Friday, October 02, 2026
BREAKING
• LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ ਨਵੀਂ ਅਪਡੇਟ • ਪੰਜਾਬ 'ਚ ਗੈਰ-ਕਾਨੂੰਨੀ ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ, ਹੈਰੋਇਨ ਸਣੇ ਵੱਡੇ ਹਥਿਆਰ ਵੀ ਜ਼ਬਤ • ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦਾ ਵੱਡਾ ਬਿਆਨ • ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ • LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਗ੍ਰਿਫ਼ਤਾਰ, DC ਦਫ਼ਤਰ ਨਾਲ ਜੁੜੇ ਤਾਰ • ਚਿਤਕਾਰਾ ਯੂਨੀਵਰਸਿਟੀ 'ਚ ਹੰਗਾਮੇ ਦੇ ਮਾਮਲੇ 'ਚ ਪਟਿਆਲਾ ਪੁਲਸ ਦਾ ਐਕਸ਼ਨ! ਦੋ ਮੁਲਜ਼ਮ ਗ੍ਰਿਫ਼ਤਾਰ • ਅਮਿਤ ਸ਼ਾਹ ਦਾ 'ਨਸ਼ਾ ਮੁਕਤ ਪੰਜਾਬ' ਦਾ ਸੰਕਲਪ ਪੰਜਾਬੀਆਂ ਲਈ ਬਣਿਆ ਉਮੀਦ ਦੀ ਕਿਰਨ : ਕੇਵਲ ਸਿੰਘ ਢਿੱਲੋਂ • ਆਕਾਸ਼ ਆਨੰਦ ਨੇ ਮਾਇਆਵਤੀ ਤੋਂ ਮੰਗੀ ਮੁਆਫ਼ੀ, ਕਿਹਾ- ਬਸਪਾ ਛੱਡ ਕੇ ਕਿਤੇ ਨਹੀਂ ਜਾ ਰਿਹਾ • ਗਰੀਬ ਪਰਿਵਾਰ ਦੀ ਰਸੋਈ 'ਤੇ ਪੈ ਰਿਹਾ ਮਹਿੰਗਾਈ ਦਾ ਅਸਰ : ਜੈਰਾਮ ਰਮੇਸ਼ • ਵੰਦੇ ਭਾਰਤ ਨੇ ਦੁਨੀਆ ਦੇ ਸਭ ਤੋਂ ਉੱਚੇ ਬਰਿੱਜ ਨੂੰ 100 ਕਿਲੋਮੀਟਰ ਦੀ ਰਫ਼ਤਾਰ ਨਾਲ ਕੀਤਾ ਪਾਰ

ਪੰਜਾਬ

LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਗ੍ਰਿਫ਼ਤਾਰ, DC ਦਫ਼ਤਰ ਨਾਲ ਜੁੜੇ ਤਾਰ

02 ਅਕਤੂਬਰ, 2026 06:50 PM

ਫਗਵਾੜਾ : ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਨਵੀਂ ਅਪਡੇਟ ਸਾਹਮਣੇ ਆਈ ਹੈ। ਦਰਅਸਲ ਐੱਲ. ਪੀ. ਯੂ. ਕੈਂਪਸ ਬਾਹਰ ਲਗਾਏ ਗਏ ਮਿਗ-23 UM ਫਾਈਟਰ ਜੈੱਟ ‘ਤੇ ਚੜ੍ਹਨ ਵਾਲੇ ਸ਼ਖ਼ਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ CCTV ਫੁਟੇਜ ਦੀ ਜਾਂਚ ਕਰਕੇ ਉਸ ਦੀ ਪਛਾਣ ਕੀਤੀ, ਫਿਰ ਉਸ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦੀ ਗ੍ਰਿਫ਼ਤਾਰੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਹੋਈ ਹੈ। ਉਕਤ ਮੁਲਜ਼ਮ ਨਾਬਾਲਗ ਹੈ ਅਤੇ ਯੂਨੀਵਰਸਿਟੀ ਦਾ ਹੀ ਵਿਦਿਆਰਥੀ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਮੁਲਜ਼ਮ ਦੇ ਪਿਤਾ ਮੰਡੀ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ 'ਚ ਇਕ ਅਧਿਕਾਰੀ ਵਜੋਂ ਤਾਇਨਾਤ ਹਨ।

ਇਥੇ ਦੱਸ ਦੇਈਏ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹੋਈ ਹਿੰਸਾ ਦੌਰਾਨ ਉਸ ਨਾਬਾਲਗ ਲੜਕੇ ਨੂੰ ਸੋਸ਼ਲ ਮੀਡੀਆ 'ਤੇ ਹੀਰੋ ਵਾਂਗ ਪੇਸ਼ ਕੀਤਾ ਗਿਆ। ਉਸ ਦੀ ਇਕ ਤਸਵੀਰ ਕਾਫ਼ੀ ਵਾਇਰਲ ਹੋਈ ਹੈ, ਜਿਸ 'ਚ ਉਹ ਫਾਈਟਰ ਜੈੱਟ 'ਤੇ ਖੜ੍ਹਾ ਨਜ਼ਰ ਆ ਰਿਹਾ ਹੈ ਅਤੇ ਬੈਕਗ੍ਰਾਊਂਡ 'ਚ ਅੱਗ ਲੱਗੀ ਹੋਈ ਹੈ। ਉਥੇ ਹੀ ਇਸ ਘਟਨਾ ਨੂੰ ਲੈ ਕੇ ਯੂਨੀਵਰਸਿਟੀ ਦੇ ਚਾਂਸਲਰ ਅਤੇ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਅਸ਼ੋਕ ਮਿੱਤਲ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸ ਦੇ ਬਾਹਰ ਮਿਗ-23 ਅਤੇ 1971 ਦੀ ਜੰਗ 'ਚ ਵਰਤਿਆ ਗਿਆ ਟੈਂਕ ਲਗਾਇਆ ਗਿਆ ਹੈ। ਇਹ ਫ਼ੌਜ ਦਾ ਹੌਸਲਾ ਵਧਾਉਂਦੇ ਹਨ ਅਤੇ ਨੌਜਵਾਨਾਂ ਨੂੰ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 'ਤੇ ਚੜ੍ਹ ਕੇ ਪ੍ਰਦਰਸ਼ਨਕਾਰੀਆਂ ਨੇ ਬੇਇੱਜ਼ਤੀ ਕੀਤੀ ਗਈ ਹੈ।

ਇੰਝ ਫੜਿਆ ਗਿਆ ਮਿਗ-23 'ਤੇ ਚੜ੍ਹਨ ਵਾਲਾ ਮੁਲਜ਼ਮ
ਯੂਨੀਵਰਸਿਟੀ 'ਚ ਹਿੰਸਾ ਦੌਰਾਨ ਐਂਟਰੀ 'ਤੇ ਲੱਗੇ ਮਿੱਗ ਫਾਈਟਰ ਜੈੱਟ 'ਤੇ ਇਕ ਲੜਕਾ ਚੜ੍ਹ ਗਿਆ ਸੀ। ਉਸ ਦੀ ਤਸਵੀਰ ਆਕਰਸ਼ਕ ਲੱਗਣ ਅਤੇ ਵਾਇਰਲ ਹੋਣ ਕਾਰਨ ਉਹ ਰਾਤੋ-ਰਾਤ ਸੋਸ਼ਲ ਮੀਡੀਆ 'ਤੇ ਸਟਾਰ ਬਣ ਗਿਆ ਪਰ ਕੋਈ ਵੀ ਉਸ ਦੀ ਪਛਾਣ ਨਹੀਂ ਕਰ ਪਾ ਰਿਹਾ ਸੀ। ਇਸ ਦੌਰਾਨ ਪੁਲਸ ਦੀ ਇਕ ਟੀਮ ਸਿਰਫ਼ ਸੀ. ਸੀ. ਟੀ. ਵੀ. ਕੈਮਰਿਆਂ ਦੀ ਭਾਲ 'ਚ ਲੱਗੀ ਹੋਈ ਸੀ। ਐਂਟਰੀ 'ਤੇ ਲੱਗੇ ਕੈਮਰੇ 'ਚ ਉਸ ਲੜਕੇ ਦੀ ਤਸਵੀਰ ਸਾਫ਼ ਨਜ਼ਰ ਆਈ। ਇਸ ਤੋਂ ਬਾਅਦ ਪੁਲਸ ਨੇ ਯੂਨੀਵਰਸਿਟੀ ਦੇ ਡਾਟਾ ਨਾਲ ਉਸ ਦੀ ਜਾਣਕਾਰੀ ਮਿਲਾਈ ਤਾਂ ਪਤਾ ਲੱਗਾ ਕਿ ਉਹ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਬੀ-ਟੈੱਕ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ।

ਹਿੰਸਾ ਮਾਮਲੇ 'ਚ ਹੁਣ ਤੱਕ 5 ਗ੍ਰਿਫ਼ਤਾਰੀਆਂ
ਉੱਥੇ ਹੀ ਪੁਲਸ ਨੇ ਐੱਲ. ਪੀ. ਯੂ. ਹਿੰਸਾ ਮਾਮਲੇ 'ਚ ਹੁਣ ਤੱਕ ਕੁੱਲ੍ਹ 4 ਮਾਮਲੇ ਦਰਜ ਕੀਤੇ ਹਨ। ਇਨ੍ਹਾਂ 'ਚੋਂ 3 ਮਾਮਲੇ ਹਾਈਵੇਅ ਜਾਮ ਕਰਨ, ਪੁਲਸ ਦੀ ਗੱਡੀ ਨੂੰ ਅੱਗ ਲਗਾਉਣ ਅਤੇ ਯੂਨੀਵਰਸਿਟੀ 'ਚ ਭੰਨਤੋੜ ਕਰਨ ਨਾਲ ਸਬੰਧਤ ਹਨ। ਇਨ੍ਹਾਂ ਮਾਮਲਿਆਂ 'ਚ ਹੁਣ ਤੱਕ ਕੁੱਲ੍ਹ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ 'ਚ 2 ਪਿੱਜ਼ਾ ਡਿਲਿਵਰੀ ਬੁਆਏ ਅਤੇ 2 ਯੂਨੀਵਰਸਿਟੀ ਦੇ ਹੀ ਵਿਦਿਆਰਥੀ ਸ਼ਾਮਲ ਹਨ। ਪੁਲਸ ਨੇ ਮਿਗ-23 ਫਾਈਟਰ ਜੈੱਟ 'ਤੇ ਚੜ੍ਹੇ ਨਾਬਾਲਗ ਤੋਂ ਇਲਾਵਾ ਹਰਿਆਣਾ ਦੇ ਸੋਨੀਪਤ ਸ਼ਹਿਰ ਦੀ ਸ਼ਿਵ ਕਾਲੋਨੀ 'ਚ ਰਹਿਣ ਵਾਲੇ ਜੇਮਸ ਦਹੀਆ, ਫਗਵਾੜਾ ਵਾਸੀ ਗਗਨਦੀਪ ਉਰਫ਼ ਕੋਠਾ ਅਤੇ ਫਗਵਾੜਾ ਦੇ ਹੀ ਸਵਾਮੀ ਪਰਮ ਨਗਰ ਵਾਸੀ ਜਸਮੀਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਘਰੋਂ ਹੀ ਮਿਲਿਆ ਉਕਤ ਮੁਲਜ਼ਮ
ਪਛਾਣ ਹੋਣ ਮਗਰੋਂ ਮੁਲਜ਼ਮ ਦੇ ਘਰ 'ਤੇ ਪੁਲਸ ਨੇ ਛਾਪਾ ਮਾਰਿਆ ਤਾਂ ਵਿਦਿਆਰਥੀ ਘਰ 'ਚ ਹੀ ਆਰਾਮ ਨਾਲ ਬੈਠਾ ਮਿਲਿਆ। ਉਸ ਨੇ ਆਪਣੀ ਵਾਇਰਲ ਤਸਵੀਰ ਨੂੰ ਮੋਬਾਇਲ ਦੇ ਵਾਲਪੇਪਰ ਵਜੋਂ ਲਗਾਇਆ ਹੋਇਆ ਸੀ। ਪੁਲਸ ਨੇ ਉਸ ਨੂੰ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ MacBook M5 ਅਤੇ iPhone 14 Pro ਵੀ ਬਰਾਮਦ ਕੀਤੇ ਗਏ ਹਨ।

ਲੁੱਟ ਦੇ ਇਰਾਦੇ ਨਾਲ ਪਹੁੰਚੇ ਸਨ ਦੋਵੇਂ ਡਿਲਿਵਰੀ ਬੁਆਏ
ਪੁਲਸ ਨੇ ਮਾਮਲੇ 'ਚ ਵੀਰਵਾਰ ਨੂੰ ਫਗਵਾੜਾ ਵਾਸੀ ਗਗਨਦੀਪ ਅਤੇ ਜਸਮੀਤ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਜਾਂਚ ਦੌਰਾਨ ਦੋਵਾਂ ਨੂੰ ਟ੍ਰੇਸ ਕੀਤਾ ਸੀ। ਜਾਂਚ 'ਚ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਡੋਮੀਨੋਜ਼ 'ਚ ਪਿੱਜ਼ਾ ਡਿਲਿਵਰੀ ਬੁਆਏ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਯੂਨੀਵਰਸਿਟੀ 'ਚ ਹਿੰਸਾ ਹੋਈ ਹੈ। ਇਸ ਤੋਂ ਬਾਅਦ ਦੋਵੇਂ ਲੁੱਟ ਦੇ ਇਰਾਦੇ ਨਾਲ ਉੱਥੇ ਪਹੁੰਚੇ ਸਨ। ਪੁਲਸ ਨੇ ਕੈਮਰਿਆਂ ਦੇ ਆਧਾਰ ‘ਤੇ ਦੋਵਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਗਗਨਦੀਪ ਦੇ ਮਾਮੇ ਨੇ ਦੱਸਿਆ ਕਿ ਗਗਨ ਡੋਮੀਨੋਜ਼ 'ਚ ਪਿੱਜ਼ਾ ਡਿਲਿਵਰੀ ਦਾ ਕੰਮ ਕਰਦਾ ਹੈ ਅਤੇ ਡੇਢ ਮਹੀਨਾ ਪਹਿਲਾਂ ਹੀ ਉਸ ਦੀ ਨੌਕਰੀ ਲੱਗੀ ਸੀ।

 

Have something to say? Post your comment

ਅਤੇ ਪੰਜਾਬ ਖਬਰਾਂ

LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ ਨਵੀਂ ਅਪਡੇਟ

LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ ਨਵੀਂ ਅਪਡੇਟ

ਪੰਜਾਬ 'ਚ ਗੈਰ-ਕਾਨੂੰਨੀ ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ, ਹੈਰੋਇਨ ਸਣੇ ਵੱਡੇ ਹਥਿਆਰ ਵੀ ਜ਼ਬਤ

ਪੰਜਾਬ 'ਚ ਗੈਰ-ਕਾਨੂੰਨੀ ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ, ਹੈਰੋਇਨ ਸਣੇ ਵੱਡੇ ਹਥਿਆਰ ਵੀ ਜ਼ਬਤ

ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦਾ ਵੱਡਾ ਬਿਆਨ

ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦਾ ਵੱਡਾ ਬਿਆਨ

ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ

ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ

ਚਿਤਕਾਰਾ ਯੂਨੀਵਰਸਿਟੀ 'ਚ ਹੰਗਾਮੇ ਦੇ ਮਾਮਲੇ 'ਚ ਪਟਿਆਲਾ ਪੁਲਸ ਦਾ ਐਕਸ਼ਨ! ਦੋ ਮੁਲਜ਼ਮ ਗ੍ਰਿਫ਼ਤਾਰ

ਚਿਤਕਾਰਾ ਯੂਨੀਵਰਸਿਟੀ 'ਚ ਹੰਗਾਮੇ ਦੇ ਮਾਮਲੇ 'ਚ ਪਟਿਆਲਾ ਪੁਲਸ ਦਾ ਐਕਸ਼ਨ! ਦੋ ਮੁਲਜ਼ਮ ਗ੍ਰਿਫ਼ਤਾਰ

ਅਮਿਤ ਸ਼ਾਹ ਦਾ 'ਨਸ਼ਾ ਮੁਕਤ ਪੰਜਾਬ' ਦਾ ਸੰਕਲਪ ਪੰਜਾਬੀਆਂ ਲਈ ਬਣਿਆ ਉਮੀਦ ਦੀ ਕਿਰਨ : ਕੇਵਲ ਸਿੰਘ ਢਿੱਲੋਂ

ਅਮਿਤ ਸ਼ਾਹ ਦਾ 'ਨਸ਼ਾ ਮੁਕਤ ਪੰਜਾਬ' ਦਾ ਸੰਕਲਪ ਪੰਜਾਬੀਆਂ ਲਈ ਬਣਿਆ ਉਮੀਦ ਦੀ ਕਿਰਨ : ਕੇਵਲ ਸਿੰਘ ਢਿੱਲੋਂ

ਖਰੜ ਦੇ ਅੱਜ ਸਰੋਵਰ ਲਈ 94 ਕਰੋੜ ਰੁਪਏ ਦੀ ਗ੍ਰਾਂਟ ਮਿਲਣ ਉਪਰੰਤ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਹੋਏ ਸ੍ਰੀ ਰਾਮ ਮੰਦਰ ਵਿਖੇ ਨਤਮਸਤਕ

ਖਰੜ ਦੇ ਅੱਜ ਸਰੋਵਰ ਲਈ 94 ਕਰੋੜ ਰੁਪਏ ਦੀ ਗ੍ਰਾਂਟ ਮਿਲਣ ਉਪਰੰਤ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਹੋਏ ਸ੍ਰੀ ਰਾਮ ਮੰਦਰ ਵਿਖੇ ਨਤਮਸਤਕ

ਐਨ.ਸੀ.ਸੀ. ਦੀ ਫਰਸਟ ਪੰਜਾਬ ਬਟਾਲੀਅਨ ਦੇ ਸਹਿਯੋਗ ਨਾਲ ਦਿੱਤਾ ਗਿਆ ਸਵੱਛਤਾ ਦਾ ਸੁਨੇਹਾ

ਐਨ.ਸੀ.ਸੀ. ਦੀ ਫਰਸਟ ਪੰਜਾਬ ਬਟਾਲੀਅਨ ਦੇ ਸਹਿਯੋਗ ਨਾਲ ਦਿੱਤਾ ਗਿਆ ਸਵੱਛਤਾ ਦਾ ਸੁਨੇਹਾ

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ

12 ਹਫ਼ਤਿਆਂ ਅੰਦਰ ਹਰ ਗਰਭਵਤੀ ਔਰਤ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ: ਸਿਵਲ ਸਰਜਨ ਡਾ. ਅਮਨ ਸੂਦ

12 ਹਫ਼ਤਿਆਂ ਅੰਦਰ ਹਰ ਗਰਭਵਤੀ ਔਰਤ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ: ਸਿਵਲ ਸਰਜਨ ਡਾ. ਅਮਨ ਸੂਦ