Saturday, July 11, 2026
BREAKING
​ਜ਼ੀਰਕਪੁਰ: ਵੀ.ਆਈ.ਪੀ. ਰੋਡ 'ਤੇ ਸਾਲਾਂ ਪੁਰਾਣੀ ਜਲਭਰਾਅ ਦੀ ਸਮੱਸਿਆ ਦੇ ਹੱਲ ਲਈ ਕਾਰਜ ਸ਼ੁਰੂ ​ਨਵ-ਨਿਯੁਕਤ ਪ੍ਰਧਾਨ ਗੁਰਪ੍ਰੀਤ ਵਿਰਕ ਵੱਲੋਂ ਅਧਿਕਾਰੀਆਂ ਨਾਲ ਵਾਰਡ ਨੰਬਰ 6 ਦਾ ਨਿਰੀਖਣ, ​ਪ੍ਰਸ਼ਾਸਨਿਕ ਅਣਗਹਿਲੀ: ਜ਼ੀਰਕਪੁਰ-ਨਗਲਾ ਸੜਕ ਦੀ ਐਂਟਰੈਂਸ 'ਤੇ ਬਣੇ 2-2 ਫੁੱਟ ਡੂੰਘੇ ਖੱਡੇ, ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਰਾਹਗੀਰ ਅਵਤਾਰ ਸਿੰਘ ਲੋਹਗੜ੍ਹ ਬਣੇ ਜ਼ੀਰਕਪੁਰ ਦੇ ਨਵੇਂ ਬਲਾਕ ਪ੍ਰਧਾਨ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦਿੱਤੀ ਵਧਾਈ ਉੱਘੀ ਐਂਕਰ ਅਤੇ ਅਦਾਕਾਰਾ ਸਤਿੰਦਰ ਸੱਤੀ ਨੇ ਨੌਜਵਾਨ ਵੋਟਰਾਂ, ਖ਼ਾਸ ਕਰਕੇ ਲੜਕੀਆਂ ਨੂੰ SIR-2026 ਤਹਿਤ ਐਨਿਊਮਰੇਸ਼ਨ ਫਾਰਮ ਭਰਨ ਦੀ ਕੀਤੀ ਅਪੀਲ ਨਯਾਗਾਓਂ ਨਗਰ ਕੌਂਸਲ ਵਿੱਚ ਭਾਜਪਾ ਦਾ ਪ੍ਰਧਾਨ ਬਣਨਾ ਲੋਕਾਂ ਦੇ ਭਰੋਸੇ ਅਤੇ ਵਿਕਾਸ ਦੀ ਰਾਜਨੀਤੀ ਦੀ ਜਿੱਤ : ਨਰਿੰਦਰ ਸਿੰਘ ਰਾਣਾ ਮਾਨਸੂਨ ਦੀ ਸ਼ੁਰੂਆਤ ਮੌਕੇ ਐਸਡੀਐਮ ਤਰਸੇਮ ਚੰਦ ਵੱਲੋਂ ਰੁੱਖ ਲਗਾਉਣ ਮੁਹਿੰਮ ਦਾ ਆਗਾਜ ਪੰਜਾਬ 'ਚ ਫੜਿਆ ਗਿਆ ਨਸ਼ਾ ਸਪਲਾਈ ਕਰਨ ਵਾਲਾ ਗਿਰੋਹ, ਹੈਰੋਇਨ ਦੀ ਵੱਡੀ ਖੇਪ ਤੇ ਡਰੱਗ ਮਨੀ ਬਰਾਮਦ ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਬੋਲੇ ਰਾਜਾ ਵੜਿੰਗ, ਅਗਲੇ ਦੋ ਦਿਨਾਂ 'ਚ ਸਾਰੇ ਇਕੋ ਮੰਚ 'ਤੇ ਹੋ ਸਕਦੇ ਨੇ ਇਕੱਠੇ ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਪੰਜਾਬ

​ਨਵ-ਨਿਯੁਕਤ ਪ੍ਰਧਾਨ ਗੁਰਪ੍ਰੀਤ ਵਿਰਕ ਵੱਲੋਂ ਅਧਿਕਾਰੀਆਂ ਨਾਲ ਵਾਰਡ ਨੰਬਰ 6 ਦਾ ਨਿਰੀਖਣ,

11 ਜੁਲਾਈ, 2026 08:41 PM

ਜ਼ੀਰਕਪੁਰ, (ਅਵਤਾਰ ਸਿੰਘ ਪਾਬਲਾ):-ਜ਼ੀਰਕਪੁਰ ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਅੱਜ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਨਜ਼ਰ ਆਏ। ਸ਼ਹਿਰ ਦੀ ਸਫ਼ਾਈ ਵਿਵਸਥਾ ਅਤੇ ਬੁਨਿਆਦੀ ਢਾਂਚੇ ਨੂੰ ਦਰੁਸਤ ਕਰਨ ਦੇ ਮਕਸਦ ਨਾਲ ਅੱਜ ਉਨ੍ਹਾਂ ਨੇ ਵਾਰਡ ਨੰਬਰ 6 ਦਾ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ  ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਅਤੇ ਵਾਰਡ ਨੰਬਰ 6 ਦੀ ਕੌਂਸਲਰ ਦੇ ਪਤੀ ਵਾਰਡ ਇੰਚਾਰਜ ਮੁਕੇਸ਼ ਸੈਨ ਵੀ ਮੁੱਖ ਰੂਪ ਵਿੱਚ ਮੌਜੂਦ ਸਨ। ਇਸ ਸਾਂਝੀ ਟੀਮ ਵੱਲੋਂ ਵਾਰਡ ਦੇ ਸਾਰੇ ਨਾਲਿਆਂ, ਡਰੇਨੇਜ ਸਿਸਟਮ ਅਤੇ ਸਫ਼ਾਈ ਪ੍ਰਬੰਧਾਂ ਦਾ ਮੌਕੇ 'ਤੇ ਜਾ ਕੇ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਦੌਰੇ ਦੌਰਾਨ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਾਰਡ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਜ਼ਮੀਨੀ ਹਕੀਕਤ ਦੇਖੀ। ਖ਼ਾਸ ਕਰਕੇ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਨਿਕਾਸੀ ਨਾਲਿਆਂ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ, ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਾਸੀਆਂ ਨੂੰ ਜਲ-ਥਲ ਜਾਂ ਗੰਦੇ ਪਾਣੀ ਦੀ ਨਿਕਾਸੀ ਵਰਗੀ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਨਿਰੀਖਣ ਦੌਰਾਨ ਕੁਝ ਥਾਵਾਂ 'ਤੇ ਨਾਲਿਆਂ ਦੀ ਖ਼ਸਤਾ ਹਾਲਤ ਅਤੇ ਸੜਕਾਂ ਦੇ ਹੇਠਾਂ ਬੈਠ ਚੁੱਕੀ ਮਿੱਟੀ ਤੇ ਪਾਈਪਾਂ ਨੂੰ ਦੇਖਦਿਆਂ ਉਨ੍ਹਾਂ ਤੁਰੰਤ ਚਿੰਤਾ ਪ੍ਰਗਟਾਈ। ਮੌਕੇ 'ਤੇ ਮੌਜੂਦ ਸਫ਼ਾਈ ਕਰਮਚਾਰੀਆਂ, ਸੁਪਰਵਾਈਜ਼ਰਾਂ ਅਤੇ ਸਬੰਧਤ ਠੇਕੇਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਪ੍ਰਧਾਨ ਵਿਰਕ ਨੇ ਕਿਹਾ ਕਿ ਸਫ਼ਾਈ ਅਤੇ ਮੁਰੰਮਤ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਸਾਰੇ ਅਧੂਰੇ ਕੰਮਾਂ ਨੂੰ ਤੈਅ ਸਮੇਂ ਦੇ ਅੰਦਰ-ਅੰਦਰ ਅਤੇ ਜਲਦ ਤੋਂ ਜਲਦ ਮੁਕੰਮਲ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਨਗਰ ਕੌਂਸਲ ਦਾ ਮੁੱਖ ਮਕਸਦ ਜ਼ੀਰਕਪੁਰ ਦੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਮਾਹੌਲ ਪ੍ਰਦਾਨ ਕਰਨਾ ਹੈ। ਇਸ ਦੌਰਾਨ ਵਾਰਡ ਪ੍ਰਤੀਨਿਧ ਮੁਕੇਸ਼ ਸੈਨ ਨੇ ਪ੍ਰਧਾਨ ਗੁਰਪ੍ਰੀਤ ਵਿਰਕ ਅਤੇ ਈ.ਓ. ਪਰਵਿੰਦਰ ਸਿੰਘ ਭੱਟੀ ਨੂੰ ਵਾਰਡ ਦੀਆਂ ਕੁਝ ਸਥਾਨਕ ਸਮੱਸਿਆਵਾਂ ਤੋਂ ਜਾਣੂ ਕਰਵਾਇਆ, ਜਿਨ੍ਹਾਂ ਦੇ ਤੁਰੰਤ ਹੱਲ ਲਈ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। ਮੁਕੇਸ਼ ਸੈਨ ਨੇ ਕਿਹਾ ਕਿ ਉਹ ਵਾਰਡ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਹਮੇਸ਼ਾ ਤਤਪਰ ਹਨ ਅਤੇ ਅੱਜ ਦੇ ਇਸ ਨਿਰੀਖਣ ਤੋਂ ਬਾਅਦ ਜਲਦੀ ਹੀ ਵਾਰਡ 6 ਦੀ ਨੁਹਾਰ ਬਦਲੇਗੀ।ਇਸ ਮੋਕੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਨੇ ਵੀ ਫੀਲਡ ਸਟਾਫ ਨੂੰ ਚਿਤਾਵਨੀ ਦਿੱਤੀ ਕਿ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਸਫ਼ਾਈ ਵਿਵਸਥਾ ਨੂੰ ਪਹਿਲ ਦੇ ਅਧਾਰ 'ਤੇ ਸੁਧਾਰਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ।

Have something to say? Post your comment

ਅਤੇ ਪੰਜਾਬ ਖਬਰਾਂ

​ਜ਼ੀਰਕਪੁਰ: ਵੀ.ਆਈ.ਪੀ. ਰੋਡ 'ਤੇ ਸਾਲਾਂ ਪੁਰਾਣੀ ਜਲਭਰਾਅ ਦੀ ਸਮੱਸਿਆ ਦੇ ਹੱਲ ਲਈ ਕਾਰਜ ਸ਼ੁਰੂ

​ਜ਼ੀਰਕਪੁਰ: ਵੀ.ਆਈ.ਪੀ. ਰੋਡ 'ਤੇ ਸਾਲਾਂ ਪੁਰਾਣੀ ਜਲਭਰਾਅ ਦੀ ਸਮੱਸਿਆ ਦੇ ਹੱਲ ਲਈ ਕਾਰਜ ਸ਼ੁਰੂ

​ਪ੍ਰਸ਼ਾਸਨਿਕ ਅਣਗਹਿਲੀ: ਜ਼ੀਰਕਪੁਰ-ਨਗਲਾ ਸੜਕ ਦੀ ਐਂਟਰੈਂਸ 'ਤੇ ਬਣੇ 2-2 ਫੁੱਟ ਡੂੰਘੇ ਖੱਡੇ, ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਰਾਹਗੀਰ

​ਪ੍ਰਸ਼ਾਸਨਿਕ ਅਣਗਹਿਲੀ: ਜ਼ੀਰਕਪੁਰ-ਨਗਲਾ ਸੜਕ ਦੀ ਐਂਟਰੈਂਸ 'ਤੇ ਬਣੇ 2-2 ਫੁੱਟ ਡੂੰਘੇ ਖੱਡੇ, ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਰਾਹਗੀਰ

ਅਵਤਾਰ ਸਿੰਘ ਲੋਹਗੜ੍ਹ ਬਣੇ ਜ਼ੀਰਕਪੁਰ ਦੇ ਨਵੇਂ ਬਲਾਕ ਪ੍ਰਧਾਨ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦਿੱਤੀ ਵਧਾਈ

ਅਵਤਾਰ ਸਿੰਘ ਲੋਹਗੜ੍ਹ ਬਣੇ ਜ਼ੀਰਕਪੁਰ ਦੇ ਨਵੇਂ ਬਲਾਕ ਪ੍ਰਧਾਨ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦਿੱਤੀ ਵਧਾਈ

ਉੱਘੀ ਐਂਕਰ ਅਤੇ ਅਦਾਕਾਰਾ ਸਤਿੰਦਰ ਸੱਤੀ ਨੇ ਨੌਜਵਾਨ ਵੋਟਰਾਂ, ਖ਼ਾਸ ਕਰਕੇ ਲੜਕੀਆਂ ਨੂੰ SIR-2026 ਤਹਿਤ ਐਨਿਊਮਰੇਸ਼ਨ ਫਾਰਮ ਭਰਨ ਦੀ ਕੀਤੀ ਅਪੀਲ

ਉੱਘੀ ਐਂਕਰ ਅਤੇ ਅਦਾਕਾਰਾ ਸਤਿੰਦਰ ਸੱਤੀ ਨੇ ਨੌਜਵਾਨ ਵੋਟਰਾਂ, ਖ਼ਾਸ ਕਰਕੇ ਲੜਕੀਆਂ ਨੂੰ SIR-2026 ਤਹਿਤ ਐਨਿਊਮਰੇਸ਼ਨ ਫਾਰਮ ਭਰਨ ਦੀ ਕੀਤੀ ਅਪੀਲ

ਨਯਾਗਾਓਂ ਨਗਰ ਕੌਂਸਲ ਵਿੱਚ ਭਾਜਪਾ ਦਾ ਪ੍ਰਧਾਨ ਬਣਨਾ ਲੋਕਾਂ ਦੇ ਭਰੋਸੇ ਅਤੇ ਵਿਕਾਸ ਦੀ ਰਾਜਨੀਤੀ ਦੀ ਜਿੱਤ : ਨਰਿੰਦਰ ਸਿੰਘ ਰਾਣਾ

ਨਯਾਗਾਓਂ ਨਗਰ ਕੌਂਸਲ ਵਿੱਚ ਭਾਜਪਾ ਦਾ ਪ੍ਰਧਾਨ ਬਣਨਾ ਲੋਕਾਂ ਦੇ ਭਰੋਸੇ ਅਤੇ ਵਿਕਾਸ ਦੀ ਰਾਜਨੀਤੀ ਦੀ ਜਿੱਤ : ਨਰਿੰਦਰ ਸਿੰਘ ਰਾਣਾ

ਮਾਨਸੂਨ ਦੀ ਸ਼ੁਰੂਆਤ ਮੌਕੇ ਐਸਡੀਐਮ ਤਰਸੇਮ ਚੰਦ ਵੱਲੋਂ ਰੁੱਖ ਲਗਾਉਣ ਮੁਹਿੰਮ ਦਾ ਆਗਾਜ

ਮਾਨਸੂਨ ਦੀ ਸ਼ੁਰੂਆਤ ਮੌਕੇ ਐਸਡੀਐਮ ਤਰਸੇਮ ਚੰਦ ਵੱਲੋਂ ਰੁੱਖ ਲਗਾਉਣ ਮੁਹਿੰਮ ਦਾ ਆਗਾਜ

ਪੰਜਾਬ 'ਚ ਫੜਿਆ ਗਿਆ ਨਸ਼ਾ ਸਪਲਾਈ ਕਰਨ ਵਾਲਾ ਗਿਰੋਹ, ਹੈਰੋਇਨ ਦੀ ਵੱਡੀ ਖੇਪ ਤੇ ਡਰੱਗ ਮਨੀ ਬਰਾਮਦ

ਪੰਜਾਬ 'ਚ ਫੜਿਆ ਗਿਆ ਨਸ਼ਾ ਸਪਲਾਈ ਕਰਨ ਵਾਲਾ ਗਿਰੋਹ, ਹੈਰੋਇਨ ਦੀ ਵੱਡੀ ਖੇਪ ਤੇ ਡਰੱਗ ਮਨੀ ਬਰਾਮਦ

ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਬੋਲੇ ਰਾਜਾ ਵੜਿੰਗ, ਅਗਲੇ ਦੋ ਦਿਨਾਂ 'ਚ ਸਾਰੇ ਇਕੋ ਮੰਚ 'ਤੇ ਹੋ ਸਕਦੇ ਨੇ ਇਕੱਠੇ

ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਬੋਲੇ ਰਾਜਾ ਵੜਿੰਗ, ਅਗਲੇ ਦੋ ਦਿਨਾਂ 'ਚ ਸਾਰੇ ਇਕੋ ਮੰਚ 'ਤੇ ਹੋ ਸਕਦੇ ਨੇ ਇਕੱਠੇ

ਪੰਜਾਬ 'ਚ ਲਗਾਤਾਰ ਚਾਰ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਲੋਕਾਂ ਨੂੰ ਕੀਤਾ ਅਲਰਟ

ਪੰਜਾਬ 'ਚ ਲਗਾਤਾਰ ਚਾਰ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਲੋਕਾਂ ਨੂੰ ਕੀਤਾ ਅਲਰਟ

'ਸਤਲੁਜ ਫਿਲਮ' 'ਤੇ ਪਾਬੰਦੀ ਖਿਲਾਫ SGPC ਦਾ ਵੱਡਾ ਰੋਸ ਮਾਰਚ, ADC ਨੂੰ ਸੌਂਪਿਆ ਮੰਗ ਪੱਤਰ

'ਸਤਲੁਜ ਫਿਲਮ' 'ਤੇ ਪਾਬੰਦੀ ਖਿਲਾਫ SGPC ਦਾ ਵੱਡਾ ਰੋਸ ਮਾਰਚ, ADC ਨੂੰ ਸੌਂਪਿਆ ਮੰਗ ਪੱਤਰ