ਸੁਨਾਮ ਉਧਮ ਸਿੰਘ ਵਾਲਾ (ਰਮੇਸ਼ ਗਰਗ) : ਸ਼੍ਰੀ ਹਰੀਦਾਸ ਨਿਕੁੰਜ ਬਿਹਾਰੀ ਸੇਵਾ ਸੰਮਤੀ ਵੱਲੋਂ ਸ੍ਰੀ ਮਦ ਭਾਗਵਤ ਕਥਾ ਦਾ ਆਯੋਜਨ 8 ਮਾਰਚ ਤੋਂ 15 ਮਾਰਚ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਉਹਨਾਂ ਵੱਲੋਂ ਅੱਜ ਸੱਤਵੀਂ ਪ੍ਰਭਾਤ ਫੇਰੀ ਮੋਖਾ ਕਲੋਨੀ, ਮਹਾਦੇਵ ਸ੍ਰਿਸ਼ਟੀ ਅਤੇ ਸਨਸਿਟੀ ਕਲੋਨੀ ਦੇ ਵਿੱਚ ਕੱਢੀ ਗਈ ਜਿੱਥੇ ਸ਼ਰਧਾਲੂਆਂ ਵੱਲੋਂ ਭਜਨਾਂ ਤੇ ਝੁੰਮ ਕੇ ਇਸ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਪ੍ਰਭਾਤ ਫੇਰੀ ਦਾ ਸਵਾਗਤ ਕਰਨ ਵਾਲੇ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਕਰੁਨ ਬਾਂਸਲ ਕੰਨੂ, ਅਮਿਤ ਕੋਸ਼ਲ ਅਤੇ ਡਾਕਟਰ ਮਨੋਤ ਸਿੰਗਲਾ ਨੇ ਕਿਹਾ ਕਿ ਇਸ ਕਥਾ ਦਾ ਸ਼ੁਭਾਰੰਭ 8 ਮਾਰਚ ਨੂੰ ਕਲਸ਼ ਅਤੇ ਝੰਡਾ ਯਾਤਰਾ ਦੇ ਨਾਲ ਹੋਵੇਗਾ ਉਹਨਾਂ ਨੇ ਕਿਹਾ ਕਿ ਸੁਨਾਮ ਇੱਕ ਵਾਰ ਫਿਰ ਤੋਂ ਬਰਿੰਦਾਵਨ ਬਣੇਗਾ ਇਸ ਕਥਾ ਚ ਕਥਾ ਵਾਚਕ ਅਚਾਰ ਸ਼੍ਰੀ ਗੋਰਵ ਕ੍ਰਿਸ਼ਨ ਗੋਸਵਾਮੀ ਜੀ ਆਪਣੇ ਸ੍ਰੀਮੁਖ ਨਾਲ ਕਥਾ ਦਾ ਅੰਮ੍ਰਿਤ ਪਾਨ ਕਰਨਗੇ .