ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਆਕਾਸ਼ ਆਨੰਦ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੀ ਚੁੱਪੀ ਤੋੜੀ। ਉਨ੍ਹਾਂ ਨੇ ਬਸਪਾ ਮੁਖੀ ਮਾਇਆਵਤੀ ਨੂੰ ਆਪਣਾ ਰਾਜਨੀਤਕ ਗੁਰੂ, ਪ੍ਰੇਰਨਾ ਅਤੇ 'ਭੂਆ ਮਾਂ' ਦੱਸਦੇ ਹੋਏ ਉਨ੍ਹਾਂ ਤੋਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਕਿਸੇ ਦੂਜੇ ਰਾਜਨੀਤਕ ਦਲ 'ਚ ਨਹੀਂ ਜਾ ਰਹੇ ਹਨ।
ਆਕਾਸ਼ ਆਨੰਦ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਅਤੇ ਸੋਸ਼ਲ ਮੀਡੀਆ 'ਚ ਉਨ੍ਹਾਂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਅਤੇ ਅਫਵਾਹਾਂ ਚੱਲ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ,''ਮੈਂ ਕਿਸੇ ਦੂਜੇ ਸਿਆਸੀ ਦਲ 'ਚ ਨਹੀਂ ਜਾ ਰਿਹਾ। ਨਾ ਅੱਜ, ਨਾ ਕਦੇ। ਬਸਪਾ ਮੇਰੇ ਲਈ ਸਿਰਫ਼ ਇਕ ਪਾਰਟੀ ਨਹੀਂ, ਮੇਰਾ ਪਰਿਵਾਰ ਹੈ। ਰਾਜਨੀਤੀ 'ਚ ਉਨ੍ਹਾਂ ਨੇ ਜੋ ਕੁਝ ਸਿੱਖਿਆ ਅਤੇ ਕੀਤਾ, ਉਹ ਮਾਇਆਵਤੀ ਦੇ ਮਾਰਗਦਰਸ਼ਨ 'ਚ ਕੀਤਾ ਹੈ। ਇਸ ਲਈ ਉਹ ਆਪਣੀ ਗੱਲ ਸਿੱਧੇ ਉਨ੍ਹਾਂ ਦੇ ਅਤੇ ਪੂਰੇ ਬਹੁਜਨ ਸਮਾਜ ਦੇ ਸਾਹਮਣੇ ਰੱਖਣਾ ਚਾਹੁੰਦੇ ਹਨ।''
ਦੱਸਣਯੋਗ ਹੈ ਕਿ ਸਤੰਬਰ 'ਚ ਮਾਇਆਵਤੀ ਨੇ ਆਕਾਸ਼ ਆਨੰਦ ਨੂੰ ਬਸਪਾ ਤੋਂ ਪੂਰੀ ਤਰ੍ਹਾਂ ਵੱਖ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਸਹੁਰੇ ਅਸ਼ੋਕ ਸਿਧਾਰਥ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਆਕਾਸ਼ ਆਨੰਦ ਦੇ ਤਾਜ਼ਾ ਬਿਆਨ 'ਚ ਉਨ੍ਹਾਂ ਨੇ ਪਾਰਟੀ ਛੱਡਣ ਦੀਆਂ ਅਟਕਲਾਂ ਨੂੰ ਖਾਰਜ ਕਰਨ ਦੇ ਨਾਲ ਹੀ ਮਾਇਆਵਤੀ ਦੀ ਅਗਵਾਈ 'ਚ ਫਿਰ ਤੋਂ ਬਸਪਾ ਦੀ ਸੇਵਾ ਕਰਨ ਦੀ ਇੱਛਾ ਜਤਾਈ ਹੈ।