ਸੁਨਾਮ (ਰਮੇਸ਼ ਗਰਗ) : ਅੱਜ ਤਾਜ ਸਿਟੀ ਕਲੋਨੀ ਵਿਖੇ ਨਗਰ ਕੌਂਸਲ ਸੁਨਾਮ ਦੇ ਵਾਰਡ ਨੰਬਰ 14 ਤੋਂ ਚੁਣੇ ਗਏ ਐਮ.ਸੀ. ਸ਼੍ਰੀ ਕੁਲਵੀਰ ਸਿੰਘ ਭੰਗੂ ਦਾ ਕਲੋਨੀ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਕਲੋਨੀ ਦੀਆਂ ਮੁੱਖ ਸਮੱਸਿਆਵਾਂ ਅਤੇ ਵਿਕਾਸ ਕਾਰਜਾਂ 'ਤੇ ਵਿਚਾਰ-ਵਟਾਂਦਰਾ ਹੋਇਆ। ਕਲੋਨੀ ਵਾਸੀਆਂ ਨੇ ਸੜਕਾਂ ਦੇ ਨਿਰਮਾਣ, ਵਾਟਰ ਸਪਲਾਈ ਅਤੇ ਬੁਨਿਆਦੀ ਸਹੂਲਤਾਂ ਦੀਆਂ ਮੰਗਾਂ MC ਸਾਹਿਬ ਦੇ ਧਿਆਨ 'ਚ ਲਿਆਂਦੀਆਂ।
MC ਕੁਲਵੀਰ ਸਿੰਘ ਭੰਗੂ ਨੇ ਭਰੋਸਾ ਦਿਵਾਇਆ ਕਿ ਇਨ੍ਹਾਂ ਮੰਗਾਂ ਨੂੰ ਤਰਜੀਹ 'ਤੇ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਕਲੋਨੀ ਦੇ ਵਿਕਾਸ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਕਲੋਨੀ ਵਾਸੀਆਂ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੁਨਾਮ ਤੋਂ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ AAP ਸਰਕਾਰ ਵੱਲੋਂ ਪੰਜਾਬ 'ਚ ਹੋ ਰਹੇ ਵਿਕਾਸ ਅਤੇ ਲੋਕ ਭਲਾਈ ਦੇ ਕੰਮ ਸ਼ਲਾਘਾਯੋਗ ਹਨ।
*ਹਾਜ਼ਰ*: ਕਲੋਨੀ ਪ੍ਰਧਾਨ ਪਰਗਟ ਸਿੰਘ ਬੰਟੀ, ਸੰਜੀਵ ਗੋਇਲ, ਵਿਪਨ ਗੋਇਲ, ਉਪਿੰਦਰ ਬਬਲਾ, ਜਤਿੰਦਰ ਮਾਦਾ, ਹੈਪੀ ਸਿੰਗਲਾ, ਮੋਨੂ ਅਰੋੜਾ, ਹਰਮੀਤ ਤੁੰਗ, ਸੰਦੀਪ ਸੋਨੀ, ਮੋਹਿਤ ਖੋਸਲਾ, ਅਸ਼ੋਕ ਸਿੰਘਲਾ ਆਦਿ।