Monday, August 17, 2026
BREAKING
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਕੀਤੀ ਖ਼ਾਸ ਅਪੀਲ, ਘੱਟੋ-ਘੱਟ 3 ਬੱਚੇ ਕਰੋ ਫਗਵਾੜਾ ਦੇ ਮਸ਼ਹੂਰ ਹਸਪਤਾਲ 'ਚ ਲੱਗੀ ਅੱਗ! ਪਈਆਂ ਭਾਜੜਾਂ ਵੱਡੀ ਖ਼ਬਰ: ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਨੇ ਦਿੱਤੀ ਵੱਡੀ ਜ਼ਿੰਮੇਵਾਰੀ, ਨਿਤਿਨ ਨਬੀਨ ਨੇ ਕੀਤਾ ਐਲਾਨ ਪਾਕਿਸਤਾਨ, ਤੁਰਕੀ ਤੇ ਸਾਊਦੀ ਅਰਬ ਵਿਚਾਲੇ ਹੋਏ ਰੱਖਿਆ ਸਮਝੌਤੇ 'ਤੇ ਟਰੰਪ ਦਾ ਵੱਡਾ ਬਿਆਨ ਚੰਡੀਗੜ੍ਹ ’ਚ ਕੌਮੀ ਇਨਸਾਫ਼ ਮੋਰਚਾ ਦੇ ਪ੍ਰਦਰਸ਼ਨਾਂ ਸਬੰਧੀ 4 FIR ਦਰਜ, 17 ਵਿਅਕਤੀ ਗ੍ਰਿਫ਼ਤਾਰ PGI ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਵੱਡੀ ਰਾਹਤ, ਲੰਬੇ ਚਿਰਾਂ ਤੋਂ ਲਟਕੀ ਮੰਗ ਹੋਈ ਪੂਰੀ, ਹੁਣ ਐਮਰਜੈਂਸੀ 'ਚ... ਸ਼ੇਰ-ਏ-ਪੰਜਾਬ ਢਾਬਾ ਮਾਲਕ ਖ਼ਿਲਾਫ਼ ਗ਼ੈਰ-ਕਾਨੂੰਨੀ ਤੌਰ ’ਤੇ ਸ਼ਰਾਬ ਪਿਆਉਣ ਦੇ ਦੋਸ਼ ਹੇਠ ਕੇਸ ਦਰਜ ਭਾਰਤ-ਪਾਕਿ ਸਰਹੱਦ 'ਤੇ ਵਿਸ਼ੇਸ਼ ਤਰੀਕੇ ਨਾਲ ਮਨਾਇਆ ਜਾਵੇਗਾ 'ਰੱਖੜੀ' ਦਾ ਤਿਉਹਾਰ ਸ਼ਿਮਲਾ ਹੋਵੇਗਾ ਖ਼ਾਲਿਸਤਾਨ ਦੀ ਰਾਜਧਾਨੀ - ਗੁਰਪਤਵੰਤ ਸਿੰਘ ਪੰਨੂੰ ਤਿਆਰੀਆਂ ਮੁਕੰਮਲ: 23 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਵੇਗਾ 'ਮੀਰੀ-ਪੀਰੀ ਖਾਲਸਾ ਮਾਰਚ' ਦਾ ਦੂਜਾ ਪੜਾਅ

ਪੰਜਾਬ

ਸ਼ਿਮਲਾ ਹੋਵੇਗਾ ਖ਼ਾਲਿਸਤਾਨ ਦੀ ਰਾਜਧਾਨੀ - ਗੁਰਪਤਵੰਤ ਸਿੰਘ ਪੰਨੂੰ

17 ਅਗਸਤ, 2026 06:22 PM

ਇੰਡੀਆਨਾਪੋਲਿਸ (ਅਮਰੀਕਾ) : ਅਮਰੀਕਾ ਦੇ ਇੰਡੀਆਨਾ ਸੂਬੇ ਦੀ ਰਾਜਧਾਨੀ ਇੰਡੀਆਨਾਪੋਲਿਸ ਸਥਿਤ ਰਿਚਰਡ ਜੀ. ਲੂਗਰ ਪਲਾਜ਼ਾ ਵਿਖੇ ਕਰਵਾਈ ਗਈ ਪੰਜਾਬ ਆਜ਼ਾਦੀ ਰੈਫਰੈਂਡਮ ਵੋਟਿੰਗ ਦੌਰਾਨ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਸ਼ਿਮਲਾ ਨੂੰ ਪ੍ਰਸਤਾਵਿਤ ‘ਡੈਮੋਕ੍ਰੈਟਿਕ ਰਿਪਬਲਿਕ ਆਫ਼ ਖ਼ਾਲਿਸਤਾਨ’ ਦੀ ਰਾਜਧਾਨੀ ਦਾ ਐਲਾਨ ਕੀਤਾ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਪੰਨੂੰ ਨੇ ਅਜ਼ਾਦ ਪੰਜਾਬ ਦਾ ਨਕਸ਼ਾ ਜਾਰੀ ਕਰਦਿਆਂ ਸ਼ਿਮਲਾ ਨੂੰ ਰਾਜਧਾਨੀ ਵੱਜੋਂ ਵਿਖਾਇਆ ਗਿਆ ਹੈ। ਪੰਨੂੰ ਨੇ ਦੋਸ਼ ਲਾਇਆ ਕਿ ਭਾਰਤ ਦੀ ਮੋਦੀ ਸਰਕਾਰ ਪੰਜਾਬ ਅਤੇ ਸਿੱਖਾਂ ਵਿਰੁੱਧ ਕਥਿਤ ‘ਸਾਈਲੈਂਟ ਜੈਨੋਸਾਈਡ’ ਚਲਾ ਰਹੀ ਹੈ। ਉਸ ਨੇ ਭਾਰਤ ਵਿਚਲੇ ਸਿੱਖਾਂ ਨੂੰ ਆਪਣੇ ਧਰਮ ਅਤੇ ਪਰਿਵਾਰਾਂ ਦੀ ਰੱਖਿਆ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਪੰਨੂੰ ਨੇ ਕਿਹਾ ਕਿ ਐੱਸ.ਐੱਫ.ਜੇ. ਆਪਣੇ ਸਿਆਸੀ ਉਦੇਸ਼ਾਂ ਦੀ ਪ੍ਰਾਪਤੀ ਲਈ ਸ਼ਾਂਤਮਈ ਅਤੇ ਵੋਟ-ਆਧਾਰਿਤ ਲੋਕਤੰਤਰੀ ਪ੍ਰਕਿਰਿਆ ਪ੍ਰਤੀ ਵਚਨਬੱਧ ਹੈ, ਪਰ ਨਾਲ ਹੀ ਉਸ ਨੇ ਸਿੱਖਾਂ ਕੋਲ ਸਵੈ-ਰੱਖਿਆ ਦਾ ਕਾਨੂੰਨੀ ਅਧਿਕਾਰ ਹੋਣ ਦਾ ਦਾਅਵਾ ਕੀਤਾ।

ਸਿੱਖਸ ਫਾਰ ਜਸਟਿਸ ਵੱਲੋ ਕੇਂਦਰ ’ਤੇ ‘ਤਿੰਨ ਤਰ੍ਹਾਂ ਦੀ ਜੰਗ’ ਚਲਾਉਣ ਦੇ ਦੋਸ਼ ਲਾਏ ਗਏ । ਪੰਨੂੰ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਅੰਦਰੋਂ ਕਮਜ਼ੋਰ ਕਰਨ ਲਈ ਨਸ਼ਿਆਂ, ਕਰਜ਼ੇ ਅਤੇ ਆਬਾਦੀ ਦੇ ਸਰੂਪ ਵਿਚ ਤਬਦੀਲੀ ਰਾਹੀਂ ਕਥਿਤ ‘ਥ੍ਰੀ ਵਾਰਫੇਅਰ’ ਰਣਨੀਤੀ ਵਰਤ ਰਹੀ ਹੈ। ਪੰਨੂੰ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੇ ਫੈਲਾਅ ਕਾਰਨ ਸਿੱਖ ਨੌਜਵਾਨਾਂ ਦੀ ਸਿਹਤ, ਮਾਨਸਿਕ ਸਮਰੱਥਾ ਅਤੇ ਭਵਿੱਖ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਪੰਨੂੰ ਅਨੁਸਾਰ ਖੇਤੀਬਾੜੀ ਸੰਕਟ, ਵਧਦਾ ਕਰਜ਼ਾ ਅਤੇ ਆਰਥਿਕ ਦਬਾਅ ਪੰਜਾਬ ਦੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਵੱਲ ਧੱਕ ਰਹੇ ਹਨ। ਉਸ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਆਉਣ-ਜਾਣ ਵਾਲੀ ਆਬਾਦੀ ਦੇ ਰੁਝਾਨਾਂ ਅਤੇ ਸਿੱਖ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਪਰਵਾਸ ਕਾਰਨ ਸੂਬੇ ਦੀ ਸਮਾਜਿਕ ਤੇ ਸਿਆਸੀ ਬਣਤਰ ਪ੍ਰਭਾਵਿਤ ਹੋ ਰਹੀ ਹੈ।

ਐੱਸ.ਐੱਫ.ਜੇ. ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਪੰਜਾਬ ਆਜ਼ਾਦੀ ਰੈਫਰੈਂਡਮ ਦੀ ਅਗਲੀ ਵੋਟਿੰਗ 18 ਅਕਤੂਬਰ ਨੂੰ ਕੈਨੇਡਾ ਦੇ ਅਲਬਰਟਾ ਸੂਬੇ ਵਿਚ ਕਰਵਾਈ ਜਾਵੇਗੀ। ਅਲਬਰਟਾ ਸੂਬੇ ਵਿਚ ਹੋਣ ਵਾਲੇ ਰੈਫਰੈਡਮ ਨੂੰ ਸ਼ਹੀਦ ਹਰਦੀਪ ਸਿੰਘ ਨਿੱਝਰ, ਸ਼ਹੀਦ ਤਲਵਿੰਦਰ ਸਿੰਘ ਪਰਮਾਰ ਅਤੇ ਭਾਈ ਲਖਬੀਰ ਸਿੰਘ ਰੋਡੇ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਸਿੱਖਸ ਫਾਰ ਜਸਟਿਸ ਵੱਲੋ ਇੰਡੀਆਨਾਪੋਲਿਸ ’ਚ ਖਾਲਿਸਤਾਨ ਰੈਫਰੈਡਮ ਦੀਆਂ ਵੋਟਾਂ ਵਿੱਚ 13 ਹਜ਼ਾਰ ਤੋਂ ਵੱਧ ਸਿੱਖਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ, ਜਿਸ ਵਿੱਚ ਨਕੋਦਰ ਦੀ ਰਹਿਣ ਵਾਲੀ 100 ਸਾਲਾ ਮਹਿੰਦਰ ਕੋਰ ਨੇ ਵੀ ਆਪਣੀ ਬੇਟੀ ਨਾਲ ਆ ਕੇ ਵੋਟ ਪਾਈ।

Have something to say? Post your comment

ਅਤੇ ਪੰਜਾਬ ਖਬਰਾਂ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਕੀਤੀ ਖ਼ਾਸ ਅਪੀਲ, ਘੱਟੋ-ਘੱਟ 3 ਬੱਚੇ ਕਰੋ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਕੀਤੀ ਖ਼ਾਸ ਅਪੀਲ, ਘੱਟੋ-ਘੱਟ 3 ਬੱਚੇ ਕਰੋ

ਫਗਵਾੜਾ ਦੇ ਮਸ਼ਹੂਰ ਹਸਪਤਾਲ 'ਚ ਲੱਗੀ ਅੱਗ! ਪਈਆਂ ਭਾਜੜਾਂ

ਫਗਵਾੜਾ ਦੇ ਮਸ਼ਹੂਰ ਹਸਪਤਾਲ 'ਚ ਲੱਗੀ ਅੱਗ! ਪਈਆਂ ਭਾਜੜਾਂ

ਵੱਡੀ ਖ਼ਬਰ: ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਨੇ ਦਿੱਤੀ ਵੱਡੀ ਜ਼ਿੰਮੇਵਾਰੀ, ਨਿਤਿਨ ਨਬੀਨ ਨੇ ਕੀਤਾ ਐਲਾਨ

ਵੱਡੀ ਖ਼ਬਰ: ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਨੇ ਦਿੱਤੀ ਵੱਡੀ ਜ਼ਿੰਮੇਵਾਰੀ, ਨਿਤਿਨ ਨਬੀਨ ਨੇ ਕੀਤਾ ਐਲਾਨ

ਸ਼ੇਰ-ਏ-ਪੰਜਾਬ ਢਾਬਾ ਮਾਲਕ ਖ਼ਿਲਾਫ਼ ਗ਼ੈਰ-ਕਾਨੂੰਨੀ ਤੌਰ ’ਤੇ ਸ਼ਰਾਬ ਪਿਆਉਣ ਦੇ ਦੋਸ਼ ਹੇਠ ਕੇਸ ਦਰਜ

ਸ਼ੇਰ-ਏ-ਪੰਜਾਬ ਢਾਬਾ ਮਾਲਕ ਖ਼ਿਲਾਫ਼ ਗ਼ੈਰ-ਕਾਨੂੰਨੀ ਤੌਰ ’ਤੇ ਸ਼ਰਾਬ ਪਿਆਉਣ ਦੇ ਦੋਸ਼ ਹੇਠ ਕੇਸ ਦਰਜ

ਭਾਰਤ-ਪਾਕਿ ਸਰਹੱਦ 'ਤੇ ਵਿਸ਼ੇਸ਼ ਤਰੀਕੇ ਨਾਲ ਮਨਾਇਆ ਜਾਵੇਗਾ 'ਰੱਖੜੀ' ਦਾ ਤਿਉਹਾਰ

ਭਾਰਤ-ਪਾਕਿ ਸਰਹੱਦ 'ਤੇ ਵਿਸ਼ੇਸ਼ ਤਰੀਕੇ ਨਾਲ ਮਨਾਇਆ ਜਾਵੇਗਾ 'ਰੱਖੜੀ' ਦਾ ਤਿਉਹਾਰ

ਤਿਆਰੀਆਂ ਮੁਕੰਮਲ: 23 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਵੇਗਾ 'ਮੀਰੀ-ਪੀਰੀ ਖਾਲਸਾ ਮਾਰਚ' ਦਾ ਦੂਜਾ ਪੜਾਅ

ਤਿਆਰੀਆਂ ਮੁਕੰਮਲ: 23 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਵੇਗਾ 'ਮੀਰੀ-ਪੀਰੀ ਖਾਲਸਾ ਮਾਰਚ' ਦਾ ਦੂਜਾ ਪੜਾਅ

ਅਗਰਵਾਲ ਸਭਾ ਵੱਲੋਂ  ਆਜਾਦੀ ਦਿਹਾੜਾ ਮਨਾਇਆ ਗਿਆ   

ਅਗਰਵਾਲ ਸਭਾ ਵੱਲੋਂ  ਆਜਾਦੀ ਦਿਹਾੜਾ ਮਨਾਇਆ ਗਿਆ   

ਗਗਨ PA ਦੇ ਮਾਤਾ ਜੀ ਦੇ ਅਕਾਲ ਚਲਾਣੇ ’ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਗਗਨ PA ਦੇ ਮਾਤਾ ਜੀ ਦੇ ਅਕਾਲ ਚਲਾਣੇ ’ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਧੀ ਮਾਰੂ ਸੋਚ ਬਰਦਾਸ਼ਤ ਨਹੀਂ—ਕਾਨੂੰਨ ਤੋੜਨ ਵਾਲੇ ਜਾਣਗੇ ਜੇਲ੍ਹ : ਡਾ. ਹਰੀਸ਼ ਕਿਰਪਾਲ

ਧੀ ਮਾਰੂ ਸੋਚ ਬਰਦਾਸ਼ਤ ਨਹੀਂ—ਕਾਨੂੰਨ ਤੋੜਨ ਵਾਲੇ ਜਾਣਗੇ ਜੇਲ੍ਹ : ਡਾ. ਹਰੀਸ਼ ਕਿਰਪਾਲ

ਉਵਸਗਹਰਮ ਸਤੋਤਰ ਦਾ ਜਾਪ ਕਰਨ ਨਾਲ ਭੌਤਿਕ ਅਤੇ ਅਧਿਆਤਮਿਕ ਲਾਭ ਹੁੰਦੇ ਹਨ: ਸਵਾਤੀ ਜੀ ਮਹਾਰਾਜ

ਉਵਸਗਹਰਮ ਸਤੋਤਰ ਦਾ ਜਾਪ ਕਰਨ ਨਾਲ ਭੌਤਿਕ ਅਤੇ ਅਧਿਆਤਮਿਕ ਲਾਭ ਹੁੰਦੇ ਹਨ: ਸਵਾਤੀ ਜੀ ਮਹਾਰਾਜ