Sunday, October 04, 2026
BREAKING
• ਦੇਵਿੰਦਰ ਸਿੰਘ, ਪੰਜਾਬ ਪ੍ਰਦੇਸ਼ ਬੀਜੇਪੀ ਕਿਸਾਨ ਮੋਰਚੇ ਦਾ ਨਵਾਂ ਪ੍ਰਦੇਸ਼ ਆਫਿਸ ਸੈਕਟਰੀ • ਹਲਕਾ ਰਾਮਪੁਰਾ ਫੂਲ ਵਿਚ ਆਪ ਦੇ ਬੇੜੇ 'ਚੋਂ ਉਤਰੇ ਸਵਾਰ ਕੀ ਮਲਾਹ ਨੂੰ ਵੀ ਲੈ ਡੁੱਬਣਗੇ • ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮਦਿਨ ਧੂਮ ਧਾਮ ਨਾਲ ਮਨਾਇਆ ਗਿਆ। • ਪੈਨਸ਼ਨਰਜ਼ ਭਲਾਈ ਸੰਸਥਾ ਖਰੜ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਅਕਾਲੀ ਦਫ਼ਤਰ ਵਿਖੇ ਸ਼੍ਰੀ ਰਾਮ ਕਿਸ਼ਨ ਧੂੰਨਕੀਆ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। • LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ ਨਵੀਂ ਅਪਡੇਟ • ਪੰਜਾਬ 'ਚ ਗੈਰ-ਕਾਨੂੰਨੀ ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ, ਹੈਰੋਇਨ ਸਣੇ ਵੱਡੇ ਹਥਿਆਰ ਵੀ ਜ਼ਬਤ • ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦਾ ਵੱਡਾ ਬਿਆਨ • ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ • LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਗ੍ਰਿਫ਼ਤਾਰ, DC ਦਫ਼ਤਰ ਨਾਲ ਜੁੜੇ ਤਾਰ • ਚਿਤਕਾਰਾ ਯੂਨੀਵਰਸਿਟੀ 'ਚ ਹੰਗਾਮੇ ਦੇ ਮਾਮਲੇ 'ਚ ਪਟਿਆਲਾ ਪੁਲਸ ਦਾ ਐਕਸ਼ਨ! ਦੋ ਮੁਲਜ਼ਮ ਗ੍ਰਿਫ਼ਤਾਰ

ਪੰਜਾਬ

ਹਲਕਾ ਰਾਮਪੁਰਾ ਫੂਲ ਵਿਚ ਆਪ ਦੇ ਬੇੜੇ 'ਚੋਂ ਉਤਰੇ ਸਵਾਰ ਕੀ ਮਲਾਹ ਨੂੰ ਵੀ ਲੈ ਡੁੱਬਣਗੇ

03 ਅਕਤੂਬਰ, 2026 09:04 PM

ਭਗਤਾ ਭਾਈ 3 ਅਕਤੂਬਰ (ਸਿਕੰਦਰ ਸਿੰਘ ਕੋਇਰ ਸਿੰਘ ਵਾਲਾ)-ਸੂਬੇ ਅੰਦਰ ਵਿਰੋਧੀ ਪਾਰਟੀਆਂ ਨੂੰ ਸਿਰ ਚੱਕਣ ਨਾ ਦੇ ਰਹੇ ਭਗਵੰਤ ਮਾਨ ਦੀ ਲੋਕਪ੍ਰੀਅਤਾ ਸਿਖਰਾਂ 'ਤੇ ਹੈ ਪਰ ਦੂਸਰੇ ਪਾਸੇ ਕਈ ਹਲਕਿਆਂ ਵਿਚ ਉਥੋਂ ਦੇ ਆਗੂਆਂ ਦੀ ਕਾਰਜਸ਼ੈਲੀ ਤੋਂ ਨਾਖ਼ੁਸ਼ ਲੋਕ ਹਨ। ਇਸੇ ਤਰ੍ਹਾਂ ਹਲਕਾ ਰਾਮਪੁਰਾ ਫੂਲ ਵਿਚ ਜਿੱਥੇ ਸਰਕਾਰ ਦੇ ਪੰਜ ਸਾਲਾਂ ਦੌਰਾਨ ਹਲਕੇ ਅੰਦਰ ਕੋਈ ਵੱਡਾ ਪ੍ਰਾਜੈਕਟ ਨਹੀ ਲਗਾਇਆ ਗਿਆ । ਲੋਕਾਂ ਨੂੰ ਅਫਸੋਸ ਹੈ ਉਥੇ ਹਲਕਾ ਵਿਧਾਇਕ ਦੀ ਬੇਰੁਖੀ ਤੋਂ ਖਫਾ ਪਾਰਟੀ ਦਾ ਮੁੱਢ ਬੰਨਣ ਵਾਲੇ ਆਗੂਆਂ ਦਾ ਪਾਰਟੀ ਗਤੀਵਿਧੀਆਂ ਤੋਂ ਦੂਰ ਹੋਣਾ ਵੀ ਸ਼ੰਕੇ ਪੈਦਾ ਕਰ ਰਿਹਾ। ਪਾਰਟੀ ਦੀ ਹੋਂਦ ਸਮੇਂ ਜਿਨ੍ਹਾ ਵਰਕਰਾਂ ਨੇ ਮੋਢੀ ਬਣ ਕੇ ਪਾਰਟੀ ਦੀ ਕਾਮਯਾਬੀ ਲਈ ਸਿਰਤੋੜ ਯਤਨ ਕੀਤੇ ਉਨ੍ਹਾਂ 'ਚੋਂ ਕੋਈ ਇਕ ਵੀ ਹਲਕਾ ਰਾਮਪੁਰਾਫੂਲ ਦੇ ਲੋਕਾਂ ਵਿਚ ਵਿਚਰਦਾ ਨਜ਼ਰ ਨਹੀਂ ਆ ਰਿਹਾ।
ਪਿੰਡਾ ਦੇ ਕੁਝ ਘੜੰਮ ਚੌਧਰੀ ਆਪਣੇ ਪਿੰਡਾ ਵਿੱਚ ਆਮ ਲੋਕਾ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਜਿਸ ਦਾ ਜਵਾਬ ਲੋਕ ਆਉਂਦੀਆ ਵਿਧਾਨ ਸਭਾ ਦੀਆ ਚੌਣਾ ਦੌਰਨ ਦੇਣਗੇ
ਪਾਰਟੀ ਵਿਚ ਸ਼ਾਮਲ ਨਵੇਂ ਜੁਗਾੜੂ ਆਗੂ ਅੱਗੇ ਹੋ ਕੇ ਲੀਡਰੀ ਚਮਕਾ ਰਹੇ ਹਨ। ਜਿਸ ਤੋਂ ਸਾਫ ਨਜ਼ਰ ਆਉਂਦਾ ਹੈ ਪਾਰਟੀ ਨੂੰ ਖੜ੍ਹੇ ਕਰਨ ਵਾਲੇ ਪੁਰਾਣੇ ਆਗੂਆਂ ਨੂੰ ਹਾਸ਼ੀਏ 'ਤੇ ਧੱਕ ਦਿੱਤਾ ਗਿਆ ਹੈ। ਲੱਗਦਾ ਹਲਕਾ ਰਾਮਪੁਰਾ ਫੂਲ ਦੇ ਪੁਰਾਣੇ ਆਗੂ ਪਾਰਟੀ ਦੀ ਹਾਈਕਮਾਂਡ ਨਾਲੋਂ ਜਾਂ ਤਾਂ ਸੰਪਰਕ ਤੋੜੀ ਬੈਠੇ ਹਨ ਜਾਂ ਫਿਰ ਉਨ੍ਹਾਂ ਦੇ ਨਾਰਾਜ਼ ਹੋਣ ਦੀ ਭਿਣਕ ਹਾਈਕਮਾਂਡ ਨੂੰ ਲੱਗਣ ਨਹੀਂ ਦਿੱਤੀ ਜਾ ਰਹੀ। ਪਿਛਲੇ ਸਮੇਂ ਦੌਰਾਨ ਹਲਕੇ ਅੰਦਰ ਕਈ ਅਜਿਹੀਆਂ ਘਟਨਾਵਾਂ ਤੇ ਗਤੀਵਿਧੀਆਂ ਹੋਂਦ 'ਚ ਆਈਆਂ ਜਿਨ੍ਹਾਂ ਨੇ ਪਾਰਟੀ ਦੇ ਅਕਸ ਨੂੰ ਢਾਹ ਵੀ ਲਾਈ ਹੈ। ਪਿੰਡਾਂ ਦੀਆਂ ਸੱਥਾਂ ਵਿਚ ਇਹ ਵੀ ਚਰਚਾ ਹੈ ਕਿ ਹਲਕਾ ਵਿਧਾਇਕ ਨੂੰ ਇਸ ਗੱਲ ਦਾ ਗੁਮਾਨ ਜਾਂ ਹੰਕਾਰ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਾਰਜਸ਼ੈਲੀ ਹੀ ਉਨ੍ਹਾਂ ਨੂੰ ਹਲਕੇ ਵਿਚ ਦੁਬਾਰਾ ਜੇਤੂ ਬਣਾ ਕੇ ਕੱਢੇਗੀ। ਦੂਸਰੇ ਪਾਸੇ ਹਲਕਾ ਵਿਧਾਇਕ ਦਾ ਖੇਮਾ ਕਿਸੇ ਵੀ ਪੁਰਾਣੇ ਸੀਨੀਅਰ ਆਗੂਆਂ ਨੂੰ ਪੈਰ ਜਮਾਉਣ ਨਹੀਂ ਦੇ ਰਿਹਾ, ਸ਼ਾਇਦ ਇਸੇ ਕਰਕੇ ਹਲਕਾ ਵਿਧਾਇਕ ਦੇ ਖਿਲਾਫ ਅੰਦਰੂਨੀ ਜੰਗ ਚੋਣਾਂ ਦੇ ਨੇੜੇ ਜੱਗ ਜਾਹਰ ਹੋ ਸਕਦੀ ਹੈ।ਦੂਜੇ ਪਾਸੇ ਇਸ ਪਾਰਟੀ ਦੇ ਇੰਦਰਜੀਤ ਸਿੰਘ ਮਾਨ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਵੀ ਹਲਕੇ ਵਿੱਚ ਸਰਗਰਮ ਨਗਰ ਆ ਰਹੇ ਹਨ ਅਤੇ ਟਿਕਟ ਦੀ ਵੀ ਦਾਅਵੇਦਾਰੀ ਵਿੱਚ ਹਿੱਕ ਠੋਕ ਰਹੇ ਹਨ। ਹਲਕਾ ਵਿਧਾਇਕ ਦੇ ਕਰੀਬੀ ਵੀ ਚੇਅਰਮੈਨ ਮਾਨ ਨਾਲ ਰਾਬਤਾ ਕਾਇਮ ਕਰਦੇ ਦਿਖਾਈ ਦੇ ਰਹੇ ਹਨ।

Have something to say? Post your comment

ਅਤੇ ਪੰਜਾਬ ਖਬਰਾਂ

ਦੇਵਿੰਦਰ ਸਿੰਘ, ਪੰਜਾਬ ਪ੍ਰਦੇਸ਼ ਬੀਜੇਪੀ ਕਿਸਾਨ ਮੋਰਚੇ  ਦਾ ਨਵਾਂ ਪ੍ਰਦੇਸ਼ ਆਫਿਸ ਸੈਕਟਰੀ

ਦੇਵਿੰਦਰ ਸਿੰਘ, ਪੰਜਾਬ ਪ੍ਰਦੇਸ਼ ਬੀਜੇਪੀ ਕਿਸਾਨ ਮੋਰਚੇ ਦਾ ਨਵਾਂ ਪ੍ਰਦੇਸ਼ ਆਫਿਸ ਸੈਕਟਰੀ

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮਦਿਨ ਧੂਮ ਧਾਮ ਨਾਲ ਮਨਾਇਆ ਗਿਆ।

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮਦਿਨ ਧੂਮ ਧਾਮ ਨਾਲ ਮਨਾਇਆ ਗਿਆ।

ਪੈਨਸ਼ਨਰਜ਼ ਭਲਾਈ ਸੰਸਥਾ ਖਰੜ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਅਕਾਲੀ ਦਫ਼ਤਰ ਵਿਖੇ ਸ਼੍ਰੀ ਰਾਮ ਕਿਸ਼ਨ ਧੂੰਨਕੀਆ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।

ਪੈਨਸ਼ਨਰਜ਼ ਭਲਾਈ ਸੰਸਥਾ ਖਰੜ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਅਕਾਲੀ ਦਫ਼ਤਰ ਵਿਖੇ ਸ਼੍ਰੀ ਰਾਮ ਕਿਸ਼ਨ ਧੂੰਨਕੀਆ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।

LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ ਨਵੀਂ ਅਪਡੇਟ

LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ ਨਵੀਂ ਅਪਡੇਟ

ਪੰਜਾਬ 'ਚ ਗੈਰ-ਕਾਨੂੰਨੀ ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ, ਹੈਰੋਇਨ ਸਣੇ ਵੱਡੇ ਹਥਿਆਰ ਵੀ ਜ਼ਬਤ

ਪੰਜਾਬ 'ਚ ਗੈਰ-ਕਾਨੂੰਨੀ ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ, ਹੈਰੋਇਨ ਸਣੇ ਵੱਡੇ ਹਥਿਆਰ ਵੀ ਜ਼ਬਤ

ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦਾ ਵੱਡਾ ਬਿਆਨ

ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦਾ ਵੱਡਾ ਬਿਆਨ

ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ

ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ

LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਗ੍ਰਿਫ਼ਤਾਰ, DC ਦਫ਼ਤਰ ਨਾਲ ਜੁੜੇ ਤਾਰ

LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਗ੍ਰਿਫ਼ਤਾਰ, DC ਦਫ਼ਤਰ ਨਾਲ ਜੁੜੇ ਤਾਰ

ਚਿਤਕਾਰਾ ਯੂਨੀਵਰਸਿਟੀ 'ਚ ਹੰਗਾਮੇ ਦੇ ਮਾਮਲੇ 'ਚ ਪਟਿਆਲਾ ਪੁਲਸ ਦਾ ਐਕਸ਼ਨ! ਦੋ ਮੁਲਜ਼ਮ ਗ੍ਰਿਫ਼ਤਾਰ

ਚਿਤਕਾਰਾ ਯੂਨੀਵਰਸਿਟੀ 'ਚ ਹੰਗਾਮੇ ਦੇ ਮਾਮਲੇ 'ਚ ਪਟਿਆਲਾ ਪੁਲਸ ਦਾ ਐਕਸ਼ਨ! ਦੋ ਮੁਲਜ਼ਮ ਗ੍ਰਿਫ਼ਤਾਰ

ਅਮਿਤ ਸ਼ਾਹ ਦਾ 'ਨਸ਼ਾ ਮੁਕਤ ਪੰਜਾਬ' ਦਾ ਸੰਕਲਪ ਪੰਜਾਬੀਆਂ ਲਈ ਬਣਿਆ ਉਮੀਦ ਦੀ ਕਿਰਨ : ਕੇਵਲ ਸਿੰਘ ਢਿੱਲੋਂ

ਅਮਿਤ ਸ਼ਾਹ ਦਾ 'ਨਸ਼ਾ ਮੁਕਤ ਪੰਜਾਬ' ਦਾ ਸੰਕਲਪ ਪੰਜਾਬੀਆਂ ਲਈ ਬਣਿਆ ਉਮੀਦ ਦੀ ਕਿਰਨ : ਕੇਵਲ ਸਿੰਘ ਢਿੱਲੋਂ