ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅਤੇ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂ ਸ਼ਹਿਰ ਵੱਲੋਂ ਜਿੱਥੇ ਫੁੱਟਬਾਲ ਗਰਾਊਂਡ ਵਿੱਚ ਪੌਦੇ ਲਗਾਏ ਗਏ ਉੱਥੇ ਇੱਕ ਰੋਮਾਂਚਿਕ ਫੁੱਟਬਾਲ ਮੈਚ ਵੀ ਕਰਵਾਇਆ ਗਿਆ। ਇਹ ਮੈਚ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ਹੇਠ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਅਤੇ ਹਰਗੋਬਿੰਦ ਨਗਰ ਫੁੱਟਬਾਲ ਕਲੱਬ ਨਵਾਂ ਸ਼ਹਿਰ ਵਿਚਕਾਰ ਖੇਡਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਜ਼ਿਲਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਵਿਸਵ ਵਾਤਾਵਰਨ ਦਿਵਸ ਜੋ ਕਿ ਹਰੇਕ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ ਇਸ ਦਿਵਸ਼ ਤਹਿਤ ਸਾਡੀ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੀ ਕੋਸ਼ੀਸ਼ ਹੈ ਕਿ ਅਸੀਂ ਆਪਣੇ ਅਤੇ ਆਪਣੇ ਬੱਚਿਆਂ ਦੇ ਜਨਮ ਦਿਨ ਜਾਂ ਆਪਣੇ ਮਾਂ ਬਾਪ ਦੇ ਨਾਂਮ ਇੱਕ ਇੱਕ ਪੌਂਦਾ ਜ਼ਰੂਰ ਲਾਈਏ ਅਤੇ ਉਸ ਦੀ ਦੇਖ ਰੇਖ ਜਰੂਰ ਕਰੀਏ ਅਤੇ ਆਪਣੇ ਵਾਤਾਵਰਣ ਨੂੰ ਸਵਰਗ ਵਰਗਾਂ ਵਧੀਆਂ ਬਣਾਈਏ। ਕਿਉਂ ਕਿ ਇਸ ਦੀ ਹੁਣ ਸਖਤ ਜ਼ਰੂਰਤ ਹੈ ਕਿਉਂਕਿ ਕਿ ਕਿਸੇ ਸ਼ਾਇਰ ਨੇ ਕਿਹਾ ਕਿ "ਰੁੱਖ ਕੁੱਖ ਤੇ ਪਾਣੀ,ਨਾ ਸਾਂਭੇ ਤਾਂ ਖ਼ਤਮ ਕਹਾਣੀ।ਇੱਕ ਰੁੱਖ ਸੌ ਸੁੱਖ
ਇਸ ਦੇ ਨਾਲ ਹੀ ਇੱਕ ਫੁੱਟਬਾਲ ਮੈਚ ਵੀ ਕਰਵਾਇਆਂ ਗਿਆ।ਮੈਚ ਦੇ ਦੋਵੇਂ ਹਾਫ਼ ਬਹੁਤ ਹੀ ਦਿਲਚਸਪ ਅਤੇ ਮੁਕਾਬਲਾਤੀ ਰਹੇ। ਦੋਹਾਂ ਟੀਮਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ, ਪਰ ਕੋਈ ਵੀ ਟੀਮ ਗੋਲ ਕਰਨ ਵਿੱਚ ਸਫਲ ਨਾ ਹੋ ਸਕੀ। ਇਸ ਤਰ੍ਹਾਂ ਮੈਚ ਬਰਾਬਰੀ ’ਤੇ ਸਮਾਪਤ ਹੋਇਆ।
ਭਾਵੇਂ ਨਤੀਜਾ ਡਰਾਅ ਰਿਹਾ, ਪਰ ਖੇਡ ਭਾਵਨਾ, ਅਨੁਸ਼ਾਸਨ ਅਤੇ ਆਪਸੀ ਭਾਈਚਾਰੇ ਅਤੇ ਵਾਤਾਵਰਨ ਨੂੰ ਵਧੀਆਂ ਬਣਾਉਣ ਦੀ ਜਿੱਤ ਹੋਈ। ਦਰਸ਼ਕਾਂ ਨੇ ਵੀ ਖਿਡਾਰੀਆਂ ਦੀ ਖੇਡ ਦੀ ਭਰਪੂਰ ਸਰਾਹਨਾ ਕੀਤੀ।
ਇਸ ਮੌਕੇ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਨੇ ਕਿਹਾ ਕਿ ਫੁੱਟਬਾਲ ਨੌਜਵਾਨਾਂ ਨੂੰ ਤੰਦਰੁਸਤੀ, ਅਨੁਸ਼ਾਸਨ ਅਤੇ ਟੀਮ ਭਾਵਨਾ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਸਮਾਗਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ।ਸਾਡੀ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੀ ਕੋਸ਼ੀਸ਼ ਹੈ ਕਿ ਅਸੀਂ ਫੁੱਟਬਾਲ ਮੈਚ ਕਰਵਾ ਕੇ ਨੌਜਵਾਨ ਪੀੜ੍ਹੀ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਬਣਾਏ ਅਤੇ ਵੱਧ ਤੋਂ ਵੱਧ ਪੌਦੇ ਲਗਾਈਏ ਤਾ ਜੋ ਸਾਡੀ ਨਵੀਂ ਪੀੜ੍ਹੀ ਮੋਬਾਈਲ ਫ਼ੋਨ ਤੇ ਗੇਮਾ ਨਾ ਖੇਡਦੇ ਹੋਏ ਗਰਾਉਡਾ ਨਾਲ ਜੁੜੇ ਅਤੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਵਿੱਚ ਸਾਡੀ ਮੱਦਦ ਕਰੇ।
ਅੰਤ ਵਿੱਚ ਦੋਹਾਂ ਟੀਮਾਂ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਵੀ ਪੌਦੇ ਲਗਾਉਣ ਅਤੇ ਅਜਿਹੇ ਖੇਡ ਮੁਕਾਬਲੇ ਕਰਵਾਉਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਰੋਵਿਨ, ਸਰਬਜੀਤ ਸਿੰਘ, ਵਰਿੰਦਰ ਸਿੰਘ, ਗੁਰਦੀਪ ਭੱਟੀ, ਮਿੰਟਾਂ ਗੁਜ਼ਰ ਪੂਰੀਆਂ, ਮੰਜੂ ਬਾਲੀ, ਸਚਿਨ ,ਦੀਪਾ ਜੀ, ਬਿੱਲਾ, ਰਣਜੀਤਸਿੰਘ,ਪ੍ਰਿੰਸ,ਹਰਸ,ਨੰਜਾ ਵਲੋਂ ਬਹੁਤ ਹੀ ਵਧੀਆਂ ਪ੍ਰਦਰਸ਼ਨ ਕੀਤਾ ਗਿਆ।