ਭਾਰਤੀ ਟੇਕ ਕੰਪਨੀ Zoho ਨੇ ਆਪਣਾ ਨਵਾਂ ਮੈਸੇਜਿੰਗ ਅਤੇ ਕਾਲਿੰਗ ਐਪ Arattai ਲਾਂਚ ਕਰ ਦਿੱਤਾ ਹੈ, ਜਿਸ ਨੂੰ ਸਿੱਧੇ ਤੌਰ ‘ਤੇ WhatsApp ਦਾ ਭਾਰਤੀ ਵਿਕਲਪ ਕਿਹਾ ਜਾ ਰਿਹਾ ਹੈ। ਲਾਂਚ ਹੋਣ ਦੇ ਤੁਰੰਤ ਬਾਅਦ ਹੀ ਇਹ ਐਪ ਸਟੋਰ 'ਤੇ ਸੋਸ਼ਲ ਨੈਟਵਰਕਿੰਗ ਐਪਸ 'ਚ ਨੰਬਰ ਵਨ ਬਣ ਗਿਆ। ਕੰਪਨੀ ਦਾ ਕਹਿਣਾ ਹੈ ਕਿ ਇਹ ਐਪ ਲੋ-ਐਂਡ ਡਿਵਾਈਸ ਅਤੇ ਕਮਜ਼ੋਰ ਨੈੱਟਵਰਕ 'ਤੇ ਵੀ ਬਹੁਤ ਹੀ ਆਸਾਨੀ ਨਾਲ ਚੱਲੇਗਾ।
Arattai ਐਪ ਦੀਆਂ ਮੁੱਖ ਖਾਸੀਅਤਾਂ
1-ਟੂ-1 ਚੈਟ ਅਤੇ ਗਰੁੱਪ ਚੈਟ ਦੀ ਸਹੂਲਤ
ਮੀਡੀਆ ਸ਼ੇਅਰਿੰਗ– ਫੋਟੋ, ਵੀਡੀਓ, ਵੋਇਸ ਨੋਟਸ ਅਤੇ ਡਾਕਿਊਮੈਂਟ ਭੇਜਣ ਦਾ ਵਿਕਲਪ
ਵੋਇਸ ਅਤੇ ਵੀਡੀਓ ਕਾਲ ਸਿੱਧੇ ਚੈਟ ਤੋਂ ਕਰਨ ਦੀ ਸਹੂਲਤ
ਐਡਵਾਂਸਡ ਫੀਚਰ
Arattai ਸਿਰਫ਼ ਚੈਟਿੰਗ ਲਈ ਹੀ ਨਹੀਂ ਹੈ। ਇਸ 'ਚ:
ਗਰੁੱਪ ਡਿਸਕਸ਼ਨ ਅਤੇ ਚੈਨਲਜ਼
ਸਟੋਰੀਜ਼ ਦਾ ਵਿਕਲਪ
ਆਨਲਾਈਨ ਮੀਟਿੰਗ ਸ਼ਡਿਊਲਿੰਗ, ਕੋ-ਹੋਸਟ ਜੋੜਨ ਅਤੇ ਟਾਈਮਜ਼ੋਨ ਸੈਟ ਕਰਨ ਦੀ ਸਹੂਲਤ
ਇਹ ਐਪ Windows, macOS, Linux ਅਤੇ Android TV 'ਤੇ ਵੀ ਉਪਲਬਧ ਹੈ।
ਪ੍ਰਾਈਵੇਸੀ ਅਤੇ ਸੁਰੱਖਿਆ
ਕੰਪਨੀ ਦੇ ਅਨੁਸਾਰ, Arattai 'ਤੇ ਵੋਇਸ ਅਤੇ ਵੀਡੀਓ ਕਾਲਾਂ End-to-End Encrypted ਹਨ। ਹਾਲਾਂਕਿ, ਮੈਸੇਜਿੰਗ ਇਨਕ੍ਰਿਪਸ਼ਨ ਪੂਰੀ ਤਰ੍ਹਾਂ ਰੋਲ ਆਊਟ ਨਹੀਂ ਹੋਈ। ਇਸ ਲਈ ਫ਼ਿਲਹਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਡਾਊਨਲੋਡ ਅਤੇ ਸੈਟਅਪ
Android ਯੂਜ਼ਰ Google Play Store ਅਤੇ iPhone ਯੂਜ਼ਰ Apple App Store ਤੋਂ ਐਪ ਡਾਊਨਲੋਡ ਕਰ ਸਕਦੇ ਹਨ।
ਮੋਬਾਈਲ ਨੰਬਰ ਨੂੰ OTP ਨਾਲ ਵੈਰੀਫਾਈ ਕਰਨਾ ਹੋਵੇਗਾ।
ਐਪ ਕਾਂਟੈਕਟਸ, ਕੈਮਰਾ ਅਤੇ ਮਾਈਕ੍ਰੋਫ਼ੋਨ ਐਕਸੈੱਸ ਮੰਗਦਾ ਹੈ।
ਪ੍ਰੋਫ਼ਾਈਲ ਨਾਮ ਅਤੇ ਫੋਟੋ ਜੋੜਨ ਤੋਂ ਬਾਅਦ ਅਕਾਊਂਟ ਐਕਟਿਵ ਹੋ ਜਾਂਦਾ ਹੈ।
ਐਪ ਕਾਂਟੈਕਟਸ ਆਟੋਮੈਟਿਕ ਸਿੰਕ ਕਰ ਲੈਂਦਾ ਹੈ ਅਤੇ ਨਾਨ-ਯੂਜ਼ਰਜ਼ ਨੂੰ SMS ਰਾਹੀਂ ਇਨਵਾਈਟ ਭੇਜ ਸਕਦਾ ਹੈ।
Arattai ਦੇ 5 ਖਾਸ ਫੀਚਰ
ਆਨਲਾਈਨ ਮੀਟਿੰਗ ਸਪੋਰਟ – ਮੀਟਿੰਗ ਸ਼ਡਿਊਲ ਕਰਨ ਅਤੇ ਕੋ-ਹੋਸਟ ਜੋੜਣ ਦੀ ਸਹੂਲਤ।
Android TV ਸਪੋਰਟ– ਵੱਡੀ ਸਕ੍ਰੀਨ 'ਤੇ ਐਪ ਚਲਾਉਣ ਦੀ ਸਹੂਲਤ।
ਲੋ-ਐਂਡ ਡਿਵਾਈਸ 'ਤੇ ਵਧੀਆ ਪਰਫਾਰਮੈਂਸ– Slow ਨੈੱਟਵਰਕ 'ਤੇ ਵੀ ਆਸਾਨੀ ਨਾਲ ਚੱਲੇਗਾ।
ਚੈਨਲਜ਼ ਅਤੇ ਸਟੋਰੀਜ਼ – ਸਟੇਟਸ ਅਤੇ ਬਰਾਡਕਾਸਟਿੰਗ ਦਾ ਕੰਬੀਨੇਸ਼ਨ।
ਮਲਟੀ-ਪਲੇਟਫਾਰਮ ਐਕਸੈੱਸ – Windows, macOS, Linux ਤੇ ਆਸਾਨ ਡਿਵਾਈਸ ਪੇਅਰਿੰਗ।