Friday, May 29, 2026
BREAKING
ਧੂਰੀ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਾਰ ਸਾਲ ਦੌਰਾਨ ਕੀਤੇ ਕੰਮਾਂ 'ਤੇ ਲਈ ਮੋਹਰ : ਓ.ਐਸ.ਡੀ. ਸੁਖਵੀਰ ਸਿੰਘ ਜਲੰਧਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 5 ਪਿਸਤੌਲਾਂ ਸਮੇਤ ਤਿੰਨ ਕਾਬੂ ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਧੀ ਬਣੀ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟ ਰਾਜਾ ਵੜਿੰਗ ਮਾਮਲੇ ਵਿੱਚ ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਪੁਲਿਸ ਨੂੰ 1 ਜੁਲਾਈ ਨੂੰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਹੁਕਮ ਐਸ.ਸੀ. ਕਮਿਸ਼ਨ ਨੇ ਰਵਨੀਤ ਸਿੰਘ ਬਿੱਟੂ ਵੱਲੋਂ ਜਾਤੀ ਸੂਚਕ ਸ਼ਬਦ ਵਰਤਣ ਸਬੰਧੀ ਐਸ.ਐਸ.ਪੀ, ਸੰਗਰੂਰ ਤੋਂ ਰਿਪੋਰਟ ਤਲਬ ਪੀ.ਏ.ਯੂ.-ਕੇ.ਵੀ.ਕੇ., ਸ਼ਹੀਦ ਭਗਤ ਸਿੰਘ ਨਗਰ ਵੱਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਅਗਾਂਹਵਧੂ ਕਿਸਾਨਾਂ ਲਈ ਜਾਗਰੂਕਤਾ ਕੈਂਪ ਆਯੋਜਿਤ ਡੇਂਗੂ ਦੀ ਰੋਕਥਾਮ ਲਈ ਫਰਿਜਾਂ ਦੀਆਂ ਟਰੇਆਂ ਤੇ ਗਮਲਿਆਂ ਵਿੱਚ ਜਮ੍ਹਾਂ ਪਾਣੀ ਹਫ਼ਤੇ 'ਚ ਇਕ ਵਾਰ ਜ਼ਰੂਰ ਸੁਕਾਇਆ ਜਾਵੇ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ  ਆਮ ਆਦਮੀ ਪਾਰਟੀ ਵੱਲੋਂ ਪ੍ਰਭਜੋਤ ਸਿੰਘ ਕਾਲਾਝਾੜ ਨੂੰ ਨਸ਼ਾ ਮੁਕਤੀ ਮੋਰਚਾ ਬਲਾਕ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ 'ਜਿਨ੍ਹਾਂ ਤੋਂ ਪੈਸੇ ਲੈਂਦੇ ਹੋ, ਉਨ੍ਹਾਂ ਨੂੰ ਹੀ ਭਿਖਾਰੀ ਕਹਿੰਦੇ ਹੋ', ਦਾਜ 'ਤੇ SC ਦੀ ਸਖਤ ਟਿੱਪਣੀ ਰਾਹੁਲ ਗਾਂਧੀ ਨੇ ਦਿੱਲੀ ਦੇ ਆਟੋ ਚਾਲਕਾਂ ਨਾਲ ਕੀਤੀ ਮੁਲਾਕਾਤ; ਜ਼ਮੀਨ 'ਤੇ ਬੈਠ ਕੇ ਕੀਤਾ ਲੰਚ ਤੇ ਮਹਿੰਗਾਈ 'ਤੇ ਕੀਤੀ ਚਰਚਾ

ਫੀਚਰ

ਅਰਥਵਿਵਸਥਾ ਦਾ ਇੱਕ ਨਵਾਂ ਨਜ਼ਰੀਆ: ਭਾਰਤ ਦੀ ਜੀਡੀਪੀ ਦੇ ਅਧਾਰ ਵਿੱਚ ਸੁਧਾਰ ਨੂੰ ਸਮਝਣਾ

26 ਫ਼ਰਵਰੀ, 2026 07:29 PM

ਸ਼੍ਰੀ ਸੌਰਭ ਗਰਗ

ਕੁੱਲ ਘਰੇਲੂ ਉਤਪਾਦ ਜਾਂ ਜੀਡੀਪੀ ਕਿਸੇ ਦੇਸ਼ ਦੀ ਅਰਥਵਿਵਸਥਾ ਦੇ ਆਕਾਰ ਅਤੇ ਉਸਦੀ ਸਿਹਤ ਨੂੰ ਮਾਪਣ ਦਾ ਇੱਕ ਤਰੀਕਾ ਹੈ। ਇਹ ਕਿਸੇ ਰਾਸ਼ਟਰ ਦਾ ਉਹ ਰਿਪੋਰਟ ਕਾਰਡ ਹੈ, ਜੋ ਸਾਨੂੰ ਦਸਦਾ ਹੈ ਕਿ ਇਹ ਦੇਸ਼ ਵਸਤੂਆਂ ਅਤੇ ਸੇਵਾਵਾਂ ਦੇ ਮਾਮਲੇ ਵਿੱਚ ਕਿੰਨਾ ਉਤਪਾਦਨ ਕਰ ਰਿਹਾ ਹੈ। ਜਦੋਂ ਜੀਡੀਪੀ ਵਧ ਰਹੀ ਹੁੰਦੀ ਹੈ, ਤਾਂ ਆਮ ਤੌਰ 'ਤੇ ਇਸਦਾ ਮਤਲਬ ਹੁੰਦਾ ਹੈ ਕਿ ਕਾਰੋਬਾਰ ਜਗਤ ਵਸਤੂਆਂ ਅਤੇ ਸੇਵਾਵਾਂ ਦਾ ਜ਼ਿਆਦਾ ਉਤਪਾਦਨ ਕਰ ਰਿਹਾ ਹੈ, ਵਧੇਰੇ ਗਿਣਤੀ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਅਤੇ ਆਮਦਨ ਵਧ ਰਹੀ ਹੈ। ਵਿਸ਼ਵ ਪੱਧਰ 'ਤੇ ਵੀ ਜੀਡੀਪੀ ਦਾ ਬਹੁਤ ਮਹੱਤਵ ਹੁੰਦਾ ਹੈ। ਵਰਤਮਾਨ ਵਿੱਚ ਭਾਰਤ ਦੁਨੀਆ ਦੀਆਂ ਚੋਟੀ ਦੀਆਂ ਪੰਜ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੈ ਅਤੇ ਅਨੁਮਾਨ ਹੈ ਕਿ 2030 ਤੱਕ ਇਹ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।

ਅਰਥਵਿਵਸਥਾ ਨੂੰ ਮਾਪਣ ਦੇ ਇੱਕ ਸਾਧਨ ਵਜੋਂ, ਜੀਡੀਪੀ ਨੂੰ ਅਰਥਵਿਵਸਥਾ ਦੀ ਅਸਲ ਨਬਜ਼ ਨੂੰ ਪਹਿਚਾਨਣ ਦੇ ਮੰਤਵ ਨਾਲ ਨਿਯਮਿਤ ਤੌਰ 'ਤੇ ਸੁਧਾਰਨ ਦੀ ਜ਼ਰੂਰਤ ਹੁੰਦੀ ਹੈ। ਇਸ ਕੰਮ ਨੂੰ ਬਦਲਦੀ ਅਰਥਵਿਵਸਥਾ ਦੇ ਨਾਲ ਤਾਲਮੇਲ ਬਣਾਈ ਰੱਖਣ ਦੇ ਇਰਾਦੇ ਨਾਲ ਜੀਡੀਪੀ ਦੇ ਅਧਾਰ ਸਾਲ ਨੂੰ ਨਿਯਮਿਤ ਅੰਤਰਾਲਾਂ 'ਤੇ ਅੱਪਡੇਟ ਕਰਕੇ ਪੂਰਾ ਕੀਤਾ ਜਾਂਦਾ ਹੈ। ਜਿਵੇਂ-ਜਿਵੇਂ ਅਰਥਵਿਵਸਥਾ ਦਾ ਢਾਂਚਾ ਬਦਲਦਾ ਜਾਂਦਾ ਹੈ ਅਤੇ ਨਵੇਂ ਉਦਯੋਗ ਉੱਭਰਦੇ ਹਨ, ਖ਼ਪਤ ਦੇ ਪੈਟਰਨ ਬਦਲਦੇ ਹਨ ਅਤੇ ਅੰਕੜਿਆਂ ਦੇ ਨਵੇਂ ਸਰੋਤ ਵਿਕਸਿਤ ਹੁੰਦੇ ਹਨ, ਇਨ੍ਹਾਂ ਸੁਧਾਰਾਂ ਨਾਲ ਅਧਿਕਾਰਤ ਅੰਕੜਿਆਂ ਨੂੰ ਅਸਲੀ ਹਕੀਕਤਾਂ ਦੇ ਅਨੁਸਾਰ ਢਾਲਣ ਵਿੱਚ ਮਦਦ ਮਿਲਦੀ ਹੈ ਅਤੇ ਅਨੁਮਾਨ ਵਧੇਰੇ ਸਟੀਕ ਅਤੇ ਠੋਸ ਬਣ ਜਾਂਦੇ ਹਨ।

ਅਧਾਰ ਵਿੱਚ ਪਿਛਲੇ ਸੁਧਾਰ ਦੇ ਬਾਅਦ ਤੋਂ ਅੰਕੜਿਆਂ ਦੇ ਨਵੇਂ ਸਰੋਤਾਂ ਦੀ ਉਪਲਬਧਤਾ ਨੇ ਸਾਨੂੰ ਜੀਡੀਪੀ ਵਿੱਚ ਵੱਖ-ਵੱਖ ਸੈਕਟਰਾਂ ਅਤੇ ਵੱਖ-ਵੱਖ ਖੇਤਰਾਂ ਦੇ ਯੋਗਦਾਨਾਂ ਨੂੰ ਵਧੇਰੇ ਸਪਸ਼ਟ ਤੌਰ 'ਤੇ ਦੇਖਣ ਅਤੇ ਬਿਹਤਰ ਤਰੀਕਿਆਂ ਨੂੰ ਅਪਣਾਉਣ ਵਿੱਚ ਮਦਦ ਕੀਤੀ ਹੈ। ਉਦਾਹਰਣ ਲਈ, ਗੈਰ-ਰਸਮੀ ਖੇਤਰ ਨੂੰ ਵੀ ਵਿਆਪਕ ਤੌਰ ‘ਤੇ ਕਵਰ ਕਰਨ ਵਾਲੇ ਗੈਰ-ਕਾਰਪੋਰੇਟ ਖੇਤਰ ਵੱਲੋਂ ਵੈਲੀਉ ਐਡਡ ਦਾ ਅਨੁਮਾਨ ਲਗਾਉਣ ਦੇ ਸੰਦਰਭ ਵਿੱਚ।

ਜੀਡੀਪੀ ਦੇ ਅਧਾਰ ਵਿੱਚ ਪਿਛਲੇ ਸੁਧਾਰ ਤੋਂ ਬਾਅਦ, ਕੰਪਨੀਆਂ ਦੇ ਪ੍ਰਬੰਧਨ ਅਤੇ ਪ੍ਰਸ਼ਾਸਨ ਸਬੰਧੀ ਅੰਕੜੇ (ਐੱਮਜੀਟੀ-7/7ਏ) ਜਿਹੇ ਕੁਝ ਨਵੀਂ ਕਿਸਮ ਦੇ ਅੰਕੜੇ ਉਪਲਬਧ ਹੋਏ ਹਨ। ਇਹ ਅੰਕੜੇ ਕੰਪਨੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਰੋਬਾਰੀ ਗਤੀਵਿਧੀਆਂ ਦੀ ਸੰਖਿਆ, ਐੱਨਆਈਸੀ 2008 ਦੇ ਅਨੁਸਾਰ ਕਾਰੋਬਾਰੀ ਗਤੀਵਿਧੀ ਦੇ ਵੇਰਵੇ ਅਤੇ ਹਰੇਕ ਸਾਲ ਹਰੇਕ ਕਾਰੋਬਾਰੀ ਗਤੀਵਿਧੀ (ਉਦਯੋਗ) ਤੋਂ ਪ੍ਰਾਪਤ ਪ੍ਰਤੀਸ਼ਤ ਕਾਰੋਬਾਰ (ਟਰਨਓਵਰ) ਦੀ ਜਾਣਕਾਰੀ ਪ੍ਰਦਾਨ ਕਰਦੇ ਹਨ। ਇਸ ਲਈ, ਅਧਾਰ ਨੂੰ ਮੁੜ-ਨਿਰਧਾਰਤ ਕਰਦੇ ਸਮੇਂ ਬਹੁ-ਗਤੀਵਿਧੀਆਂ ਵਾਲੇ ਉੱਦਮਾਂ ਲਈ ਵੈਲੀਉ ਐਡਡ ਨੂੰ ਹੁਣ ਪਹਿਲਾਂ ਦੀ ਤਰ੍ਹਾਂ ਪੂਰੀ ਤਰ੍ਹਾਂ ਨਾਲ ਮੁੱਖ ਗਤੀਵਿਧੀ ਵਿੱਚ ਵੰਡਣ ਦੀ ਬਜਾਏ ਨਵੇਂ ਉਪਲਬਧ ਐੱਮਜੀਟੀ-7 ਦੇ ਅੰਕੜਿਆਂ ਦੇ ਅਧਾਰ ‘ਤੇ ਵੱਖ-ਵੱਖ ਗਤੀਵਿਧੀਆਂ ਵਿੱਚ ਵੰਡਿਆ ਜਾਂਦਾ ਹੈ। ਇਸ ਬਦਲਾਅ ਵਿੱਚ ਸਾਨੂੰ ਵੱਖ-ਵੱਖ ਸੈਕਟਰਾਂ ਦੇ ਯੋਗਦਾਨਾਂ ਨੂੰ ਵਧੇਰੇ ਸਟੀਕ ਰੂਪ ਨਾਲ ਸਮਝਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਹਰੇਕ ਕਾਰੋਬਾਰੀ ਗਤੀਵਿਧੀ ਅਰਥਵਿਵਸਥਾ ਨੂੰ ਕਿਵੇਂ ਸੰਚਾਲਿਤ ਕਰ ਰਹੀ ਹੈ।

ਜਿਸ ਤਰ੍ਹਾਂ ਕੰਪਨੀ ਪੱਧਰ ਦੇ ਨਵੇਂ ਅੰਕੜੇ ਸਾਨੂੰ ਵੱਖ-ਵੱਖ ਸੈਕਟਰਾਂ ਦੇ ਯੋਗਦਾਨਾਂ ਨੂੰ ਵਧੇਰੇ ਸਟੀਕ ਢੰਗ ਨਾਲ ਮਾਪਣ ਵਿੱਚ ਮਦਦ ਕਰਦੇ ਹਨ, ਠੀਕ ਉਸੇ ਤਰ੍ਹਾਂ ਹੀ ਨਵੀਂ ਲੜੀ ਵਿੱਚ ਜੀਐੱਸਟੀ ਅੰਕੜਿਆਂ ਦੀ ਬਿਹਤਰ ਵਰਤੋਂ ਨਾਲ ਹੋਰ ਗੱਲਾਂ ਤੋਂ ਇਲਾਵਾ, ਨਿੱਜੀ ਕਾਰਪੋਰੇਟ ਸੈਕਟਰ ਨਾਲ ਸਬੰਧਿਤ ਖੇਤਰੀ ਵੰਡ ਵਿੱਚ ਸੁਧਾਰ ਅਤੇ ਸੂਬਾ ਪੱਧਰ 'ਤੇ ਖ਼ਰਚ-ਪੱਖੀ ਅਨੁਮਾਨਾਂ ਦੇ ਬਿਹਤਰ ਸੰਕਲਨ ਜ਼ਰੀਏ ਜੀਡੀਪੀ ਵਿੱਚ ਖੇਤਰੀ ਯੋਗਦਾਨਾਂ ਦਾ ਵਧੇਰੇ ਸਟੀਕ ਅਤੇ ਸੂਖਮ ਨਜ਼ਰੀਆ ਹਾਸਲ ਹੁੰਦਾ ਹੈ।

ਏਐੱਸਯੂਐੱਸਈ ਅਤੇ ਪੀਐੱਲਐੱਫਐੱਸ ਜਿਹੇ ਸਰਵੇਖਣਾਂ ਤੋਂ ਹਾਸਲ ਸਲਾਨਾ ਅੰਕੜਿਆਂ ਦੀ ਉਪਲਬਧਤਾ, ਜਿਸਦੀ ਸਹੂਲਤ ਪਹਿਲਾਂ ਨਹੀਂ ਸੀ, ਨੇ ਸਾਨੂੰ ਗੈਰ-ਕਾਰਪੋਰੇਟ ਖੇਤਰ ਜ਼ਰੀਏ ਸਲਾਨਾ ਰੂਪ ਨਾਲ ਵੈਲੀਉ ਐਡਡ ਦਾ ਅਨੁਮਾਨ ਲਗਾਉਣ ਦੀ ਇੱਕ ਬਿਹਤਰ ਵਿਧੀ ਅਪਣਾਉਣ ਦੇ ਯੋਗ ਬਣਾਇਆ ਹੈ। ਪਹਿਲਾਂ, ਅਸੀਂ ਹੋਰ ਸੰਕੇਤਕਾਂ ਤੋਂ ਅਸਿੱਧੇ ਤੌਰ 'ਤੇ ਜੀਡੀਪੀ ਵਿੱਚ ਇਸਦੇ ਯੋਗਦਾਨ ਦਾ ਅਨੁਮਾਨ ਲਗਾਉਂਦੇ ਸੀ। ਇਹ ਅਹਿਮ ਹੈ ਕਿਉਂਕਿ ਲੱਖਾਂ ਘਰੇਲੂ ਕਾਰੋਬਾਰਾਂ, ਛੋਟੀਆਂ ਦੁਕਾਨਾਂ ਅਤੇ ਸਵੈ-ਰੁਜ਼ਗਾਰ ਵਾਲੇ ਕਾਮਿਆਂ ਨਾਲ ਮਿਲ ਕੇ ਬਣਿਆ ਇਹ ਸੈਕਟਰ ਅਰਥਵਿਵਸਥਾ ਦਾ ਇੱਕ ਵੱਡਾ ਹਿੱਸਾ ਹੈ ਅਤੇ ਰੁਜ਼ਗਾਰ ਅਤੇ ਰੋਜ਼ੀ-ਰੋਟੀ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਜੀਡੀਪੀ ਦੇ ਅਧਾਰ ਨੂੰ ਸੁਧਾਰਨਾ ਸਿਰਫ਼ ਅੰਕੜਿਆਂ ਦੇ ਨਵੇਂ ਸਰੋਤਾਂ ਦੀ ਵਰਤੋਂ ਤੋਂ ਕਿਤੇ ਅੱਗੇ ਦੀ ਗੱਲ ਹੈ। ਇਹ ਕਾਰਜਪ੍ਰਣਾਲੀ ਵਿੱਚ ਸੁਧਾਰ ਨਾਲ ਵੀ ਜੁੜਿਆ ਹੈ ਅਤੇ ਇਸ ਸੰਦਰਭ ਵਿੱਚ, ਜੀਡੀਪੀ ਦੀ ਨਵੀਂ ਲੜੀ ਵਿੱਚ ਕਈ ਕਾਰਜਪ੍ਰਣਾਲੀ ਦੇ ਸੁਧਾਰ ਦੇਖੇ ਗਏ ਹਨ।

ਪਹਿਲਾਂ, ਕੀਮਤਾਂ ਵਿੱਚ ਬਦਲਾਅ ਦੇ ਅਨੁਸਾਰ ਜੀਡੀਪੀ ਨੂੰ ਐਡਜਸਟ ਕਰਨ ਦੀ ਡਬਲ ਡਿਫਲੇਸ਼ਨ ਵਿਸਤਾਰਤ ਵਿਧੀ ਸਿਰਫ਼ ਖੇਤੀਬਾੜੀ ਖੇਤਰ ਵਿੱਚ ਹੀ ਲਾਗੂ ਹੁੰਦੀ ਸੀ। ਸਾਲ 2022-23 ਦੀ ਨਵੀਂ ਲੜੀ ਵਿੱਚ ਡਬਲ ਡਿਫਲੇਸ਼ਨ ਵਿਧੀ ਦਾ ਵਿਸਤਾਰ ਕਰਕੇ ਮੈਨੁਫੈਕਚਰਿੰਗ ਖੇਤਰ ਤੱਕ ਲਿਆਂਦਾ ਗਿਆ ਹੈ, ਜਿੱਥੇ ਹੁਣ ਕਾਫ਼ੀ ਅੰਕੜੇ ਉਪਲਬਧ ਹਨ ਅਤੇ ਹੋਰ ਸਾਰੇ ਖੇਤਰਾਂ ਵਿੱਚ ਸਿੰਗਲ ਐਕਸਟ੍ਰਪਲੇਸ਼ਨ/ਵਾਲੀਅਮ ਐਕਸਟ੍ਰਪਲੇਸ਼ਨ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਨਜ਼ਰੀਆ ਉਪਲਬਧ ਅੰਕੜਿਆਂ ਦੀ ਸਭ ਤੋਂ ਵਧੀਆ ਵਰਤੋਂ ਕਰਦਾ ਹੈ, ਜਿਸ ਨਾਲ ਅਨੁਮਾਨ ਸਟੀਕ ਅਤੇ ਭਰੋਸੇਮੰਦ ਬਣੇ ਰਹਿੰਦੇ ਹਨ। ਡਬਲ ਡਿਫਲੇਸ਼ਨ ਵਿੱਚ ਬਹੁਤ ਜ਼ਿਆਦਾ ਅੰਕੜਿਆਂ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇਸਦੇ ਲਈ ਆਉਟਪੁਟ ਅਤੇ ਇਨਪੁਟ ਦੋਵਾਂ ਦੀਆਂ ਕੀਮਤਾਂ ‘ਤੇ ਵਿਸਤ੍ਰਿਤ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ। ਜਿਵੇਂ-ਜਿਵੇਂ ਸਮੇਂ ਦੇ ਨਾਲ ਇਹ ਅੰਕੜਾ ਹੋਰ ਵਧੇਰੇ ਉਪਲਬਧ ਹੁੰਦਾ ਜਾਵੇਗਾ, ਅਸੀਂ ਇਸਦੀ ਵਰਤੋਂ ਦਾ ਵਿਸਤਾਰ ਹੋਰ ਵਧੇਰੇ ਖੇਤਰਾਂ ਵਿੱਚ ਕਰ ਸਕਾਂਗੇ।

ਕਾਰਜਪ੍ਰਣਾਲੀ ਦੇ ਨਜ਼ਰੀਏ ਤੋਂ ਇੱਕ ਜ਼ਿਕਰਯੋਗ ਸੁਧਾਰ ਇਹ ਹੈ ਕਿ ਅਰਥਵਿਵਸਥਾ ਦੇ ਅਨੁਮਾਨਾਂ ਨੂੰ ਉਤਪਾਦਿਤ ਵਸਤੂਆਂ (ਉਤਪਾਦਨ ਪੱਖ) ਅਤੇ ਲੋਕਾਂ ਅਤੇ ਕਾਰੋਬਾਰ ਜਗਤ ਵੱਲੋਂ ਕੀਤੇ ਗਏ ਖ਼ਰਚ (ਖ਼ਰਚ ਪੱਖ) ਦੇ ਅਧਾਰ ‘ਤੇ ਢਾਲਿਆ ਗਿਆ ਹੈ। ਇਹ ਦੋਵੇਂ ਪੱਖ ਅਕਸਰ ਪੂਰੀ ਤਰ੍ਹਾਂ ਨਾਲ ਮੇਲ ਨਹੀਂ ਖਾਂਦੇ, ਜੋ ਕਿ ਦੁਨੀਆ ਦੇ ਤਮਾਮ ਦੇਸ਼ਾਂ ਵਿੱਚ ਅਤੇ ਖ਼ਾਸ ਕਰਕੇ ਤਿਮਾਹੀ ਜੀਡੀਪੀ ਦੇ ਮਾਮਲੇ ਵਿੱਚ, ਇੱਕ ਆਮ ਸਮੱਸਿਆ ਹੈ। ਇਸ ਸਮੱਸਿਆ ਨੂੰ ਦੂਰ ਕਰਨ ਦੇ ਮੰਤਵ ਨਾਲ ਨਵੀਂ ਲੜੀ ਵਿੱਚ "ਸਪਲਾਈ ਅਤੇ ਵਰਤੋਂ ਸਾਰਣੀ" ਦੇ ਢਾਂਚੇ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਕਿ ਸ਼ੁਰੂਆਤੀ ਅਨੁਮਾਨਾਂ ਵਿੱਚ ਫ਼ਰਕ ਨੂੰ ਸੀਮਤ ਕੀਤਾ ਜਾ ਸਕੇ ਅਤੇ ਅੰਤਿਮ ਅਨੁਮਾਨਾਂ ਦੇ ਸਮੇਂ ਪੂਰੇ ਅੰਕੜੇ ਉਪਲਬਧ ਹੋਣ 'ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਦੂਰ ਕੀਤਾ ਜਾ ਸਕੇ।

ਜੀਡੀਪੀ ਦੇ ਅੰਕੜਿਆਂ ਨੂੰ ਅੱਪਡੇਟ ਕਰਨਾ ਅਰਥਵਿਵਸਥਾ ਨੂੰ ਹੋਰ ਵੀ ਸਪਸ਼ਟ ਨਜ਼ਰੀਏ ਨਾਲ ਦੇਖਣ ਜਿਹਾ ਹੈ। ਹਰ ਆਰਥਿਕ ਗਤੀਵਿਧੀ, ਭਾਵੇਂ ਛੋਟੀ ਹੋਵੇ ਜਾਂ ਵੱਡੀ, ਸਪਸ਼ਟ ਤੌਰ 'ਤੇ ਸਾਹਮਣੇ ਆਉਂਦੀ ਹੈ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਉਸਦੇ ਯੋਗਦਾਨ ਦਾ ਸਟੀਕ ਤਰੀਕੇ ਨਾਲ ਉਜਾਗਰ ਹੁੰਦਾ ਹੈ। ਬਿਹਤਰ ਅੰਕੜਿਆਂ ਦੀ ਵਰਤੋਂ ਕਰਕੇ, ਵਿਧੀਆਂ ਨੂੰ ਸੋਧ ਕੇ ਅਤੇ ਅੰਤਰਰਾਸ਼ਟਰੀ ਬਿਹਤਰੀਨ ਅਭਿਆਸਾਂ ਦੇ ਅਨੁਸਾਰ ਢਲ ਕੇ, ਮੰਤਰਾਲੇ ਨੇ ਅਰਥਵਿਵਸਥਾ ਨੂੰ ਹੋਰ ਵੀ ਸਪਸ਼ਟ ਤੌਰ 'ਤੇ ਪੇਸ਼ ਕੀਤਾ ਹੈ। ਨਾਗਰਿਕਾਂ ਲਈ ਇਸਦਾ ਮਤਲਬ ਇਹ ਹੈ ਕਿ ਹੁਣ ਨੀਤੀਆਂ ਅਤੇ ਜਨਤਕ ਸੇਵਾਵਾਂ ਅਰਥਵਿਵਸਥਾ ਦੀ ਕਾਰਜਪ੍ਰਣਾਲੀ ਦੀ ਸਟੀਕ ਸਮਝ 'ਤੇ ਅਧਾਰਿਤ ਹਨ, ਜਿਸ ਕਰਕੇ ਵਿਕਾਸ ਦਾ ਅਸਰ ਸਿਰਫ਼ ਕਾਗਜ਼ਾਂ 'ਤੇ ਹੀ ਨਹੀਂ ਬਲਕਿ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੀ ਮਹਿਸੂਸ ਹੋ ਰਿਹਾ ਹੈ।

(ਲੇਖਕ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਸਕੱਤਰ ਹਨ। ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ।)

Have something to say? Post your comment

ਅਤੇ ਫੀਚਰ ਖਬਰਾਂ

ਭਾਰਤ 'ਚ ਮਹਿੰਗੇ ਹੋ ਗਏ ਸਮਾਰਟਫੋਨ! ਇਨ੍ਹਾਂ ਕੰਪਨੀਆਂ ਨੇ ਵਧਾਏ ਰੇਟ

ਭਾਰਤ 'ਚ ਮਹਿੰਗੇ ਹੋ ਗਏ ਸਮਾਰਟਫੋਨ! ਇਨ੍ਹਾਂ ਕੰਪਨੀਆਂ ਨੇ ਵਧਾਏ ਰੇਟ

ਭਾਰਤ ਦੇ ਊਰਜਾ ਲੀਡਰਸ਼ਿਪ ਵੱਲ ਮਜ਼ਬੂਤ ਕਦਮ: ਨਵੀਂ ਵਿਕਾਸ ਗਾਥਾ ਨੂੰ ਊਰਜਾਵਾਨ ਬਣਾਉਂਦਾ ਭਾਰਤ

ਭਾਰਤ ਦੇ ਊਰਜਾ ਲੀਡਰਸ਼ਿਪ ਵੱਲ ਮਜ਼ਬੂਤ ਕਦਮ: ਨਵੀਂ ਵਿਕਾਸ ਗਾਥਾ ਨੂੰ ਊਰਜਾਵਾਨ ਬਣਾਉਂਦਾ ਭਾਰਤ

ਅਨੋਖਾ ਵਿਆਹ : ਰਸਮਾਂ ਦੀ ਥਾਂ ਲਾੜੇ-ਲਾੜੀ ਨੇ ਇਕ-ਦੂਜੇ ਨੂੰ ਭੇਟ ਕੀਤੀ ‘ਸੰਵਿਧਾਨ’ ਦੀ ਕਾਪੀ

ਅਨੋਖਾ ਵਿਆਹ : ਰਸਮਾਂ ਦੀ ਥਾਂ ਲਾੜੇ-ਲਾੜੀ ਨੇ ਇਕ-ਦੂਜੇ ਨੂੰ ਭੇਟ ਕੀਤੀ ‘ਸੰਵਿਧਾਨ’ ਦੀ ਕਾਪੀ

PF 'ਚ ਲੈਣਾ ਚਾਹੁੰਦੇ ਹੋ ਵੱਡਾ ਫ਼ਾਇਦਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਜਾਣੋ ਕੀ ਹੈ ਨਵੀਂ ਪਾਲਿਸੀ

PF 'ਚ ਲੈਣਾ ਚਾਹੁੰਦੇ ਹੋ ਵੱਡਾ ਫ਼ਾਇਦਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਜਾਣੋ ਕੀ ਹੈ ਨਵੀਂ ਪਾਲਿਸੀ

ਧਰਤੀ ਅੰਦਰੋਂ ਨਿਕਲਿਆ 2.5 ਅਰਬ ਸਾਲ ਪੁਰਾਣਾ ਰਹੱਸ, ਬਦਲਿਆ ਵਿਗਿਆਨੀਆਂ ਦਾ ਕੰਸੈਪਟ

ਧਰਤੀ ਅੰਦਰੋਂ ਨਿਕਲਿਆ 2.5 ਅਰਬ ਸਾਲ ਪੁਰਾਣਾ ਰਹੱਸ, ਬਦਲਿਆ ਵਿਗਿਆਨੀਆਂ ਦਾ ਕੰਸੈਪਟ

Mahindra Thar ਹੋਈ ਭਾਰਤ 'ਚ ਲਾਂਚ, ਮਿਲਣਗੇ ਧਮਾਕੇਦਾਰ ਨਵੇਂ ਫੀਚਰਜ਼

Mahindra Thar ਹੋਈ ਭਾਰਤ 'ਚ ਲਾਂਚ, ਮਿਲਣਗੇ ਧਮਾਕੇਦਾਰ ਨਵੇਂ ਫੀਚਰਜ਼

ਸਸਤੀਆਂ ਹੋਈਆਂ Yamaha ਦੀਆਂ ਪ੍ਰੀਮੀਅਰ ਬਾਈਕਸ, ਮਿਲ ਰਿਹੈ ਬੰਪਰ Discount

ਸਸਤੀਆਂ ਹੋਈਆਂ Yamaha ਦੀਆਂ ਪ੍ਰੀਮੀਅਰ ਬਾਈਕਸ, ਮਿਲ ਰਿਹੈ ਬੰਪਰ Discount

WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1

WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1

ਹੁਣ ਚੁਟਕੀਆਂ 'ਚ ਬਣਨਗੇ AI ਵੀਡੀਓ! Meta ਨੇ ਲਾਂਚ ਕੀਤਾ ਨਵਾਂ AI ਪਲੇਟਫਾਰਮ Vibes

ਹੁਣ ਚੁਟਕੀਆਂ 'ਚ ਬਣਨਗੇ AI ਵੀਡੀਓ! Meta ਨੇ ਲਾਂਚ ਕੀਤਾ ਨਵਾਂ AI ਪਲੇਟਫਾਰਮ Vibes

ਸਹਿਕਾਰਤਾਵਾਂ, ਕਿਸਾਨਾਂ ਅਤੇ ਪੇਂਡੂ ਸਨਅਤਾਂ ਨੂੰ ਹੁੰਗਾਰਾ ਦੇਣ ਲਈ ਜੀ.ਐਸ.ਟੀ. ਦਰਾਂ 'ਚ ਵੱਡੇ ਪੱਧਰ 'ਤੇ ਕਟੌਤੀ

ਸਹਿਕਾਰਤਾਵਾਂ, ਕਿਸਾਨਾਂ ਅਤੇ ਪੇਂਡੂ ਸਨਅਤਾਂ ਨੂੰ ਹੁੰਗਾਰਾ ਦੇਣ ਲਈ ਜੀ.ਐਸ.ਟੀ. ਦਰਾਂ 'ਚ ਵੱਡੇ ਪੱਧਰ 'ਤੇ ਕਟੌਤੀ