ਖਰੜ - ਪ੍ਰੀਤ ਪੱਤੀ: ਪੈਨਸ਼ਨਰਜ਼ ਭਲਾਈ ਸੰਸਥਾ (ਰਜਿ.) ਖਰੜ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਅਕਾਲੀ ਦਫ਼ਤਰ ਖਰੜ ਵਿਖੇ ਸ਼੍ਰੀ ਰਾਮ ਕਿਸ਼ਨ ਧੂੰਨਕੀਆ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਬਹੁਗਿਣਤੀ ਵਿੱਚ ਮੈਂਬਰਾਂ ਨੇ ਭਾਗ ਲਿਆ । ਉਚੇਚੇ ਤੌਰ ਤੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਵੀ ਸ਼ਾਮਲ ਹੋਏ। ਧੂੰਨਕੀਆ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜ਼ਰੂਰੀ ਮੰਗਾਂ ਨੂੰ ਅਜੇ ਤਕ ਪ੍ਰਵਾਨ ਨਹੀਂ ਕੀਤਾ ਜਦੋਂ ਕਿ ਸਰਕਾਰ ਦਾ ਸਮਾਂ ਵੀ ਬਹੁਤ ਥੋੜਾ ਰਹਿ ਗਿਆ ਹੈ। 18% ਡੀ.ਏ. ਦੇਣ ਦੀ ਵਜਾਏ 8% ਹੀ ਦਿੱਤਾ ਗਿਆ ਹੈ ਉਹ ਵੀ ਅਧੁਰਾ ਪੱਤਰ ਜਾਰੀ ਕਰ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਗੁੰਮਰਾਹ ਕਰਨ ਦੀ ਕਸਰ ਨਹੀਂ ਛੱਡੀ। ਡੀ.ਏ. ਦੇ ਏਰੀਅਰ ਬਾਰੇ ਚੁੱਪੀ ਧਾਰਨ ਕੀਤੀ ਗਈ ਹੈ। ਜਥੇਬੰਦੀਆਂ ਵਲੋਂ ਸੰਘਰਸ਼ ਜਾਰੀ ਰਹੇਗਾ।ਜੇਕਰ ਸਰਕਾਰ ਨੇ ਆਉਣ ਵਾਲੇ ਦਿਨਾਂ ਵਿਚ ਜ਼ਰੂਰੀ ਮੰਗਾਂ ਨਾ ਮੰਨੀਆਂ ਤਾਂ 10 ਅਕਤੂਬਰ ਨੂੰ ਸੰਗਰੂਰ ਵਿਖੇ ਮਹਾਰੈਲੀ ਕੀਤੀ ਜਾਵੇਗੀ ਜਿਸ ਵਿਚ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਹਿਸਾ ਲੈਣਗੀਆਂ। ਮੀਟਿੰਗ ਵਿਚ ਸੰਸਥਾ ਵਲੋਂ ਹੋ ਰਹੀ ਰੈਲੀ ਵਿਚ ਸ਼ਾਮਲ ਹੋਣ ਲਈ ਪ੍ਰਣ ਕੀਤਾ ਗਿਆ।ਸੁਖਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਵਲੋਂ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ 10/10/26 ਦੀ ਸੰਗਰੂਰ ਵਿਖੇ ਹੋ ਰਹੀ ਮਹਾਂਰੈਲੀ ਵਿਚ ਸ਼ਾਮਲ ਹੋਣ ਲਈ ਤਿਆਰ ਰਹਿਣ ਲਈ ਕਿਹਾ ਗਿਆ। ਮੀਟਿੰਗ ਵਿੱਚ ਸਵਰਨ ਸਿੰਘ ਜਨਰਲ ਸਕੱਤਰ, ਸੁਦਾਗਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਣਵੰਤ ਸਿੰਘ ਵਿੱਤ ਸਕੱਤਰ, ਮਹਿੰਦਰ ਸਿੰਘ ਖੋਖਰ ਸਹਾਇਕ ਵਿੱਤ ਸਕੱਤਰ, ਮਹਿੰਦਰ ਸਿੰਘ ਰਾਹੀ, ਸੁਰਿੰਦਰ ਸਿੰਘ ਜੰਡਪੁਰੀ, ਰਜਿੰਦਰ ਸਿੰਘ ਘੜੂੰਆਂ, ਧਰਮ ਸਿੰਘ, ਗੁਲਜ਼ਾਰ ਸਿੰਘ ਗਰੇਵਾਲ, ਜੁਗਿੰਦਰ ਸਿੰਘ, ਚੈਅਰਮੈਨ ਗੁਰਦੀਪ ਸਿੰਘ ਅਤੇ ਗੁਰਪਾਲ ਸਿੰਘ ਹਾਜ਼ਰ ਸਨ।