Saturday, July 25, 2026
BREAKING
ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 331 ਅੰਕ ਟੁੱਟਿਆ ਤੇ ਨਿਫਟੀ 23,700 ਦੇ ਪਾਰ CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ ਯੂਰਪੀ ਦੇਸ਼ ਦਾ ਵੱਡਾ ਕਦਮ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਕਰ'ਤਾ ਬੈਨ ਪੰਜਾਬ ਕਾਂਗਰਸ ਦੀ ਨਵੀਂ ਟੀਮ 'ਚ ਥਾਂ ਨਾ ਮਿਲਣ 'ਤੇ ਮਨੀਸ਼ ਤਿਵਾੜੀ ਦਾ ਵੱਡਾ ਬਿਆਨ ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ, ਸਿੱਖਾਂ ਦੇ ਘਰ ਵੀ ਤੁਹਾਡੇ ਲਈ ਖੁੱਲ੍ਹ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੀ ਹੋਈ ਆਰੰਭਤਾ ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ, ਚੰਡੀਗੜ੍ਹ 'ਚ ਹਾਈ ਅਲਰਟ! ਪੜ੍ਹੋ ਕੀ ਹੈ ਕਾਰਨ ਵਿਦਿਆਰਥੀਆਂ ਨੂੰ ਵੱਡੀ ਰਾਹਤ, ਪੰਜਾਬ ਯੂਨੀਵਰਸਿਟੀ ਨੇ ਜਾਰੀ ਕੀਤਾ ਨਵਾਂ ਸਰਕੂਲਰ, ਫ਼ੀਸਾਂ ਨੂੰ ਲੈ ਕੇ...

ਰਾਸ਼ਟਰੀ

ਹੁਣ ਜਹਾਜ਼ 'ਚ Free ਮਿਲਣੀਆਂ 60 ਫ਼ੀਸਦੀ ਸੀਟਾਂ ! ਏਅਰਲਾਈਨ ਕੰਪਨੀਆਂ ਨੂੰ ਜਾਰੀ ਹੋਏ ਸਖ਼ਤ ਨਿਰਦੇਸ਼

18 ਮਾਰਚ, 2026 07:00 PM

ਇਰਾਨ ਜੰਗ ਕਾਰਨ ਕਈ ਦੇਸ਼ਾਂ ਦੇ ਬੰਦ ਹੋਏ ਏਅਰਸਪੇਸ ਵਿਚਾਲੇ ਭਾਰਤ ਸਰਕਾਰ ਨੇ ਹਵਾਈ ਯਾਤਰਾ ਨੂੰ ਹੋਰ ਆਸਾਨ ਤੇ ਪਾਰਦਰਸ਼ੀ ਬਣਾਉਣ ਵੱਲ ਇਕ ਅਹਿਮ ਕਦਮ ਚੁੱਕਦਿਆਂ ਏਅਰਲਾਈਨ ਕੰਪਨੀਆਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਸਿਵਲ ਏਵੀਏਸ਼ਨ ਮੰਤਰਾਲੇ ਨੇ ਬੁੱਧਵਾਰ ਨੂੰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਰਾਹੀਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿੱਚ ਸੀਟਾਂ ਦੀ ਵੰਡ ਅਤੇ ਯਾਤਰੀਆਂ ਦੇ ਅਧਿਕਾਰਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।

ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਫਲਾਈਟ ਵਿੱਚ ਘੱਟੋ-ਘੱਟ 60 ਫੀਸਦੀ ਸੀਟਾਂ ਮੁਫ਼ਤ ਅਲਾਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਹਵਾਈ ਸਫ਼ਰ 'ਤੇ ਆਮ ਲੋਕਾਂ ਦੀ ਪਹੁੰਚ ਬਣੀ ਰਹੇ। ਇਸ ਤੋਂ ਇਲਾਵਾ ਹੁਣ ਇੱਕੋ ਪੈਸੇਂਜਰ ਨੇਮ ਰਿਕਾਰਡ (PNR) 'ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਜਹਾਜ਼ ਵਿੱਚ ਇਕੱਠੇ ਬਿਠਾਇਆ ਜਾਵੇਗਾ। ਕੋਸ਼ਿਸ਼ ਕੀਤੀ ਜਾਵੇਗੀ ਕਿ ਉਨ੍ਹਾਂ ਨੂੰ ਨਾਲ-ਨਾਲ ਵਾਲੀਆਂ ਸੀਟਾਂ ਹੀ ਮਿਲਣ।

ਖੇਡ ਦੇ ਸਾਮਾਨ ਅਤੇ ਸੰਗੀਤਕ ਸਾਜ਼ਾਂ ਨੂੰ ਲਿਜਾਣ ਦੀ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਅਤੇ ਯਾਤਰੀ-ਅਨੁਕੂਲ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਪਾਲਤੂ ਜਾਨਵਰਾਂ ਨੂੰ ਨਾਲ ਲਿਜਾਣ ਬਾਰੇ ਵੀ ਏਅਰਲਾਈਨਾਂ ਨੂੰ ਸਪੱਸ਼ਟ ਨੀਤੀਆਂ ਬਣਾਉਣੀਆਂ ਪੈਣਗੀਆਂ। ਜੇਕਰ ਫਲਾਈਟ ਦੇਰੀ ਨਾਲ ਚੱਲਦੀ ਹੈ, ਰੱਦ ਹੁੰਦੀ ਹੈ ਜਾਂ ਬੋਰਡਿੰਗ ਤੋਂ ਇਨਕਾਰ ਕੀਤਾ ਜਾਂਦਾ ਹੈ, ਤਾਂ ਯਾਤਰੀਆਂ ਦੇ ਅਧਿਕਾਰਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ ਤੇ ਇਹ ਜਾਣਕਾਰੀ ਹਵਾਈ ਅੱਡਿਆਂ, ਵੈੱਬਸਾਈਟਾਂ ਅਤੇ ਮੋਬਾਈਲ ਐਪਸ 'ਤੇ ਪ੍ਰਮੁੱਖਤਾ ਨਾਲ ਦਿਖਾਉਣੀ ਪਵੇਗੀ।

ਜ਼ਿਕਰਯੋਗ ਹੈ ਕਿ ਭਾਰਤ ਅੱਜ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਾਜ਼ਾਰ ਬਣ ਕੇ ਉੱਭਰਿਆ ਹੈ। ਸਰਕਾਰ ਦੀ 'ਉਡਾਨ' (UDAN) ਸਕੀਮ ਤਹਿਤ ਹਵਾਈ ਸਫ਼ਰ ਆਮ ਆਦਮੀ ਦੀ ਪਹੁੰਚ ਵਿੱਚ ਆਇਆ ਹੈ। ਅੰਕੜਿਆਂ ਮੁਤਾਬਕ ਭਾਰਤੀ ਹਵਾਈ ਅੱਡਿਆਂ 'ਤੇ ਹਰ ਰੋਜ਼ 5 ਲੱਖ ਤੋਂ ਵੱਧ ਯਾਤਰੀ ਸਫ਼ਰ ਕਰਦੇ ਹਨ। ਯਾਤਰੀਆਂ ਦੀ ਸਹੂਲਤ ਲਈ ਮੰਤਰਾਲੇ ਨੇ ਕਈ ਹੋਰ ਪਹਿਲਕਦਮੀਆਂ ਵੀ ਕੀਤੀਆਂ ਹਨ, ਜਿਨ੍ਹਾਂ 'ਚ ਕਿਫਾਇਤੀ ਭੋਜਨ ਲਈ UDAN ਯਾਤਰੀ ਕੈਫੇ, ਮੁਫ਼ਤ ਕਿਤਾਬਾਂ ਪੜ੍ਹਨ ਦੀ ਸਹੂਲਤ ਲਈ Flybrary, ਹਵਾਈ ਅੱਡਿਆਂ 'ਤੇ ਮੁਫ਼ਤ ਇੰਟਰਨੈੱਟ ਦੀ ਸਹੂਲਤ ਆਦਿ ਸ਼ਾਮਲ ਹਨ।

ਸਰਕਾਰ ਦਾ ਇਹ ਕਦਮ ਏਅਰਲਾਈਨ ਕੰਪਨੀਆਂ ਵੱਲੋਂ ਸੀਟ ਚੋਣ ਦੇ ਨਾਂ 'ਤੇ ਵਸੂਲੇ ਜਾਂਦੇ ਵਾਧੂ ਚਾਰਜਾਂ ਨੂੰ ਰੋਕਣ ਵਿੱਚ ਕਾਰਗਰ ਸਾਬਤ ਹੋਵੇਗਾ। ਇਸ ਨਾਲ ਯਾਤਰੀਆਂ ਦਾ ਸਫ਼ਰ ਨਾ ਸਿਰਫ਼ ਸਸਤਾ ਹੋਵੇਗਾ, ਸਗੋਂ ਵਧੇਰੇ ਆਰਾਮਦਾਇਕ ਵੀ ਬਣੇਗਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ

CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ

ਭਾਰਤ-ਜਾਪਾਨ ਵਿਚਾਲੇ ਰੱਖਿਆ ਸਹਿਯੋਗ ਦੇ ਨਵੇਂ ਯੁੱਗ ਦੀ ਸ਼ੁਰੂਆਤ; ਨਵੀਂ ਤਕਨਾਲੋਜੀ ਦਾ ਹੋਵੇਗਾ ਅਦਾਨ-ਪ੍ਰਦਾਨ

ਭਾਰਤ-ਜਾਪਾਨ ਵਿਚਾਲੇ ਰੱਖਿਆ ਸਹਿਯੋਗ ਦੇ ਨਵੇਂ ਯੁੱਗ ਦੀ ਸ਼ੁਰੂਆਤ; ਨਵੀਂ ਤਕਨਾਲੋਜੀ ਦਾ ਹੋਵੇਗਾ ਅਦਾਨ-ਪ੍ਰਦਾਨ

ਪੇਪਰ ਲੀਕ 'ਤੇ ਸੋਧ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਸੋਮਵਾਰ ਨੂੰ ਸੰਸਦ 'ਚ ਹੋਵੇਗਾ ਪੇਸ਼

ਪੇਪਰ ਲੀਕ 'ਤੇ ਸੋਧ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਸੋਮਵਾਰ ਨੂੰ ਸੰਸਦ 'ਚ ਹੋਵੇਗਾ ਪੇਸ਼

NEET ਪੇਪਰ ਲੀਕ ਨੂੰ ਰੋਕਣ ਲਈ ਚੁੱਕੇ ਕਦਮਾਂ ਦੀ ਕਰਾਂਗੇ ਸਖ਼ਤ ਨਿਗਰਾਨੀ: ਸੁਪਰੀਮ ਕੋਰਟ

NEET ਪੇਪਰ ਲੀਕ ਨੂੰ ਰੋਕਣ ਲਈ ਚੁੱਕੇ ਕਦਮਾਂ ਦੀ ਕਰਾਂਗੇ ਸਖ਼ਤ ਨਿਗਰਾਨੀ: ਸੁਪਰੀਮ ਕੋਰਟ

ਗੰਗਾ ਨੇੜੇ ਅਣ-ਅਧਿਕਾਰਤ ਉਸਾਰੀ ’ਤੇ ਸੁਪਰੀਮ ਕੋਰਟ ਸਖ਼ਤ, 6 ਹਫ਼ਤਿਆਂ ’ਚ ਸਾਰੇ ਢਾਂਚੇ ਹਟਾਉਣ ਦੇ ਹੁਕਮ

ਗੰਗਾ ਨੇੜੇ ਅਣ-ਅਧਿਕਾਰਤ ਉਸਾਰੀ ’ਤੇ ਸੁਪਰੀਮ ਕੋਰਟ ਸਖ਼ਤ, 6 ਹਫ਼ਤਿਆਂ ’ਚ ਸਾਰੇ ਢਾਂਚੇ ਹਟਾਉਣ ਦੇ ਹੁਕਮ

ਦਿੱਲੀ 'ਚ ਮੁੜ ਲਾਗੂ ਹੋਇਆ NSA, ਪੁਲਸ ਨੂੰ ਮਿਲਿਆ ਹਿਰਾਸਤ ਦਾ ਅਧਿਕਾਰ

ਦਿੱਲੀ 'ਚ ਮੁੜ ਲਾਗੂ ਹੋਇਆ NSA, ਪੁਲਸ ਨੂੰ ਮਿਲਿਆ ਹਿਰਾਸਤ ਦਾ ਅਧਿਕਾਰ

ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ

ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ

ਅੱਜ ਸ਼ਾਮ 6:30 ਵਜੇ ਤੱਕ ਸਾਰੀਆਂ ਦੁਕਾਨਾਂ-ਰੈਸਟੋਰੈਂਟ ਹੋ ਜਾਣ ਗਈਆਂ ਬੰਦ ! NDTA ਨੇ ਲਿਆ ਵੱਡਾ ਫੈਸਲਾ

ਅੱਜ ਸ਼ਾਮ 6:30 ਵਜੇ ਤੱਕ ਸਾਰੀਆਂ ਦੁਕਾਨਾਂ-ਰੈਸਟੋਰੈਂਟ ਹੋ ਜਾਣ ਗਈਆਂ ਬੰਦ ! NDTA ਨੇ ਲਿਆ ਵੱਡਾ ਫੈਸਲਾ

ਵਿਦਿਆਰਥੀਆਂ ਦੇ ਹੱਕ 'ਚ ਨਿਤਰੇ ਅੰਨਾ ਹਜ਼ਾਰੇ ! ਕੀਤਾ 'ਮੌਨ ਵਿਰੋਧ ਪ੍ਰਦਰਸ਼ਨ'

ਵਿਦਿਆਰਥੀਆਂ ਦੇ ਹੱਕ 'ਚ ਨਿਤਰੇ ਅੰਨਾ ਹਜ਼ਾਰੇ ! ਕੀਤਾ 'ਮੌਨ ਵਿਰੋਧ ਪ੍ਰਦਰਸ਼ਨ'

ਭਾਰਤ 'ਚ ਇਲੈਕਟ੍ਰੋਨਿਕਸ ਨਿਰਮਾਣ 'ਚ 7 ਗੁਣਾ ਵਾਧਾ: 25 ਲੱਖ ਨੌਕਰੀਆਂ ਦੇ ਮੌਕੇ ਹੋਏ ਪੈਦਾ

ਭਾਰਤ 'ਚ ਇਲੈਕਟ੍ਰੋਨਿਕਸ ਨਿਰਮਾਣ 'ਚ 7 ਗੁਣਾ ਵਾਧਾ: 25 ਲੱਖ ਨੌਕਰੀਆਂ ਦੇ ਮੌਕੇ ਹੋਏ ਪੈਦਾ