ਸੁਨਾਮ (ਰਮੇਸ਼ ਗਰਗ) : ਰੋਟ੍ਰੈਕਟ ਕਲੱਬ ਅਤੇ ਟ੍ਰੈਫਿਕ ਪੁਲਿਸ ਸੁਨਾਮ ਵੱਲੋ "ਵਰਲਡ ਫਰਸਟ ਏਡ ਡੇ " ਦੇ ਮੋੱਕੇ ਤੇ ਸੁਨਾਮ ਆਈ. ਟੀ. ਆਈ. ਚੌਂਕ ਵਿਖ਼ੇ ਪ੍ਰੋਜੈਕਟ ਲਗਾਇਆ ਗਿਆ, ਜਿਸ ਤਹਿਤ ਆਉਣ ਜਾਣ ਵਾਲੇ ਵਾਹਨਾਂ ਨੂੰ ਅਤੇ ਰਾਹਗੀਰਾ ਨੂੰ "ਫਰਸਟ ਏਡ" ਦੀਆਂ ਕਿੱਟਾ ਵੰਡੀਆ ਗਈਆ | ਇਸ ਮੋੱਕੇ ਬੋਲਦੇ ਕਲੱਬ ਦੇ ਪ੍ਰਧਾਨ ਸੁਰੇਸ਼ ਕਾਂਸਲ ਅਤੇ ਪ੍ਰੋਜੈਕਟ ਚੇਅਰਮੈਨ ਮੋਹਿਤ ਜੈਨ ਨੇ ਦੱਸਿਆ ਕੇ ਅੱਜ ਕਲੱਬ ਵੱਲੋ ਸ਼ਹਿਰ ਦੀਆਂ ਸਾਰਵਜਨਿਕ ਥਾਂਵਾਂ ਤੇ ਵੀ "ਫਰਸਟ ਏਡ" ਦੀਆਂ ਕਿੱਟਾ ਵੰਡੀਆ ਗਈਆ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਲੱਬ ਵੱਲੋ ਇਸ ਤਰ੍ਹਾਂ ਦੇ ਪ੍ਰੋਜੈਕਟ ਲਗਾਏ ਜਾਣਗੇ|
ਇਸ ਮੋੱਕੇ ਰੌਟਰੀ ਕਲੱਬ ਸੁਨਾਮ ਦੇ ਸੈਕਟਰੀ ਵਿਜੈ ਮੋਹਨ ਜੀ ਅਤੇ ਕਲੱਬ ਦੇ ਆਰ.ਸੀ.ਸੀ. ਪੁਨੀਤ ਬਾਂਸਲ ਜੀ ਵੱਲੋ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਕਲੱਬ ਦੇ ਇਸ ਕੰਮ ਦੀ ਸਰਾਹਨਾ ਕੀਤੀ | ਇਸ ਮੋੱਕੇ ਟ੍ਰੈਫਿਕ ਇੰਚਾਰਜ ਸੁਨਾਮ ਨਿਰਭੈ ਸਿੰਘ ਜੀ ਵੱਲੋ ਆਉਣ ਜਾਣ ਵਾਲੇ ਵਾਹਨ ਚਾਲਕਾ ਨੂੰ "ਫਰਸਟ ਏਡ ਕਿੱਟ" ਬਾਰੇ ਦੱਸਿਆ ਗਿਆ ਅਤੇ ਹਰ ਵਾਹਨ ਚਾਲਕ ਨੂੰ ਆਪਣੇ ਵਾਹਨ ਵਿੱਚ "ਫਰਸਟ ਏਡ ਕਿੱਟ" ਰੱਖਣ ਲਈ ਪ੍ਰੇਰਿਤ ਕੀਤਾ ਗਿਆ |
ਹੋਰਨਾਂ ਤੋਂ ਇਲਾਵਾਂ ਇਸ ਮੋੱਕੇ ਕਾਂਸਟੇਬਲ ਦਿਲਬਾਗ ਸਿੰਘ, ਕਲੱਬ ਸੈਕਟਰੀ ਜਤਿਨ ਅਰੋਡ਼ਾ, ਕੈਸ਼ੀਅਰ ਐਡਵੋਕੇਟ ਕਮਲ ਸਿੰਗਲਾ, ਭੂਸ਼ਣ ਗੋਇਲ, ਰੋਬਿਨ ਗਰਗ, ਸੁਮਿਤ ਸਿੰਗਲਾ, ਸੁਮੀਰ ਸਿੰਗਲਾ,ਟ੍ਰੈਫਿਕ ਮਾਰਸ਼ਲ ਸੁਖਦੇਵ ਸਿੰਘ ਭੱਟੀ, ਸੁਨੀਲ ਕੁਮਾਰ,ਅਧਿਆਪਕ ਬਾਰਾ ਸਿੰਘ ਅਤੇ ਰਾਮ ਸਿੰਘ ਆਦਿ ਹਾਜ਼ਰ ਸਨ |