Friday, April 10, 2026
BREAKING
ਨਾਨ-ਕੰਸਟਰੱਕਸ਼ਨ ਫੀਸ ’ਚ 50 ਫੀਸਦੀ ਛੋਟ ਦੀ ਮਿਆਦ 15 ਜੂਨ ਤੱਕ ਵਧਾਈ ਗਈ : ਗੁਰਵਿੰਦਰ ਸਿੰਘ ਪਾਬਲਾ ਵਿਧਾਇਕ ਰੰਧਾਵਾ ਨੇ ਪਿੰਡ ਨਗਲਾ ਵਿੱਚ ਨਵੇਂ ਟਿਊਬਵੈੱਲ ਦਾ ਉਦਘਾਟਨ ਕਰਕੇ ਕੰਮ ਦੀ ਸ਼ੁਰੂਆਤ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਹਲਕੇ ਤੋਂ 20ਵੀਂ ਬੱਸ ਰਵਾਨਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ 245 ਕਰੋੜ ਦੀ ਰਾਸ਼ੀ ਜਾਰੀ, 2.45 ਲੱਖ ਵਿਦਿਆਰਥੀਆਂ ਨੂੰ ਵੱਡੀ ਰਾਹਤ : ਡਾ. ਬਲਜੀਤ ਕੌਰ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਨੂੰ ਪਰਾਲੀ ਸਾੜਨ ਘਟਾਉਣ ਦੀ ਪਹਿਲ ਲਈ ਮਿਲਿਆ ਸਕੋਚ ਸਿਲਵਰ ਐਵਾਰਡ 2025 ਪੰਜਾਬ 'ਚ ਫੜੇ ਗਏ 2 ਅੱਤਵਾਦੀ, ਕਰਨਾ ਸੀ ਵੱਡਾ ਧਮਾਕਾ ਫਰਾਂਸ ਵਧਾਏਗਾ Nuclear power; 53.6 ਅਰਬ ਡਾਲਰ ਦੇ ਰੱਖਿਆ ਬਜਟ ਦਾ ਐਲਾਨ ਵਿਸਾਖੀ ਮੌਕੇ ਪਾਕਿ ਦੇ ਗੁਰਧਾਮਾਂ ਲਈ ਭਲਕੇ ਰਵਾਨਾ ਹੋਵੇਗਾ ਜੱਥਾ, SGPC ਨੇ ਸੌਂਪੇ ਪਾਸਪੋਰਟ ਹੁਣ ਬਣੇਗੀ ਗੱਲ ! ਜੰਗਬੰਦੀ 'ਤੇ ਚਰਚਾ ਲਈ ਅੱਜ ਇਸਲਾਮਾਬਾਦ ਪਹੁੰਚੇਗਾ ਇਰਾਨੀ ਵਫ਼ਦ ਸੀਜ਼ਫ਼ਾਇਰ 'ਤੇ ਤਣਾਅ ਕਾਰਨ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ-ਨਿਫਟੀ ਦੋਵੇਂ ਡਿੱਗੇ

ਦੁਨੀਆਂ

ਸਲੋਵਾਕੀਆ ’ਚ ਐਪਸਟੀਨ ਵਿਵਾਦ ਕਾਰਨ ਉੱਚ ਅਧਿਕਾਰੀ ਨੇ ਦਿੱਤਾ ਅਸਤੀਫਾ

02 ਫ਼ਰਵਰੀ, 2026 04:57 PM

ਨਿਊਯਾਰਕ : ਹਾਲ ਹੀ ’ਚ ਅਮਰੀਕੀ ਨਿਆਂ ਮੰਤਰਾਲਾ ਵਲੋਂ ਕੀਤੀਆਂ ਗਈਆਂ ਜੈਫਰੀ ਐਪਸਟੀਨ ਨਾਲ ਸਬੰਧਤ ਫਾਈਲਾਂ ਤੋਂ ਬਾਅਦ ਸਲੋਵਾਕੀਆ ਦੇ ਇਕ ਉੱਚ ਅਧਿਕਾਰੀ ਮਿਰੋਸਲਾਵ ਲਾਜਕ ਨੇ ਅਸਤੀਫਾ ਦੇ ਦਿੱਤਾ ਹੈ। ਇਹ ਘਟਨਾਚੱਕਰ ਉਦੋਂ ਸਾਹਮਣੇ ਆਇਆ, ਜਦੋਂ ਐਪਸਟੀਨ ਦੇ ਫਲੋਰਿਡਾ ਜੇਲ ’ਚ ਸਜ਼ਾ ਕੱਟਣ ਤੋਂ ਬਾਅਦ ਦੇ ਸਾਲਾਂ ’ਚ ਉਸ ਦੇ ਪ੍ਰਭਾਵਸ਼ਾਲੀ ਸੰਪਰਕਾਂ ਦਾ ਖੁਲਾਸਾ ਹੋਇਆ।

ਸਲੋਵਾਕੀਆ ਦੇ ਪ੍ਰਧਾਨ ਮੰਤਰੀ ਨੇ ਲਾਜਕ ਦਾ ਅਸਤੀਫਾ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਇਸ ਮਾਮਲੇ ’ਚ ਕਿਸੇ ਵੀ ਗਲਤੀ ਦਾ ਦੋਸ਼ੀ ਨਹੀਂ ਸੀ ਪਰ ਇਹ ਫੈਸਲਾ ਐਪਸਟੀਨ ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਦੀਆਂ ਫੋਟੋਆਂ ਅਤੇ ਈਮੇਲਾਂ ਸਾਹਮਣੇ ਆਉਣ ਤੋਂ ਬਾਅਦ ਲਿਆ ਗਿਆ ਸੀ।

ਇਸ ਖੁਲਾਸੇ ਨੇ ਇਕ ਵਾਰ ਫਿਰ ਸਾਬਕਾ ਬ੍ਰਿਟਿਸ਼ ਪ੍ਰਿੰਸ ਐਂਡਰਿਊ ਮਾਊਂਟਬੈਟਨ-ਵਿੰਡਸਰ ਬਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬਹੁਤ ਸਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਉਸ ਨੂੰ ਹੁਣ ਅਮਰੀਕੀ ਅਧਿਕਾਰੀਆਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਐਪਸਟੀਨ ਨਾਲ ਆਪਣੇ ਸਬੰਧਾਂ ਬਾਰੇ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ।

ਦਸਤਾਵੇਜ਼ਾਂ ਅਨੁਸਾਰ ਐਪਸਟੀਨ ਦਾ ਟਰੰਪ, ਕਲਿੰਟਨ, ਸਟੀਵ ਬੈਨਨ, ਬਿਲ ਗੇਟਸ ਅਤੇ ਐਲਨ ਮਸਕ ਵਰਗੀਆਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਨਾਲ ਸੰਪਰਕ ਸੀ। ਐਪਸਟੀਨ ਦੀ ਜਾਂਚ ਜੁਲਾਈ 2006 ਵਿਚ ਸ਼ੁਰੂ ਹੋਈ ਸੀ ਅਤੇ ਅਗਸਤ 2019 ਵਿਚ ਸ਼ੱਕੀ ਹਾਲਾਤ ’ਚ ਉਸ ਦੀ ਜੇਲ ਵਿਚ ਮੌਤ ਹੋ ਗਈ ਸੀ। ਇਸ ਕੇਸ ਨਾਲ ਸਬੰਧਤ ਹੋਰ ਰਾਜ਼ ਹੁਣ ਸਾਹਮਣੇ ਆ ਸਕਦੇ ਹਨ, ਜੋ ਅੰਤਰਰਾਸ਼ਟਰੀ ਰਾਜਨੀਤੀ ’ਚ ਨਵੀਂ ਹਲਚਲ ਪੈਦਾ ਕਰ ਸਕਦੇ ਹਨ।

Have something to say? Post your comment

ਅਤੇ ਦੁਨੀਆਂ ਖਬਰਾਂ

ਫਰਾਂਸ ਵਧਾਏਗਾ Nuclear power; 53.6 ਅਰਬ ਡਾਲਰ ਦੇ ਰੱਖਿਆ ਬਜਟ ਦਾ ਐਲਾਨ

ਫਰਾਂਸ ਵਧਾਏਗਾ Nuclear power; 53.6 ਅਰਬ ਡਾਲਰ ਦੇ ਰੱਖਿਆ ਬਜਟ ਦਾ ਐਲਾਨ

ਹੁਣ ਬਣੇਗੀ ਗੱਲ ! ਜੰਗਬੰਦੀ 'ਤੇ ਚਰਚਾ ਲਈ ਅੱਜ ਇਸਲਾਮਾਬਾਦ ਪਹੁੰਚੇਗਾ ਇਰਾਨੀ ਵਫ਼ਦ

ਹੁਣ ਬਣੇਗੀ ਗੱਲ ! ਜੰਗਬੰਦੀ 'ਤੇ ਚਰਚਾ ਲਈ ਅੱਜ ਇਸਲਾਮਾਬਾਦ ਪਹੁੰਚੇਗਾ ਇਰਾਨੀ ਵਫ਼ਦ

''ਯੂਰੇਨੀਅਮ ਐਨਰਿਚਮੈਂਟ ਤੋਂ ਬਿਨਾਂ ਜੰਗਬੰਦੀ ਨਹੀਂ ਹੋ ਸਕਦੀ..!'' ਇਰਾਨ ਨੇ ਹੋਰ ਸਖ਼ਤ ਕੀਤੀਆਂ ਆਪਣੀਆਂ ਸ਼ਰਤਾਂ

''ਯੂਰੇਨੀਅਮ ਐਨਰਿਚਮੈਂਟ ਤੋਂ ਬਿਨਾਂ ਜੰਗਬੰਦੀ ਨਹੀਂ ਹੋ ਸਕਦੀ..!'' ਇਰਾਨ ਨੇ ਹੋਰ ਸਖ਼ਤ ਕੀਤੀਆਂ ਆਪਣੀਆਂ ਸ਼ਰਤਾਂ

ਪਾਕਿਸਤਾਨ : ਇਮਰਾਨ ਖਾਨ ਦੀਆਂ ਭੈਣਾਂ ਸਣੇ 1400 ਹੋਰ 'ਤੇ ਅੱਤਵਾਦ ਦਾ ਕੇਸ ਦਰਜ

ਪਾਕਿਸਤਾਨ : ਇਮਰਾਨ ਖਾਨ ਦੀਆਂ ਭੈਣਾਂ ਸਣੇ 1400 ਹੋਰ 'ਤੇ ਅੱਤਵਾਦ ਦਾ ਕੇਸ ਦਰਜ

ਇਰਾਨ-ਅਮਰੀਕਾ ਵਿਚਾਲੇ ਜੰਗਬੰਦੀ 'ਤੇ 'ਰੋਲ' ਬਾਰੇ ਬਾਰੇ ਚੀਨ ਦਾ ਪਹਿਲਾ ਬਿਆਨ

ਇਰਾਨ-ਅਮਰੀਕਾ ਵਿਚਾਲੇ ਜੰਗਬੰਦੀ 'ਤੇ 'ਰੋਲ' ਬਾਰੇ ਬਾਰੇ ਚੀਨ ਦਾ ਪਹਿਲਾ ਬਿਆਨ

'ਭਾਰਤੀ ਭੈਣ-ਭਰਾਵਾਂ ਦੀ ਸੁਰੱਖਿਆ ਮੇਰੀ ਜ਼ਿੰਮੇਵਾਰੀ'! ਈਰਾਨੀ ਸੁਪਰੀਮ ਲੀਡਰ ਦੇ ਪ੍ਰਤੀਨਿਧੀ ਦਾ ਵੱਡਾ ਬਿਆਨ

'ਭਾਰਤੀ ਭੈਣ-ਭਰਾਵਾਂ ਦੀ ਸੁਰੱਖਿਆ ਮੇਰੀ ਜ਼ਿੰਮੇਵਾਰੀ'! ਈਰਾਨੀ ਸੁਪਰੀਮ ਲੀਡਰ ਦੇ ਪ੍ਰਤੀਨਿਧੀ ਦਾ ਵੱਡਾ ਬਿਆਨ

ਪਾਕਿਸਤਾਨ ਨਹੀਂ, ਕੋਈ ਹੋਰ ਹੀ ਐ ਅਸਲੀ Game Changer ! ਜਾਣੋ ਕਿਸ ਨੇ ਕਰਾਇਆ ਇਰਾਨ-US ਦਾ ਸਮਝੌਤਾ

ਪਾਕਿਸਤਾਨ ਨਹੀਂ, ਕੋਈ ਹੋਰ ਹੀ ਐ ਅਸਲੀ Game Changer ! ਜਾਣੋ ਕਿਸ ਨੇ ਕਰਾਇਆ ਇਰਾਨ-US ਦਾ ਸਮਝੌਤਾ

ਅਲਬਾਨੀਜ਼ ਨੇ ਜੰਗਬੰਦੀ ਦਾ ਕੀਤਾ ਸਵਾਗਤ; ਟਰੰਪ ਦੀ 'ਬਿਆਨਬਾਜ਼ੀ' 'ਤੇ ਪਾਈ ਝਾੜ

ਅਲਬਾਨੀਜ਼ ਨੇ ਜੰਗਬੰਦੀ ਦਾ ਕੀਤਾ ਸਵਾਗਤ; ਟਰੰਪ ਦੀ 'ਬਿਆਨਬਾਜ਼ੀ' 'ਤੇ ਪਾਈ ਝਾੜ

ਈਰਾਨ ਜੰਗਬੰਦੀ ਮਗਰੋਂ ਹੁਣ ਉੱਤਰੀ ਕੋਰੀਆ ਨੇ ਦਾਗ'ਤੀਆਂ ਮਿਜ਼ਾਈਲਾਂ ! ਜਾਪਾਨ 'ਚ ਅਲਰਟ

ਈਰਾਨ ਜੰਗਬੰਦੀ ਮਗਰੋਂ ਹੁਣ ਉੱਤਰੀ ਕੋਰੀਆ ਨੇ ਦਾਗ'ਤੀਆਂ ਮਿਜ਼ਾਈਲਾਂ ! ਜਾਪਾਨ 'ਚ ਅਲਰਟ

''ਮਿਡਲ ਈਸਟ ਲਈ Golden Age..!'' ਜੰਗਬੰਦੀ ਮਗਰੋਂ ਆ ਗਿਆ ਟਰੰਪ ਦਾ ਪਹਿਲਾ ਬਿਆਨ

''ਮਿਡਲ ਈਸਟ ਲਈ Golden Age..!'' ਜੰਗਬੰਦੀ ਮਗਰੋਂ ਆ ਗਿਆ ਟਰੰਪ ਦਾ ਪਹਿਲਾ ਬਿਆਨ