀਤਾ ਜਾ ਸਕਦੈ ਵੱਡਾ ਸੌਦਾ

ਫੌਜ ਨੇ ਜਾਰੀ ਕੀਤੀ ਵੀਡੀਓ, ਹੁਣ ਅਪੀਲ ਨਹੀਂ ਜੰਗ ਹੋਵੇਗੀ

ਫੌਜ ਨੇ ਜਾਰੀ ਕੀਤੀ ਵੀਡੀਓ, ਹੁਣ ਅਪੀਲ ਨਹੀਂ ਜੰਗ ਹੋਵੇਗੀ

'ਅਸੀਂ ਜਦੋਂ ਚਾਹੀਏ, ਜਿੱਥੇ ਚਾਹੀਏ, ਹਮਲਾ ਕਰ ਸਕਦੇ ਹਾਂ...', ਆਪਰੇਸ਼ਨ ਸਿੰਦੂਰ ਦੀ ਸਫ਼ਲਤਾ ਮਗਰੋਂ ਬੋਲੇ DGMO

'ਅਸੀਂ ਜਦੋਂ ਚਾਹੀਏ, ਜਿੱਥੇ ਚਾਹੀਏ, ਹਮਲਾ ਕਰ ਸਕਦੇ ਹਾਂ...', ਆਪਰੇਸ਼ਨ ਸਿੰਦੂਰ ਦੀ ਸਫ਼ਲਤਾ ਮਗਰੋਂ ਬੋਲੇ DGMO

ਕਾਂਗਰਸ ਨੇ ਕਸ਼ਮੀਰ ਮੁੱਦੇ 'ਤੇ ਤੀਜੇ ਪੱਖ ਦੀ ਵਿਚੋਲਗੀ ਨੂੰ ਲੈ ਕੇ ਕੇਂਦਰ ਤੋਂ ਮੰਗਿਆ ਸਪੱਸ਼ਟੀਕਰਨ

ਕਾਂਗਰਸ ਨੇ ਕਸ਼ਮੀਰ ਮੁੱਦੇ 'ਤੇ ਤੀਜੇ ਪੱਖ ਦੀ ਵਿਚੋਲਗੀ ਨੂੰ ਲੈ ਕੇ ਕੇਂਦਰ ਤੋਂ ਮੰਗਿਆ ਸਪੱਸ਼ਟੀਕਰਨ

ਭਾਰਤ-ਪਾਕਿਸਤਾਨ ਦੇ DGMO ਵਿਚਾਲੇ ਗੱਲਬਾਤ ਦਾ ਬਦਲਿਆ ਸਮਾਂ

ਭਾਰਤ-ਪਾਕਿਸਤਾਨ ਦੇ DGMO ਵਿਚਾਲੇ ਗੱਲਬਾਤ ਦਾ ਬਦਲਿਆ ਸਮਾਂ